ਦਲਜੀਤ ਕੌਰ
ਸੰਗਰੂਰ, 17 ਜੂਨ, 2023ਪੰਜਾਬ ਵਿੱਚ ਰਾਖਵੇਂ ਕੋਟੇ ਦੇ ਜਾਅਲੀ ਸਰਟੀਫਿਕੇਟ ਬਣਵਾ ਕੇ ਨੌਕਰੀ ਪ੍ਰਾਪਤ ਕਰਨ ਦਾ ਕੰਮ ਸ਼ਰੇਆਮ ਚੱਲ ਰਿਹਾ ਹੈ।ਪਿੱਛਲੇ ਦਿਨਾਂ ਚ ਜਾਅਲੀ ਸਰਟੀਫਿਕੇਟ ਬਣਵਾ ਕੇ ਨੌਕਰੀ ਪ੍ਰਾਪਤ ਕੀਤੀ ਉਮੀਦਵਾਰਾਂ ਦੇ ਆਂਕੜੇ ਸਾਹਮਣੇ ਆਏ ਹਨ ਜੋ ਕੀ ਕਾਫੀ ਸਾਲਾਂ ਤੋਂ ਜਾਅਲੀ ਸਰਟੀਫਿਕੇਟ ਬਣਵਾ ਕੇ ਵੱਡੇ- ਵੱਡੇ ਪੱਦਾ ਤੇ ਨੌਕਰੀ ਕਰ ਰਹੇ ਹਨ।
ਇਸੇ ਸ਼ਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਨੇ ਦੱਸਿਆ ਕਿ ਪਿੱਛਲੇ ਸਾਲਾਂ ਵਿੱਚ ਹੋਈਆਂ ਈਟੀਟੀ ਦੀਆਂ ਭਰਤੀਆਂ ਵਿੱਚ ਵੀ ਦਿਵਿਆਂਗ ਰਾਖਵੇਂ ਕੋਟੇ ਦੇ ਹਜ਼ਾਰਾਂ ਜਾਅਲੀ ਸਰਟੀਫਿਕੇਟ ਬਣੇ ਹਨ ਤੇ ਜਾਅਲੀ ਸਰਟੀਫਿਕੇਟ ਬਣਵਾ ਕੇ ਨੌਕਰੀ ਪ੍ਰਾਪਤ ਕੀਤੀ ਜਾ ਰਹੀ ਹੈ।
ਸੂਬਾ ਪ੍ਰਧਾਨ ਪ੍ਰਿਥਵੀ ਵਰਮਾ ਨੇ ਕਿਹਾ ਕਿ 2021 ਵਿੱਚ ਆਈ 6635 ਈਟੀਟੀ ਅਸਾਮੀਆਂ ਵਿੱਚ SC, BC, GENERAL ਅਤੇ EWS ਵਰਗ ਨਾਲ ਸੰਬੰਧਤ ਉਮੀਦਵਾਰਾਂ ਦੇ 6635 ਵਿੱਚ ਨੰਬਰ ਨਾ ਆਉਣ ਕਰਕੇ ਜਾਂ ਘੱਟ ਨੰਬਰ ਪ੍ਰਾਪਤ ਕਾਰਨ ਉਹਨਾਂ ਉਮੀਦਵਾਰਾਂ ਨੇ ਦਿਵਿਆਂਗ ਕੈਟਾਗਰੀ ਦੇ ਸਰਟੀਫਿਕੇਟ ਬਣਵਾ ਲਏ ਹਨ ਤੇ 2022 ਆਈ 5994 ਈਟੀਟੀ ਭਰਤੀ ਵਿੱਚ ਜੋ ਉਮੀਦਵਾਰ SC,BC,GENERAL ਜਾਂ EWS ਕੈਟਾਗਿਰੀ ਨਾਲ ਸੰਬੰਧ ਰੱਖਦੇ ਸੀ ਉਹਨਾਂ ਨੇ ਆਪਣੀ 5994 ਈਟੀਟੀ ਅਧਿਆਪਕ ਦੀ ਨੌਕਰੀ ਦਾ ਫਾਰਮ visual disable, hearing disable, ID disable ਤੇ ortho disable ਕੈਟਾਗਿਰੀ ਵਿੱਚ ਭਰਿਆ ਹੈ। ਇੱਥੇ ਇਹ ਸਿੱਧ ਹੁੰਦਾ ਹੈ ਕਿ ਜੋ ਉਮੀਦਵਾਰ 2021 ਵਿੱਚ ਆਈ 6635 ਭਰਤੀ ਵਿੱਚ SC,BC, GENERAL, EWS ਸੀ ਉਹ ਉਮੀਦਵਾਰ ਬਿਨਾਂ ਕਿਸੇ ਦੁਰਘਟਨਾ ਤੋਂ 2022 ਵਿੱਚ ਆਈ 5994 ਭਰਤੀ ਵਿੱਚ visual disable,hearing disable, ID ਜਾਂ ortho disable ਕਿਵੇਂ ਬਣ ਗਿਆ,ਇੱਥੋ ਇਹ ਸਿੱਧ ਹੁੰਦਾ ਹੈ ਕਿ ਜਾਅਲੀ ਸਰਟੀਫਿਕੇਟ ਬਣਵਾ ਕੇ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਹਨ ਅਤੇ ਦਿਵਿਆਂਗ ਵਰਗ ਦਾ ਹੱਕ ਮਾਰਨਾ ਚਾਹੁੰਦੇ ਹਨ।
ਸੂਬਾ ਪ੍ਰਧਾਨ ਪ੍ਰਿਥਵੀ ਵਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਈਟੀਟੀ ਭਰਤੀਆਂ ਵਿੱਚ ਦਿਵਿਆਂਗ ਵਰਗ ਦੇ ਜਾਅਲੀ ਸਰਟੀਫਿਕੇਟਾਂ ਦੀ ਵਿਜੀਲੈਂਸ ਜਾਂਚ ਕਰਵਾਏ ਨਹੀਂ ਤਾਂ ਆਉਣ ਵਾਲੇ ਸਮੇਂ ਚ ਦਿਵਿਆਂਗ ਵਰਗ ਨਾਲ ਇਹ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਮਜਬੂਰਨ ਆਪਣੇ ਹੱਕਾਂ ਦੀ ਰਾਖੀ ਲਈ ਸੜਕਾਂ ਤੇ ਉਤਰਨਾ ਪਵੇਗਾ।