ਮੋਹਾਲੀ: 5 ਦਸੰਬਰ, ਜਸਵੀਰ ਸਿੰਘ ਗੋਸਲ
ਸਾਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ 09 ਦਸੰਬਰ ਨੂੰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਮੰਗਾ ਪ੍ਰਤੀ ਅਪਣਾਈ ਜਾ ਰਹੀ ਟਾਲ ਮਟੋਲ ਨੀਤੀ ਦੇ ਰੋਸ ਵਜੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਕੀਤੇ ਜਾਣ ਵਾਲੇ ਵਿਸ਼ਾਲ ਰੋਸ ਮਾਰਚ ਲਈ ਜਿਲਾ ਮੋਹਾਲੀ ਦੇ ਰੋਜ਼ ਗਾਰਡ ਵਿਖੇ ਸਾਂਝਾ ਅਧਿਆਪਕ ਮੋਰਚਾ ਮੋਹਾਲੀ ਦੀ ਤਿਆਰੀ ਲਈ ਮੀਟਿੰਗ ਬੁਲਾਈ ਗਈ।ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਚਾਹਲ,ਬਾਜ ਸਿੰਘ ਖਹਿਰਾ,ਜਸਵਿੰਦਰ ਸਿੰਘ ਔਲ਼ਖ ,ਬਲਜੀਤ ਸਿੰਘ ਸਲਾਣਾ, ਐਨ ਡੀ ਤਿਵਾੜੀ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਸਰਕਾਰ ਜਦੋਂ ਤੋ ਪੰਜਾਬ ਵਿੱਚ ਸਰਕਾਰ ਆਈ ਹੈ ਅਧਿਆਪਕ ਪੜਾਈ ਦੀ ਬਜਾਏ ਡਾਕਾਂ ਵਿੱਚ ਹੀ ਉਲਝਾਂ ਰੱਖੇ ਹਨ।ਨਿੱਤ ਦੀਆਂ ਗ਼ੈਰ ਵਿੱਦਿਅਕ ਕਾਰਜਾਂ ਨੇ ਸਕੂਲ ਸਿੱਖਿਆ ਨੂੰ ਤਬਾਹ ਕਰ ਦਿੱਤਾ ਹੈ।ਪੰਜਾਬ ਸਰਕਾਰ ਨੌਕਰੀਆਂ ਦੇਣ ਦੀ ਬਜਾਏ ਸਿਰਫ ਇਸ਼ਤਿਹਾਰਾਂ ਵਿੱਚ ਹੀ ਨੌਕਰੀਆਂ ਦੇ ਰਹੇ ਹਨ।ਅਧਿਆਪਕ ਵਰਗ ਨੂੰ ਪੱਕਾ ਕਰਨ ਦੀ ਬਜਾਏ ਸਿਰਫ ਥੋੜ੍ਹੇ ਜਿਹੀ ਤਨਖਾਹਾਂ ਵਿੱਚ ਵਾਧਾ ਕਰਕੇ ਹੀ ਪੱਕੇ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ।ਅਧਿਆਪਕ ਤੇ ਸਿੱਖਿਆ ਮਾਰੂ ਨਵੀ ਸਿੱਖਿਆ ਨੀਤੀ ਲਾਗੂ ਕੀਤੀ ਜਾ ਰਹੀ ਹੈ ਜਿਸ ਰਾਹੀ ਸਿੱਖਿਆ ਦਾ ਕਾਰਪੋਰੇਟ ਮਾਡਲ ਪੇਸ਼ ਕੀਤਾ ਜਾ ਰਿਹਾ ਹੈ।ਇਸ ਲਈ ਸਾਂਝਾ ਅਧਿਆਪਕ ਮੋਰਚਾ ਇਸ ਸਿੱਖਿਆ ਨੀਤੀ ਨੂੰ ਰੱਦ ਕਰਨ ਦੀ ਮੰਗ ਕਰਦਾ ਹੈ।
ਆਗੂਆਂ ਨੇ ਮੰਗ ਕੀਤੀ ਕਿ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ,ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤਾ ਜਾਵੇ,228 ਪੀਟੀਆਈਜ ਸਮੇਤ ਹਰ ਵਰਗ ਦੀਆਂ ਖ਼ਤਮ ਕੀਤੀਆਂ ਪੋਸਟਾਂ ਬਹਾਲ ਕੀਤੀਆਂ ਜਾਣ,ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ,ਹਰ ਵਰਗ ਦੀਆਂ ਪਰਮੋਸ਼ਨਾਂ ਸਾਲ ਵਿੱਚ ਦੋ ਵਾਰ ਕੀਤੀਆਂ ਜਾਣ,ਬੰਦ ਕੀਤੇ 37 ਭੱਤੇ ਬਹਾਲ ਕੀਤੇ ਜਾਣ,ਨਵੀ ਭਰਤੀ ਤੇ ਕੇਂਦਰ ਸਕੇਲ ਰੱਦ ਕਰਕੇ ਪੰਜਾਬ ਸਕੇਲ ਲਾਗੂ ਕੀਤਾ ਜਾਵੇ,ਡੀ.ਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ,2018 ਦੀ ਅਧਿਆਪਕ ਵਿਰੋਧੀ ਨੀਤੀ ਰੱਦ ਕੀਤੀ ਜਾਵੇ।ਇਸ ਮੌਕੇ 9 ਦਸੰਬਰ ਨੂੰ ਮੋਹਾਲੀ ਜਿਲੇ ਵੱਲੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀ ਲਾਮਬੰਦੀ ਕਰਕੇ ਰੋਸ ਮਾਰਚ ਵਿੱਚ ਸ਼ਿਰਕਤ ਕੀਤੀ ਜਾਵੇਗੀ ।ਇਸ ਮੌਕੇ ਰਵਿੰਦਰ ਸਿੰਘ ਪੱਪੀ,ਗੁਰਜੀਤ ਸਿੰਘ ਮੋਹਾਲੀ,ਮਨਪ੍ਰੀਤ ਸਿੰਘ ,ਰਣਜੀਤ ਸਿੰਘ ਰਬਾਬੀ,ਪ੍ਰਦੀਪ ਕੁਮਾਰ,ਸੁਰਿੰਦਰ ਸਿੰਘ ,ਗੁਰਪ੍ਰੀਤ ਸਿੰਘ ,ਗੁਰਵਿੰਦਰ ਸਿੰਘ ਔਜਲਾ,ਸੰਦੀਪ ਸਿੰਘ, ਦਰਸ਼ਨ ਸਿੰਘ,ਸੋਹਨ ਸਿੰਘ ,ਕਮਲ ਕੁਮਾਰ ,ਤਰਲੋਚਨ ਸਿੰਘ ਸਮੇਤ ਵੱਡੇ ਗਿਣਤੀ ਵਿੱਚ ਸ਼ਾਮਿਲ ਸਨ।