ਨਵੀਂ ਦਿੱਲੀ, 22 ਦਸੰਬਰ, ਦੇਸ਼ ਕਲਿੱਕ ਬਿਓਰੋ :
ਐਲਪੀਜੀ ਦੇ ਸਿਲੰਡਰਾਂ ਦੀਆਂ ਕੀਮਤਾਂ ਅੱਜ ਤੋਂ ਸਸਤੀਆਂ ਹੋ ਗਈਆਂ ਹਨ। ਅੱਜ 22 ਦਸੰਬਰ ਨੂੰ ਐਲਪੀਜੀ ਸਿਲੰਡਰਾਂ ਵਿੱਚ 39.50 ਰੁਪਏ ਸਸਤੇ ਹੋਏ ਹਨ। 19 ਕਿਲੋ ਵਾਲੇ ਕਮਰਸ਼ੀਅਲ ਸਿਲੰਡਰਾਂ ਉਤੇ ਲਾਗੂ ਹੋਵੇਗੀ, ਜਦੋਂ ਕਿ ਘਰੇਲੂ ਸਿੰਲਡਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।
ਦਿੱਲੀ ਵਿੱਚ 1796.50 ਰੁਪਏ ਮਿਲਣ ਵਾਲਾ ਕਮਰਸ਼ੀਅਲ ਸਿੰਲਡਰ ਅੱਜ ਤੋਂ 1757 ਰੁਪਏ ਵਿੱਚ ਮਿਲੇਗਾ। ਕੋਲਕਾਤਾ ਵਿੱਚ 1868.50 ਰੁਪਏ, ਜੋ ਕਿ ਪਹਿਲਾਂ 1908 ਰੁਪਏ ਦਾ ਸੀ। ਮੁੰਬਈ ਵਿੱਚ ਹੁਣ 1749 ਰੁਪਏ ਦੀ ਬਜਾਏ ਹੁਣ 1710 ਰੁਪਏ ਦਾ ਹੋਵੇਗਾ।