ਨਵੀਂ ਦਿੱਲੀ, 1 ਫਰਵਰੀ, ਦੇਸ਼ ਕਲਿੱਕ ਬਿਓਰੋ :
ਅੱਜ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਨੇ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਹੇ ਆਮ ਆਦਮੀ ਨੂੰ ਇਕ ਹੋਰ ਝਟਕਾ ਦਿੱਤਾ ਹੈ। ਅੱਜ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਐਲਪੀਜੀ ਤੋਂ ਲੈ ਕੇ ਏਟੀਐਫ ਤੱਕ ਦੇ ਭਾਅ ਨੂੰ ਅਪਡੇਟ ਕੀਤਾ ਗਿਆ ਹੈ। ਜਾਰੀ ਰੇਟ ਮੁਤਾਬਕ ਐਲਪੀਜੀ ਸਿਲੰਡਰ ਵਿੱਚ 14 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ 19 ਕਿਲੋ ਵਾਲੇ ਕਮਰਸ਼ੀਅਲ ਸਿਲੰਡਰ ਵਿੱਚ ਕੀਤਾ ਗਿਆ ਹੈ। ਜਦੋਂ ਕਿ 14.2 ਕਿਲੋ ਵਾਲੇ ਘਰੇਲੂ ਐਲਪੀਜੀ ਗੈਸ ਸਿਲੰਡਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਅੱਜ ਤੋਂ ਕਮਰਸ਼ੀਅਲ ਸਿਲੰਡਰ ਦਿੱਲੀ ਵਿੱਚ 1755.50 ਰੁਪਏ ਦੀ ਥਾਂ 1769.50 ਰੁਪਏ ਵਿੱਚ ਮਿਲੇਗਾ। ਮੁੰਬਈ ਵਿੱਚ ਹੁਣ 1723.50 ਰੁਪਏ ਵਿਚ ਮਿਲੇਗਾ।