ਨਵੀਂ ਦਿੱਲੀ, 24 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਭਾਰਤੀ ਰਿਜਰਵ ਬੈਂਕ (RBI) ਵੱਲੋਂ ਇਕ ਬੈਂਕ ਉਤੇ ਵੱਡੀ ਕਾਰਵਾਈ ਕੀਤੀ ਗਈ ਹੈ। ਆਰਬੀਆਈ ਨੇ ਮਹਾਰਾਸ਼ਟਰ ਦੇ ਉਲਹਾਸਨਗਰ ਸਥਿਤ ਦ ਕੋਣਰਕ ਅਰਬਨ ਕੋ ਆਰਪਰੇਟਿਕ ਬੈਂਕ (The Konark Urban Co-Operative Bank) ਉਤੇ ਪੈਸੇ ਕੱਢਣ ਸਮੇਤ ਕਈ ਤਰ੍ਹਾਂ ਦੀਆਂ ਰੋਕਾਂ ਲਗਾਈਆਂ ਹਨ। ਆਰਬੀਆਈ ਵੱਲੋਂ ਬੈਂਕ ਉਤੇ ਪਾਬੰਦੀ ਉਸਦੀ ਖਰਾਬ ਸਥਿਤੀ ਨੂੰ ਦੇਖਦੇ ਹੋਏ ਲਗਾਈ ਹੈ। ਇਸ ਦੇ ਤਹਿਤ ਪਾਤਰ ਜਮ੍ਹਾਂਕਰਤਾ ਜਮ੍ਹਾਂ ਬੀਮਾ ਅਤੇ ਕ੍ਰੇਡਿਟ ਗਾਰੰਟੀ ਨਿਗਮ ਨਾਲ ਆਪਣੀ ਜਮ੍ਹਾਂ ਰਕਮ ਵਿੱਚੋਂ ਪੰਜ ਲੱਖ ਤੱਕ ਦੀ ਜਮ੍ਹਾਂ ਬੀਮਾ ਦਾਅਵਾ ਰਾਸ਼ੀ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ।
ਕੋਣਰਕ ਅਰਬਨ ਕੋ ਆਪਰੇਟਿਵ ਬੈਂਕ ਉਤੇ ਬੈਕਿੰਗ ਅਧਿਨਿਯਮ 1949 ਦੀ ਧਾਰਾ 35 ਏ ਦੇ ਤਹਿਤ ਪ੍ਰਤੀਬੰਧ 23 ਅਪ੍ਰੈਲ 2024 ਨੂੰ ਕਾਰੋਬਾਰ ਬੰਦ ਹੋਣ ਸਮੇਂ ਤੋਂ ਲਾਗੂ ਹੋਵੇਗਾ।
ਆਬੀਆਈ ਦੀ ਆਗਿਆ ਤੋਂ ਬਿਨਾਂ ਕਿਸੇ ਵੀ ਕਰਜ਼ੇ ਅਤੇ ਅਗਾਊਂ ਨੂੰ ਮਨਜ਼ੂਰੀ ਜਾਂ ਨਵੀਨੀਕ੍ਰਿਤ ਨਹੀਂ ਕਰ ਸਕਦਾ। ਕੋਈ ਨਿਵੇਸ਼ ਨਹੀਂ ਕਰ ਸਕਦਾ। ਕੋਈ ਦੇਣਦਾਰੀ ਦਸਤਖਤ ਨਹੀਂ ਕਰ ਸਕਦਾ ਹੈ ਜਾਂ ਆਪਣੀ ਕਿਸੇ ਵੀ ਸੰਪਤੀ ਦਾ ਨਿਪਟਾਨ ਨਹੀਂ ਕਰ ਸਕਦਾ।