Hindi English Sunday, 19 May 2024 🕑
BREAKING
ਇਹ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਚੋਣ ਹੈ : ਭਗਵੰਤ ਮਾਨ ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਪਟਿਆਲਾ ‘ਚ ਡਾ: ਧਰਮਵੀਰ ਗਾਂਧੀ ਦੇ ਸਮਰਥਨ ਵਿੱਚ ਥਾਂ-ਥਾਂ ਫਲੈਕਸ ਅਤੇ ਬੈਨਰ ਲਗਾਉਣ ‘ਤੇ ਪਰਚਾ ਦਰਜ ਕਾਂਗਰਸੀ ਉਮੀਦਵਾਰ ਦੀ ਚੋਣ ਰੈਲੀ ‘ਚ ਫਾਇਰਿੰਗ ਹਾਈਕੋਰਟ ਦਾ ਵੱਡਾ ਫੈਸਲਾ, ਸਕੱਤਰੇਤ ਮੁਲਾਜ਼ਮਾਂ ਦੀ ਤਰ੍ਹਾਂ ਮੁਲਾਜ਼ਮਾਂ ਨੂੰ ਮਿਲਣੀਆਂ ਤਨਖਾਹਾਂ ਤੇ ਭੱਤੇ ਖੌਫਨਾਕ : ਪ੍ਰਿੰਸੀਪਲ ਤੇ ਉਸਦੇ ਪੁੱਤਰ ਨੇ ਹੀ 4 ਸਾਲਾ ਬੱਚੇ ਨੂੰ ਸੁੱਟਿਆ ਸਕੂਲ ਦੇ ਗਟਰ ‘ਚ, ਦੋਵੇਂ ਗ੍ਰਿਫਤਾਰ “ਆਪ” ਆਗੂ ‘ਤੇ ਫਿਰੌਤੀ ਲੈ ਕੇ ਹਮਲਾ ਕਰਨ ਵਾਲੇ ਦੋ ਗ੍ਰਿਫਤਾਰ ਦਿੱਲੀ ਪੁਲਿਸ ਵੱਲੋਂ ਅਰਵਿੰਦ ਕੇਜਰੀਵਾਲ ਦਾ ਸਹਿਯੋਗੀ ਬਿਭਵ ਕੁਮਾਰ ਗ੍ਰਿਫਤਾਰ ਪਤੰਜਲੀ ਦੀਆਂ ਦਵਾਈਆਂ ਦੇ ਲਾਇਸੈਂਸ ‘ਤੇ ਲਾਈ ਰੋਕ ਹਟਾਈ ਪਟਿਆਲਾ : ਭਿਆਨਕ ਸੜਕ ਹਾਦਸੇ ’ਚ ਯੂਨੀਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

ਚੰਡੀਗੜ੍ਹ

More News

ਮੈਰਾਥਨ ਦੌੜ ਦੀਆਂ ਜੇਤੂ ਮਹਿਲਾ ਵੋਟਰਾਂ ਅਤੇ ਦਿਵਿਆਂਗ ਜਨ ਵੋਟਰਾਂ ਨੈ ਮਾਣਿਆਂ ਸ਼ਾਇਰ ਫਿਲਮ ਦਾ ਆਨੰਦ

Updated on Monday, April 29, 2024 19:34 PM IST

ਪੀ.ਵੀ.ਆਰ. ਵਿੱਚ ਮਹਿਲਾਵਾਂ ਨੇ ਲੋਕਤੰਤਰ ਦੀਆਂ ਬੋਲੀਆਂ ਪਾ ਕੇ ਕੀਤਾ ਲੋਕਾਂ ਨੂੰ ਵੋਟਾਂ ਲਈ ਜਾਗਰੂਕ

ਮੋਹਾਲੀ, 29 ਅਪ੍ਰੈਲ: ਦੇਸ਼ ਕਲਿੱਕ ਬਿਓਰੋ
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਜਿਵੇਂ-ਜਿਵੇਂ ਜ਼ਿਲ੍ਹੇ ਚ ਚੋਣਾਂ ਦਾ ਪੁਰਬ ਨੇੜੇ ਆ ਰਿਹਾ ਹੈ, ਤਿਵੇਂ-ਤਿਵੇਂ ਮੋਹਾਲੀ ਜ਼ਿਲ੍ਹੇ ਵਿੱਚ ਸਵੀਪ ਗਤੀਵਿਧੀਆਂ ਵਿੱਚ ਵੀ ਭਰਵਾਂ ਨਿਖਾਰ ਦੇਖਣ ਨੂੰ ਮਿਲ ਰਿਹਾ ਹੈ।
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਅੱਜ ਸੀ.ਪੀ. 67 ਪੀ.ਵੀ.ਆਰ. ਵਿੱਚ ਵੋਟਰ ਜਾਗਰੂਕਤਾ ਮੈਰਾਥਨ ਦੀਆਂ ਜੇਤੂ ਮਹਿਲਾ ਵੋਟਰਾਂ ਅਤੇ ਦਿਵਿਆਂਗਜਨ ਵੋਟਰਾਂ ਨੂੰ ਸ਼ਾਇਰ ਫਿਲਮ ਦਿਖਾਈ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੋਨਮ ਚੌਧਰੀ ਵੱਲੋਂ ਬਤੌਰ ਮੁੱਖ ਮਹਿਮਾਨ ਪਹੁੰਚ ਕੇ ਵੋਟਰਾਂ ਨੂੰ ਉਤਸਾਹਿਤ ਕੀਤਾ ਅਤੇ ਸਮੂਹ ਦਿਵਿਆਂਗਜਨ ਵੋਟਰਾ ਨੂੰ ਵੋਟਰ ਜਾਗਰੂਕ ਦੇ ਸੁਨੇਹੇ ਵਾਲੇ ਕੌਫੀ ਮੱਗ, ਟੋਪੀਆਂ, ਟੀ-ਸਰਟਾ ਅਤੇ ਚਾਬੀਆਂ ਦੇ ਛੱਲੇ ਵੰਡੇ ਗਏ। ਇਸ ਮੌਕੇ ਸ਼ਾਇਰ ਫਿਲਮ ਦੀ ਸਟਾਰ ਕਾਸਟ ਡਾਇਰੈਕਟਰ ਉਦੇ ਪ੍ਰਤਾਪ ਸਿੰਘ ਸੰਧੂ ਅਤੇ ਫਿਲਮ ਦੇ ਅਦਾਕਾਰ ਬੰਟੀ ਬੈਸ ਵੱਲੋਂ ਵਿਸ਼ੇਸ ਤੌਰ ਤੇ ਸ਼ਿਰਕਤ ਕਰਦੇ ਹੋਏ ਸਮੂਹ ਦਰਸ਼ਕਾ ਨੂੰ 1 ਜੂਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਆਪਣੇ-ਆਪਣੇ ਸ਼ੋਸਲ ਮੀਡੀਆਂ ਪੇਜ ਉੱਤੇ ਫਿਲਮ ਦੇ ਰਿਵਿਓ ਦੇ ਨਾਲ-ਨਾਲ ਵੋਟ ਪਾਉਣ ਦਾ ਸੁਨੇਹਾ ਦੇਣ ਲਈ ਉਤਸ਼ਾਹਿਤ ਕੀਤਾ।
ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋਫੇਸਰ ਗੁਰਬਸਖ਼ਸੀਸ਼ ਸਿੰਘ ਅਨਟਾਲ ਨੇ ਦੱਸਿਆਂ ਕਿ ਅੱਜ ਫਿਲਮ ਦੇ ਸ਼ੋਅ ਤੋਂ ਪਹਿਲਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦਾ ਸੁਨੇਹਾ ਵੀ ਵੀਡੀਓ ਦੇ ਮਾਧਿਆਮ ਰਾਹੀਂ ਸਿਨੇਮਾ ਵਿੱਚ ਚਲਾ ਕੇ ਆਮ ਜਨਤਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ। ਉਨ੍ਹਾਂ ਨੇ ਦੱਸਿਆਂ ਕਿ ਅੱਜ ਇਸ ਪ੍ਰੋਗਰਾਮ ਦੌਰਾਨ 200 ਤੋਂ ਵਧੇਰੇ ਮਹਿਲਾਵਾਂ ਅਤੇ ਦਿਵਿਆਂਗਜਨ ਵੋਟਰਾਂ ਨੇ ਫਿਲਮ ਦਾ ਆਨੰਦ ਮਾਣਿਆ। ਵੋਟਾਂ ਦੇ ਮਹਾਂ-ਤਿਉਹਾਰ ਨੂੰ ਮਨਾਉਣ ਸਬੰਧੀ ਦਰਸ਼ਕਾ ਦਾ ਉਤਸ਼ਾਹ ਦੇਖਣਯੋਗ ਸੀ, ਜਿਨ੍ਹਾਂ ਨੇ ਸੀ.ਪੀ. ਮਾਲ ਵਿੱਚ ਨੱਚਦੇ-ਟੱਪਦੇ ਲੋਕਤੰਤਰ ਦੀਆਂ ਬੋਲੀਆਂ ਪਾਉਂਦੇ ਹੋਏ, ਬਾਹਰੋਂ ਆਏ ਲੋਕਾਂ ਨੂੰ ਵੀ ਉਤਸ਼ਾਹਿਤ ਕਰ ਦਿੱਤਾ। ਇੱਕ ਵਾਰ ਸਮੁੱਚਾ ਹਾਲ “ਵੋਟ ਪਾਵਾਂਗੇ ਵੋਟ ਪੁਆਵਾਂਗੇ, ਲੋਕਤੰਤਰ ਦੇ ਜਸ਼ਨ ਮਨਾਵਾਂਗੇ, 1 ਜੂਨ ਨੂੰ ਵੋਟ ਪਾਉਣ ਸਾਰੇ ਮੋਹਾਲੀ ਵਾਸੀ ਜਾਵਾਂਗੇ” ਅਤੇ ਮੇਰੀ ਵੋਟ ਮੇਰੀ ਤਾਕਤ ਪੰਜਾਬ ਕਰੇਗਾ 1 ਜੂਨ ਨੂੰ ਵੋਟ, ਅਤੇ ‘ਲੋਕਤੰਤਰ ਦੀ ਆਈ ਬਹਾਰ, ਮੋਹਾਲੀ ਵਾਸੀ ਵੋਟ ਭੁਗਤਾਉਣਗੇ 80 ਫ਼ੀਸਦੀ ਤੋਂ ਪਾਰ’, ਦੇ ਨਾਰਿਆਂ ਦੇ ਨਾਲ ਸਮੂਚਾ ਪੀ.ਵੀ.ਆਰ. ਹਾਲ ਗੂੰਜ ਉਠਿਆ।
ਇਸ ਮੌਕੇ ਜ਼ਿਲ੍ਹਾ ਗੁਡ ਗਵਰਨੈਂਸ ਫੈਲੋ ਵਿਜੈ ਲਕਸ਼ਮੀ, ਸਟੇਟ ਕੋਆਰਡੀਨੇਟਰ ਦਿਵਿਆਂਗਜਨ ਪੂਨਮ ਲਾਲ, ਉੱਘੇ ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ ਵੀ ਵੋਟਰਾਂ ਨੂੰ ਉਤਸ਼ਾਹਿਤ ਕਰਦੇ ਅਤੇ ਸਾਰਥਕ ਵੋਟ ਪਾਉਣ ਦਾ ਸੁਨੇਹਾ ਦੇ ਰਹੇ ਸਨ। ਫਿਲਮ ਦੇਖਣ ਉਪਰੰਤ ਦਿਵਿਆਂਗ ਜਨ ਸੋਸਾਇਟੀ ਦੇ ਜਰਨਲ ਸਕੱਤਰ ਵਿਨੋਦ ਨਾਗਪਾਲ, ਮਹਿਲਾਵਾਂ ਵਿੱਚੋਂ ਨੀਤੂ ਗੁਪਤਾ ਅਧਿਆਪਕ, ਸ਼ਿਵਾਨੀ ਸ਼ਰਮਾ, ਨਿਤੀਕਾ, ਪਹਿਲੀ ਵਾਰ ਵੋਟ ਪਾਉਣ ਵਾਲੇ ਹਿਮਾਨੀ ਸੈਣੀ ਨੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਦੇ ਇਸ ਉਪਰਾਲੇ ਲਈ ਵਿਸ਼ੇਸ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਵਾਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਤਿਉਹਾਰ ਦੀ ਤਰ੍ਹਾਂ ਮਨਾਏ ਜਾ ਰਹੇ ਇਸ ਲੋਕਤੰਤਰ ਦੇ ਤਿਉਹਾਰ ਦਾ ਵੱਖਰਾ ਹੀ ਅੰਦਾਜ਼ ਹੈ, ਉਹ ਜਿੱਥੇ ਆਪ ਵੋਟ ਪਾਉਣਗੇ, ਉੱਥੇ ਹੋਰਨਾਂ ਨੂੰ ਵੀ ਲੋਕਤੰਤਰ ਦੇ ਇਸ ਮਹਾ ਯੱਗ ਵਿੱਚ ਯੋਗਦਾਨ ਪਾਉਣ ਦੀ ਅਪੀਲ ਕਰਨਗੇ। ਇਸ ਮੌਕੇ ਦਿਵਿਆਂਗ ਬੱਚਿਆਂ ਨੂੰ ਜ਼ਿਲ੍ਹਾ ਸਵੀਪ ਟੀਮ ਦੇ ਮੈਂਬਰ ਪ੍ਰੋਫੇਸਰ ਅਮ੍ਰਿਤਪਾਲ ਸਿੰਘ, ਬਲਵਿੰਦਰ ਸਿੰਘ, ਰਾਜਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਵੱਲੋਂ ਦਿਵਿਆਂਗ ਵੋਟਰਾਂ ਨੂੰ ਹਾਲ ਅੰਦਰ ਜਾਣ ਵਿੱਚਵਿਸ਼ੇਸ਼ ਤੌਰ ਤੇ ਸਹਾਇਤਾ ਕੀਤੀ ਗਈ।

ਵੀਡੀਓ

ਹੋਰ
Have something to say? Post your comment
ਕਾਂਗਰਸ ਨੂੰ ਝਟਕਾ : ਚੰਡੀਗੜ੍ਹ ਦਾ ਸੀਨੀਅਰ ਆਗੂ ਭਾਜਪਾ ’ਚ ਸ਼ਾਮਲ

: ਕਾਂਗਰਸ ਨੂੰ ਝਟਕਾ : ਚੰਡੀਗੜ੍ਹ ਦਾ ਸੀਨੀਅਰ ਆਗੂ ਭਾਜਪਾ ’ਚ ਸ਼ਾਮਲ

ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੀਨੀਅਰ ਲੀਡਰ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਕੱਢਿਆ

: ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੀਨੀਅਰ ਲੀਡਰ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਕੱਢਿਆ

ਚੰਡੀਗੜ੍ਹ ‘ਚ ਭਲਕੇ ਪਾਈਪ ਲਾਈਨ ਦੇ ਕੰਮ ਕਾਰਨ ਸੜਕ ਬੰਦ ਰਹੇਗੀ

: ਚੰਡੀਗੜ੍ਹ ‘ਚ ਭਲਕੇ ਪਾਈਪ ਲਾਈਨ ਦੇ ਕੰਮ ਕਾਰਨ ਸੜਕ ਬੰਦ ਰਹੇਗੀ

ਚੰਡੀਗੜ੍ਹ : ਕਾਂਗਰਸ ਦੀ ਮਹਿਲਾ ਆਗੂ ਨੇ ਦਿੱਤਾ ਅਸਤੀਫਾ, ਭਾਜਪਾ ‘ਚ ਸ਼ਾਮਲ ਹੋਣ ਦੀ ਚਰਚਾ

: ਚੰਡੀਗੜ੍ਹ : ਕਾਂਗਰਸ ਦੀ ਮਹਿਲਾ ਆਗੂ ਨੇ ਦਿੱਤਾ ਅਸਤੀਫਾ, ਭਾਜਪਾ ‘ਚ ਸ਼ਾਮਲ ਹੋਣ ਦੀ ਚਰਚਾ

ਅੱਜ ਤੋਂ ਚੰਡੀਗੜ੍ਹ ਦੀਆਂ ਪਾਰਕਿੰਗਾਂ ‘ਚ ਭੁਗਤਾਨ ਕਰਨਾ ਹੋਇਆ ਸੁਖਾਲਾ

: ਅੱਜ ਤੋਂ ਚੰਡੀਗੜ੍ਹ ਦੀਆਂ ਪਾਰਕਿੰਗਾਂ ‘ਚ ਭੁਗਤਾਨ ਕਰਨਾ ਹੋਇਆ ਸੁਖਾਲਾ

ਚੰਡੀਗੜ੍ਹ ‘ਚ 30 ਅਪ੍ਰੈਲ ਨੂੰ ਕਈ ਸੜਕਾਂ ਰਹਿਣਗੀਆਂ ਬੰਦ

: ਚੰਡੀਗੜ੍ਹ ‘ਚ 30 ਅਪ੍ਰੈਲ ਨੂੰ ਕਈ ਸੜਕਾਂ ਰਹਿਣਗੀਆਂ ਬੰਦ

ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵੱਲੋ ਪੰਜ ਦਿਨਾਂ ਫਰੀ ਮੈਗਾ ਕੈਂਪ ਦੀ ਸ਼ਰੂਆਤ

: ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵੱਲੋ ਪੰਜ ਦਿਨਾਂ ਫਰੀ ਮੈਗਾ ਕੈਂਪ ਦੀ ਸ਼ਰੂਆਤ

ਮੋਹਾਲੀ 'ਚ NRI ਦੀ ਕਰੋੜਾਂ ਦੀ 22 ਏਕੜ ਜ਼ਮੀਨ ਉਤੇ ਸਾਬਕਾ IPS ਅਫਸਰ ਦੀ ਟੇਢੀ ਨਜ਼ਰ

: ਮੋਹਾਲੀ 'ਚ NRI ਦੀ ਕਰੋੜਾਂ ਦੀ 22 ਏਕੜ ਜ਼ਮੀਨ ਉਤੇ ਸਾਬਕਾ IPS ਅਫਸਰ ਦੀ ਟੇਢੀ ਨਜ਼ਰ

ਪੰਜਾਬ ਸੋਸ਼ਲ ਅਲਾਇੰਸ ਨੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਮਿਸ ਜੰਨਤ ਕੌਰ ਨੂੰ ਉਮੀਦਵਾਰ ਐਲਾਨਿਆ

: ਪੰਜਾਬ ਸੋਸ਼ਲ ਅਲਾਇੰਸ ਨੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਮਿਸ ਜੰਨਤ ਕੌਰ ਨੂੰ ਉਮੀਦਵਾਰ ਐਲਾਨਿਆ

ਚੰਡੀਗੜ੍ਹ: ਪੁਲਿਸ ਚੌਕੀ ਦੇ ਸਾਹਮਣੇ ਤੋਂ ਪੁਲਿਸ ਮੁਲਾਜ਼ਮ ਦੀ ਮਿਲੀ ਲਾਸ਼

: ਚੰਡੀਗੜ੍ਹ: ਪੁਲਿਸ ਚੌਕੀ ਦੇ ਸਾਹਮਣੇ ਤੋਂ ਪੁਲਿਸ ਮੁਲਾਜ਼ਮ ਦੀ ਮਿਲੀ ਲਾਸ਼

X