Hindi English Sunday, 08 September 2024 🕑

ਸਿੱਖਿਆ/ਤਕਨਾਲੋਜੀ

More News

ਸੀਬਾ ਸਕੂਲ ਦੀ 12ਵੀਂ ਕਲਾਸ 'ਚੋਂ ਅਰਵਿੰਦ ਗਰੇਵਾਲ ਨੇ 93 ਫੀਸਦੀ ਅੰਕਾਂ ਨਾਲ ਮਾਰੀ ਬਾਜ਼ੀ

Updated on Monday, May 13, 2024 17:06 PM IST

ਲਹਿਰਾਗਾਗਾ, 13 ਮਈ, ਦੇਸ਼ ਕਲਿੱਕ ਬਿਓਰੋ

ਸੀ.ਬੀ.ਐਸ.ਈ. ਵੱਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ਦੌਰਾਨ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦਾ ਨਤੀਜਾ 100 ਫੀਸਦੀ ਰਿਹਾ। ਆਰਟਸ ਸਟਰੀਮ ਵਿੱਚੋਂ ਅਰਵਿੰਦ ਸਿੰਘ ਗਰੇਵਾਲ ਸਪੁੱਤਰ ਸਮਸ਼ੇਰ ਸਿੰਘ ਭੁਟਾਲ ਕਲਾਂ ਨੇ 93 ਫੀਸਦੀ ਅੰਕ ਲੈ ਕੇ ਪੂਰੇ ਸਕੂਲ 'ਚੋੰ ਪਹਿਲਾ ਸਥਾਨ ਹਾਸਲ ਕੀਤਾ। ਨਵਜੋਤ ਸਿੰਘ ਕੋਟੜਾ ਨੇ 91.8 ਫੀਸਦੀ, ਗੁਰਪ੍ਰੀਤ ਸਿੰਘ ਭੁਟਾਲ ਨੇ 90.6, ਕਮਲਪ੍ਰੀਤ ਕੌਰ ਜਲੂਰ ਨੇ 90 ਫੀਸਦੀ ਅੰਕ ਹਾਸਲ ਕੀਤੇ। ਕਮਰਸ ਸਟਰੀਮ ਵਿੱਚੋਂ ਸ਼੍ਰਿਸ਼ਟੀ ਸੇਤੀਆ ਨੇ 92, ਹਰਮਨ ਸਿੰਘ ਚੌਹਾਨ ਨੇ 92, ਗਗਨਦੀਪ ਸਿੰਘ ਨੇ 92, ਪਰਦੀਪ ਸਿੰਘ ਨੇ 92, ਜਿਨੇਸ਼ ਗਰਗ ਨੇ 91 ਫੀਸਦੀ ਅੰਕ ਹਾਸਲ ਕੀਤੇ। ਸਾਇੰਸ ਸਟਰੀਮ ਵਿੱਚੋਂ ਦਿਸ਼ੂ ਸਿੰਗਲਾ ਨੇ 90 ਅਤੇ ਹਰਮਨਜੋਤ ਕੌਰ ਨੇ 87 ਫੀਸਦੀ ਅੰਕ ਹਾਸਲ ਕੀਤੇ।
30 ਤੋਂ ਵੱਧ ਬੱਚਿਆਂ ਨੇ 80 ਫੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ ਹਨ।
ਪੰਜਾਬੀ ਵਿਸ਼ੇ ਵਿੱਚ ਗੁਰਪ੍ਰੀਤ ਸਿੰਘ, ਰਣਦੀਪ ਕੌਰ, ਨਵਜੋਤ ਸਿੰਘ ਨੇ 100 ਵਿੱਚੋਂ 100 ਅੰਕ ਹਾਸਿਲ ਕਰਦਿਆਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਬਿਜ਼ਨਸ ਸਟੱਡੀਜ਼ ਵਿੱਚੋਂ ਹਰਮਨਜੋਤ ਸਿੰਘ ਅਤੇ ਸ਼੍ਰਿਸ਼ਟੀ ਸੇਤੀਆ ਨੇ 97 ਅੰਕ ਹਾਸਲ ਕੀਤੇ।
ਜਦੋਂਕਿ ਰਾਜਨੀਤੀ ਸਾਸ਼ਤਰ ਵਿੱਚ ਅਰਵਿੰਦ ਸਿੰਘ ਗਰੇਵਾਲ ਅਤੇ ਨਵਜੋਤ ਸਿੰਘ ਨੇ 95 ਅੰਕ ਹਾਸਲ ਕੀਤੇ। ਮਾਸ-ਮੀਡੀਆ ਵਿੱਚੋਂ 97 ਅੰਕ ਹਾਸਲ ਕੀਤੇ। ਸਰੀਰਕ ਸਿੱਖਿਆ ਵਿੱਚੋਂ ਕਮਲਪ੍ਰੀਤ ਕੌਰ ਨੇ 94, ਅਕਾਊਂਟਸ ਵਿੱਚ ਗਗਨਦੀਪ ਸਿੰਘ ਨੇ 96 ਅੰਕ, ਸੋਸ਼ੋਲੋਜੀ ਵਿੱਚੋਂ ਗੁਰਪ੍ਰੀਤ ਸਿੰਘ ਨੇ 93 ਅੰਕ, ਅੰਗਰੇਜ਼ੀ ਵਿੱਚੋਂ ਅਰਵਿੰਦ ਸਿੰਘ ਨੇ 93, ਇਕਨਾਮਿਕਸ ਵਿੱਚੋਂ ਸ਼੍ਰਿਸ਼ਟੀ ਸੇਤੀਆ ਨੇ 95 ਅੰਕ ਅਤੇ ਮਨੋਵਿਗਿਆਨ ਵਿੱਚੋਂ ਗੁਰਪ੍ਰੀਤ ਸਿੰਘ 80 ਅਤੇ ਇਨਫਰਮੇਸ਼ਨ ਟੈਕਨਾਲੋਜੀ ਵਿੱਚੋਂ ਜਿਨੇਸ਼ ਗਰਗ ਨੇ 95 ਅੰਕ ਹਾਸਲ ਕਰਦਿਆਂ ਮੋਹਰੀ ਸਥਾਨ ਹਾਸਲ ਕੀਤੇ।
ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ, ਪ੍ਰਿੰਸੀਪਲ ਬਿਬਿਨ ਅਲੈਗਜ਼ੈਂਡਰ ਅਤੇ ਮੈਡਮ ਸੁਨੀਤਾ ਨੰਦਾ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਕੋਆਰਡੀਨੇਟਰ ਨਰੇਸ਼ ਚੌਧਰੀ, ਮੈਡਮ ਮਧੂ ਮੋਤੀ, ਰਣਦੀਪ ਸੰਗਤਪੁਰਾ, ਨਵਜੋਤ ਸਿੰਘ, ਆਸ਼ਾ ਛਾਬੜਾ ਅਤੇ ਪ੍ਰਿੰਕਾ ਸ਼ਰਮਾ ਸਮੇਤ ਹੋਰ ਅਧਿਆਪਕ ਵੀ ਹਾਜ਼ਰ ਸਨ।

ਵੀਡੀਓ

ਹੋਰ
Have something to say? Post your comment
ਗੁਰਦਾਸ ਸਿੰਘ ਨੇ ਬਤੌਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮਾਨਸਾ ਸੰਭਾਲਿਆ ਅਹੁਦਾ

: ਗੁਰਦਾਸ ਸਿੰਘ ਨੇ ਬਤੌਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮਾਨਸਾ ਸੰਭਾਲਿਆ ਅਹੁਦਾ

ਅਧਿਆਪਕ ਸਿਰਫ ਪੜ੍ਹਾਉਣਗੇ, ਹੋਰ ਕੰਮਾਂ ਤੋਂ ਮਿਲੇਗੀ ਨਿਜਾਤ, CM ਮਾਨ ਨੇ ਕੀਤਾ ਐਲਾਨ

: ਅਧਿਆਪਕ ਸਿਰਫ ਪੜ੍ਹਾਉਣਗੇ, ਹੋਰ ਕੰਮਾਂ ਤੋਂ ਮਿਲੇਗੀ ਨਿਜਾਤ, CM ਮਾਨ ਨੇ ਕੀਤਾ ਐਲਾਨ

 ਸਿੱਖਿਆ ਮੰਤਰੀ ਵਲੋਂ ਅਧਿਆਪਕ ਰਾਜ ਪੁਰਸਕਾਰ/ ਯੰਗ ਟੀਚਰ/ਪ੍ਰਬੰਧਕੀ ਐਵਾਰਡ/ਵਿਸ਼ੇਸ਼  ਸਨਮਾਨ 2024 ਲਈ ਚੁਣੇ ਗਏ 77 ਅਧਿਆਪਕਾਂ ਨੂੰ ਵਧਾਈ

: ਸਿੱਖਿਆ ਮੰਤਰੀ ਵਲੋਂ ਅਧਿਆਪਕ ਰਾਜ ਪੁਰਸਕਾਰ/ ਯੰਗ ਟੀਚਰ/ਪ੍ਰਬੰਧਕੀ ਐਵਾਰਡ/ਵਿਸ਼ੇਸ਼ ਸਨਮਾਨ 2024 ਲਈ ਚੁਣੇ ਗਏ 77 ਅਧਿਆਪਕਾਂ ਨੂੰ ਵਧਾਈ

ਸਪੀਕਰ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਨੂੰ ਸਕੂਲੀ ਵਿਦਿਆਰਥੀਆਂ ਲਈ ਐਜੂਕੇਸ਼ਨਲ ਹੱਬ ਬਣਾਇਆ

: ਸਪੀਕਰ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਨੂੰ ਸਕੂਲੀ ਵਿਦਿਆਰਥੀਆਂ ਲਈ ਐਜੂਕੇਸ਼ਨਲ ਹੱਬ ਬਣਾਇਆ

ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ PSDM ਵੱਲੋਂ ਰੈਨਾ ਐਜੂਕੇਸ਼ਨ ਫਾਊਂਡੇਸ਼ਨ ਨਾਲ ਸਮਝੌਤਾ ਸਹੀਬੱਧ

: ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ PSDM ਵੱਲੋਂ ਰੈਨਾ ਐਜੂਕੇਸ਼ਨ ਫਾਊਂਡੇਸ਼ਨ ਨਾਲ ਸਮਝੌਤਾ ਸਹੀਬੱਧ

 ਨੈਸ਼ਨਲ ਅਵਾਰਡ ਲਈ ਅਧਿਆਪਕਾਂ ਦੀ ਸੂਚੀ ਜਾਰੀ, ਪੰਜਾਬ ਦੇ ਦੋ ਅਧਿਆਪਕ ਸ਼ਾਮਲ

: ਨੈਸ਼ਨਲ ਅਵਾਰਡ ਲਈ ਅਧਿਆਪਕਾਂ ਦੀ ਸੂਚੀ ਜਾਰੀ, ਪੰਜਾਬ ਦੇ ਦੋ ਅਧਿਆਪਕ ਸ਼ਾਮਲ

ਸਿੱਖਿਆ ਵਿਭਾਗ ਤੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਨੇ ਸਾਂਝੇ ਤੌਰ ’ਤੇ ਕਰਵਾਈ ਸੱਤ ਜ਼ਿਲ੍ਹਿਆਂ ਦੀ ਵਰਕਸ਼ਾਪ

: ਸਿੱਖਿਆ ਵਿਭਾਗ ਤੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਨੇ ਸਾਂਝੇ ਤੌਰ ’ਤੇ ਕਰਵਾਈ ਸੱਤ ਜ਼ਿਲ੍ਹਿਆਂ ਦੀ ਵਰਕਸ਼ਾਪ

ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਤੇ ਪ੍ਰੀਖਿਆ ਫਾਰਮ ਭਰਨ ਲਈ ਆਨਲਾਈਨ ਪੋਰਟਲ ਸ਼ੁਰੂ

: ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਤੇ ਪ੍ਰੀਖਿਆ ਫਾਰਮ ਭਰਨ ਲਈ ਆਨਲਾਈਨ ਪੋਰਟਲ ਸ਼ੁਰੂ

ਸਰਕਾਰੀ ਸਕੂਲ ਓਡੀਆਂ ਤੇ ਬਾਂਡੀ ਵਾਲਾ ਵਿਖੇ ਨਸ਼ਿਆਂ ਖਿਲਾਫ ਜਾਗਰੂਕਤਾ ਵੈਨ ਨੇ ਵਿਦਿਆਰਥੀਆਂ ਨੁੰ ਕੀਤਾ ਪ੍ਰੇਰਿਤ

: ਸਰਕਾਰੀ ਸਕੂਲ ਓਡੀਆਂ ਤੇ ਬਾਂਡੀ ਵਾਲਾ ਵਿਖੇ ਨਸ਼ਿਆਂ ਖਿਲਾਫ ਜਾਗਰੂਕਤਾ ਵੈਨ ਨੇ ਵਿਦਿਆਰਥੀਆਂ ਨੁੰ ਕੀਤਾ ਪ੍ਰੇਰਿਤ

ਕੌਮੀ ਪੱਧਰੀ ਇੰਸਪਾਇਰ ਐਵਾਰਡ ਪ੍ਰਤੀਯੋਗਤਾ ਲਈ ਚੁਣਿਆ ਗਿਆ ਸਰਕਾਰੀ ਹਾਈ ਸਕੂਲ , ਖੇੜੀ ਬਰਨਾ (ਪਟਿਆਲਾ)  ਦਾ ਮਾਡਲ

: ਕੌਮੀ ਪੱਧਰੀ ਇੰਸਪਾਇਰ ਐਵਾਰਡ ਪ੍ਰਤੀਯੋਗਤਾ ਲਈ ਚੁਣਿਆ ਗਿਆ ਸਰਕਾਰੀ ਹਾਈ ਸਕੂਲ , ਖੇੜੀ ਬਰਨਾ (ਪਟਿਆਲਾ) ਦਾ ਮਾਡਲ

X