Hindi English Sunday, 30 June 2024 🕑
BREAKING

ਪ੍ਰਵਾਸੀ ਪੰਜਾਬੀ

More News

10ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਮੁੱਖ ਮਹਿਮਾਨ ਡਾ. ਇੰਦਰਬੀਰ ਸਿੰਘ ਨਿੱਝਰ ਹੋਣਗੇ

Updated on Wednesday, June 19, 2024 21:10 PM IST

ਹਰਦੇਵ ਚੌਹਾਨ
ਟੋਰਾਂਟੋ (19 ਜੂਨ) :

ਜਗਤ ਪੰਜਾਬੀ ਸਭਾ, ਪੀਯੂਬੀਪੀਏ ਤੇ ਓਐਫਸੀ 10 ਵੀਂ ਵਿਸ਼ਵ ਪੰਜਾਬੀ ਕਾਨਫਰੰਸ ਆਯੋਜਿਤ ਕਰ ਰਹੇ ਹਨ ਜਿਸਦੇ ਮੁੱਖ ਮਹਿਮਾਨ ਡਾ. ਇੰਦਰਬੀਰ ਸਿੰਘ ਨਿੱਝਰ ਹੋਣਗੇ।
ਪੰਜਾਬ ਦੀ ਅਮੀਰ ਵਿਰਾਸਤ ਅਤੇ ਜੀਵੰਤ ਸੱਭਿਆਚਾਰ ਦਾ ਜਸ਼ਨ ਮਨਾਉਣ ਲਈ ਇਹ ਕਾਨਫਰੰਸ 5 ਤੋਂ 7 ਜੁਲਾਈ ਤੀਕ ਬਰੈਂਪਟਨ, ਕੈਨੇਡਾ ਵਿਚ ਕਰਵਾਈ ਜਾ ਰਹੀ ਹੈ।
ਇਸ ਕਾਨਫਰੰਸ ਦੇ ਮੁੱਖ ਮਹਿਮਾਨ ਡਾ. ਇੰਦਰਬੀਰ ਸਿੰਘ ਨਿੱਝਰ ਹੋਣਗੇ। ਸਨਮਾਨ ਯੋਗ ਮਹਿਮਾਨਾਂ ਵਿੱਚ ਹਰਕੀਰਤ ਸਿੰਘ ਡਿਪਟੀ ਮੇਅਰ ਬਰੈਮਟਨ, ਸੋਨੀਆ ਸਿੱਧੂ ਐਮਪੀ, ਗੁਰ ਪ੍ਰਤਾਪ ਸਿੰਘ ਤੂਰ, ਹਰਦੀਪ ਸਿੰਘ ਐਮ ਪੀ ਪੀ, ਨਵਜੀਤ ਕੌਰ ਬਸੀ, ਰੂਬੀ ਸਹੋਤਾ ਐਮਪੀ ਤੇ ਡਾਕਟਰ ਜਸਵਿੰਦਰ ਸਿੰਘ, ਵਾਈਸ ਚਾਂਸਲਰ, ਬੜੂ ਸਾਹਿਬ ਯੂਨੀਵਰਸਿਟੀ ਆਦਿ ਸ਼ਾਮਲ ਹੋਣਗੇ ।
ਕਾਨਫਰੰਸ ਦੌਰਾਨ ਦੇਸ਼ਾਂ, ਵਿਦੇਸ਼ਾਂ ਦੇ ਪੰਜਾਬੀ ਪਿਆਰੇ, ਬੁੱਧੀਜੀਵੀ ਤੇ ਸਾਹਿਤਕਾਰ ਪੰਜਾਬੀ ਭਾਸ਼ਾ ਦਾ ਭਵਿੱਖ ਅਤੇ ਪੰਜਾਬੀ ਨਾਇਕਾਂ ਦੇ ਜਿਕਰ, ਫਿਕਰ ਵਾਲੇ ਵਿਸ਼ਿਆਂ 'ਤੇ ਗੰਭੀਰ ਤੇ ਗਿਆਨ ਭਰਪੂਰ ਚਰਚਾ ਕਰਨ ਲਈ ਮਿਲ ਬੈਠ ਰਹੇ ਹਨ।

5 ਜੁਲਾਈ ਨੂੰ  ਦੁਪਹਿਰੇ 1.30 ਵਜੇ ਤੋਂ 
ਐਂਡਰੇਲੀਆ 40 ਐਲੀਜਬਥ ਸਟਰੀਟ,
ਸਾਊਥ ਬਰੈਂਪਟਨ; 6 ਜੁਲਾਈ ਨੂੰ ਸਵੇਰੇ 9.30 ਵਜੇ ਤੋਂ ਜਿਮ ਆਰਚਡੇਕਿਨ ਰੀਕ੍ਰਿਏਸ਼ਨ ਸੈਂਟਰ, 292 ਕੋਨੇਸਟੋਗਾ ਡਰਾਈਵ, ਬਰੈਂਪਟਨ ਅਤੇ 7 ਜੁਲਾਈ ਨੂੰ ਸਵੇਰੇ 9.30 ਵਜੇ ਤੋਂ ਸੈਂਚੁਰੀ ਗਾਰਡਨ ਰੀਕ੍ਰਿਏਸ਼ਨ ਸੈਂਟਰ,  340 ਵੋਡਨ ਸਟ੍ਰੀਟ ਈਸਟ ਬਰੈਂਪਟਨ ਵਿਖੇ ਤਿੰਨ ਰੋਜਾ ਸਾਂਝੇ ਵਿਰਸੇ ਦੇ ਇਸ ਵਿਲੱਖਣ ਜਸ਼ਨ ਵੇਲੇ ਸਾਹਿਤਕ ਤੇ ਸੱਭਿਆਚਾਰਕ ਮਾਹੌਲ  ਦਰਮਿਆਨ ਵਿਚਾਰ ਚਰਚਾ, ਸਾਹਿਤਕ ਅਦਾਨ ਪ੍ਰਦਾਨ, ਲੋਕ ਨਾਚ, ਵਿਰਾਸਤੀ ਪ੍ਰਦਰਸ਼ਨੀ, ਭੋਜਨ-ਪਾਣੀ ਅਤੇ ਨੈੱਟਵਰਕਿੰਗ ਦਾ ਆਨੰਦ ਮਾਣਿਆ ਜਾਏਗਾ।
ਅਮਰ ਸਿੰਘ ਭੁੱਲਰ, ਡਾਕਟਰ ਸੰਤੋਖ ਸਿੰਘ ਸੰਧੂ, ਸਰਦੂਲ ਸਿੰਘ ਥਿਆੜਾ, ਡਾਕਟਰ ਰਮਨੀ ਬਤਰਾ, ਤਰਲੋਚਨ ਸਿੰਘ ਅਟਵਾਲ,
ਪਿਆਰਾ ਸਿੰਘ ਕੁਦੋਵਾਲ, ਸੰਜੀਤ ਸਿੰਘ , ਗੁਰਦਰਸ਼ਨ ਸਿੰਘ ਸੀਰਾ, ਕਮਲਜੀਤ ਸਿੰਘ ਹੇਅਰ, ਹੈਪੀ ਮਾਂਗਟ ਤੇ ਪ੍ਰਭਜੋਤ ਸਿੰਘ ਰਾਠੌਰ ਦੇ ਸਹਿਯੋਗ ਨਾਲ ਉਨਟਾਰੀਓ ਫਰੈਂਡਜ ਕਲੱਬ ਦੇ ਕਰਤਾ ਧਰਤਾ ਸਰਦਾਰ ਅਜੈਬ ਸਿੰਘ ਚੱਠਾ ਨੇ ਖੁਲਾਸਾ ਕੀਤਾ ਕਿ 10 ਵੀਂ ਵਿਸ਼ਵ ਪੰਜਾਬੀ ਕਾਨਫਰੰਸ ਲਈ ਖਾਲਸਾ ਏਡ ਤੇ ਚੀਫ਼ ਖ਼ਾਲਸਾ ਦੀਵਾਨ, ਅੰਮ੍ਰਿਤਸਰ ਦਾ ਸਹਿਯੋਗ ਵੀ ਮਿਲ ਚੁਕਾ ਹੈ।

ਵੀਡੀਓ

ਹੋਰ
Have something to say? Post your comment
22 ਸਾਲਾ ਪੰਜਾਬੀ ਨੌਜਵਾਨ ਨੇ ਕੈਨੇਡਾ ਦੇ ਨਿਆਗਰਾ ਫਾਲਜ਼ ਵਿੱਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

: 22 ਸਾਲਾ ਪੰਜਾਬੀ ਨੌਜਵਾਨ ਨੇ ਕੈਨੇਡਾ ਦੇ ਨਿਆਗਰਾ ਫਾਲਜ਼ ਵਿੱਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਕੀਤਾ ਅਮਰੀਕਾ ਹਵਾਲੇ

: ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਕੀਤਾ ਅਮਰੀਕਾ ਹਵਾਲੇ

ਅਮਰੀਕਾ ਦੇ ਨਿਊਜਰਸੀ 'ਚ ਦੋ ਪੰਜਾਬਣ ਭੈਣਾਂ ‘ਤੇ ਗੋਲੀਬਾਰੀ, ਇੱਕ ਦੀ ਮੌਤ ਦੂਜੀ ਗੰਭੀਰ, ਮੁਲਜ਼ਮ ਕਾਬੂ

: ਅਮਰੀਕਾ ਦੇ ਨਿਊਜਰਸੀ 'ਚ ਦੋ ਪੰਜਾਬਣ ਭੈਣਾਂ ‘ਤੇ ਗੋਲੀਬਾਰੀ, ਇੱਕ ਦੀ ਮੌਤ ਦੂਜੀ ਗੰਭੀਰ, ਮੁਲਜ਼ਮ ਕਾਬੂ

ਕਾਂਗਰਸੀ ਵਿਧਾਇਕ ਦੇ ਭਤੀਜੇ ਦੀ ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਮੌਤ

: ਕਾਂਗਰਸੀ ਵਿਧਾਇਕ ਦੇ ਭਤੀਜੇ ਦੀ ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਮੌਤ

ਕੈਨੇਡਾ ’ਚ ਵਿਦੇਸ਼ੀ ਨੌਜਵਾਨ ਕਾਮੇ ਸੰਘਰਸ਼ ਦੇ ਰਾਹ 'ਤੇ, 13 ਮਈ ਨੂੰ ਇਕ ਰੋਜ਼ਾ ਹੜਤਾਲ ਦਾ ਐਲਾਨ

: ਕੈਨੇਡਾ ’ਚ ਵਿਦੇਸ਼ੀ ਨੌਜਵਾਨ ਕਾਮੇ ਸੰਘਰਸ਼ ਦੇ ਰਾਹ 'ਤੇ, 13 ਮਈ ਨੂੰ ਇਕ ਰੋਜ਼ਾ ਹੜਤਾਲ ਦਾ ਐਲਾਨ

ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਮਾਮਲੇ ਵਿੱਚ ਤਿੰਨ ਭਾਰਤੀ ਨਾਗਰਿਕਾਂ ਦੀ ਅਦਾਲਤ ‘ਚ ਪੇਸ਼ੀ

: ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਮਾਮਲੇ ਵਿੱਚ ਤਿੰਨ ਭਾਰਤੀ ਨਾਗਰਿਕਾਂ ਦੀ ਅਦਾਲਤ ‘ਚ ਪੇਸ਼ੀ

ਗੈਂਗਸਟਰ ਗੋਲਡੀ ਬਰਾੜ ਦੀ ਮੌਤ ਦੀ ਖਬਰ ਫਰਜ਼ੀ ਨਿਕਲੀ

: ਗੈਂਗਸਟਰ ਗੋਲਡੀ ਬਰਾੜ ਦੀ ਮੌਤ ਦੀ ਖਬਰ ਫਰਜ਼ੀ ਨਿਕਲੀ

ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਝਟਕਾ

: ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਝਟਕਾ

ਅਮਰੀਕਾ ‘ਚ ਭਿਆਨਕ ਕਾਰ ਹਾਦਸੇ ‘ਚ ਤਿੰਨ ਭਾਰਤੀ ਔਰਤਾਂ ਦੀ ਮੌਤ

: ਅਮਰੀਕਾ ‘ਚ ਭਿਆਨਕ ਕਾਰ ਹਾਦਸੇ ‘ਚ ਤਿੰਨ ਭਾਰਤੀ ਔਰਤਾਂ ਦੀ ਮੌਤ

ਇਟਲੀ ‘ਚ ਪੰਜਾਬੀ ਵਿਅਕਤੀ ਦੀ ਗੋਲ਼ੀਆਂ ਮਾਰ ਕੇ ਹੱਤਿਆ

: ਇਟਲੀ ‘ਚ ਪੰਜਾਬੀ ਵਿਅਕਤੀ ਦੀ ਗੋਲ਼ੀਆਂ ਮਾਰ ਕੇ ਹੱਤਿਆ

X