Tuesday, October 22, 2024

ਪੰਜਾਬ

ਪੰਜਾਬ: BJP ਵੱਲੋਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ: 22 ਅਕਤੂਬਰ, ਦੇਸ਼ ਕਲਿੱਕ ਬਿਓਰੋ ;ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਦੀਆਂ ਜ਼ਿਮਨੀ ਚੋਣਾ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਬਰਨਾਲਾ ਤੋਂ ਕੇਵਲ ਢਿੱਲੋਂ, ਗ਼ਿੱਦੜਬਾਹਾ ਤੋਂ ਮਨਪ੍ਰੀਤ ਸਿੰਘ ਬਾਦਲ, ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋਂ ਉਮੀਦਵਾਰ ਹੋਣਗੇ ਅਤੇ ਚੱਬੇਵਾਲ ਸੀਟ ਤੋਂ ਅਜੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ।

ਚੰਡੀਗੜ੍ਹ/ਆਸਪਾਸ

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਕੂਲ ਆਫ ਐਮੀਨੈਂਸ 3ਬੀ-1 ਮੋਹਾਲੀ ਵਿਖੇ ਮਾਪੇ-ਅਧਿਆਪਕ ਮਿਲਣੀ ਮੌਕੇ ਕੀਤੀ ਸ਼ਿਰਕਤ

ਮੋਹਾਲੀ: 22 ਅਕਤੂਬਰ: ਦੇਸ਼ ਕਲਿੱਕ ਬਿਓਰੋ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਪ੍ਰਦਾਨ ਕਰਨ ਲਈ ਮਾਪੇ-ਅਧਿਆਪਕ ਮਿਲਣੀ ਇੱਕ ਸਕਾਰਾਤਮਕ ਕਦਮ ਹੈ ਅਤੇ ਇਹ ਉਪਰਾਲਾ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਅਤੇ ਉਨ੍ਹਾਂ ਦੇ ਬਹੁਪੱਖੀ ਵਿਕਾਸ ਵਿੱਚ ਸਹਾਈ ਸਿੱਧ ਹੋਵੇਗਾ। ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸ. ਕੁਲਦੀਪ […]

ਮੋਹਾਲੀ: ਪਟਾਖਿਆਂ ਦੀ ਵਿਕਰੀ ਲਈ 44 ਲਾਇਸੈਂਸ ਜਾਰੀ

ਮੋਹਾਲੀ, 21 ਅਕਤੂਬਰ: ਦੇਸ਼ ਕਲਿੱਕ ਬਿਓਰੋ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪਟਾਖਿਆਂ ਦੀ ਵਿਕਰੀ ਲਈ ਲੋਕਾਂ ਨੂੰ 44 ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਗਠਿਤ ਕੀਤੀ ਗਈ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐੱਸ ਏ ਐੱਸ ਨਗਰ, ਮੋਹਾਲੀ ਵਿਖੇ ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਅੱਜ ਡਰਾਅ ਵਧੀਕ ਡਿਪਟੀ ਕਮਿਸ਼ਨਰ […]

ਰਾਸ਼ਟਰੀ

ਅੱਜ ਫਿਰ ਮਹਿੰਗਾ ਹੋਇਆ ਸੋਨਾ ਤੇ ਚਾਂਦੀ

ਚੰਡੀਗੜ੍ਹ, 22 ਅਕਤੂਬਰ, ਦੇਸ਼ ਕਲਿੱਕ ਬਿਓਰੋ : ਅੱਜ ਇਕ ਵਾਰ ਫਿਰ ਸੋਨਾ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਹੁਣ ਸੋਨਾ 78 ਹਜ਼ਾਰ ਤੋਂ ਉਪਰ ਚਲਿਆ ਗਿਆ, ਜਦੋਂ ਕਿ ਚਾਂਦੀ ਦਾ ਭਾਅ 97 ਹਜ਼ਾਰ ਰੁਪਏ ਪ੍ਰਤੀ ਕਿਲੋਂ ਤੋਂ ਜ਼ਿਆਦਾ ਹੈ। ਰਾਸ਼ਟਰੀ ਪੱਧਰ ਉਤੇ 22 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 78232 ਰੁਪਏ ਉਤੇ […]

ਆਂਗਣਵਾੜੀ ਵਰਕਰ ਤੇ ਸਰਕਾਰੀ ਅਧਿਆਪਕ ਪਰਿਵਾਰ ਵਾਲਿਆਂ ਨੇ ਇਤਰਾਜ਼ਯੋਗ ਹਾਲਤ ’ਚ ਫੜ੍ਹੇ

ਲਖਨਊ, 22 ਅਕਤੂਬਰ, ਦੇਸ਼ ਕਲਿੱਕ ਬਿਓਰੋ : ਕਰਵਾ ਚੌਥ ਵਾਲੇ ਦਿਨ ਇਕ ਅਜਿਹੀ ਘਟਨਾ ਸਾਹਮਣੇ ਆਈ ਕਿ ਇਕ ਆਂਗਣਵਾੜੀ ਵਰਕਰ ਤੇ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਪਰਿਵਾਰ ਵਾਲਿਆਂ ਨੇ ਇਤਰਾਜ਼ਯੋਗ ਹਾਲਤ ਵਿੱਚ ਫੜ੍ਹ ਲਿਆ। ਅਮਰੋਹਾ ਦੇ ਥਾਣਾ ਹਸਨਪੁਰ ਅਧੀਨ ਪੈਂਦੇ ਇਕ ਪਿੰਡ ਦੀ ਇਹ ਘਟਨਾ ਦਸੀ ਜਾ ਰਹੀ ਹੈ। ਕਰਵਾ ਚੌਥ ਦੇ ਦਿਨ ਪਤਨੀ ਆਪਣੇ […]

ਸੰਸਾਰ

PM ਮੋਦੀ ਬ੍ਰਿਕਸ ਸੰਮੇਲਨ ‘ਚ ਹਿੱਸਾ ਲੈਣ ਲਈ ਰੂਸ ਪਹੁੰਚੇ, ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕਰਨਗੇ

ਮਾਸਕੋ, 22 ਅਕਤੂਬਰ, ਦੇਸ਼ ਕਲਿਕ ਬਿਊਰੋ :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ ‘ਚ ਹਿੱਸਾ ਲੈਣ ਲਈ ਰੂਸ ਦੇ ਕਜ਼ਾਨ ਸ਼ਹਿਰ ਪਹੁੰਚ ਗਏ ਹਨ। ਉਨ੍ਹਾਂ ਦਾ ਦੌਰਾ 2 ਦਿਨਾਂ ਦਾ ਹੈ। ਪੀਐਮ ਮੋਦੀ ਪਿਛਲੇ 4 ਮਹੀਨਿਆਂ ਵਿੱਚ ਦੂਜੀ ਵਾਰ ਰੂਸ ਦਾ ਦੌਰਾ ਕਰ ਰਹੇ ਹਨ।ਮੋਦੀ ਇਸ ਤੋਂ ਪਹਿਲਾਂ ਜੁਲਾਈ ‘ਚ ਭਾਰਤ-ਰੂਸ ਸੰਮੇਲਨ ‘ਚ ਹਿੱਸਾ ਲੈਣ ਆਏ […]

ਪ੍ਰਵਾਸੀ ਪੰਜਾਬੀ

ਅਮਰੀਕੀ ਅਦਾਲਤ ਨੇ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ ‘ਚ ਭਾਰਤ ਸਰਕਾਰ ਨੂੰ ਸੰਮਨ ਭੇਜਿਆ

ਨਵੀਂ ਦਿੱਲੀ, 20 ਸਤੰਬਰ, ਦੇਸ਼ ਕਲਿਕ ਬਿਊਰੋ :ਅਮਰੀਕਾ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ ‘ਚ ਭਾਰਤ ਸਰਕਾਰ ਨੂੰ ਸੰਮਨ ਭੇਜਿਆ ਹੈ। ਭਾਰਤ ਦੇ ਐਨਐਸਏ ਅਜੀਤ ਡੋਵਾਲ, ਸਾਬਕਾ ਰਾਅ ਚੀਫ਼ ਸਾਮੰਤ ਗੋਇਲ, ਰਾਅ ਏਜੰਟ ਵਿਕਰਮ ਯਾਦਵ ਅਤੇ ਕਾਰੋਬਾਰੀ ਨਿਖਿਲ ਗੁਪਤਾ ਦੇ ਨਾਂ ਵੀ ਇਸ ਸੰਮਨ […]

ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਕੀਤੀ ਸਖਤੀ, ਵੀਜ਼ੇ ਘਟਾਏ

ਇਹ ਵੀ ਪੜ੍ਹੋ : ਪੰਜਾਬ ਪੁਲਿਸ ਦੇ ਪੰਜ ਅਧਿਕਾਰੀ ਮੁਅੱਤਲ ਆਪਣੇ ਐਲਾਨ ਵਿੱਚ, ਟਰੂਡੋ ਨੇ ਕਿਹਾ ਕਿ ਸਰਕਾਰ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ ਵਿਦੇਸ਼ੀ ਕਰਮਚਾਰੀਆਂ ਦੇ ਨਿਯਮਾਂ ਨੂੰ ਵੀ ਸਖਤ ਕਰੇਗੀ। ਜਸਟਿਨ ਟਰੂਡੋ ਨੇ ਇੱਕ ਟਵੀਟ ਵਿੱਚ ਕਿਹਾ ਕਿ ਅਸੀਂ ਘੱਟ ਤਨਖਾਹ ਵਾਲੇ, ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾ ਰਹੇ […]

ਬਜ਼ੁਰਗ NRI ਨੂੰ ਅਗਵਾ ਤੋਂ ਬਾਅਦ ਕਤਲ ਕਰਕੇ ਲਾਸ਼ ਨਹਿਰ ‘ਚ ਸੁੱਟੀ

ਜਲੰਧਰ, 17 ਸਤੰਬਰ, ਦੇਸ਼ ਕਲਿਕ ਬਿਊਰੋ :ਜਲੰਧਰ ਜ਼ਿਲ੍ਹੇ ਦੇ ਪਿੰਡ ਕੰਗ ਸਾਹਬੂ ਤੋਂ ਅਣਪਛਾਤੇ ਕਾਰ ਸਵਾਰਾਂ ਵੱਲੋਂ ਇੱਕ ਐਨਆਰਆਈ ਵਿਅਕਤੀ ਨੂੰ ਅਗਵਾ ਕਰ ਲਿਆ ਗਿਆ। ਪੁਲੀਸ ਨੇ ਬਜ਼ੁਰਗ ਐਨਆਰਆਈ ਦੀ ਲਾਸ਼ ਬਰਾਮਦ ਕਰ ਲਈ ਹੈ। ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਸਦਰ ਨਕੋਦਰ ਦੀ ਪੁਲੀਸ ਨੇ ਬੀਐਨਐਸ 104 (ਅਗਵਾ) ਤਹਿਤ […]

ਸਿੱਖਿਆ \ ਤਕਨਾਲੋਜੀ

ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਿੱਚ ਸਹਾਈ ਸਿੱਧ ਹੋਵੇਗੀ ਮਾਰਸ ਸਾਇੰਸ ਪ੍ਰਦਰਸ਼ਨੀ: ਡੀ ਸੀ ਕੁਲਵੰਤ ਸਿੰਘ

ਮਾਨਸਾ, 21 ਅਕਤੂਬਰ : ਦੇਸ਼ ਕਲਿੱਕ ਬਿਓਰੋ        ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ, ਆਈ.ਏ.ਐਸ. ਨੇ 22 ਤੋਂ 24 ਅਕਤੂਬਰ 2024 ਤੱਕ ਸੇਂਟ ਜੇਵੀਅਰ ਸਕੂਲ ਮਾਨਸਾ ਵਿਖੇ ਕਰਵਾਈ ਜਾ ਰਹੀ ਮਾਰਸ (ਮਾਨਸਾ ਐਡਮਿਨੀਸਟਰੇਸ਼ਨ ਰੈਜ਼ੋਨੇਟਿੰਗ ਸਾਇੰਸ) ਸਾਇੰਸ ਪ੍ਰਦਰਸ਼ਨੀ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੱਚਿਆਂ ਅੰਦਰ ਸਾਇੰਸ ਵਿਸ਼ੇ ਸਬੰਧੀ ਪ੍ਰਤਿਭਾ ਨੂੰ ਹੋਰ ਨਿਖਾਰਨ […]

ਤਰਕਸ਼ੀਲ ਸੁਸਾਇਟੀ ਪੰਜਾਬ ਨੇ ‘ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ’ ਕਰਵਾਈ 

900 ਵਿਦਿਆਰਥੀਆਂ ਨੇ ਦਿੱਤੀ ਚੇਤਨਾ ਪਰਖ਼ ਪ੍ਰੀਖਿਆ  ਦਲਜੀਤ ਕੌਰ  ਸੰਗਰੂਰ, 20 ਅਕਤੂਬਰ, 2024: ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ ਅੱਜ ਪੰਜਾਬ ਵਿੱਚ  ਛੇਵੀਂ ਵਿਗਿਆਨਕ ਚੇਤਨਾ ਪਰਖ਼ ਪ੍ਰੀਖਿਆ ਕਰਵਾਈ ਗਈ। ਇਸ ਪ੍ਰੀਖਿਆ ਵਿੱਚ 6 ਵੀਂ ਜਮਾਤ ਤੋਂ ਲੈ ਕੇ ਉਪਰਲੀਆਂ ਸਾਰੀਆਂ  ਜਮਾਤਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਕੱਲ੍ਹ 21 ਅਕਤੂਬਰ ਨੂੰ […]