Hindi English Sunday, 08 September 2024 🕑

ਲੇਖ

More News

ਪ੍ਰਤੀਯੋਗੀ ਪ੍ਰੀਖਿਆਵਾਂ ਦੇ ਪਰਚੇ ਲੀਕ ਹੋਣ ਦਾ ਮਾਮਲਾ ਕਿੰਨਾ ਵੱਡਾ?

Updated on Saturday, July 13, 2024 15:08 PM IST


ਪੇਸ਼ਕਸ਼ ਡਾ. ਅਜੀਤਪਾਲ ਸਿੰਘ ਐਮ ਡੀ
ਪ੍ਰਤੀਯੋਗੀ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਣ ਦੇ ਮਾਮਲੇ ਇੰਨੀ ਵਿਆਪਕ ਪੱਧਰ ਤੇ ਆ ਗਏ ਹਨ ਕਿ ਲੱਗਦਾ ਹੈ ਇਹ ਜਿਵੇਂ ਛੂਤਛਾਤ ਦੀ ਬਿਮਾਰੀ ਦੀ ਮਹਾਂਮਾਰੀ ਬਣ ਗਈ ਹੋਵੇ l ਨੌਜਵਾਨ ਉਮੀਦਵਾਰਾਂ ਦੀ ਨਿਰਾਸ਼ਾ/ਹਦਾਸ਼ਾ ਵਿੱਚ ਖੁਦਕੁਸ਼ੀ ਅਤੇ ਗੁੱਸਾ ਵੀ ਰਹਿ ਰਹਿ ਕੇ ਫੁੱਟਦਾ ਰਿਹਾ ਹੈ ਅਤੇ ਹਾਲ ਵਿੱਚ ਕਈ ਲੋਕ ਮਤਾਂ ਵਿੱਚ ਇਸ ਦਾ ਅਸਰ ਵੀ ਦਿਸਿਆ ਹੈ l ਫਿਰ ਵੀ ਵਾਅਦਿਆਂ ਤੋਂ ਇਲਾਵਾ ਹੋਰ ਕੁਝ ਹਾਸਲ ਨਹੀਂ ਹੋ ਰਿਹਾ l ਨੀਟ ਮਾਮਲੇ ਵਿੱਚ ਧਾਂਦਲੀ ਸਾਹਮਣੇ ਆਉਣ ਦਾ ਵਕਤ ਤਾਂ ਲੋਕ ਸਭਾ ਚੋਣਾ ਨਾਲ ਵੀ ਜੁੜ ਗਿਆ l ਨੀਟ ਯੂਜੀ ਦੇ ਨਤੀਜੇ ਤਹਿ ਸਮੇਂ ਤੋਂ 10 ਦਿਨ ਪਹਿਲਾਂ ਉਸੇ 4 ਜੂਨ ਨੂੰ ਜਾਰੀ ਕਰ ਦਿੱਤੇ ਗਏ ਜਦ ਲੋਕ ਸਭਾ ਦੀਆਂ ਵੋਟਾਂ ਦੀ ਗਿਣਤੀ ਪਿੱਛੋਂ ਨਤੀਜੇ ਆ ਰਹੇ ਸਨ ਇਸੇ ਕਰਕੇ ਸੜਕ ਤੋਂ ਲੈ ਕੇ ਸੰਸਦ ਤੱਕ ਹੰਗਾਮਾ ਵੀ ਬਹੁਤ ਵੱਡਾ ਹੋਇਆ l 18ਵੀਂ ਸੰਸਦ ਤੇ ਪਹਿਲੇ ਹੀ ਸੈਸ਼ਨ ਵਿੱਚ ਵਿਰੋਧੀ ਧਿਰ ਹਮਲਾਵਰ ਸੀ ਅਤੇ ਆਪਣੀ ਮਜਬੂਤੀ ਦੇ ਆਧਾਰ ਤੇ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਦੇ ਪ੍ਰਸਤਾਵ ਤੇ ਬਹਿਸ ਦੌਰਾਨ ਹੀ ਪ੍ਰੀਖਿਆ ਘਪਲਿਆਂ ਉਪਰ ਚਰਚਾ ਦੇ ਲਈ ਕੰਮ ਰੋਕੋ ਪ੍ਰਸਤਾਵ ਲੈ ਆਂਦਾ ਗਿਆ l ਸਰਕਾਰ ਨੇ ਭਾਵੇਂ ਹਾਲ ਹੀ ਵਿੱਚ ਲਿਆਂਦੇ ਕਾਨੂੰਨ ਦੀ ਦੁਹਾਈ ਦਿੱਤੀ ਜਿਸ ਵਿੱਚ ਪਰਚਾ ਲੀਕ ਅਤੇ ਧਾਂਦਲੀ ਦੇ ਲਈ ਉਮਰ ਕੈਦ ਤੱਕ ਦੀ ਸਜ਼ਾ ਦੀ ਵਿਵਸਥਾ ਹੈ ਪਰ ਵਿਰੋਧੀ ਧਿਰ ਸੰਤੁਸ਼ਟ ਨਹੀਂ ਹੋਈ l
ਉਹ ਤਾਂ ਵਿਵਸਥਾ ਪਰਿਵਰਤਨ ਦੀ ਮੰਗ ਕਰ ਰਹੀ ਸੀ l ਜਵਾਬਦੇਹੀ ਮੰਗਣੀ ਵਾਜਬ ਲੱਗ ਸਕਦੀ ਹੈ ਕਿਉਂਕਿ ਪਿਛਲੇ ਸੱਤ ਸਾਲਾਂ ਵਿੱਚ ਕਰੀਬ 70 ਵਾਰ ਪ੍ਰੀਖਿਆਵਾਂ ਵਿੱਚ ਧਾਂਧਲੀ ਸੁਰਖੀਆਂ ਬਣ ਚੁੱਕੀ ਹੈ l ਇਸ ਨਾਲ ਕਰੀਬ ਦੋ ਕਰੋੜ ਨੌਜਵਾਨਾਂ ਦਾ ਭਵਿੱਖ ਅਸਰਅੰਦਾਜ਼ ਹੋਇਆ ਹੈ। ਵੈਸੇ ਇਹ ਸਿਲਸਿਲਾ ਤਾਂ ਉਸ ਤੋਂ ਪਹਿਲਾਂ ਵੀ ਚੱਲ ਰਿਹਾ ਸੀ l ਯਾਦ ਕਰੋ ਕਿ ਸਿਰ ਚਕਰਾ ਦੇਣ ਵਾਲੇ ਮੱਧ ਪ੍ਰਦੇਸ਼ ਦਾ ਵਿਆਪਮ ਘਪਲਾ ਅਤੇ ਉਸ ਪਿੱਛੇ ਬਿਹਾਰ ਵਿੱਚ ਚਰਚਿਤ ਰੰਜਿਤ ਡਾਣ ਦਾ ਮਾਮਲਾ ਜਿਸ ਦੇ ਉੱਪਰ ਚਰਚਿਤ ਫਿਲਮ "ਮੁੰਨਾਬਾਈ ਐਮਬੀਬੀਐਸ" ਬਣੀ l ਹਾਲ ਹੀ ਦੇ ਦੌਰ ਵਿੱਚ 2022 ਅਤੇ 2023 ਵਿੱਚ ਵੀ ਆਈਆਈਟੀ ਅਤੇ ਮੈਡੀਕਲ ਵਿੱਚ ਭਰਤੀ ਦੇ ਧਾਂਦਲੀਆਂ ਦੇ ਇਸ ਰੋਗ ਪ੍ਰਤੀ ਦਿੱਤੀ ਚੇਤਾਵਨੀ ਪਹਿਲਾਂ ਚੁਕੰਨੇ ਰਹਿਣ ਲਈ ਕਹਿ ਰਹੀ ਸੀ l ਹਰ ਵਾਰੀ ਜਾਂਚ ਪੜਤਾਲ ਦੇ ਕੁਝ ਹੁਕਮ ਅਤੇ ਕਦੀ ਕਦੀ ਤਬਾਦਲਿਆਂ ਵਗੈਰਾ ਤੋਂ ਗੱਲ ਅੱਗੇ ਨਹੀਂ ਵਧਦੀ,ਬੇਸ਼ਕ ਇਸਦਾ ਅਹਿਸਾਸ ਵਿਵਸਥਾ ਵਿੱਚ ਮੁੱਢੋਂ ਬਦਲਾ ਵਰਗਾ ਹੋਣਾ ਲਾਜ਼ਮੀ ਹੈ l ਜਵਾਬ ਦੇਹੀ ਦੀ ਮੰਗ ਇਸ ਵਾਰ ਕਈ ਸੰਕਿਆਂ ਕਰਕੇ ਵੀ ਜੋਰ ਫੜਦੀ ਹੈ l ਦਰਅਸਲ ਚਾਰ ਜੂਨ ਨੂੰ ਜਾਰੀ ਹੋਏ ਨਤੀਜਿਆਂ ਵਿੱਚ ਰਾਸ਼ਟਰੀ ਪਾਤਰਤਾ ਅਤੇ ਪ੍ਰਵੇਸ਼ ਪ੍ਰੀਖਿਆ-ਸਨਾਤਕ (ਨੀਟ-ਯੂਜੀ) ਵਿੱਚ ਟੋਪਰਾਂ ਦੀ ਗਿਣਤੀ ਅਚਾਨਕ ਛਾਲ ਮਾਰ ਕੇ 69 ਤੇ ਪਹੁੰਚ ਗਈ,ਜੋ ਅਕਸਰ ਦੋ-ਤਿੰਨ ਹੀ ਹੋਇਆ ਕਰਦੀ ਸੀ l ਫਿਰ ਪ੍ਰਸ਼ਨ ਪੱਤਰ ਲੀਕ ਹੋਣ ਦੇ ਦੋਸ਼ ਲੱਗਣ ਲੱਗੇ l ਸਿਰਫ ਨੀਟ ਸਵਾਲਾਂ ਤੇ ਨਹੀਂ ਘਿਰਿਆ ਬਲਕਿ ਇਸ ਦੇ ਬਾਅਦ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਰਾਸ਼ਟਰੀ ਪਾਤਰਤਾ ਪ੍ਰੀਖਿਆ (ਯੂਜੀਸੀ-ਨੈੱਟ ਤੇ ਵੀ ਕਾਲੇ ਬੱਦਲ ਮੰਡਰਾਏ,ਜੋ ਕਾਲਜ ਅਤੇ ਯੂਨੀਵਰਸਿਟੀ ਪੱਧਰ ਦੀ ਅਸਿਸਟੈਂਟ ਪ੍ਰੋਫੈਸਰਸ਼ਿਪ ਦੀ ਉਮੀਦਵਾਰੀ ਤੈਅ ਕਰਦੀ ਹੈ ਅਤੇ ਪਾਸ ਕਰਨ ਵਾਲਿਆਂ ਨੂੰ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐਫ) ਮੁਹਈਆ ਕਰਦੀ ਹੈ l ਇਸ ਵਿੱਚ ਤਕਰੀਬਨ 10 ਲੱਖ ਉਮੀਦਵਾਰ ਬੈਠੇ ਸਨ ਅਤੇ 8 ਜੂਨ ਦੀ ਪ੍ਰੀਖਿਆ ਹੋਣੀ ਸੀ ਪਰ 24 ਘੰਟੇ ਪਹਿਲਾ ਰੱਦ ਕਰ ਦਿੱਤੀ ਗਈ ਕਿਉਂਕਿ ਸ਼ੱਕ ਸੀ ਕਿ ਉਸਦਾ ਪ੍ਰਸ਼ਨ ਪੱਤਰ ਸ਼ਾਇਦ ਡਾਕ ਵੇਪ ਤੇ ਲੀਕ ਹੋ ਗਿਆ ਅਤੇ ਟੈਲੀਗਰਾਮ ਤੇ ਵੇਚਿਆ ਗਿਆ l ਇਹ ਹੀ ਰੋਗ ਇੱਕ ਹੋਰ ਪ੍ਰੀਖਿਆ ਵਿਗਿਆਨਕ ਅਤੇ ਉਯੋਗਿਕ ਖੋਜ ਪਰਿਸ਼ਦ ਰਾਸ਼ਟਰੀ ਪਾਤਰਤਾ ਪ੍ਰੀਖਿਆ (ਸੀਐਸਆਈਆਰ) ਨੂੰ ਵੀ ਲੱਗਿਆ l ਵਿਗਿਆਨ ਅਤੇ ਟੈਕਨੋਲੋਜੀ ਵਿੱਚ ਲੈਕਚਰਾਰਸ਼ਿਪ ਅਤੇ ਜੇਆਰਐਫ ਦੇ ਲਈ ਹੁੰਦੀ ਹੈ। ਇਹ ਪ੍ਰੀਖਿਆ 25 ਅਤੇ 27 ਜੂਨ ਦੇ ਵਿੱਚ ਹੋਣੀ ਸੀ ਅਤੇ ਇਸ ਵਿੱਚ ਕੋਈ 1,75,355 ਉਮੀਦਵਾਰ ਬੈਠੇਨੇ ਸਨ। ਹੁਣ ਉਹ ਪ੍ਰੀਖਿਆ ਦੀ ਅਗਲੀ ਤਰੀਕ ਦਾ ਇੰਤਜ਼ਾਰ ਕਰ ਰਹੇ ਹਨ l ਇਸ ਸਭ ਕਾਸੇ ਦੇ ਕੇਂਦਰ ਵਿੱਚ ਰਾਸ਼ਟਰੀ ਪ੍ਰੀਖਿਆ ਏਜੰਸੀ (ਐਨਟੀਏ) ਹੈ ਇਸ ਦੀ ਸਥਾਪਨਾ 2017 ਵਿੱਚ ਕੇਂਦਰੀ ਸਿੱਖਿਆ ਮੰਤਰਾਲੇ ਨੇ ਭਾਰੀ ਮੰਗ ਵਾਲੀ ਸਾਂਝੀ ਪ੍ਰੀਖਿਆ ਦੇ ਆਯੋਜਨ ਲਈ ਕੀਤੀ ਸੀ ਤਾਂ ਕਿ ਸਾਰੇ ਉਮੀਦਵਾਰਾਂ ਦਾ ਇੱਕ ਪੈਮਾਨਾ ਤੈਅ ਕੀਤਾ ਜਾਏ l ਇਸ ਦਾ ਗਠਨ ਅਮਰੀਕਾ ਦੀ ਐਜੂਕੇਸ਼ਨਲ ਟੈਸਟਿੰਗ ਸਰਵੇਸ (ਈਟੀਐਸ) ਦੀ ਦਰਜ ਤੇ ਕੀਤਾ ਗਿਆ ਸੀ ਜਿਸ ਦੇ ਤਹਿਤ ਸਕੋਲਿਸਟਕ (ਐਸਏਟੀ), ਅਮਰੀਕਨ ਕਾਲਜ ਟੈਸਟ (ਐਸਸੀਟੀ) ਅਤੇ ਗ੍ਰੈਜੂਏਟ ਰਿਕਾਰਡ ਐਗਜਾਮੀਨੇਸ਼ਨ (ਜੇਆਰਈ) ਵਰਗੀਆਂ ਪ੍ਰੀਖਿਆਵਾਂ ਆਯੋਜਿਤ ਹੁੰਦੀਆਂ ਹਨ l ਈਟੀਏਸ ਵਿੱਚ 200 ਤੋਂ ਵੱਧ ਸਥਾਈ ਕਰਮਚਾਰੀ ਹਨ ਪਰ ਐਨਟੀਏ ਦਾ ਦਿੱਲੀ ਦਫਤਰ ਕਰੀਬ ਦੋ ਦਰਜਨ ਸਥਾਈ ਕਰਮਚਾਰੀਆਂ ਤੇ ਹੀ ਨਿਰਭਰ ਹੈ l ਇਸ ਵਿੱਚ ਜਿਆਦਾ ਕਰਮਚਾਰੀ ਸਰਕਾਰੀ ਵਿਭਾਗਾਂ ਤੋਂ ਡੈਪੂਟੇਸ਼ਨ ਤੇ ਆਏ ਹਨ l ਅਧਿਕਾਰੀ ਅਤੇ ਠੇਕੇ ਤੇ ਅਸਥਾਈ ਕਰਮਚਾਰੀ ਹਨ l ਕਰਮਚਾਰੀਆਂ ਦੀ ਕਮੀ ਦੇ ਕਾਰਨ ਪਰਚਾ ਬਣਾਉ,ਵੰਡ ਅਤੇ ਡੇਟਾ ਸੁਰੱਖਿਆ ਵਰਗੇ ਅਹਿਮ ਕੰਮ ਨਿੱਜੀ ਟੈਕਨੋਲੋਜੀ ਏਜੰਸੀਆਂ ਅਤੇ ਹੋਰ ਬਾਹਰੀ ਮਾਹਰਾਂ ਨੂੰ ਸੌਂਪੇ ਜਾਂਦੇ ਹਨ l 2023 ਵਿੱਚ ਐਨਟੀਏ ਨੇ ਮੈਨ ਪਾਵਰ ਆਊਟਸੋਰਸ ਕਰਨ ਲਈ ਅਰਜ਼ੀਆਂ ਮੰਗੀਆਂ ਸਨ l ਐਨਟੀਏ ਦੇ ਤਹਿਤ ਐਮਬੀਬੀਐਸ ਬੀਡੀਐਸ ਤੇ ਆਯੂਸ਼ (ਬੀਐਮਐਸ,ਬੀਯੂਐਮਐਸ,ਬੀਐਚਐਮਐਸ) ਦਾਖਲਿਆਂ ਲਈ ਕੁੱਲ ਹਿੰਦ ਭਾਰਤੀ ਦਾਖਲਾ ਪ੍ਰੀਖਿਆ (ਨੀਟ-ਯੂਜੀ) ਸਾਂਝੀ ਦਾਖਲਾ ਪ੍ਰੀਖਿਆ (ਜੇਈਈ),ਮੁੱਖ ਸਾਂਝੀ ਯੂਨੀਵਰਸਟੀ ਦਾਖਲਾ ਪ੍ਰੀਖਿਆ (ਸੀਯੂਟੀ),ਆਮ ਪ੍ਰਬੰਧਕੀ ਦਾਖਲਾ ਪ੍ਰੀਖਿਆ(ਸੀਐਮਟੀ) ਵਗੈਰਾ ਹਨ l ਐਂਨਟੀਏ ਸਾਲ ਵਿੱਚ 15 ਦਾਖਲਾ ਅਤੇ ਫੈਲੋਸ਼ਿਪ ਪ੍ਰੀਖਿਆਵਾਂ ਆਯੋਜਿਤ ਕਰਦੀ ਹੈ l ਇਹ ਚੀਨ ਦੇਗਾਓਕਾਓ ਤੋਂ ਬਾਅਦ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਪ੍ਰੀਖਿਆ ਆਯੋਜਕ ਸਮੂਹ ਹੈ l 2023 ਵਿੱਚ ਐਨਟੀਏ ਦੇ ਤਹਿਤ ਆਯੋਜਿਤ ਸਾਰੀਆਂ ਪ੍ਰੀਖਿਆਵਾਂ ਲਈ 1.23 ਕਰੋੜ ਤੇ ਜਿਆਦਾ ਉਮੀਦਵਾਰ ਸਨ l ਜਾਹਿਰ ਹੈ ਕਿ ਉਸ ਦੇ ਅਧਿਕਾਰ ਤੇ ਕੰਮ ਕਾਜ ਦਾ ਪੈਮਾਨਾ ਵਿਸ਼ਾਲ ਹੈ l ਹਾਲ ਹੀ ਵਿੱਚ ਵਿਵਾਦਾਂ ਵਿੱਚ ਘਿਰੀ ਇਹ ਏਜੰਸੀ ਦੀ ਕਾਬਲੀਅਤ ਨੂੰ ਲੈ ਕੇ ਗਹਿਰੇ ਸ਼ੱਕੇ ਪੈਦਾ ਹੋ ਗਏ ਹਨ l ਇਸ ਦਾ ਵਿਆਪਕ ਤੇ ਦੂਰਗਾਮੀ ਅਸਰ ਵੀ ਹੋ ਸਕਦਾ ਹਨ,ਕਿਉਂਕਿ ਕੇਂਦਰੀ ਸਿਹਤ ਮੰਤਰਾਲਿਆਂ ਨੇ ਦੇਸ਼ ਵਿੱਚ ਪੋਸਟ ਗ੍ਰੈਜੂਏਟਸ ਦਾਖਲਾ ਪ੍ਰੀਖਿਆ ਤੇ ਪ੍ਰੀਖਿਆ ਨੂੰ ਮਾਣਕ੍ਰਿਤ ਕਰਨ ਲਈ 1975 ਵਿੱਚ ਗਠਿਤ ਰਾਸ਼ਟਰੀ ਪ੍ਰੀਖਿਆ ਬੋਰਡ ਦੇ ਤਹਿਤ ਅਯੋਜਿਤ ਹੁੰਦੀ ਨੀਟ-ਯੂਜੀ ਦੀ ਪ੍ਰੀਖਿਆ ਵੀ ਮੁਲਤਵੀ ਕਰ ਦਿੱਤੀ ਹੈ l
ਦਰਅਸਲ ਐਨਟੀਏ ਸ਼ੁਰੂ ਤੋਂ ਹੀ ਸਵਾਲਾਂ ਦੇ ਵਿੱਚ ਘਿਰਣ ਲੱਗੀ ਹੈ l ਬਿਲਕੁਲ ਪਹਿਲੇ ਹੀ ਸਾਲ ਪ੍ਰਸ਼ਨ ਪੱਤਰ ਲੀਕ ਹੋਣ ਦੇ ਦੋਸ਼ਾਂ ਨੂੰ ਲੈ ਕੇ ਕਰਨਾਟਕਾ ਵਿੱਚ ਨੀਟ-ਯੂਜੀ ਦਾ ਪ੍ਰੋਗਰਾਮ ਬਦਲਣਾ ਪਿਆ ਸੀ l ਤਕਰੀਬਨ ਹਰ ਸਾਲ ਮੈਡੀਕਲ ਅਤੇ ਇੰਜੀਨੀਅਰਿੰਗ ਦੋਨਾਂ ਦੀ ਦਾਖਲਾ ਪ੍ਰੀਖਿਆ ਵਿੱਚ ਕੋਈ ਨਾ ਕੋਈ ਗੜਬੜੀ ਹੁੰਦੀ ਰਹਿੰਦੀ ਹੈ l ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੇ ਲਈ ਤਾਂ ਇਹ 'ਸਿਰ ਮਨਾਉਂਦੇ ਹੀ ਗੜੇ ਪੈਣ' ਵਾਲੀ ਗੱਲ ਹੋਈ ਪਈ ਹੈ l ਕਥਿਤ ਨੀਟ ਧਾਂਧਲੀ ਅਤੇ ਐਨਟੀਏ ਦੇ ਖਿਲਾਫ ਸੜਕਾਂ ਤੇ ਮੁਜਾਹਰੇ ਅਤੇ ਸੋਸ਼ਲ ਮੀਡੀਆ ਗੁੱਸੇ ਨਾਲ ਭਰਿਆ ਪਿਆ ਹੈ l ਨਰਾਜ਼ ਨੌਜਵਾਨਾਂ ਨੇ ਦਿੱਲੀ ਵਿੱਚ ਐਂਨਟੀਏ ਦੇ ਦਫਤਰ ਤੇ ਤਾਲਾ ਜੜ ਦਿੱਤਾ ਹੈ l ਸਿੱਖਿਆ ਮੰਤਰਾਲੇ ਤੇ ਵੀ ਮੁਜਾਹਰਿਆਂ ਦਾ ਸਿਲਸਿਲਾ ਚੱਲੀ ਜਾ ਰਿਹਾ ਹੈ। ਜੰਤਰ ਮੰਤਰ ਤਾਂ ਗੁਲਜਾਰ ਹੈ ਹੀ l ਨੀਟ ਰਦ ਕਰਨ ਦੇ ਲਈ ਸੁਪਰੀਮ ਕੋਰਟ ਵਿੱਚ ਕਈ ਪਟੀਸ਼ਨਾਂ ਪਹੁੰਚ ਗਈਆਂ ਹਨ। ਐਨਟੀਏ ਦੀ ਬਦ ਇੰਤਜ਼ਾਮੀ ਤੇ ਸਵਾਲ ਉਠਾਏ ਗਏ ਹਨ l ਸਰਕਾਰ ਭਾਵੇਂ ਸ਼ੁਰੂ ਵਿੱਚ ਨੀਟ ਵਿੱਚ ਪ੍ਰਸ਼ਨ ਪੱਤਰ ਲੀਕ ਹੋਣ ਦੇ ਦੋਸ਼ਾਂ ਨੂੰ ਮੰਨਣ ਲਈ ਤਿਆਰ ਨਹੀਂ ਸੀ ਪਰ ਸਿੱਖਿਆ ਮੰਤਰੀ ਨੇ ਪਹਿਲਾਂ ਹੀ ਇਸ ਅਨਿਯਮਤਾਂਵਾਂ ਤੋਂ ਇਨਕਾਰ ਕਰ ਦਿੱਤਾ ਸੀ ਪਰ ਜਦ ਬਿਹਾਰ ਪੁਲਿਸ ਦੀ ਆਰਥਿਕ ਅਪਰਾਧ ਦੀ ਰਿਪੋਰਟ ਵਿੱਚ ਪ੍ਰਸ਼ਨ ਪੱਤਰ ਲੀਕ ਹੋਣ ਦੀ ਗੱਲ ਸਾਹਮਣੇ ਆ ਗਈ ਤਾਂ ਕੇਂਦਰ ਨੇ ਸੀਬੀਆਈ ਜਾਂਚ ਦਾ ਹੁਕਮ ਦੇ ਦਿੱਤਾ ਅਤੇ ਨਾਲ ਹੀ ਉਹਨਾਂ ਨੇ ਐਂਟੀਏ ਦੀ ਵਿਵਾਦ ਗ੍ਰਸਤ ਨਿਕਾਮੀ ਨੂੰ ਮੰਨਿਆ ਅਤੇ ਏਜੰਸੀ ਦੇ ਕੰਮ ਕਾਜ ਤੇ ਪ੍ਰੀਖਿਆ ਦੇ ਸੁਧਾਰ ਲਈ ਸਿਫਾਰਿਸ਼ਾਂ ਲਈ ਭਾਰਤੀ ਖੋਜ ਸੰਗਠਨ ਦੇ ਸਾਬਕਾ ਚੇਅਰਮੈਨ ਕੇ.ਰਾਧਾਕ੍ਰਿਸ਼ਨ ਦੀ ਅਗਵਾਈ ਵਿੱਚ ਉਚਪੱਧਰੀ ਸੰਮਤੀ ਦਾ ਐਲਾਨ ਕਰ ਦਿੱਤਾ,ਜਿਸ ਨੇ ਦੋ ਮਹੀਨੇ ਚ ਰਿਪੋਰਟ ਦੇਣੀ ਹੈ ਅਤੇ ਉਸ ਦੀ ਥਾਂ ਦੂਜੇ ਅਫਸਰ ਪ੍ਰਦੀਪ ਸਿੰਘ ਕਰੋਲਾ ਨੂੰ ਲਾਇਆ ਗਿਆ ਹੈ l ਨੀਟ ਅਤੇ ਯੂਜੀਸੀ-ਨੈਟ ਤੇ ਸਾਰੇ ਦੋਸ਼ਾਂ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨੇ ਵੀ ਸੰਸਦ ਵਿੱਚ ਵੀ ਕਿਹਾ ਹੈ ਕਿ ਕਿਸੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ l ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਜਨਤਕ ਪ੍ਰੀਖਿਆ( ਅਨੁਚਿਤ ਸਾਧਨਾਂ ਦੀ ਰੋਕਥਾਮ) ਅਤੇ ਨਿਯਮ 2024 ਪਾਸ ਕਰ ਦਿੱਤਾ ਹੈ ਜਿਸ ਵਿੱਚ ਪ੍ਰਸ਼ਨ ਪੱਤਰ ਜਾਂ ਉੱਤਰ ਲੀਕ ਕਰਨ ਸਮੇਤ 15 ਕੰਮਾਂ ਨੂੰ ਗੈਰ ਕਾਨੂੰਨੀ ਦੱਸਿਆ ਗਿਆ ਹੈ l ਅਪਰਾਧੀਆਂ ਨੂੰ 10 ਸਾਲ ਤੱਕ ਦੀ ਜੇਲ ਅਤੇ ਇੱਕ ਕਰੋੜ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ ਨਵੇਂ ਕਾਨੂੰਨ ਦੇ ਨਿਯਮ 21 ਜੂਨ ਨੂੰ ਨੋਟੀਫਾਈ ਕੀਤੇ ਗਏ l ਇਸ ਪ੍ਰੀਖਿਆ ਵਿੱਚ ਅਨੇਕਾਂ ਅਨਿਯਮਤਾਵਾਂ ਪਾਈਆਂ ਗਈਆਂ l ਨੀਟ- 2024 ਵਿੱਚ ਸਭ ਤੋਂ ਪਹਿਲਾਂ ਤਾਂ ਰਜਿਸਟਰੇਸ਼ਨ ਵਿੰਡੋ ਨੂੰ ਵਧਾਇਆ ਗਿਆ l ਇੱਕ ਮਹੀਨੇ ਤੱਕ ਚੱਲੀ ਪ੍ਰਕਿਰਿਆ ਬੰਦ ਹੋਣ ਤੋਂ ਪਿੱਛੋਂ ਵੀ ਇਸ ਨੂੰ ਦੋ ਵਾਰ ਵਧਾਇਆ ਗਿਆ l ਇਸ ਨਾਲ ਕੁਝ ਉਮੀਦਵਾਰਾਂ ਨੂੰ ਵੀ ਫਾਇਦਾ ਹੋਣ ਦਾ ਸ਼ਕ ਜਤਾਇਆ ਗਿਆ l ਦਰਅਸਲ ਟਾਪਰਾਂ ਨੇ ਇਸੇ ਵਧੇ ਹੋਏ ਅਰਸੇ ਦੇ ਦੌਰਾਨ ਆਪਣੀ ਰਜਿਸਟਰੇਸ਼ਨ ਕਰਵਾਈ ਸੀ ਫਿਰ ਅਚਾਨਕ 14 ਜੂਨ ਦੀ ਬਜਾਏ 4 ਜੂਨ ਨੂੰ ਹੀ ਨਤੀਜੇ ਐਲਾਨ ਦਿੱਤੇ ਗਏ ਉਸੇ ਦਿਨ ਆਮ ਚੋਣਾਂ ਦੇ ਨਤੀਜੇ ਆਏ ਸਨ l ਇਸ ਕਰਕੇ ਹਲਕਿਆਂ ਵਿੱਚ ਸ਼ੱਕ ਪੈਦਾ ਹੋ ਗਿਆ ਕਿ ਆਮ ਚੋਣਾਂ ਦੇ ਐਲਾਨ ਦੀ ਤਰੀਕ ਹੀ ਪ੍ਰੀਖਿਆ ਦੇ ਨਤੀਜੇ ਐਲਾਨਣ ਦੀ ਤਰੀਕ ਹੋਈ ਗੜਬੜ ਨੂੰ ਢੱਕਣ ਲਈ ਚੁਣੀ ਗਈ l ਟਾਪਰਾਂ ਦੀ ਗਿਣਤੀ ਵੀ ਕਾਫੀ ਜਿਆਦਾ ਹੋ ਗਈ,ਜਿਸ ਵਿੱਚ ਛੇ ਦੀ ਸੀਟ ਸੰਖਿਆ ਇਕ ਹੀ ਕਰਮ ਵਿੱਚ ਸੀ ਅਤੇ ਉਹਨਾਂ ਨੇ ਹਰਿਆਣੇ ਦੇ ਬਹਾਦਰਗੜ ਸਥਿਤ ਇੱਕ ਪ੍ਰੀਖਿਆ ਕੇਂਦਰ ਵਿੱਚ ਇਮਤਿਹਾਨ ਦਿੱਤਾ ਸੀ l ਫਿਰ ਇੱਕ ਸਥਾਨਕ ਭਾਜਪਾ ਯੁਵਾ ਇਕਾਈ ਪ੍ਰਧਾਨ ਦੀ ਪਤਨੀ ਉਸੇ ਕੇਂਦਰ ਦੀ ਸੰਚਾਲਕ ਨਿਕਲੀ l ਉਥੇ ਪ੍ਰੀਖਿਆ ਦੇ ਦਿਨ ਕਾਫੀ ਸ਼ੋਰ-ਸ਼ਰਾਬਾ ਹੋਇਆ ਅਤੇ ਗਲਤ ਪ੍ਰੀਖਿਆ ਪੱਤਰ ਵੰਡਣ ਕਾਰਨ ਪ੍ਰੀਖਿਆ ਸ਼ੁਰੂ ਹੋਣ ਵਿੱਚ ਕਾਫੀ ਦੇਰ ਹੋਈ l ਉਜਾਗਰ ਹੋਇਆ ਕਿ ਪ੍ਰੀਖਿਆ ਵਿੱਚ ਟੌਪ ਕਰਨ ਵਾਲੇ ਕੁਝ ਵਿਦਿਆਰਥੀਆਂ ਨੇ ਬੋਰਡ ਪਰੀਖਿਆ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀ,ਇਸ ਨਾਲ ਨੀਟ ਵਿੱਚ ਉਹਨਾਂ ਦੇ ਅੱਛੇ ਨੰਬਰ ਆਉਣ ਤੇ ਸ਼ੱਕ ਪੈਦਾ ਹੋ ਗਿਆ l ਇਹ ਹੀ ਨਹੀਂ ਐਨਟੀਏ ਨੇ ਕੁਝ ਵਿਦਿਆਰਥੀਆਂ ਨੂੰ ਮਨਮਾਨੇ ਢੰਗ ਨਾਲ ਗਰੇਸ ਮਾਰਕਸ ਦਿੱਤੇ ਤਾਂ ਸਵਾਲ ਹੋਰ ਵੀ ਗੰਭੀਰ ਹੋ ਗਏ l ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਗਈ ਤਾਂ 1563 ਵਿਦਿਆਰਥੀਆਂ ਦੀ ਦੁਬਾਰਾ ਪ੍ਰੀਖਿਆ ਆਯੋਜਿਤ ਕੀਤੀ ਗਈ ਪਰ ਦੁਬਾਰਾ ਪ੍ਰੀਖਿਆ ਦੇ ਲਈ ਇਸ ਵਿੱਚੋਂ ਸਿਰਫ 52 ਫੀਸਦੀ ਵਿਦਿਆਰਥੀ ਹੀ ਪਹੁੰਚੇ l ਹੁਣ ਉਹਨਾਂ ਦੀ ਨਤੀਜੇ ਆਏ ਤਾਂ ਉਹਨਾਂ ਦੇ ਰੈਂਕ ਕੁਝ ਘੱਟ ਗਏ ਹਨ।
ਇਹਨਾਂ ਨਤੀਜਿਆਂ ਦਾ ਕੋਚਿੰਗ ਕਨੈਕਸ਼ਨ ਵੀ ਹੈ। ਕਈ ਰਾਜਾਂ ਗੁਜਰਾਤ ਰਾਜਸਥਾਨ ਬਿਹਾਰ ਵਿੱਚ ਧਾਂਦਲੀ ਦੀਆਂ ਖਬਰਾਂ ਆਈਆਂ ਹਨ ਗੁਜਰਾਤ ਬਿਹਾਰ ਅਤੇ ਮਹਾਰਾਸ਼ਟਰ ਵਿੱਚ ਪਰਚੇ ਲੀਕ ਤੇ ਹੋਰ ਧਾਂਦਲੀਆਂ ਦੇ ਦੋਸ਼ਾਂ ਵਿੱਚ ਕਰੀਬ ਦੋ ਤਰਜਨ ਲੋਕਾਂ ਨੂੰ ਫੜਿਆ ਗਿਆ ਹੈ। ਇਸ ਪੂਰੇ ਘਟਨਾਕਰਮ ਨੇ ਪ੍ਰੀਖਿਆਵਾਂ ਵਿੱਚ ਧਾਂਦਲੀ ਕਰਨ ਦੇ ਦੇਸ਼ ਭਰ ਵਿੱਚ 58 ਹਜ਼ਾਰ ਕਰੋੜ ਰੁਪਏ ਦੇ ਕੋਚਿੰਗ ਉਦਯੋਗ ਦੀ ਸ਼ੱਕੀ ਭੂਮਿਕਾ ਤੇ ਵੀ ਸੁਆਲ ਖੜਾ ਹੋ ਗਿਆ ਹੈ। ਕੁਝ ਅੰਕੜਿਆਂ ਮੁਤਾਬਕ 2018 ਵਿੱਚ ਐਨਟੀਏ ਦੇ ਕੰਮਕਾਜ ਸੰਭਾਲਣ ਦੇ ਪਿੱਛੋਂ ਤਕਰੀਬਨ 6000 ਕੋਚਿੰਗ ਸੈਂਟਰ ਉੱਘ ਆਏ ਹਨ। ਹਰਿਆਣਾ ਬਿਹਾਰ ਮਹਾਰਾਸ਼ਟਰ ਝਾਰਖੰਡ ਤੇ ਕਰਨਾਟਕਾ ਦੇ ਕਈ ਵਿਦਿਆਰਥੀ ਨੀਟ ਪ੍ਰੀਖਿਆ ਦੇਣ ਲਈ ਦੂਰ ਦੁਰਾਡੇ ਗੋਧਰਾ ਦੇ ਕਈ ਅਣਜਾਣੇ ਕੇਂਦਰਾਂ ਵਿੱਚ ਪਹੁੰਚੇ ਸਨ,ਜੋ ਮੀਲਾਂ ਦੂਰ ਸਨ। ਇਸ ਮਾਮਲੇ ਵਿੱਚ ਸ਼ੱਕ ਦੇ ਘੇਰੇ ਵਿੱਚ ਬੜੋਦਰਾ ਵਿੱਚ ਪਰਸ਼ੂ ਰਾਮ ਰਾਏ ਦਾ ਕੋਚਿੰਗ ਸੈਂਟਰ,ਰਾਏ ਓਵਰਸੀਜ਼ ਪ੍ਰੀਖਿਆ ਦਾ ਕੇਂਦਰ,ਗੋਧਰਾ ਸਥਿਤ ਜੈ ਜਲਾ ਰਾਮ ਸਕੂਲ ਦੇ ਪ੍ਰਿੰਸੀਪਲ ਪਰਸ਼ੋਤਮ ਸ਼ਰਮਾ ਅਤੇ ਸਕੂਲ ਵਿੱਚ ਪ੍ਰੀਖਿਆ ਕੇਂਦਰ ਦੇ ਲਈ ਤਹਿ ਪ੍ਰਭਾਰੀ ਅਧਿਆਪਕ ਤੁਸ਼ਾਰ ਭੱਟ ਹਨ l ਧਾਂਧਲੀ ਦਾ ਤਰੀਕਾ ਇਹ ਸੀ ਕਿ ਸੰਬੰਧਿਤ ਵਿਦਿਆਰਥੀ ਓਐਮਆਰ ਸੀਟ ਤੇ ਉਹੀ ਜਵਾਬ ਲਿਖਣ ਜੋ ਉਹਨਾਂ ਨੂੰ ਆਉਂਦੇ ਸਨ, ਬਾਕੀ ਸਵਾਲਾਂ ਦੇ ਜਵਾਬ ਸਿੱਖਿਅਕ ਖੁਦ ਭਰ ਲੈਂਦੇ ਸਨ। ਗੁਜਰਾਤ ਪੁਲਿਸ ਨੇ ਪਾਇਆ ਕਿ ਦੇਸ਼ ਭਰ ਵਿੱਚ ਘੱਟੋ ਘੱਟ 26 ਵਿਦਿਆਰਥੀਆਂ ਨੇ ਨੀਟ ਪਾਸ ਕਰਨ ਦੇ ਲਈ 10 ਲੱਖ ਰੁਪਏ ਤੋਂ ਲੈ ਕੇ 66 ਲੱਖ ਰੁਪਏ ਤੱਕ ਦਿੱਤੇ ਸਨ l ਇਹ ਪ੍ਰੀਖਿਆਵਾਂ ਕਮਾਈ ਦਾ ਸਾਧਨ ਬਣੀਆਂ ਹੋਈਆਂ ਹਨ l ਨੀਟ ਤੇ ਜੇਈਈ ਮੇਨ ਦੀ ਮੈਡੀਕਲ ਤੇ ਇੰਜੀਨੀਅਰਿੰਗ ਡਿਗਰੀ ਦੇਸ਼ ਵਿੱਚ ਸੁਰੱਖਿਤ ਆਰਥਿਕ ਭਵਿੱਖ ਦੀ ਚਾਬੀ ਮੰਨੀ ਜਾਂਦੀ ਹੈ l ਇੰਜਨੀਰਿੰਗ ਦੀ ਡਿਗਰੀ ਦੇ ਮੁਕਾਬਲੇ ਐਮਬੀਬੀਐਸ ਦੀ ਸੀਟ ਵੱਧ ਲਭਾਉਣੀ ਹੈ ਕਿਉਂਕਿ ਨੌਕਰੀ ਨਾ ਮਿਲੀ ਤਾਂ ਵੀ ਡਾਕਟਰ ਆਪਣੀ ਪ੍ਰੈਕਟਿਸ ਨਾਲ ਕਮਾਈ ਕਰ ਸਕਦੇ ਹਨ, ਹਾਲਾਂਕਿ ਦੇਸ਼ ਵਿੱਚ ਮੈਡੀਕਲ ਸੀਟਾਂ ਦੀ ਗਿਣਤੀ ਸੀਮਤ ਹੈ l ਇਸ ਸਾਲ ਵੀ 1 ਲੱਖ ਦੇ ਕਰੀਬ ਮੈਡੀਕਲ ਸੀਟਾਂ ਹਨ,ਜਿਨਾਂ ਵਿੱਚੋਂ ਸਿਰਫ ਅੱਧੀਆਂ ਸਰਕਾਰੀ ਮੈਡੀਕਲ ਖੋਜਾਂ ਵਿੱਚ ਹਨ l ਇਹਨਾਂ ਦੇ ਲਈ 23 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ l ਇਸ ਦੇ ਉਲਟ ਦੇਸ਼ ਵਿੱਚ ਇੰਜਨੀਰਿੰਗ ਸੀਟਾਂ ਦੀ ਗਿਣਤੀ 10 ਲੱਖ ਤੋਂ ਜਿਆਦਾ ਹੈ ਜੋ ਮੈਡੀਕਲ ਸੀਟਾਂ ਦੀ ਤੁਲਣਾ ਵਿੱਚ ਕਰੀਬ 10 ਗੁਣਾ ਵੱਧ ਹੈ। ਨੀਟ ਵਿੱਚ ਟੌਪ ਰੈਂਕ ਦੇ ਅਧਾਰ ਤੇ ਹੀ ਵਿਦਿਆਰਥੀ ਸਰਕਾਰੀ ਮੈਡੀਕਲ ਕਾਲਜਾਂ ਚ ਦਾਖਲਾ ਪਾਉਂਦੇ ਹਨ ਜਿੱਥੇ ਨਿਜੀ ਕਾਲਜਾਂ ਨਾਲੋਂ ਬੇਹਦ ਘੱਟ ਫੀਸ ਹੁੰਦੀ ਹੈ l ਸਰਕਾਰੀ ਕਾਲਜਾਂ ਵਿੱਚ ਸਲਾਨਾ ਫੀਸ 1500 ਤੇ ਵੱਧ ਤੋਂ ਵੱਧ 25-30 ਹਜਰ ਰੁਪਏ ਹੁੰਦੀ ਹੈ l ਜਦ ਕਿ ਨਿਜੀ ਕਾਲਜਾਂ ਵਿੱਚ ਇਹ 2 ਤੋਂ 10 ਲੱਖ ਰੁਪਏ ਤੱਕ ਹੁੰਦੀ ਹੈ। ਕੁਝ ਲੋਕਾ ਦਾ ਕਹਿਣਾ ਹੈ ਕਿ ਨੀਟ ਵਿੱਚ ਧਾਂਦਲੀ ਦਾ ਸ਼ੱਕ ਇਸ ਲਈ ਦੀ ਇਸ ਲਈ ਵੀ ਜਿਆਦਾ ਹੈ ਕਿਉਂਕਿ ਇਹ ਪ੍ਰੀਖਿਆ ਕਾਗਜ ਕਲਮ ਨਾਲ ਹੁੰਦੀ ਹੈ ਜਦ ਕਿ ਜੇਈਈ ਮੇਨ ਕੰਪਿਊਟਰ ਅਧਾਰਤ ਪ੍ਰੀਖਿਆ ਹੈ ਹਾਲਾਂ ਕਿ ਉਸ ਵਿੱਚ ਵੀ ਕਈ ਵਾਰ ਤਕਨੀਕੀ ਗੜਬੜਾਂ ਅਤੇ ਨਕਲ ਦੀ ਸੰਭਾਵਨਾ ਰਹਿੰਦੀ ਹੈ l ਐਨਟੀਏ ਨੇ 2018 ਵਿੱਚ ਹੀ ਨੀਟ ਨੂੰ ਕੰਪਿਊਟਰ ਮੋਡ ਨਾਲ ਕਰਵਾਉਣ ਦਾ ਪ੍ਰਸਤਾਵ ਦਿੱਤਾ ਸੀ ਪਰ ਸਿਹਤ ਮੰਤਰਾਲਿਆ ਨੇ ਇਤਰਾਜ਼ ਲਾਇਆ ਕਿ ਇਹ ਵਿਹਾਰਿਕ ਨਹੀਂ ਹੈ। ਮੰਤਰਾਲਿਆ ਦੀ ਚਿੰਤਾ ਇਹ ਸੀ ਕਿ ਇਸ ਨਾਲ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਲਈ ਪ੍ਰੀਖਿਆ ਦੇਣੀ ਮੁਸ਼ਕਿਲ ਹੋ ਜਾਵੇਗੀ l ਜਿਨਾਂ ਪਾਸ ਕੰਪਿਊਟਰ ਤੇ ਇੰਟਰਨੈਟ ਤੱਕ ਦੀ ਪਹੁੰਚ ਨਹੀਂ ਹੈ। ਜੇਈਈ ਵਿੱਚ 14 ਲੱਖ ਵਿਦਿਆਰਥੀ ਬੈਠਦੇ ਹਨ ਅਤੇ ਉਸ ਦਾ ਆਯੋਜਨ ਸਾਲ ਵਿੱਚ ਦੋ ਵਾਰ ਹੁੰਦਾ ਹੈ l ਇੱਕ ਪੱਧਰ ਤੇ ਪੰਜ ਛੇ ਦਿਨ ਤੱਕ ਪ੍ਰੀਖਿਆ ਚਲਦੀ ਹੈ l ਨੀਟ ਦੀ ਪੰਜ ਮਈ ਨੂੰ ਹੋਈ ਪ੍ਰੀਖਿਆ ਤੋਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਿੱਚ ਇੱਕ ਨਿਕਾਬਪੋਸ਼ ਵਿਅਕਤੀ ਨੇ ਦਾਅਵਾ ਕੀਤਾ ਸੀ ਕਿ ਪ੍ਰਸ਼ਨ ਪੱਤਰ ਪ੍ਰਿੰਟਿੰਗ ਪ੍ਰੈਸ ਤੋਂ ਲੀਕ ਹੋਏ ਹਨ,ਪਰ ਜ਼ਿਆਦਾਤਰ ਦੀ ਰਾਇ ਹੈ ਕਿ ਪ੍ਰਸ਼ਨ ਲੀਕ ਵੱਖ ਵੱਖ ਕੇਂਦਰਾਂ ਤੱਕ ਉਹਨਾਂ ਦੇ ਪਹੁੰਚਣ ਅਤੇ ਉੱਤਰ ਸ਼ੀਟ ਵਾਪਸ ਐਨਟੀਏ ਤੱਕ ਪਹੁੰਚਣ ਦੇ ਵਿਚਕਾਰ ਹੋਏ ਹਨ। 2024 ਵਿੱਚ ਪਰਚਾ 4750 ਕੇਂਦਰਾਂ ਤੱਕ ਪਹੁੰਚਾਇਆ ਜਾਣਾ ਸੀ l ਪਰਚਾ ਲੀਕ ਹੋਣ ਦੀ ਦੂਸਰੀ ਵਜਹ ਪ੍ਰੀਖਿਆ ਕੇਂਦਰ ਹੋ ਸਕਦੇ ਹਨ। ਇਸ ਵਾਰ ਨੀਂਟ ਦੀ ਪ੍ਰੀਖਿਆ ਦੇ ਦਿਨ ਥਰਡ ਪਾਰਟੀ ਦੀ ਨਿਗਰਾਨੀ ਵਿੱਚ ਕਈ ਕੇਂਦਰਾਂ ਤੇ ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਗਈਆਂ l 399 ਪ੍ਰੀਖਿਆ ਕੇਂਦਰਾਂ ਵਿੱਚ 186 ਤੇ ਹਰ ਪ੍ਰੀਖਿਆ ਕੇਂਦਰ ਵਿੱਚ ਦੋ ਸੀਸੀਟੀਵੀ ਕੈਮਰੇ ਨਹੀਂ ਲੱਗੇ ਸਨ ਜੋ ਕਿ ਲਾਜ਼ਮੀ ਸਨ l ਇਹਨਾਂ ਕੇਂਦਰਾਂ ਤੋਂ ਲਾਈਵ ਫੀਡ ਦਿੱਲੀ ਦੇ ਐਨਟੀਏ ਮੁੱਖ ਦਫਤਰ ਦੇ ਕੇਂਦਰੀ ਕੰਟਰੋਲ ਸੈਲ ਵਿੱਚ ਪਹੁੰਚਾਉਣੀ ਚਾਹੀਦੀ ਸੀ ਜਿਸ ਦੀ ਨਿਗਰਾਨੀ ਮਾਹਰਾਂ ਦੀ ਇੱਕ ਟੀਮ ਕਰਦੀ ਹੈ l 68 ਪ੍ਰੀਖਿਆ ਕੇਂਦਰਾਂ ਤੇ ਸਟਰਾਂਗ ਰੂਮ ਬਿਨਾਂ ਕਿਸੇ ਕਿਸੇ ਗਾਰਡ ਦੇ ਸੀ l
83 ਕੇਂਦਰਾਂ ਤੇ ਸਟਾਫ ਜਾਂ ਬਾਓਮੈਟਰਿਕ ਡਾਟਾ ਸੰਬੰਧਿਤ ਕੇਂਦਰ ਦੇ ਲਈ ਤੈਅ ਕਰਨ ਦੀਆਂ ਤਿਆਰੀਆਂ ਤੋਂ ਨਾਲ ਮੇਲ ਨਹੀਂ ਖਾਂਦਾ ਸੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਏਜੰਸੀ ਦੇ ਸੁਰੱਖਿਆ ਪ੍ਰੋਟੋਕੋਲ ਤੇ ਸੰਗਠਿਤ ਸਾਈਬਰ ਹਮਲੇ ਦਾ ਸ਼ੱਕ ਹੈ ਅਤੇ ਇੱਕ ਤਰ੍ਹਾਂ ਦੀ ਪਹੁੰਚ "ਬਲੈਕ ਬਾਕਸ" ਤੱਕ ਹੋ ਸਕਦੀ ਹੈ ਜਿੱਥੇ ਪ੍ਰਸ਼ਨ ਪੱਤਰ ਰੱਖੇ ਜਾਂਦੇ ਹਨ
l ਨੀਟ ਪ੍ਰੀਖਿਆ ਸੰਘੀ ਵਿਵਸਥਾ ਤੇ ਵੀ ਖਿਲਾਫ ਹੈ।
ਐਨਟੀਏ ਤੋਂ ਪਹਿਲਾਂ ਦੇਸ਼ ਵਿੱਚ ਮੈਡੀਕਲ ਤੇ ਇੰਜੀਨੀਅਰਿੰਗ ਪ੍ਰੀਖਿਆਵਾਂ ਕੇਂਦਰੀ ਮਾਧਵਿਕ ਬੋਰਡ (ਸੀਬੀਐਸਈ) ਆਯੋਜਿਤ ਕਰਦਾ ਸੀ ਕੌਮੀ ਪੱਧਰ ਦੀ ਦਾਖਲਾ ਪ੍ਰੀਖਿਆ ਦੇ ਨਾਲ ਨਾਲ ਰਾਜਾਂ ਦੀਆਂ ਮੈਡੀਕਲ ਦਾਖਲਾ ਪ੍ਰੀਖਿਆਵਾਂ ਹੋਇਆ ਕਰਦੀਆਂ ਸਨ l ਏਆਈਪੀਐਮਟੀ ਪਾਸ ਕਰਨ ਵਾਲਾ ਵਿਦਿਆਰਥੀ ਕੇਂਦਰ ਸਰਕਾਰ ਦੇ ਤਹਿਤ ਮੈਡੀਕਲ ਕਾਲਜਾਂ ਚ ਸਿੱਧੇ ਦਾਖਲਾ ਲੈ ਸਕਦਾ ਸੀ ਅਤੇ ਹਰ ਰਾਜ ਦੇ ਮੈਡੀਕਲ ਕਾਲਜ ਵਿੱਚ ਗੈਰ ਨਿਵਾਸੀ ਵਿਦਿਆਰਥੀਆਂ ਲਈ 15 ਫੀਸਦੀ ਦਾ ਕੋਟਾ ਹੋਇਆ ਕਰਦਾ ਸੀ l ਸਮੇਂ ਦੇ ਨਾਲ ਇਸ ਪ੍ਰਣਾਲੀ ਵਿੱਚ ਕਈ ਵਿਗਾੜ ਸਾਹਮਣੇ ਆਏ,ਜਿਨਾਂ ਨੂੰ ਦੂਰ ਕਰਨ ਦੇ ਲਈ ਨੀਟ ਦੇ ਬਾਰੇ ਸੋਚਿਆ ਗਿਆ l ਕਈ ਇਲਾਕਿਆਂ ਵਿੱਚ ਇਸ ਨੂੰ ਦੇਸ਼ ਦੇ ਸੰਘੀ ਢਾਂਚੇ ਤੇ ਉਹਨੂੰ ਕਮਜ਼ੋਰ ਕਰਨ ਵਾਲਾ ਮੰਨਿਆ l ਤਮਿਲਨਾਡੂ ਨੇ ਲਗਾਤਾਰ ਨੀਟ ਦਾ ਵਿਰੋਧ ਕੀਤਾ ਅਤੇ ਹਾਈ ਸਕੂਲ ਦੇ ਅੰਕਾਂ ਦੇ ਅਧਾਰ ਤੇ ਮੈਡੀਕਲ ਕਾਲਜਾਂ ਵਿੱਚ ਦਾਖਲੇ ਦੀ ਨੀਤੀ ਦੀ ਹਮਾਇਤ ਕੀਤੀ l ਨਿਆਮੂਰਤੀ ਏਕੇ ਰਾਜਨ ਦੀ ਅਗਵਾਈ ਵਾਲੀ ਇੱਕ ਵਿਸ਼ੇਸ਼ ਮਾਹਰ ਸੰਮਤੀ ਨੇ ਦੇਖਿਆ ਕਿ ਪੇਂਡੂ ਵਿਦਿਆਰਥੀਆਂ ਅਤੇ ਤਾਮਿਲ ਮੀਡੀਅਮ ਸਕੂਲਾਂ ਦੇ ਵਿਦਿਆਰਥੀਆਂ ਨੂੰ ਨੀੜ ਦੇ ਤਹਿਤ ਭਾਰੀ ਨੁਕਸਾਨ ਉਠਾਉਣਾ ਪਿਆ l 2017 ਤੋਂ 2021 ਤੱਕ ਮੈਡੀਕਲ ਕਾਲਜਾਂ ਵਿੱਚ ਤਮਿਲ ਮਾਧਿਅਮ ਦੇ ਵਿਦਿਆਰਥੀਆਂ ਦਾ ਦਾਖਲਾ 15 ਫੀਸਦੀ ਤੋਂ ਘੱਟ ਕੇ ਸਿਰਫ 1.6 ਫੀਸ ਹੀ ਰਹਿ ਗਿਆ ਜਦ ਕਿ ਪੇਂਡੂ ਵਿਦਿਆਰਥੀਆਂ ਦਾ ਦਾਖਲਾ 62 ਵੀਸਦੀ ਤੋਂ ਘੱਟ ਕੇ 50 ਫੀਸਦੀ ਹੋ ਗਿਆ l ਤਮਿਲਨਾਡੂ ਨੇ ਪਾਇਆ ਕਿ ਇਸ ਨਾਲ ਉਹਨਾਂ ਦੀ ਜਨਤਕ ਸਿਹਤ ਵਿਵਸਥਾ ਤੇ ਕਾਫੀ ਬੁਰਾ ਅਸਰ ਪਿਆ ਹਾਲਾਂ ਇਹਨਾਂ ਸਵਾਲਾਂ ਤੋਂ ਜ਼ਿਆਦਾ ਅਹਿਮ ਇਹ ਹੈ ਕਿ ਪ੍ਰੀਖਿਆਵਾਂ ਦੀ ਪਵਿੱਤਰਤਾ ਜੇ ਬਹਾਲ ਨਹੀਂ ਹੋਈ ਤਾਂ ਗਰੀਬ ਅਤੇ ਨਿਮਨ ਮੱਧ ਵਰਗ ਦੇ ਵਿਦਿਆਰਥੀਆਂ ਲਈ ਆਰਥਿਕ ਸਥਿਤੀ ਬਿਹਤਰ ਕਰਨ ਦੇ ਲਈ ਬਣੇ ਰਾਹ ਬੰਦ ਹੋ ਜਾਣਗੇ l ਸਮਾਜਿਕ ਨਿਆਂ ਦੀ ਧਾਰਨਾ ਨੂੰ ਇਹ ਅਜਿਹੇ ਦੌਰ ਵਿੱਚ ਬੇਮਤਲਬ ਬਣਾ ਸਕਦਾ ਹੈ ਅਤੇ ਜਦ ਅਮੀਰ ਗਰੀਬ ਦੀ ਖਾਈ ਚੌੜੀ ਹੁੰਦੀ ਜਾ ਰਹੀ ਹੈ l
* ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
98156 29301

ਵੀਡੀਓ

ਹੋਰ
Have something to say? Post your comment
X