ਪਟਨਾ, 5 ਅਗਸਤ, ਦੇਸ਼ ਕਲਿਕ ਬਿਊਰੋ :
ਹਾਜੀਪੁਰ 'ਚ ਸਾਉਣ ਦੇ ਤੀਜੇ ਸੋਮਵਾਰ ਨੂੰ ਬਾਬਾ ਹਰੀਹਰ ਨਾਥ ਦਾ ਜਲਾਭਿਸ਼ੇਕ ਕਰਨ ਲਈ ਸੋਨਪੁਰ ਜਾ ਰਹੇ 9 ਕਾਂਵੜੀਆਂ ਦੀ ਮੌਤ ਹੋ ਗਈ।ਸ਼ਰਧਾਲੂਆਂ ਦੀ ਡੀਜੇ ਵਾਲੀ ਟਰਾਲੀ ਹਾਈ ਟੈਂਸ਼ਨ ਤਾਰ ਨਾਲ ਟਕਰਾ ਗਈ। ਇਹ ਹਾਦਸਾ ਹਾਜੀਪੁਰ ਇੰਡਸਟਰੀਅਲ ਥਾਣੇ ਦੇ ਪਿੰਡ ਸੁਲਤਾਨਪੁਰ ਵਿੱਚ ਰਾਤ ਕਰੀਬ 12 ਵਜੇ ਵਾਪਰਿਆ। ਇਹ ਸਾਰੇ ਡੀਜੇ ਵਾਲੀ ਟਰਾਲੀ ਵਿੱਚ ਸਨ। ਬਿਜਲੀ ਦਾ ਕਰੰਟ ਲੱਗਣ ਨਾਲ ਲੋਕਾਂ ਦੀਆਂ ਲਾਸ਼ਾਂ ਸੜਦੀਆਂ ਰਹੀਆਂ।
ਸਾਉਣ ਦੇ ਮਹੀਨੇ ਦੌਰਾਨ, ਪਿੰਡ ਦੇ ਲੋਕ ਹਰ ਸੋਮਵਾਰ ਨੂੰ ਜਲਾਭਿਸ਼ੇਕ ਕਰਨ ਲਈ ਨੇੜਲੇ ਹਰਿਹਰ ਨਾਥ ਮੰਦਰ ਜਾਂਦੇ ਹਨ। ਐਤਵਾਰ ਰਾਤ ਨੂੰ ਵੀ ਪਿੰਡ ਦੇ ਲੋਕ ਜਲਾਭਿਸ਼ੇਕ ਲਈ ਨਿਕਲੇ ਸਨ। ਇਸ ਲਈ ਡੀਜੇ ਵਾਲੀ ਟਰਾਲੀ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਪਰ ਪਿੰਡ ਦੀ ਖਰਾਬ ਸੜਕ ਤੋਂ ਡੀਜੇ ਟਰਾਲੀ ਨੂੰ ਲਿਜਾਣ ਸਮੇਂ ਟਰਾਲੀ ਸੜਕ ਦੇ ਉਪਰੋਂ ਲੰਘਦੀ ਹਾਈ ਟੈਂਸ਼ਨ ਤਾਰਾਂ ਨਾਲ ਟਕਰਾ ਗਈ।