Hindi English Friday, 20 September 2024 🕑

ਪੰਜਾਬ

More News

ਤੇਜ਼ ਰਫਤਾਰ ਸਕੂਲੀ ਵੈਨ ਦਰੱਖਤ ਨਾਲ ਟਕਰਾਈ, ਇਕ ਬੱਚੇ ਦੀ ਮੌਤ ਕਈ ਜ਼ਖਮੀ

Updated on Tuesday, August 06, 2024 09:27 AM IST

ਲੁਧਿਆਣਾ, 6 ਅਗਸਤ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਜ਼ਿਲੇ ਦੇ ਜਗਰਾਓਂ 'ਚ ਅੱਜ ਮੰਗਲਵਾਰ ਸਵੇਰੇ ਸ਼ਹਿਰ ਦੇ ਇਕ ਨਾਮੀ ਪ੍ਰਾਈਵੇਟ ਸਕੂਲ ਦੀ ਤੇਜ਼ ਰਫਤਾਰ ਵੈਨ, ਜੋ ਬੱਚਿਆਂ ਨੂੰ ਘਰ ਤੋਂ ਸਕੂਲ ਲੈ ਕੇ ਜਾ ਰਹੀ ਸੀ, ਦਰੱਖਤ ਨਾਲ ਟਕਰਾ ਗਈ। ਜਿਸ ਕਾਰਨ ਇਕ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕਈ ਬੱਚੇ ਜ਼ਖਮੀ ਹੋ ਗਏ। ਮ੍ਰਿਤਕ ਬੱਚਾ ਪਿੰਡ ਅਖਾੜਾ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।

 

ਇਹ ਵੀ ਪੜ੍ਹੋ : ਪੰਜਾਬ ਪੁਲਿਸ ਵੱਲੋਂ ਕਾਰਾਂ ਚੋਰੀ ਕਰਕੇ ਕਬਾੜੀਆਂ ਨੂੰ ਵੇਚਣ ਵਾਲੇ ਜੀਜਾ-ਸਾਲਾ ਗ੍ਰਿਫਤਾਰ


ਜਾਣਕਾਰੀ ਅਨੁਸਾਰ ਅੱਜ ਮੰਗਲਵਾਰ ਸਵੇਰੇ ਰਾਏਕੋਟ ਰੋਡ 'ਤੇ ਪਿੰਡ ਅਖਾੜਾ ਅਤੇ ਹੋਰ ਪਿੰਡਾਂ ਦੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲ ਵੈਨ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਦਰੱਖਤ ਨਾਲ ਟਕਰਾ ਕੇ ਪੂਰੀ ਵੈਨ ਚਕਨਾਚੂਰ ਹੋ ਗਈ। ਇਸ ਹਾਦਸੇ 'ਚ ਤਿੰਨ ਬੱਚੇ ਗੰਭੀਰ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

 

ਇਹ ਵੀ ਪੜ੍ਹੋ : ਰਿਸ਼ਵਤ ਲੈਣ ਦੇ ਦੋਸ਼ ਹੇਠ SHO ਤੇ ASI ਖਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ


ਹਾਦਸੇ ਤੋਂ ਬਾਅਦ ਵੈਨ 'ਚ ਸਵਾਰ ਬੱਚੇ ਰੋਣ ਲੱਗੇ। ਹਾਦਸੇ ਦੀ ਸੂਚਨਾ ਮਿਲਦੇ ਹੀ ਪਿੰਡ ਦੇ ਬੱਚਿਆਂ ਦੇ ਪਰਿਵਾਰ ਵਾਲੇ ਮੌਕੇ 'ਤੇ ਪਹੁੰਚ ਗਏ ਅਤੇ ਬੱਚਿਆਂ ਨੂੰ ਚੁੱਕ ਕੇ ਲੈ ਗਏ। ਹਾਦਸੇ ਕਾਰਨ ਇੱਕ ਕਿਲੋਮੀਟਰ ਤੱਕ ਜਾਮ ਲੱਗ ਗਿਆ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਵੈਨ ਦਾ ਡਰਾਈਵਰ ਕਾਫੀ ਦੂਰੀ ਤੋਂ ਤੇਜ਼ ਰਫਤਾਰ ਨਾਲ ਆ ਰਿਹਾ ਸੀ।

ਵੀਡੀਓ

ਹੋਰ
Have something to say? Post your comment
X