Hindi English Tuesday, 17 September 2024 🕑
BREAKING
ਪੁਲਿਸ ਵੱਲੋਂ ਮਾਲਵਿੰਦਰ ਸਿੰਘ ਮਾਲੀ ਪਟਿਆਲਾ ਤੋਂ ਗ੍ਰਿਫਤਾਰ ਸਿੱਖਿਆ ਵਿਭਾਗ ਨੇ ਮਾਸਟਰ ਕਾਡਰ ਨੂੰ ਤਰੱਕੀ ਦੇ ਬਣਾਇਆ ਲੈਕਚਰਾਰ ਆਮ ਆਦਮੀ ਪਾਰਟੀ ਨੇ ਸੱਦੀ ਵਿਧਾਇਕ ਦਲ ਦੀ ਮੀਟਿੰਗ, ਅਗਲੇ ਮੁੱਖ ਮੰਤਰੀ ਦੇ ਨਾਮ ’ਤੇ ਲੱਗ ਸਕਦੀ ਹੈ ਮੋਹਰ ਪੰਜਾਬ 'ਚ ਅਵਾਰਾ ਕੁੱਤਿਆਂ ਵਲੋਂ ਘਰ ਬਾਹਰ ਖੇਡ ਰਹੀ 2 ਸਾਲਾ ਬੱਚੀ ‘ਤੇ ਹਮਲਾ ਪੰਜਾਬ ’ਚ ਵਾਪਰਿਆ ਵੱਡਾ ਹਾਦਸਾ, ਸੜਕ ’ਤੇ ਕੰਮ ਕਰਦੇ ਮਜ਼ਦੂਰਾਂ ਉਤੇ ਚੜ੍ਹਿਆ ਟਰੱਕ, 4 ਦੀ ਮੌਤ ਪੰਜਾਬ ਸਰਕਾਰ ਵੱਲੋਂ ਸਕੱਤਰੇਤ ਪੱਧਰ 'ਤੇ ਓ.ਐਸ.ਡੀ ਦੀ ਅਸਾਮੀ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ: ਡਾ.ਬਲਜੀਤ ਕੌਰ ਰਵਨੀਤ ਬਿੱਟੂ ਵੱਲੋਂ ਰਾਹੁਲ ਗਾਂਧੀ 'ਤੇ ਦਿੱਤੇ ਬਿਆਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ, ਚੱਲਿਆ ਮਿਹਣਿਆਂ ਦਾ ਦੌਰ MP ਅੰਮ੍ਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰਾਊਕੇ ਨੇ NSA ਨੂੰ ਹਾਈਕੋਰਟ ‘ਚ ਦਿੱਤੀ ਚੁਣੌਤੀ ਅਕਾਲੀ ਆਗੂ ਐਡਵੋਕੇਟ ਮਹਿੰਦਰ ਸਿੰਘ ਰੋਮਾਣਾ ਨਹੀਂ ਰਹੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਦਸ ਕਿੱਲੋ ਹੈਰੋਇਨ ਸਮੇਤ ਚਾਰ ਨਸ਼ਾ ਤਸਕਰ ਗ੍ਰਿਫਤਾਰ

ਸਿੱਖਿਆ/ਤਕਨਾਲੋਜੀ

More News

ਕੌਮੀ ਪੱਧਰੀ ਇੰਸਪਾਇਰ ਐਵਾਰਡ ਪ੍ਰਤੀਯੋਗਤਾ ਲਈ ਚੁਣਿਆ ਗਿਆ ਸਰਕਾਰੀ ਹਾਈ ਸਕੂਲ , ਖੇੜੀ ਬਰਨਾ (ਪਟਿਆਲਾ) ਦਾ ਮਾਡਲ

Updated on Saturday, August 10, 2024 14:27 PM IST

ਪਟਿਆਲਾ: 10 ਅਗਸਤ, ਦੇਸ਼ ਕਲਿੱਕ ਬਿਓਰੋ

"ਇਨੋਵੇਸ਼ਨ ਇਨ ਸਾਇੰਸ ਪਰਸੂਟ ਫਾਰ ਇੰਸਪਾਇਰਡ ਰਿਸਰਚ (INSPIRE)" ਵਿਗਿਆਨ ਵਿਭਾਗ ਦੁਆਰਾ ਸਪਾਂਸਰ ਅਤੇ ਪ੍ਰਬੰਧਿਤ ਇੱਕ ਨਵੀਨਤਾਕਾਰੀ ਪ੍ਰੋਗਰਾਮ ਹੈ  ਜਿਸ ਦਾ ਮੂਲ ਉਦੇਸ਼ ਦੇਸ਼ ਦੇ ਨੌਜਵਾਨਾਂ ਨੂੰ ਵਿਗਿਆਨ ਦੀ ਸਿਰਜਣਾਤਮਕ ਖੋਜ ਦੇ ਉਤਸ਼ਾਹ ਨੂੰ ਸੰਚਾਰਿਤ ਕਰਨਾ, ਛੋਟੀ ਉਮਰ ਵਿੱਚ ਵਿਗਿਆਨ ਦੇ ਅਧਿਐਨ ਲਈ ਪ੍ਰਤਿਭਾ ਨੂੰ ਆਕਰਸ਼ਿਤ ਕਰਨਾ ਅਤੇ ਇਸ ਤਰ੍ਹਾਂ ਵਿਗਿਆਨ ਨੂੰ ਮਜ਼ਬੂਤ ਅਤੇ ਵਿਸਥਾਰ ਕਰਨ ਲਈ ਲੋੜੀਂਦੇ ਮਹੱਤਵਪੂਰਨ ਮਨੁੱਖੀ ਸਰੋਤ ਦਾ ਨਿਰਮਾਣ ਕਰਨਾ ਹੈ।
ਇੰਸਪਾਇਰ - ਮਾਣਕ ਸਕੀਮ ਦੇ ਤਹਿਤ, ਦੇਸ਼ ਭਰ ਦੇ ਸਾਰੇ ਸਰਕਾਰੀ ਜਾਂ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਹਨਾਂ ਦੇ ਵਿਦਿਅਕ ਬੋਰਡਾਂ (ਰਾਸ਼ਟਰੀ ਅਤੇ ਰਾਜਾਂ) ਨੂੰ ਆਮ ਸਮੱਸਿਆਵਾਂ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਮੌਲਿਕ ਅਤੇ ਰਚਨਾਤਮਕ ਤਕਨੀਕੀ ਵਿਚਾਰ/ਨਵੀਨਤਾਵਾਂ ਭੇਜਣ ਅਤੇ ਉਹਨਾਂ ਦੇ ਹੱਲ ਲਈ ਸੱਦਾ ਦਿੱਤਾ ਗਿਆ ਸੀ।
ਇਸ ਪ੍ਰਤੀਯੋਗਤਾ ਵਿੱਚ ਜਿਲਾ ਪਟਿਆਲਾ ਦੇ ਪਿੰਡ ਖੇੜੀ ਬਰਨਾ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਰਣਵੀਰ ਸਿੰਘ  ਨੇ ਮੁੱਖ ਅਧਿਆਪਕ ਸ਼੍ਰੀ ਅਮਿਤ ਕੁਮਾਰ ਦੀ ਸਰਪ੍ਰਸਤੀ ਹੇਠ ਭਾਗ ਲਿਆ ਅਤੇ ਆਪਣੀ ਮਿਹਨਤ ਸਦਕਾ ਆਪਣੇ ਮਾਡਲ ਨੂੰ ਕੌਮੀ ਪੱਧਰ ਤੱਕ ਪਹੁੰਚਾਇਆ।
ਇਸ ਤੋਂ ਪਹਿਲਾਂ ਪਹਿਲੇ ਪੜਾਅ ਵਿੱਚ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ  ਸ਼੍ਰੀ ਸੰਜੀਵ ਸ਼ਰਮਾ ਜੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਡਾ ਰਵਿੰਦਰਪਾਲ ਜੀ ਦੀ ਯੋਗ ਅਗਵਾਈ ਵਿੱਚ ਸਸਸਸ ਮਾਡਲ ਟਾਊਨ ਪਟਿਆਲਾ ਵਿਖੇ ਇੱਕ ਰੋਜ਼ਾ ਜ਼ਿਲ੍ਹਾ ਪੱਧਰੀ ਇੰਸਪਾਇਰ ਅਵਾਰਡ ਪ੍ਰਦਰਸ਼ਨੀ ਆਯੋਜਿਤ ਕੀਤੀ ਗਈ ਜਿਸ ਵਿੱਚ ਪਟਿਆਲਾ, ਸੰਗਰੂਰ, ਮਾਲੇਰਕੋਟਲਾ, ਫਤਿਹਗੜ੍ਹ ਸਾਹਿਬ,  ਜਿਲਿਆਂ ਦੇ 77 ਵਿਦਿਆਰਥੀਆਂ ਨੇ  ਅਪਣੇ ਪ੍ਰੋਜੈਕਟ ਸਮੇਤ ਭਾਗ ਲਿਆ l ਇਸ ਸਮੇਂ ਜਿਲਾ ਨੋਡਲ ਅਫਸਰ ਗਗਨਦੀਪ ਕੌਰ( ਡੀ. ਐਮ ਸਾਇੰਸ ) ਨੇ  ਦੱਸਿਆ ਕਿ ਇਹ ਪ੍ਰਦਰਸ਼ਨੀ ਵਿੱਚ ਸੈਸ਼ਨ 2022-23 ਅਤੇ 2023-24 ਵਿੱਚ ਵਿਗਿਆਨ ਅਤੇ ਤਕਨੀਕੀ ਵਿਭਾਗ ਨਵੀਂ ਦਿੱਲੀ ਦੁਆਰਾ ਚੁਣੇ ਗਏ ਵਿਦਿਆਰਥੀਆਂ ਨੇ ਨਿਵੇਕਲੇ ਪ੍ਰੋਜੈਕਟ ਰਾਹੀਂ ਅਪਣੀ ਪ੍ਰਤਿਭਾ ਪ੍ਰਦਰਸ਼ਿਤ ਕੀਤੀ l ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਸ ਪ੍ਰਦਰਸ਼ਨੀ ਵਿੱਚ ਭਾਗ ਲੈਣ ਵਾਲੇ ਕੁੱਲ ਵਿਦਿਆਰਥੀਆਂ ਵਿੱਚੋ 10 ਫੀਸਦੀ ਵਿਦਿਆਰਥੀਆਂ ਰਾਜ ਪੱਧਰੀ ਪ੍ਰਦਰਸ਼ਨੀ ਲਈ ਚੁਣੇ ਗਏ l

 

ਇਹ ਵੀ ਪੜ੍ਹੋ: ਪੰਜਾਬ ਦੇ ਇੱਕ ਸਰਕਾਰੀ ਸਕੂਲ ‘ਚ ਬੱਚਿਆਂ ਨੂੰ ਕੁਟਾਪਾ ਚਾੜ੍ਹਨ ‘ਤੇ ਮਾਪਿਆਂ ਨੇ ਕੀਤਾ ਰੋਡ ਜਾਮ


ਦੂਜੇ ਪੜਾਅ ਵਿੱਚ ਮਿਤੀ 31 ਜੁਲਾਈ ਨੂੰ ਵਿਗਿਆਨ ਅਤੇ ਤਕਨੀਕੀ ਵਿਭਾਗ, ਭਾਰਤ ਸਰਕਾਰ ਅਤੇ ਰਾਜ ਸਿੱਖਿਆ ਖੋਜ ਤੇ ਸਿਖਲਾਈ ਪਰੀਸ਼ਦ ਪੰਜਾਬ ਵੱਲੋਂ ਇੰਸਪਾਇਰਡ ਅਵਾਰਡ ਲਈ ਰਾਜ ਪੱਧਰੀ ਪ੍ਰਦਰਸ਼ਨੀ ਅਤੇ ਪ੍ਰਤੀਯੋਗਤਾ ਦਾ ਆਯੋਜਨ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਲੁਧਿਆਣਾ ਵਿਖੇ ਕੀਤਾ ਗਿਆ ਜਿਸ ਵਿੱਚ ਸੈਸ਼ਨ 2022-23 ਅਧੀਨ ਲਗਭੱਗ 30 ਟੀਮਾਂ ਨੇ ਭਾਗ ਲਿਆ। ਵਿਦਿਆਰਥੀ ਰਣਵੀਰ ਸਿੰਘ ਨੇ ਕਿਸਾਨ ਭਰਾਵਾਂ ਦੀਆਂ ਆਮ ਸਮੱਸਿਆਵਾਂ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ
ਗਾਇਡ ਅਧਿਆਪਕ ਸ਼੍ਰੀ ਮਤੀ ਗੁਰਪ੍ਰੀਤ ਕੌਰ (ਸਾਇੰਸ ਅਧਿਆਪਿਕਾ) ਸ਼੍ਰੀ ਹਰਦੀਪ ਸਿੰਘ ( ਸਾਇੰਸ ਅਧਿਆਪਕ) ਸ਼੍ਰੀ ਮਤੀ ਕਿਰਨਜੋਤ ਕੌਰ ( ਸਾਇੰਸ ਅਧਿਆਪਕਾ) ਦੀ ਰਹਿਨੁਮਾਈ ਹੇਠ CORN HUSKING MACHINE  ਤਿਆਰ ਕੀਤੀ ਜਿਸ ਨੂੰ ਕਿਸਾਨ ਭਰਾ ਘੱਟ ਕੀਮਤ ਤੇ ਤਿਆਰ ਕਰ ਸਕਦੇ ਹਨ , ਜਿਸ ਦੀ ਸਹਾਇਤਾ ਨਾਲ ਕਿਸਾਨ ਖੇਤ ਵਿੱਚ ਪੈਦਾ ਕੀਤੀ ਮੱਕੀ  ਦੀ ਫ਼ਸਲ ਤੋਂ ਮੱਕੀ ਦੇ ਦਾਣੇ ਵੱਖ ਕਰ ਸਕਦੇ ਹਨ, ਕਿਸਾਨ ਭਰਾਵਾਂ ਲਈ ਇਹ ਇੱਕ ਵਰਦਾਨ ਸਾਬਤ ਹੋਵੇਗੀ ਜੋ ਸਮੇਂ ਨੂੰ ਬਚਾਉਣ ਦੇ ਨਾਲ ਨਾਲ ਕਾਰਜ ਕੁਸ਼ਲਤਾ ਵਿੱਚ ਵੀ ਸੰਪਨ ਹੋਵੇਗੀ। ਸਕੂਲ ਮੁਖੀ ਸ਼੍ਰੀ ਅਮਿਤ ਕੁਮਾਰ ਜੀ ਨੇ ਵਿਦਿਆਰਥੀ ਦੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਸਮੂਹ ਸਕੂਲ ਸਟਾਫ ਨੂੰ ਮੁਬਾਰਕਬਾਦ ਦਿੱਤੀ ਅਤੇ ਕੌਮੀ ਪੱਧਰੀ ਲਈ ਆਪਣੀਆਂ ਸੁਭ ਕਾਮਨਾਵਾਂ ਦਿੱਤੀਆਂ।

ਵੀਡੀਓ

ਹੋਰ
Have something to say? Post your comment
ਡੀ ਈ ਓ ਨੇ ਜ਼ਿਲ੍ਹੇ ਵਿੱਚ ਵਿਦਿਅਕ ਅਤੇ ਵਾਤਾਵਰਣ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪ੍ਰਾਈਵੇਟ ਸਕੂਲਾਂ ਨਾਲ ਮੀਟਿੰਗ ਕੀਤੀ

: ਡੀ ਈ ਓ ਨੇ ਜ਼ਿਲ੍ਹੇ ਵਿੱਚ ਵਿਦਿਅਕ ਅਤੇ ਵਾਤਾਵਰਣ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪ੍ਰਾਈਵੇਟ ਸਕੂਲਾਂ ਨਾਲ ਮੀਟਿੰਗ ਕੀਤੀ

Apple ਵੱਲੋਂ iPhone-16 ਲਾਂਚ

: Apple ਵੱਲੋਂ iPhone-16 ਲਾਂਚ

ਗੁਰਦਾਸ ਸਿੰਘ ਨੇ ਬਤੌਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮਾਨਸਾ ਸੰਭਾਲਿਆ ਅਹੁਦਾ

: ਗੁਰਦਾਸ ਸਿੰਘ ਨੇ ਬਤੌਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮਾਨਸਾ ਸੰਭਾਲਿਆ ਅਹੁਦਾ

ਅਧਿਆਪਕ ਸਿਰਫ ਪੜ੍ਹਾਉਣਗੇ, ਹੋਰ ਕੰਮਾਂ ਤੋਂ ਮਿਲੇਗੀ ਨਿਜਾਤ, CM ਮਾਨ ਨੇ ਕੀਤਾ ਐਲਾਨ

: ਅਧਿਆਪਕ ਸਿਰਫ ਪੜ੍ਹਾਉਣਗੇ, ਹੋਰ ਕੰਮਾਂ ਤੋਂ ਮਿਲੇਗੀ ਨਿਜਾਤ, CM ਮਾਨ ਨੇ ਕੀਤਾ ਐਲਾਨ

 ਸਿੱਖਿਆ ਮੰਤਰੀ ਵਲੋਂ ਅਧਿਆਪਕ ਰਾਜ ਪੁਰਸਕਾਰ/ ਯੰਗ ਟੀਚਰ/ਪ੍ਰਬੰਧਕੀ ਐਵਾਰਡ/ਵਿਸ਼ੇਸ਼  ਸਨਮਾਨ 2024 ਲਈ ਚੁਣੇ ਗਏ 77 ਅਧਿਆਪਕਾਂ ਨੂੰ ਵਧਾਈ

: ਸਿੱਖਿਆ ਮੰਤਰੀ ਵਲੋਂ ਅਧਿਆਪਕ ਰਾਜ ਪੁਰਸਕਾਰ/ ਯੰਗ ਟੀਚਰ/ਪ੍ਰਬੰਧਕੀ ਐਵਾਰਡ/ਵਿਸ਼ੇਸ਼ ਸਨਮਾਨ 2024 ਲਈ ਚੁਣੇ ਗਏ 77 ਅਧਿਆਪਕਾਂ ਨੂੰ ਵਧਾਈ

ਸਪੀਕਰ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਨੂੰ ਸਕੂਲੀ ਵਿਦਿਆਰਥੀਆਂ ਲਈ ਐਜੂਕੇਸ਼ਨਲ ਹੱਬ ਬਣਾਇਆ

: ਸਪੀਕਰ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਨੂੰ ਸਕੂਲੀ ਵਿਦਿਆਰਥੀਆਂ ਲਈ ਐਜੂਕੇਸ਼ਨਲ ਹੱਬ ਬਣਾਇਆ

ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ PSDM ਵੱਲੋਂ ਰੈਨਾ ਐਜੂਕੇਸ਼ਨ ਫਾਊਂਡੇਸ਼ਨ ਨਾਲ ਸਮਝੌਤਾ ਸਹੀਬੱਧ

: ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ PSDM ਵੱਲੋਂ ਰੈਨਾ ਐਜੂਕੇਸ਼ਨ ਫਾਊਂਡੇਸ਼ਨ ਨਾਲ ਸਮਝੌਤਾ ਸਹੀਬੱਧ

 ਨੈਸ਼ਨਲ ਅਵਾਰਡ ਲਈ ਅਧਿਆਪਕਾਂ ਦੀ ਸੂਚੀ ਜਾਰੀ, ਪੰਜਾਬ ਦੇ ਦੋ ਅਧਿਆਪਕ ਸ਼ਾਮਲ

: ਨੈਸ਼ਨਲ ਅਵਾਰਡ ਲਈ ਅਧਿਆਪਕਾਂ ਦੀ ਸੂਚੀ ਜਾਰੀ, ਪੰਜਾਬ ਦੇ ਦੋ ਅਧਿਆਪਕ ਸ਼ਾਮਲ

ਸਿੱਖਿਆ ਵਿਭਾਗ ਤੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਨੇ ਸਾਂਝੇ ਤੌਰ ’ਤੇ ਕਰਵਾਈ ਸੱਤ ਜ਼ਿਲ੍ਹਿਆਂ ਦੀ ਵਰਕਸ਼ਾਪ

: ਸਿੱਖਿਆ ਵਿਭਾਗ ਤੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਨੇ ਸਾਂਝੇ ਤੌਰ ’ਤੇ ਕਰਵਾਈ ਸੱਤ ਜ਼ਿਲ੍ਹਿਆਂ ਦੀ ਵਰਕਸ਼ਾਪ

ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਤੇ ਪ੍ਰੀਖਿਆ ਫਾਰਮ ਭਰਨ ਲਈ ਆਨਲਾਈਨ ਪੋਰਟਲ ਸ਼ੁਰੂ

: ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਤੇ ਪ੍ਰੀਖਿਆ ਫਾਰਮ ਭਰਨ ਲਈ ਆਨਲਾਈਨ ਪੋਰਟਲ ਸ਼ੁਰੂ

X