Hindi English Tuesday, 17 September 2024 🕑
BREAKING
ਪੁਲਿਸ ਵੱਲੋਂ ਮਾਲਵਿੰਦਰ ਸਿੰਘ ਮਾਲੀ ਪਟਿਆਲਾ ਤੋਂ ਗ੍ਰਿਫਤਾਰ ਸਿੱਖਿਆ ਵਿਭਾਗ ਨੇ ਮਾਸਟਰ ਕਾਡਰ ਨੂੰ ਤਰੱਕੀ ਦੇ ਬਣਾਇਆ ਲੈਕਚਰਾਰ ਆਮ ਆਦਮੀ ਪਾਰਟੀ ਨੇ ਸੱਦੀ ਵਿਧਾਇਕ ਦਲ ਦੀ ਮੀਟਿੰਗ, ਅਗਲੇ ਮੁੱਖ ਮੰਤਰੀ ਦੇ ਨਾਮ ’ਤੇ ਲੱਗ ਸਕਦੀ ਹੈ ਮੋਹਰ ਪੰਜਾਬ 'ਚ ਅਵਾਰਾ ਕੁੱਤਿਆਂ ਵਲੋਂ ਘਰ ਬਾਹਰ ਖੇਡ ਰਹੀ 2 ਸਾਲਾ ਬੱਚੀ ‘ਤੇ ਹਮਲਾ ਪੰਜਾਬ ’ਚ ਵਾਪਰਿਆ ਵੱਡਾ ਹਾਦਸਾ, ਸੜਕ ’ਤੇ ਕੰਮ ਕਰਦੇ ਮਜ਼ਦੂਰਾਂ ਉਤੇ ਚੜ੍ਹਿਆ ਟਰੱਕ, 4 ਦੀ ਮੌਤ ਪੰਜਾਬ ਸਰਕਾਰ ਵੱਲੋਂ ਸਕੱਤਰੇਤ ਪੱਧਰ 'ਤੇ ਓ.ਐਸ.ਡੀ ਦੀ ਅਸਾਮੀ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ: ਡਾ.ਬਲਜੀਤ ਕੌਰ ਰਵਨੀਤ ਬਿੱਟੂ ਵੱਲੋਂ ਰਾਹੁਲ ਗਾਂਧੀ 'ਤੇ ਦਿੱਤੇ ਬਿਆਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ, ਚੱਲਿਆ ਮਿਹਣਿਆਂ ਦਾ ਦੌਰ MP ਅੰਮ੍ਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰਾਊਕੇ ਨੇ NSA ਨੂੰ ਹਾਈਕੋਰਟ ‘ਚ ਦਿੱਤੀ ਚੁਣੌਤੀ ਅਕਾਲੀ ਆਗੂ ਐਡਵੋਕੇਟ ਮਹਿੰਦਰ ਸਿੰਘ ਰੋਮਾਣਾ ਨਹੀਂ ਰਹੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਦਸ ਕਿੱਲੋ ਹੈਰੋਇਨ ਸਮੇਤ ਚਾਰ ਨਸ਼ਾ ਤਸਕਰ ਗ੍ਰਿਫਤਾਰ

ਸਿਹਤ/ਪਰਿਵਾਰ

More News

ਅਨੇਕਾਂ ਦੁੱਖਾਂ ਦਾ ਕਾਰਨ ਮੋਟਾਪਾ : ਕਾਰਨ ਤੇ ਇਲਾਜ

Updated on Thursday, August 15, 2024 09:30 AM IST

ਡਾਕਟਰ ਅਜੀਤਪਾਲ ਸਿੰਘ ਐਮ ਡੀ

ਡਾਕਟਰ ਅਜੀਤਪਾਲ ਸਿੰਘ ਐਮ ਡੀ

ਜੋ ਲੋਕ ਦੁਬਲੇ-ਪਤਲੇ ਸਰੀਰ ਵਾਲੇ ਹੁੰਦੇ ਹਨ,ਉਹਨਾਂ ਦਾ ਇਹ ਅਰਮਾਨ ਹੁੰਦਾ ਹੈ ਕਿ ਕਾਸ਼ ਉਹਨਾਂ ਦਾ ਸਰੀਰ ਥੋੜਾ ਜਿਹਾ ਮੋਟਾ-ਤਾਜਾ ਹੋ ਜਾਵੇ ਤਾਂ ਕਿ ਉਹ ਖਾਂਦੇ ਪੀਂਦੇ ਘਰ ਦੇ ਨਜ਼ਰ ਆਉਣ ਅਤੇ ਦੂਜੇ ਪਾਸੇ ਮੋਟੇ ਲੋਕ ਮੋਟਾਪੇ ਤੋਂ ਨਾ ਸਿਰਫ ਪ੍ਰੇਸ਼ਾਨ ਹੀ ਹਨ ਬਲਕਿ ਕੁਝ ਮੁਸ਼ਕਿਲਾਂ, ਰੋਗਾਂ ਨਾਲ ਵੀ ਗ੍ਰਸਤ ਰਹਿੰਦੇ ਹਨ,ਜੋ ਮੋਟਾਪੇ ਕਰਕੇ ਪੈਦਾ ਹੁੰਦੇ ਹਨ l ਇਸ ਲਈ ਇਸ ਲੇਖ ਵਿੱਚ ਮੋਟਾਪੇ ਦੇ ਕਾਰਨ ਅਤੇ ਉਸ ਦੇ ਹੱਲ ਬਾਰੇ ਕੁਝ ਚਰਚਾ ਕਰਦੇ ਹਾਂ l ਸਾਡੀ ਸਰੀਰਕ ਸਿਹਤ ਦੇ ਬਣੇ ਰਹਿਣ ਲਈ ਲੋੜੀਂਦੇ ਖੁਰਾਕੀ ਤੱਤ ਤੇ ਸਰੀਰਕ ਅਮਲ ਤੇ ਸ਼ਕਤੀ ਲਈ ਜਰੂਰੀ ਊਰਜਾ ਦੀ ਸਪਲਾਈ ਉਸ ਭੋਜਨ ਰਾਹੀਂ ਹੁੰਦੀ ਹੈ ਜੋ ਅਸੀਂ ਰੋਜ਼ਾਨਾ ਖਾਂਦੇ ਹਾਂ l ਜੇ ਇਹ ਸਪਲਾਈ ਲੋੜ ਤੋਂ ਵੱਧ ਹੋ ਜਾਵੇ, ਯਾਨੀ ਲੋੜੀਂਦੀ ਮਾਤਰਾ ਤੋਂ ਵੱਧ ਅੰਨ ਖਾਧਾ ਜਾਵੇ ਤਾਂ ਵਾਧੂ ਭੋਜਨ ਨੂੰ ਚਰਬੀ ‘ਚ ਤਬਦੀਲ ਕਰਕੇ ਸਰੀਰ ‘ਚ ਇਸ ਨੂੰ ਇਕੱਠਾ ਕਰਨ ਦਾ ਰੁਝਾਣ ਪੈਦਾ ਹੁੰਦਾ ਹੈ। ਜੇ ਵੱਧ ਮਾਤਰਾ ਚ ਆਹਾਰ ਲੈਣਾ ਜਾਰੀ ਰਹਿੰਦਾ ਹੈ ਤਾਂ ਚਰਬੀ ਇਕੱਠੀ ਹੋਣ ਨਾਲ ਵਜ਼ਨ ਵੱਧਦਾ ਹੈ ਅਤੇ ਜੇ ਉਹ ਵਜ਼ਨ ਵਧਣਾ ਜਾਰੀ ਰਹਿੰਦਾ ਹੈ,ਤਾਂ ਮੋਟਾਪੇ/ਓਬੇਸਟੀ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਦੇ ਸਿੱਟੇ ਗੰਭੀਰ ਵੀ ਹੋ ਸਕਦੇ ਹਨ। ਮੌਤ ਦੇ ਜਿਹੜੇ ਕਾਰਨਾਂ ਨੂੰ ਟਾਲਿਆ ਜਾ ਸਕਦਾ ਹੈ, ਉਹਨਾਂ ਚ ਤੰਬਾਕੂ ਤੋਂ ਪਿੱਛੋਂ ਦੂਜੇ ਨੰਬਰ ਤੇ ਮੋਟਾਪਾ ਆਉਂਦਾ ਹੈ l ਮੋਟਾਪੇ ਦੇ ਕਾਰਨਾਂ ਬਾਰੇ ਪਹਿਲਾਂ ਗੱਲ ਕਰ ਲਈਏ l ਮੋਟਾਪਾ ਹੋਣ ਦੇ ਕਾਰਨਾਂ ਨੂੰ ਜਾਨਣਾ ਬਹੁਤ ਜਰੂਰੀ ਹੈ ਅਤੇ ਕਾਰਨਾਂ ਨੂੰ ਜਾਣੇ ਬਿਨਾਂ ਇਸ ਤੋਂ ਬਚਾਅ ਨਹੀਂ ਕੀਤਾ ਜਾ ਸਕਦਾ l ਮੋਟਾਪਾ ਆਵੇ ਹੀ ਨਾ ਇਹ ਚੰਗੀ ਗੱਲ ਹੈ l ਦੂਜਾ ਜੋ ਲੋਕ ਮੋਟਾਪੇ ਤੋਂ ਪੀੜਿਤ ਹਨ ਉਹ ਇਹਨਾਂ ਕਾਰਨਾਂ ਤੋਂ ਬਚਾਅ ਕਰਕੇ ਮੋਟਾਪੇ ਨੂੰ ਵਧਣ ਤੋਂ ਰੋਕ ਸਕਦੇ ਹਨ l ਜੇ ਮੋਟਾਪਾ ਵਧਣ ਵਾਲੇ ਕਾਰਨਾਂ ਦਾ ਖਹਿੜਾ ਨਾ ਛੱਡਿਆ ਜਾਵੇ ਤਾਂ ਫਿਰ ਮੋਟਾਪਾ ਘੱਟ ਕਰਨ ਲਈ ਜਿੰਨੇ ਮਰਜ਼ੀ ਉਪਾਅ ਤੇ ਇਲਾਜ ਕੀਤੇ ਜਾਣ, ਸਾਰੇ ਵਿਅਰਥ ਹੀ ਜਾਣਗੇ, ਕਿਉਂਕਿ ਜਦ ਤੱਕ ਕਾਰਨ ਬਣਿਆ ਰਹੇਗਾ,ਉਦੋਂ ਤੱਕ ਉਹ ਕੰਮ ਹੁੰਦਾ ਰਹੇਗਾ l ਮੋਟਾਪੇ ਦੇ ਮਹੱਤਵਪੂਰਨ ਕਾਰਨ ਇਸ ਪ੍ਰਕਾਰ ਹਨ :

-ਪਹਿਲਾਂ ਕਾਰਨ ਹੁੰਦਾ ਹੈ ਪਿਤਾਪੁਰਖੀ ਅਸਰ

 ਭਾਵ ਮਾਂ-ਬਾਪ,ਦਾਦਾ- ਦਾਦੀ ਨਾਨਾ-ਨਾਨੀ ਜੇ ਮੋਟਾਪੇ ਨਾਲ ਪੀੜਤ ਹੋਣ ਤਾਂ ਇਸ ਗੱਲ ਦੀ ਬਹੁਤ ਸੰਭਾਵਨਾ ਹੁੰਦੀ ਹੈ ਕਿ ਉਹਨਾਂ ਦੇ ਬੱਚੇ ਵੀ ਮੋਟੇ ਹੋਣਗੇ l ਇਸ ਦਾ ਇੱਕ ਹੀ ਉਪਾਅ ਹੈ ਕਿ ਬੱਚੇ ਦਾ ਖਾਣ-ਪੀਣ ਤੇ ਰਹਿਣ-ਸਹਿਣ ਅਜਿਹਾ ਰੱਖਿਆ ਜਾਵੇ ਜੋ ਮੋਟਾਪਾ ਲਿਆਉਣ ਵਾਲਾ ਨਾ ਹੋਵੇ l ਉਸ ਨੂੰ ਆਪਣੇ ਖਾਣ-ਪੀਣ ਅਤੇ ਰਹਿਣ-ਸਹਿਣ ਬਾਰੇ ਬਚਪਨ ਤੋਂ ਹੀ ਸਾਵਧਾਨ ਕਰ ਦਿੱਤਾ ਜਾਵੇ ਤੇ ਉਸਨੂੰ ਉਹਨਾਂ ਕਾਰਨਾਂ ਤੋਂ ਬਚਣ ਦੀ ਸਲਾਹ ਦਿੱਤੀ ਜਾਵੇ ਜੋ ਸਰੀਰ ਨੂੰ ਮੋਟਾ ਕਰਦੇ ਹਨ l

ਦੂਜਾ ਕਾਰਨ ਹੈ ਗਲਤ ਭੋਜਨ :

ਅੱਜਕੱਲ ਬੰਦੇ ਦਾ ਖਾਣ ਪੀਣ ਹੀ ਗਲਤ ਨਹੀਂ ਹੈ ਬਲਕਿ ਇਸ ਦਾ ਰੁਟੀਨ ਤੇ ਜੀਵਨ ਸ਼ੈਲੀ ਵੀ ਠੀਕ ਨਹੀਂ l ਰੋਜ਼ਾਨਾ ਜੀਵਨ ‘ਚ ਸਰੀਰਕ ਮਿਹਨਤ ਦਾ ਨਾ ਹੋਣਾ, ਉਹਨਾਂ ਦੇ ਮੋਟਾਪੇ ਦਾ ਇੱਕ ਵੱਡਾ ਕਾਰਨ ਹੈ। ਪਹਾੜੀ ਇਲਾਕੇ ‘ਚ ਰਹਿਣ ਵਾਲੇ ਲੋਕਾਂ ਚ ਮੋਟਾਪਾ ਲੱਭਦਾ ਵੀ ਨਹੀਂ, ਜਦ ਕਿ ਉਹ ਦਿਨ ‘ਚ ਕਈ ਵਾਰ ਖਾਂਦੇ ਹਨ l ਕਾਰਨ ਇਹ ਹੈ ਕਿ ਪਹਾੜ ਚੜ੍ਹਨਾ ਉਹਨਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਹੁੰਦਾ ਹੈ l ਇਸ ਤਰ੍ਹਾਂ ਪਿੰਡ ‘ਚ ਖੇਤੀ ਕਰਨ ਵਾਲੇ ਬੰਦੇ ਨੂੰ ਰੋਜ਼ ਕਈ ਮੀਲ ਚਲਣਾ ਪੈਂਦਾ ਹੈ ਤੇ ਧੁੱਪ ‘ਚ ਮਿਹਨਤ ਕਰਨੀ ਪੈਂਦੀ ਹੈ l ਇਸ ਲਈ ਪਿੰਡਾਂ ‘ਚ ਮੋਟਾਪੇ ਵਾਲੇ ਲੋਕ ਬਹੁਤ ਘੱਟ ਮਿਲਦੇ ਹਨ l ਸਮੱਸਿਆ ਤਾਂ ਸ਼ਹਿਰੀ ਤੇ ਖੁਸ਼ਹਾਲ ਜਮਾਤ ਦੀ ਹੈ ਕਿਉਂਕਿ ਇੱਕ ਤਾਂ ਬਹੁਤ ਲੋਕਾਂ ਦਾ ਕਾਰੋਬਾਰ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਪੂਰਾ ਦਿਨ ਕੁਰਸੀ ਜਾਂ ਮੰਜਾ ਤੋੜਦਿਆਂ ਹੀ ਲੰਘ ਜਾਂਦਾ ਹੈ l ਦੂਜਾ ਵਸੀਲਿਆਂ ਤੇ ਸਹੂਲਤਾਂ ਮਿਲਣ ਕਰਕੇ ਸਰੀਰਕ ਮਿਹਨਤ ਨਾਂਹ ਦੇ ਬਰਾਬਰ ਹੈ। ਇਸ ਤੇ ਆਰਾਮਪ੍ਰਸਤ ਮਨੋ-ਬਿਰਤੀ, ਸੁਭਾਅ, ਦੇਰ ਤੱਕ ਸੁਤੇ ਰਹਿਣਾ, ਭੋਜਨ ਖਾਣ ਪਿੱਛੋਂ ਹੀ ਸੌਂ ਜਾਣਾ, ਕਿਸੇ ਕਿਸਮ ਦੀ ਵੀ ਕਸਰਤ ਨਾ ਕਰਨੀ ਆਦਿ ਕਾਰਨ ਵੀ ਜੁੜੇ ਹੋਏ ਹਨ l ਲੋੜ ਤੋਂ ਵੱਧ ਵਾਰ-ਵਾਰ ਖਾਣ ਦਾ ਰੁਝਾਨ ਮੋਟਾਪੇ ਦਾ ਅਹਿਮ ਕਾਰਨ ਹੈ l ਨਾਲ ਹੀ ਅੱਜ ਦੇ ਦੌਰ ਵਿੱਚ ਖਰਾਬ ਚਰਬੀ (ਟ੍ਰਾਂਸਫੈਟ) ਤੇ ਮੈਦੇ ਤੋਂ ਬਣੇ ਭੋਜਨਾਂ ਨੂੰ ਖਾਣ ਦਾ ਰਿਵਾਜ ਵੀ ਇਸ ਮਰਜ਼ ਨੂੰ ਵਧਾਉਣ ‘ਚ ਸਹਿਯੋਗੀ ਹੋ ਰਿਹਾ ਹੈ। ਅੱਜ ਕੱਲ ਦੇ ਹੱਥ ਰੇਸ਼ੇ ਫਾਈਬਰ ਦੀ ਮਾਤਰਾ ਬਹੁਤ ਘੱਟ ਰਹਿ ਗਈ ਹੈ। ਮੋਟਾਪਾ ਆ ਜਾਣ ਤੇ ਇੱਕ ਗਧੀ ਗੇੜ ਸ਼ੁਰੂ ਹੋ ਜਾਂਦਾ ਹੈ l ਮੋਟੇ ਬੰਦੇ ਨੂੰ ਵਾਰ-ਵਾਰ ਭੁੱਖ ਲੱਗਦੀ ਹੈ ਤੇ ਬੰਦਾ ਵਾਰੀ ਵਾਰੀ ਖਾਣ ਵਾਲੀਆਂ ਫਾਲਤੂ ਚੀਜ਼ਾਂ ਨੂੰ ਮੂੰਹ ਮਾਰਦਾ ਰਹਿੰਦਾ ਹੈ l ਅੱਜ ਕੱਲ ਪਨੀਰ, ਮੱਖਣ, ਘਿਓ ਨਾਲ ਭਰਪੂਰ ਭੋਜਨ ਪਦਾਰਥ, ਮੈਦੇ ਤੋਂ ਬਣੀਆਂ ਚੀਜ਼ਾਂ, ਅਈਸਕਰੀਮ,,ਕੋਲਡ ਡਰਿੰਕਸ, ਸ਼ਰਾਬ ਦੇ ਨਾਲ ਤਲੇ ਹੋਏ ਮੀਟ ਦਾ ਬਹੁਤ ਰਿਵਾਜ ਹੋ ਗਿਆ ਹੈ l ਇਹ ਸਾਰੇ ਕਾਰਕ ਮੋਟਾਪਾ ਵਧਾਉਣ ਵਾਲੇ ਹੁੰਦੇ ਹਨ l

-ਤੀਜਾ ਕਰਨ ਸਤਰਾਵੀ ਗ੍ਰੰਥੀਆਂ (ਐਂਡੋਕਰਾਇਨ ਗਲੈਂਡਸ) ਦਾ ਵਿਗਾੜ:

ਇਸ ਨਾਲ ਵਿਸ਼ੇਸ਼ ਕਿਸਮ ਦਾ ਮੋਟਾਪਾ ਹੁੰਦਾ ਹੈ, ਜਿਸ ਚ ਸਰੀਰ ਬਹੁਤ ਭਾਰੀ ਬੋਝਲ,ਘਟ੍ਰਵਾਅ ਤੇ ਮੋਟਾ ਹੋ ਜਾਂਦਾ ਹੈ l ਥਾਇਰਡ ਗ੍ਰੰਥੀ, ਪਚੂਟਰੀ ਗ੍ਰੰਥੀ ਤੇ ਆਰਡੀਨਲ ਗ੍ਰੰਥੀ ਚ ਵਿਗਾੜ ਪੈਦਾ ਹੋ ਜਾਣ ਕਰਕੇ ਮੋਟਾਪਾ ਹੋ ਜਾਂਦਾ ਹੈ।

ਮੋਟਾਪੇ ਤੋਂ ਪੈਦਾ ਵਿਗਾੜ ਅਤੇ ਹਾਨੀਆਂ :

ਬੇਹਦ ਸੁਸਤ ਬੰਦੇ ‘ਚ ਸਰੀਰਕ ਕਰੂਪਤਾ ਤੋਂ ਇਲਾਵਾ ਹੋਰ ਦੂਜੇ ਦੋਸ਼ ਵੀ ਪੈਦਾ ਹੁੰਦੇ ਹਨ l ਸੁਸਤ ਬੰਦੇ ਦੀ ਉਮਰ ਘੱਟ ਜਾਂਦੀ ਹੈ l ਸਰੀਰਕ ਤੇ ਸੈਕਸ ਸ਼ਕਤੀ ਚ ਕਮੀ, ਦੁਰਬਲਤਾ, ਸਰੀਰ ਚੋਂ ਬਦਬੂ ਆਉਣੀ ਆਦਿ, ਵੱਧ ਭੁੱਖ ਲੱਗਦੀ ਹੈ, ਵੱਧ ਪਿਆਸ ਲੱਗਦੀ ਹੈ l ਇਹ ਅੱਠ ਵਿਗਾੜ/ ਲੱਛਣ ਮੋਟਾਪੇ ਤੋਂ ਪੀੜਤ ਬੰਦੇ 'ਚ ਹੁੰਦੇ ਹਨ l ਮੋਟਾਪੇ ਕਰਕੇ ਸਰੀਰ ਵਿੱਚ ਹੋਰ ਕਈ ਵਿਗਾੜ ਪੈਦਾ ਹੋ ਜਾਂਦੇ ਹਨ ਜਿਵੇਂ ਸ਼ੂਗਰ ਦੀ ਬਿਮਾਰੀ/ ਡਾਇਬਿਟੀਜ਼ ਤੇ ਹਾਈ ਬਲੱਡ ਪ੍ਰੈਸ਼ਰ l ਦਿਲ ਦੇ ਰੋਗ, ਹੱਡੀਆਂ ਤੇ ਜੋੜਾਂ ਦੇ ਦਰਦ, ਨੀਂਦ ਦੌਰਾਨ ਥੋੜਾ ਚਿਰ ਸਾਹ ਰੁਕਣਾ (ਸਲੀਪ ਐਪਨੀਆ) ਆਦਿ, ਘੁਰਾੜੇ ਮਾਰਨੇ, ਔਰਤਾਂ ਚ ਮਹਾਂਵਾਰੀ ਦੀ ਅਨਿਯਮਤਾ, ਗਰਭਪਾਤ ਜਾਂ ਜਣੇਪੇ ਸਬੰਧੀ ਸਮੱਸਿਆ, ਕੈਂਸਰ ਆਦਿ l

ਇਲਾਜ ਕਰਨ ਤੋਂ ਪਹਿਲਾਂ ਕਈ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਜਰੂਰੀ ਹੈ ਜਿਵੇਂ ਰੋਗੀ ਦੀ ਉਮਰ ਕਿੰਨੀ ਹੈ ਜੇ ਪਹਿਲਾਂ ਕੋਈ ਰੋਗ ਹੈ ਤਾਂ ਉਸਦਾ ਇਲਾਜ ਸ਼ੁਰੂ ਕੀਤਾ ਜਾਵੇ l ਰੋਗੀ ਦੀ ਇੱਛਾ ਸ਼ਕਤੀ ਮਜਬੂਤ ਹੋਣੀ ਚਾਹੀਦੀ ਹੈ ਕਿਉਂਕਿ ਇਹ ਮਹੀਨੇ ਵੀਹ ਦਿਨਾਂ ਚ ਠੀਕ ਹੋਣ ਵਾਲਾ ਰੋਗ ਨਹੀਂ ਹੈ l ਇਸ ਲਈ ਵੱਡੇ ਸਬਰ ਦੀ ਲੋੜ ਹੁੰਦੀ ਹੈ l ਰੋਜ਼ਾਨਾ ਕਸਰਤ ਤੇ ਲੰਮੀ ਸੈਰ ਕਰਨੀ ਚਾਹੀਦੀ ਹੈ l ਭੋਜਨ ਤੇ ਕੰਟਰੋਲ ਰੱਖਣਾ ਚਾਹੀਦਾ ਹੈ। ਘੱਟ ਖਾਓ l ਮੂੰਹ ਦੇ ਸਵਾਦ ਲਈ ਖਾਣਾ ਬੰਦ ਕਰ ਦਿਓ ਜਾਂ ਮਾਨਸਿਕ ਸੰਤੁਸ਼ਟੀ ਲਈ ਹੀ ਨਾ ਖਾਈ ਜਾਓਂ l ਸੁਬਾਹ ਉੱਠ ਕੇ ਰੋਗੀ ਨੂੰ ਪੰਜ ਤੋਂ ਸੱਤ ਕਿਲੋਮੀਟਰ ਚੱਲਣਾ ਚਾਹੀਦਾ ਹੈ l ਭੋਜਨ ‘ਚ ਛਿੱਲਕੇ ਵਾਲੀ ਮੂੰਗੀ ਦੀ ਦਾਲ ਜਾਂ ਖਿਚੜੀ ਹਰਾ ਸਾਗ ਤੇ ਪੱਤਿਆਂ ਵਾਲੀਆਂ ਸਬਜੀਆਂ, ਜੌਅ ਦੀ ਰੋਟੀ ਦੀ ਵਰਤੋਂ ਆਮ ਤੌਰ ਤੇ ਕੀਤੀ ਜਾਂਦੀ ਹੈ l ਤਲੀਆਂ ਚੀਜ਼ਾਂ ਬੰਦ ਰੱਖਣੀਆਂ ਚਾਹੀਦੀਆਂ ਹਨ l ਗਾਂ ਦਾ ਦੁੱਧ 250 ਗ੍ਰਾਮ, ਅਮਰੂਦ, ਪਪੀਤਾ ਵਰਤਿਆ ਜਾਣਾ ਚਾਹੀਦਾ ਹੈ l ਦੁਪਹਿਰੇ ਇੱਕ ਕੌਲੀ ਮੂੰਗੀ ਦੀ ਛਿੱਲਕੇ ਵਾਲੀ ਦਾਲ,ਇੱਕ ਕਟੋਰੀ ਹਰੀ ਸਬਜ਼ੀ ਜਿਵੇਂ ਲੋਕੀ, ਤੋਰੀ, ਕੱਦੂ, ਟਿੰਡੇ, ਪਾਲਕ, ਪੱਤ ਗੋਭੀ, ਪਰਵਲ ਆਦਿ, ਇਕ ਕੌਲੀ ਸਪਰੇਟੇ ਦੁੱਧ ਦੀ ਦਹੀ, ਬਿਨਾਂ ਚੋਪੜੀ ਇੱਕ ਰੋਟੀ ਲੈਣੀ ਚਾਹੀਦੀ ਹੈ l ਨਾਸ਼ਤੇ ਚ ਸਪਰੇਟਾ ਫਿੱਕਾ ਦੁੱਧ ਇੱਕ ਪਾਈਆ,ਉਬਲੇ ਕਾਲੇ ਦੇਸੀ ਛੋਲੇ ਤੇ ਇੱਕ ਫਲ (ਜਿਸ ਵਿੱਚ ਅੰਬ ਤੇ ਕੇਲਾ ਨਾ ਹੋਵੇ) ਲਿਆ ਜਾਣਾ ਚਾਹੀਦਾ ਹੈ l ਦੁਪਹਿਰ ਵੇਲੇ ਬਿਨਾਂ ਚੀਨੀ ਦੇ ਇੱਕ ਕੱਪ ਚਾਹ ਦਿੱਤੀ ਜਾਣੀ ਚਾਹੀਦੀ ਹੈ ਤੇ ਰਾਤ ਦਾ ਭੋਜਨ ਵੀ ਦੁਪਹਿਰ ਦੇ ਭੋਜਨ ਵਰਗਾ ਹਲਕਾ ਹੀ ਹੋਣਾ ਚਾਹੀਦਾ ਹੈ। ਰੋਜ਼ਾਨਾ 30 ਮਿੰਟ ਹਲਕੀ ਕਸਰਤ ਕਰਨੀ ਚਾਹੀਦੀ ਹੈ l ਜੇ ਹੋ ਸਕੇ ਤਾਂ ਰਾਤ ਦਾ ਖਾਣਾ ਬੰਦ ਕਰਕੇ ਉਸਦੀ ਥਾਂ ਤੇ ਦੋ ਕੌਲੀਆਂ ਟਮਾਟਰ ਦਾ ਸੂਪ ਜਾਂ ਸੁਹਾਂਜਣੇ ਦੀ ਫਲੀ ਦਾ ਸੂਪ ਬਿਨਾਂ ਮੱਖਣ ਦੇ ਲੈਣਾ ਚਾਹੀਦਾ ਹੈ l ਜੋ ਸ਼ੂਗਰ ਦੀ ਬਿਮਾਰੀ ਦੇ ਰੋਗੀ ਹੁੰਦੇ ਹਨ,ਉਹ ਸ਼ੂਗਰ ਨਿਯਮਤ ਤੌਰ ਤੇ ਚੈੱਕ ਕਰਾਉਂਦੇ ਰਹਿਣ ਤੇ ਜੇ ਸ਼ੂਗਰ ਵਧੀ ਹੋਵੇ ਤਾਂ ਹੀ ਸ਼ੂਗਰ ਘਟਾਉਣ ਦੀ ਦਵਾਈ ਲੈਣ ਨਹੀਂ ਤਾਂ ਨਾ ਲੈਣ l ਮੋਟਾਪਾ ਘਟਾਉਣ ‘ਚ ਖੁਰਾਕ ਦੇ ਕੰਟਰੋਲ ਦਾ ਅਹਿਮ ਯੋਗਦਾਨ ਹੈ l ਇਸ ਬਿਨਾਂ ਸਾਰੀ ਕੋਸ਼ਿਸ਼ ਬੇਕਾਰ ਜਾਂਦੀ ਹੈ l ਪੱਕੇ ਇਰਾਦੇ ਨਾਲ ਹੀ ਮੋਟਾਪੇ ‘ਤੇ ਕਾਬੂ ਪਾਇਆ ਜਾ ਸਕਦਾ ਹੈ l ਦਵਾਈਆਂ ਘੱਟ ਹੀ ਮਦਦ ਕਰਦੀਆਂ ਹਨ l ਭੁੱਖ ਘਟਾਉਣ ਲਈ ਦਵਾਈਆਂ ਲੈਣ ਨਾਲ ਹਾਈ ਬਲੱਡ ਪ੍ਰੈਸ਼ਰ ਰਹਿਣ ਦਾ ਖਤਰਾ ਬਣਿਆ ਰਹਿੰਦਾ ਹੈ l

ਇਹ ਵੀ ਪੜ੍ਹੋ:ਜਿਗਰ ਦਾ ਕੈਂਸਰ :ਕਾਰਨ, ਲੱਛਣ, ਇਲਾਜ ਤੇ ਬਚਾਅ

* ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ

ਵੀਡੀਓ

ਹੋਰ
Have something to say? Post your comment
ਸਰਕੋਇਡਸਿਸ ਦਾ ਨਿਦਾਨ ਕਿਵੇਂ ਕੀਤਾ ਜਾਂਦਾ ਹੈ?

: ਸਰਕੋਇਡਸਿਸ ਦਾ ਨਿਦਾਨ ਕਿਵੇਂ ਕੀਤਾ ਜਾਂਦਾ ਹੈ?

ਸਰਕਾਰੀ ਸਿਵਲ ਹਸਪਤਾਲ ਮੋਰਿੰਡਾ ਦੇ ਡਾਕਟਰਾਂ ਵੱਲੋਂ ਅੱਜ ਮੁੜ ਕੀਤੀ 3 ਘੰਟਿਆਂ ਲਈ ਹੜਤਾਲ

: ਸਰਕਾਰੀ ਸਿਵਲ ਹਸਪਤਾਲ ਮੋਰਿੰਡਾ ਦੇ ਡਾਕਟਰਾਂ ਵੱਲੋਂ ਅੱਜ ਮੁੜ ਕੀਤੀ 3 ਘੰਟਿਆਂ ਲਈ ਹੜਤਾਲ

ਦੇਸ਼ ‘ਚ MPox ਦਾ ਪਹਿਲਾ ਮਰੀਜ਼ ਮਿਲਿਆ, ਸਿਹਤ ਮੰਤਰਾਲੇ ਵੱਲੋਂ ਐਡਵਾਈਜ਼ਰੀ ਜਾਰੀ

: ਦੇਸ਼ ‘ਚ MPox ਦਾ ਪਹਿਲਾ ਮਰੀਜ਼ ਮਿਲਿਆ, ਸਿਹਤ ਮੰਤਰਾਲੇ ਵੱਲੋਂ ਐਡਵਾਈਜ਼ਰੀ ਜਾਰੀ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਮ ਆਦਮੀ ਕਲੀਨਿਕ ਦਾ ਕੀਤਾ ਅਚਨਚੇਤ ਨਿਰੀਖਣ

: ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਮ ਆਦਮੀ ਕਲੀਨਿਕ ਦਾ ਕੀਤਾ ਅਚਨਚੇਤ ਨਿਰੀਖਣ

ਗਰਭਵਤੀ ਔਰਤਾਂ ਲਈ ਜਣੇਪੇ ਤੋਂ ਪਹਿਲਾਂ ਚਾਰ ਜਾਂਚਾਂ ਕਰਵਾਉਣਾ ਬੇਹੱਦ ਜ਼ਰੂਰੀ : ਡਾ. ਰੇਨੂੰ ਸਿੰਘ

: ਗਰਭਵਤੀ ਔਰਤਾਂ ਲਈ ਜਣੇਪੇ ਤੋਂ ਪਹਿਲਾਂ ਚਾਰ ਜਾਂਚਾਂ ਕਰਵਾਉਣਾ ਬੇਹੱਦ ਜ਼ਰੂਰੀ : ਡਾ. ਰੇਨੂੰ ਸਿੰਘ

ਡੇਂਗੂ ਤੇ ਵਾਰ ਮੁਹਿੰਮ ਅਧੀਨ ਸਿਹਤ ਵਿਭਾਗ ਦੀ ਟੀਮ ਵੱਲੋਂ ਮੱਛਰ ਦੇ ਲਾਰਵੇ ਦੀ ਕੀਤੀ ਚੈਕਿੰਗ

: ਡੇਂਗੂ ਤੇ ਵਾਰ ਮੁਹਿੰਮ ਅਧੀਨ ਸਿਹਤ ਵਿਭਾਗ ਦੀ ਟੀਮ ਵੱਲੋਂ ਮੱਛਰ ਦੇ ਲਾਰਵੇ ਦੀ ਕੀਤੀ ਚੈਕਿੰਗ

ਡਿਪਟੀ ਕਮਿਸ਼ਨਰ ਨੇ ਪੁਰਾਣੇ ਹਸਪਤਾਲ ਵਿੱਚ ਚੱਲ ਰਹੇ ਆਮ ਆਦਮੀ ਕਲੀਨਿਕ ਦਾ ਕੀਤਾ ਅਚਨਚੇਤ ਦੌਰਾ

: ਡਿਪਟੀ ਕਮਿਸ਼ਨਰ ਨੇ ਪੁਰਾਣੇ ਹਸਪਤਾਲ ਵਿੱਚ ਚੱਲ ਰਹੇ ਆਮ ਆਦਮੀ ਕਲੀਨਿਕ ਦਾ ਕੀਤਾ ਅਚਨਚੇਤ ਦੌਰਾ

ਬਲੈਡਰ ਕੈਂਸਰ ਕੀ ਹੈ?

: ਬਲੈਡਰ ਕੈਂਸਰ ਕੀ ਹੈ?

ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿੱਚ ਪੋਸ਼ਣ ਅਭਿਆਨ ਤਹਿਤ ਸੰਤੁਲਿਤ ਖੁਰਾਕ ਸਬੰਧੀ ਕੀਤਾ ਜਾਗਰੂਕ

: ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿੱਚ ਪੋਸ਼ਣ ਅਭਿਆਨ ਤਹਿਤ ਸੰਤੁਲਿਤ ਖੁਰਾਕ ਸਬੰਧੀ ਕੀਤਾ ਜਾਗਰੂਕ

ਪੀ.ਐਚ.ਸੀ. ਬੂਥਗੜ੍ਹ ਦੇ ਪਿੰਡਾਂ ਵਿਚ ਡੇਂਗੂ ਵਿਰੁਧ ਜਾਂਚ ਤੇ ਜਾਗਰੂਕਤਾ ਮੁਹਿੰਮ ਜਾਰੀ

: ਪੀ.ਐਚ.ਸੀ. ਬੂਥਗੜ੍ਹ ਦੇ ਪਿੰਡਾਂ ਵਿਚ ਡੇਂਗੂ ਵਿਰੁਧ ਜਾਂਚ ਤੇ ਜਾਗਰੂਕਤਾ ਮੁਹਿੰਮ ਜਾਰੀ

X