Hindi English Tuesday, 17 September 2024 🕑
BREAKING
ਪੁਲਿਸ ਵੱਲੋਂ ਮਾਲਵਿੰਦਰ ਸਿੰਘ ਮਾਲੀ ਪਟਿਆਲਾ ਤੋਂ ਗ੍ਰਿਫਤਾਰ ਸਿੱਖਿਆ ਵਿਭਾਗ ਨੇ ਮਾਸਟਰ ਕਾਡਰ ਨੂੰ ਤਰੱਕੀ ਦੇ ਬਣਾਇਆ ਲੈਕਚਰਾਰ ਆਮ ਆਦਮੀ ਪਾਰਟੀ ਨੇ ਸੱਦੀ ਵਿਧਾਇਕ ਦਲ ਦੀ ਮੀਟਿੰਗ, ਅਗਲੇ ਮੁੱਖ ਮੰਤਰੀ ਦੇ ਨਾਮ ’ਤੇ ਲੱਗ ਸਕਦੀ ਹੈ ਮੋਹਰ ਪੰਜਾਬ 'ਚ ਅਵਾਰਾ ਕੁੱਤਿਆਂ ਵਲੋਂ ਘਰ ਬਾਹਰ ਖੇਡ ਰਹੀ 2 ਸਾਲਾ ਬੱਚੀ ‘ਤੇ ਹਮਲਾ ਪੰਜਾਬ ’ਚ ਵਾਪਰਿਆ ਵੱਡਾ ਹਾਦਸਾ, ਸੜਕ ’ਤੇ ਕੰਮ ਕਰਦੇ ਮਜ਼ਦੂਰਾਂ ਉਤੇ ਚੜ੍ਹਿਆ ਟਰੱਕ, 4 ਦੀ ਮੌਤ ਪੰਜਾਬ ਸਰਕਾਰ ਵੱਲੋਂ ਸਕੱਤਰੇਤ ਪੱਧਰ 'ਤੇ ਓ.ਐਸ.ਡੀ ਦੀ ਅਸਾਮੀ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ: ਡਾ.ਬਲਜੀਤ ਕੌਰ ਰਵਨੀਤ ਬਿੱਟੂ ਵੱਲੋਂ ਰਾਹੁਲ ਗਾਂਧੀ 'ਤੇ ਦਿੱਤੇ ਬਿਆਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ, ਚੱਲਿਆ ਮਿਹਣਿਆਂ ਦਾ ਦੌਰ MP ਅੰਮ੍ਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰਾਊਕੇ ਨੇ NSA ਨੂੰ ਹਾਈਕੋਰਟ ‘ਚ ਦਿੱਤੀ ਚੁਣੌਤੀ ਅਕਾਲੀ ਆਗੂ ਐਡਵੋਕੇਟ ਮਹਿੰਦਰ ਸਿੰਘ ਰੋਮਾਣਾ ਨਹੀਂ ਰਹੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਦਸ ਕਿੱਲੋ ਹੈਰੋਇਨ ਸਮੇਤ ਚਾਰ ਨਸ਼ਾ ਤਸਕਰ ਗ੍ਰਿਫਤਾਰ

ਚੰਡੀਗੜ੍ਹ

More News

ਵਿਧਾਇਕ ਕੁਲਵੰਤ ਸਿੰਘ ਵੱਲੋਂ 2.62 ਕਰੋੜ ਰੁਪਏ ਦੀ ਲਾਗਤ ਨਾਲ ਸੀਵਰ ਲਾਈਨਾਂ ਪਾਉਣ ਦੇ ਕੰਮ ਦੀ ਸ਼ੁਰੂਆਤ

Updated on Friday, August 16, 2024 17:04 PM IST

 

ਫੇਜ਼-4 ਵਿਖੇ 365 ਮੀ. ਸੀਵਰ ਲਾਈਨ ਅਤੇ ਫੇਜ਼-3ਬੀ1 ਅਤੇ ਫੇਜ਼-3ਬੀ2 ਦੀ ਡਿਵਾਈਡਿੰਗ ਰੋਡ 'ਤੇ ਪਾਈ ਜਾ ਰਹੀ ਹੈ 135 ਮੀ. ਲੰਬੀ ਸੀਵਰ ਲਾਈਨ

ਨਿਕਾਸੀ ਸਬੰਧੀ ਦਿੱਕਤਾਂ ਹੋਣਗੀਆਂ ਦੂਰ

ਐੱਸ.ਏ.ਐੱਸ. ਨਗਰ, 16 ਅਗਸਤ, ਦੇਸ਼ ਕਲਿੱਕ ਬਿਓਰੋ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਹੱਲ ਕਰ ਰਹੀ ਹੈ। ਇਸੇ ਲੜੀ ਤਹਿਤ ਐੱਸ.ਏ.ਐਸ. ਨਗਰ ਸ਼ਹਿਰ ਵਿਖੇ ਸੀਵਰ ਸਿਸਟਮ ਅਤੇ ਸਟਾਰਮ ਵਾਟਰ ਪਾਈਪ ਲਾਈਨਾਂ ਵਿੱਚ ਆਈਆਂ ਖਰਾਬੀਆਂ ਨੂੰ ਠੀਕ ਕਰਨ ਲਈ ਸ. ਕੁਲਵੰਤ ਸਿੰਘ ਹਲਕਾ ਵਿਧਾਇਕ
ਵੱਲੋਂ 2.62 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਕੰਮਾਂ ਦੀ ਸ਼ੁਰੂਆਤ ਸ਼ਹਿਰ ਦੇ ਫੇਜ਼-4 ਦੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਦੇ ਸਾਹਮਣੇ ਲਗਭਗ 365 ਮੀ. ਸੀਵਰ ਲਾਈਨ ਅਤੇ ਫੇਜ਼-3ਬੀ1 ਅਤੇ ਫੇਜ਼-3ਬੀ2 ਦੀ ਡਿਵਾਈਡਿੰਗ ਰੋਡ 'ਤੇ ਬਣੀਆਂ ਦੁਕਾਨਾਂ ਲਈ ਲਗਭਗ 135 ਮੀ. ਲੰਬੀ ਸੀਵਰ ਲਾਈਨ ਪਾਉਣ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ।

ਇਸ ਮੌਕੇ ਹਲਕਾ ਵਿਧਾਇਕ ਨੇ ਕਿਹਾ ਕਿ
ਐਸ.ਏ.ਐਸ. ਨਗਰ ਸ਼ਹਿਰ ਵਿਖੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੇ ਸਟਾਰਮ ਵਾਟਰ ਸਿਸਟਮ ਰਾਹੀਂ ਸੀਵਰੇਜ਼ ਦੇ ਗੰਦੇ ਪਾਣੀ ਦਾ ਲਖਨੌਰ ਚੋਅ ਵਿੱਚ ਦਾਖਲ ਹੋਣ ਦੀ ਸਮੱਸਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਸੀ। ਇਸ ਮਸਲੇ ਦਾ ਹੱਲ ਕਰਨ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਐਸ.ਏ.ਐਸ. ਨਗਰ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਲਖਨੌਰ ਚੋਅ ਵਿੱਚ ਦਾਖਲ ਹੋ ਰਹੇ ਸੀਵਰੇਜ ਦੇ ਗੰਦੇ ਪਾਣੀ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇ। ਵਿਭਾਗ ਵੱਲੋਂ ਕੀਤੇ ਸਰਵੇ ਦੌਰਾਨ ਪਾਇਆ ਗਿਆ ਕਿ ਇਸ ਸਮੱਸਿਆ ਦਾ ਮੁੱਖ ਕਾਰਨ ਸ਼ਹਿਰ ਵਿੱਚ ਮਕਾਨਾਂ ਦੇ ਸਾਹਮਣੇ ਕਈ ਥਾਵਾਂ 'ਤੇ ਸੀਵਰੇਜ ਦੀਆਂ ਪਾਈਪਾਂ ਦੇ ਟੁੱਟਣ ਕਾਰਨ ਅਤੇ ਕੁਝ ਘਰਾਂ ਵੱਲੋਂ ਆਪਣੇ ਨਿੱਜੀ ਸੀਵਰੇਜ ਕੁਨੈਕਸ਼ਨ ਸਟਾਰਮ ਵਾਟਰ ਪਾਈਪ ਲਾਈਨ ਨਾਲ ਜੋੜਨਾ ਹੈ।

ਹਲਕਾ ਵਿਧਾਇਕ ਵੱਲੋਂ ਦੱਸਿਆ ਗਿਆ ਕਿ ਲਖਨੌਰ ਚੋਅ ਵਿੱਚ ਸੀਵਰੇਜ ਦੇ ਗੰਦੇ ਪਾਣੀ ਨੂੰ ਜਾਣ ਤੋਂ ਰੋਕਣ ਲਈ ਅੱਜ ਸ਼ੁਰੂ ਕੀਤੇ ਕੰਮਾਂ ਤੋਂ ਇਲਾਵਾ ਫੇਜ਼-3ਬੀ1, 3ਬੀ2, ਫੇਜ਼-4, 5, 7, ਸੈਕਟਰ-70,71 ਅਤੇ ਪਿੰਡ ਮਟੌਰ ਦੇ ਏਰੀਏ ਵਿੱਚ ਸੀਵਰੇਜ ਅਤੇ ਸਟਾਰਮ ਪਾਈਪ ਲਾਈਨਾਂ ਦੀ ਰਿਪੇਅਰ ਦੇ ਕੰਮ ਵੀ ਜਲਦ ਸ਼ੁਰੂ ਕਰ ਦਿੱਤੇ ਜਾਣਗੇ ਅਤੇ ਇਨ੍ਹਾਂ ਸਾਰੇ ਕੰਮਾਂ ਦੇ ਮੁਕੰਮਲ ਹੋ ਜਾਣ ਨਾਲ ਸ਼ਹਿਰ ਦੇ ਉਕਤ ਸੈਕਟਰਾਂ/ਫੇਜ਼ਾਂ ਦੇ ਸੀਵਰ ਦੇ ਪਾਣੀ ਨੂੰ ਐਸ.ਟੀ.ਪੀ. ਵਿੱਚ ਪਾਇਆ ਜਾਵੇਗਾ, ਜਿਸ ਨਾਲ ਲਖਨੌਰ ਚੋਅ ਵਿੱਚ ਦਾਖਲ ਹੋ ਰਹੇ ਗੰਦੇ ਪਾਣੀ ਦੀ ਮੁਸ਼ਕਲ ਦੂਰ ਹੋ ਜਾਵੇਗੀ।

ਇਸ ਮੌਕੇ ਹਲਕਾ ਵਿਧਾਇਕ ਵੱਲੋਂ ਇਹ ਵੀ ਕਿਹਾ ਗਿਆ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨਿਵਾਸੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਰ ਕਦਮ ਚੁੱਕ ਰਹੀ ਹੈ। ਹਲਕਾ ਵਿਧਾਇਕ ਵੱਲੋਂ ਮੋਹਾਲੀ ਵਾਸੀਆਂ ਨੂੰ ਯਕੀਨ ਦਿਵਾਇਆ ਕਿ ਉਹ ਮੋਹਾਲੀ ਸ਼ਹਿਰ ਨੂੰ ਇੱਕ ਉੱਤਮ ਸ਼ਹਿਰ ਬਣਾਉਣ ਲਈ ਹਰ ਸੰਭਵ ਉਪਰਾਲਾ ਕਰ ਰਹੇ ਹਨ, ਜਿਸ ਦੇ ਤਹਿਤ ਸ਼ਹਿਰ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ, ਸ਼ਹਿਰ ਦੇ ਮੁੱਖ ਚੌਕਾਂ ਤੇ ਰਾਊਂਡਅਬਾਊਟ ਬਣਾਉਣ, ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਚੌੜਾ ਕਰਨਾ ਆਦਿ ਦਾ ਕੰਮ ਸ਼ੁਰੂ ਕਰਵਾਇਆ ਜਾ ਚੁੱਕਾ ਹੈ।

ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ਼੍ਰੀਮਤੀ ਨਵਜੋਤ ਕੌਰ, ਚੀਫ਼ ਇੰਜੀਨੀਅਰ ਨਗਰ ਨਿਗਮ ਸ਼੍ਰੀ ਨਰੇਸ਼ ਬੱਤਾ, ਅਨਿਲ ਕੁਮਾਰ, ਐੱਸ.ਈ. ਗੁਰਪ੍ਰਕਾਸ਼ ਸਿੰਘ, ਕਾਰਜਕਾਰੀ ਇੰਜੀਨੀਅਰ
ਰਮਨਦੀਪ ਸਿੰਘ ਸ਼ੇਰਗਿੱਲ, ਉਪ ਮੰਡਲ ਇੰਜੀਨੀਅਰ, ਪਰਮਵੀਰ ਸਿੰਘ, ਸਹਾਇਕ ਇੰਜੀਨੀਅਰ, ਸ਼੍ਰੀ ਕੁਲਦੀਪ ਸਿੰਘ ਸਮਾਣਾਂ, ਸ਼੍ਰੀਮਤੀ ਗੁਰਮੀਤ ਕੌਰ ਮਿਉਂਸੀਪਲ ਕੌਂਸਲਰ, ਕਰਮਜੀਤ ਕੌਰ ਮਿਉਂਸੀਪਲ ਕੌਂਸਲਰ, ਸ਼੍ਰੀਮਤੀ ਅਰੁਣਾ ਵਸ਼ਿਸ਼ਟ ਮਿਉਂਸੀਪਲ ਕੌਂਸਲਰ, ਸ਼੍ਰੀ ਆਰ.ਪੀ. ਸ਼ਰਮਾ ਸਾਬਕਾ ਮਿਉਂਸੀਪਲ ਕੌਂਸਲਰ, ਸ਼੍ਰੀਮਤੀ ਰਜਨੀ ਗੋਇਲ ਸਾਬਕਾ ਮਿਉਂਸੀਪਲ ਕੌਂਸਲ, ਸ਼੍ਰੀ ਗੁਰਮੁੱਖ ਸਿੰਘ ਸੋਹਲ ਸਾਬਕਾ ਮਿਉਂਸੀਪਲ ਕੌਂਸਲਰ, ਸ਼੍ਰੀ ਹਰਪਾਲ ਸਿੰਘ ਚੰਨਾ, ਸ਼੍ਰੀ ਰਜੀਵ ਵਸ਼ਿਸ਼ਟ, ਸ਼੍ਰੀ ਰਣਦੀਪ ਸਿੰਘ, ਸ਼੍ਰੀ ਜਸਪਾਲ ਸਿੰਘ, ਸ਼੍ਰੀ ਅਕਬਿੰਦਰ ਸਿੰਘ ਗੌਸਲ, ਸ਼੍ਰੀਮਤੀ ਅਨੂੰ ਬੱਬਰ, ਸ਼੍ਰੀ ਤਰਲੋਚਨ ਸਿੰਘ, ਸ਼੍ਰੀ ਹਰਮੇਸ਼ ਸਿੰਘ, ਸ਼੍ਰੀ ਸੁਰਿੰਦਰ ਸਿੰਘ, ਸ਼੍ਰੀ ਹਰਬਿੰਦਰ ਸਿੰਘ ਸੈਣੀ, ਸ਼੍ਰੀ ਗੁਰਮੇਲ ਸਿੰਘ, ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾ, ਡਾ. ਵਿਜੇ ਕੁਮਾਰ, ਡਾ. ਕੁਲਦੀਪ ਸਿੰਘ, ਸ਼੍ਰੀ ਅਮਰਜੀਤ ਸਿੰਘ ਪਾਹਵਾ, ਸ਼੍ਰੀ ਦੇਸਰਾਜ ਗੁਪਤਾ, ਸ਼੍ਰੀ ਬਲਵੀਰ ਸਿੰਘ, ਸ਼੍ਰੀ ਨਿਰਮਲ ਸਿੰਘ, ਸ਼੍ਰੀ ਗੁਰਮੁੱਖ ਸਿੰਘ, ਸ਼੍ਰੀ ਬਲਦੇਵ ਰਾਮ, ਸ਼੍ਰੀ ਸੁਰਿੰਦਰ ਸਿੰਘ ਸੋਢੀ, ਸ਼੍ਰੀ ਗੁਰਵਿੰਦਰ ਸਿੰਘ ਪਿੰਕੀ, ਸ਼੍ਰੀ ਰਜਿੰਦਰ ਸਿੰਘ ਰਾਜੂ ਅਤੇ ਸ਼੍ਰੀ ਬਲਵਿੰਦਰ ਸਿੰਘ ਹਾਜ਼ਰ ਸਨ।

ਵੀਡੀਓ

ਹੋਰ
Have something to say? Post your comment
ਗੁਰੂ ਨਾਨਕ ਸੇਵਾ ਦਲ ਵੱਲੋਂ ਮੋਹਾਲੀ ਵਿੱਚ ਲਗਾਏ ਪੌਦੇ

: ਗੁਰੂ ਨਾਨਕ ਸੇਵਾ ਦਲ ਵੱਲੋਂ ਮੋਹਾਲੀ ਵਿੱਚ ਲਗਾਏ ਪੌਦੇ

ਚੰਡੀਗੜ੍ਹ: ਮੱਧ ਮਾਰਗ ਦੀ ਭੀੜ ਘਟਾਉਣ ਲਈ ਬਣੇਗਾ ਨਵਾਂ ਰਾਹ

: ਚੰਡੀਗੜ੍ਹ: ਮੱਧ ਮਾਰਗ ਦੀ ਭੀੜ ਘਟਾਉਣ ਲਈ ਬਣੇਗਾ ਨਵਾਂ ਰਾਹ

ਪੰਜਾਬ ਪੁਲਿਸ ਦੀ ਏ.ਐਨ.ਟੀ.ਐਫ. ਨੇ ਨਸ਼ਾ ਤਸਕਰੀ ਮਾਮਲੇ ਵਿੱਚ ਡਰੱਗ ਇੰਸਪੈਕਟਰ ਸ਼ੀਸ਼ਾਨ ਮਿੱਤਲ ਨੂੰ ਕੀਤਾ ਗ੍ਰਿਫ਼ਤਾਰ

: ਪੰਜਾਬ ਪੁਲਿਸ ਦੀ ਏ.ਐਨ.ਟੀ.ਐਫ. ਨੇ ਨਸ਼ਾ ਤਸਕਰੀ ਮਾਮਲੇ ਵਿੱਚ ਡਰੱਗ ਇੰਸਪੈਕਟਰ ਸ਼ੀਸ਼ਾਨ ਮਿੱਤਲ ਨੂੰ ਕੀਤਾ ਗ੍ਰਿਫ਼ਤਾਰ

ਸਬਸਿਡੀ ਉਪਰ ਖੇਤੀ ਮਸ਼ੀਨਰੀ ਹਾਸਲ ਕਰਨ ਲਈ ਕਿਸਾਨਾਂ ਨੂੰ 19 ਸਤੰਬਰ ਤੱਕ ਇੱਕ ਹੋਰ ਮੌਕਾ-ਡਿਪਟੀ ਕਮਿਸ਼ਨਰ

: ਸਬਸਿਡੀ ਉਪਰ ਖੇਤੀ ਮਸ਼ੀਨਰੀ ਹਾਸਲ ਕਰਨ ਲਈ ਕਿਸਾਨਾਂ ਨੂੰ 19 ਸਤੰਬਰ ਤੱਕ ਇੱਕ ਹੋਰ ਮੌਕਾ-ਡਿਪਟੀ ਕਮਿਸ਼ਨਰ

ਚੰਡੀਗੜ੍ਹ ਗ੍ਰਨੇਡ ਹਮਲੇ ਦੀ ਗੁੱਥੀ ਸੁਲਝੀ, ਪੰਜਾਬ ਪੁਲਿਸ ਵੱਲੋਂ ਮੁੱਖ ਮੁਲਜ਼ਮ ਗ੍ਰਿਫਤਾਰ

: ਚੰਡੀਗੜ੍ਹ ਗ੍ਰਨੇਡ ਹਮਲੇ ਦੀ ਗੁੱਥੀ ਸੁਲਝੀ, ਪੰਜਾਬ ਪੁਲਿਸ ਵੱਲੋਂ ਮੁੱਖ ਮੁਲਜ਼ਮ ਗ੍ਰਿਫਤਾਰ

ਚੰਡੀਗੜ੍ਹ ਗ੍ਰਨੇਡ ਹਮਲਾ : ਪੁਲਿਸ ਮੁਲਜ਼ਮਾਂ ਤੱਕ ਪਹੁੰਚੀ, ਦੋ ਕਾਬੂ

: ਚੰਡੀਗੜ੍ਹ ਗ੍ਰਨੇਡ ਹਮਲਾ : ਪੁਲਿਸ ਮੁਲਜ਼ਮਾਂ ਤੱਕ ਪਹੁੰਚੀ, ਦੋ ਕਾਬੂ

ਮੋਹਾਲੀ ਕਾਰਪੋਰੇਸ਼ਨ ਨੂੰ ਮਿਲਿਆ ਨਵਾਂ ਕਮਿਸ਼ਨਰ

: ਮੋਹਾਲੀ ਕਾਰਪੋਰੇਸ਼ਨ ਨੂੰ ਮਿਲਿਆ ਨਵਾਂ ਕਮਿਸ਼ਨਰ

ਕਿਸਾਨੀ ਮੋਰਚੇ ਦੇ ਮੱਦੇਨਜਰ ਚੰਡੀਗੜ੍ਹ ਟਰੈਫਿਕ ਪੁਲਿਸ ਵੱਲੋਂ ਅਡਵਾਈਜਰੀ ਜਾਰੀ

: ਕਿਸਾਨੀ ਮੋਰਚੇ ਦੇ ਮੱਦੇਨਜਰ ਚੰਡੀਗੜ੍ਹ ਟਰੈਫਿਕ ਪੁਲਿਸ ਵੱਲੋਂ ਅਡਵਾਈਜਰੀ ਜਾਰੀ

ਚੰਡੀਗੜ੍ਹ NSUI ਦੇ ਪ੍ਰਧਾਨ ਸਿਕੰਦਰ ਬੂਰਾ ਨੇ ਦਿੱਤਾ ਅਸਤੀਫਾ

: ਚੰਡੀਗੜ੍ਹ NSUI ਦੇ ਪ੍ਰਧਾਨ ਸਿਕੰਦਰ ਬੂਰਾ ਨੇ ਦਿੱਤਾ ਅਸਤੀਫਾ

POCSO ਐਕਟ ਅਧੀਨ ਥਾਣੇ ‘ਚ ਬੰਦ ਮੁਲਜ਼ਮ ਨੇ ਲਿਆ ਫਾਹਾ

: POCSO ਐਕਟ ਅਧੀਨ ਥਾਣੇ ‘ਚ ਬੰਦ ਮੁਲਜ਼ਮ ਨੇ ਲਿਆ ਫਾਹਾ

X