ਲੁਧਿਆਣਾ, 17 ਅਗਸਤ, ਦੇਸ਼ ਕਲਿਕ ਬਿਊਰੋ :
ਪੰਜਾਬ ਵਿੱਚ ਬਦਨਾਮ ਡਰੱਗ ਮਾਫੀਆ ਅਕਸ਼ੈ ਛਾਬੜਾ ਅਤੇ ਜਸਪਾਲ ਸਿੰਘ ਉਰਫ ਗੋਲਡੀ ਨੂੰ NCB ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਵਾਂ ਤਸਕਰਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਜਾਵੇਗਾ ਤਾਂ ਜੋ ਇਨ੍ਹਾਂ ਦੀਆਂ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਨੂੰ ਠੱਲ੍ਹ ਪਾਈ ਜਾ ਸਕੇ।
ਜੇਲ੍ਹ ਵਿੱਚ ਹੋਣ ਦੇ ਬਾਵਜੂਦ ਅਕਸ਼ੈ ਛਾਬੜਾ ਅਤੇ ਜਸਪਾਲ ਗੋਲਡੀ ਦੋਵੇਂ ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਨਸ਼ਿਆਂ ਦੀ ਤਸਕਰੀ ਕਰਵਾ ਰਹੇ ਹਨ। ਨਤੀਜੇ ਵਜੋਂ ਅਕਸ਼ੈ ਛਾਬੜਾ ਵਿਰੁੱਧ ਐਨਡੀਪੀਐਸ ਐਕਟ ਤਹਿਤ 3 ਵਾਧੂ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਜਸਪਾਲ ਸਿੰਘ ਉਰਫ਼ ਗੋਲਡੀ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ 1 ਵਾਧੂ ਐਫਆਈਆਰ ਦਰਜ ਕੀਤੀ ਗਈ ਹੈ।
ਐੱਨਸੀਬੀ ਵੱਲੋਂ ਇਲਾਕੇ 'ਚ ਜੇਲ ਸਥਿਤ ਡਰੱਗ ਮਾਫੀਆ ਦੇ ਸਬੰਧਾਂ ਨੂੰ ਤੋੜਨ ਲਈ ਕੀਤੀ ਗਈ ਇਹ ਦੂਜੀ ਕਾਰਵਾਈ ਹੈ। ਇਸ ਤੋਂ ਪਹਿਲਾਂ 13 ਅਗਸਤ 2024 ਨੂੰ ਬਲਵਿੰਦਰ ਸਿੰਘ ਉਰਫ ਬਿੱਲਾ ਹਵੇਲੀਆਂ ਖਿਲਾਫ ਵੀ ਅਜਿਹੀ ਹੀ ਕਾਰਵਾਈ ਕੀਤੀ ਗਈ ਸੀ।