Hindi English Tuesday, 17 September 2024 🕑
BREAKING
ਪੁਲਿਸ ਵੱਲੋਂ ਮਾਲਵਿੰਦਰ ਸਿੰਘ ਮਾਲੀ ਪਟਿਆਲਾ ਤੋਂ ਗ੍ਰਿਫਤਾਰ ਸਿੱਖਿਆ ਵਿਭਾਗ ਨੇ ਮਾਸਟਰ ਕਾਡਰ ਨੂੰ ਤਰੱਕੀ ਦੇ ਬਣਾਇਆ ਲੈਕਚਰਾਰ ਆਮ ਆਦਮੀ ਪਾਰਟੀ ਨੇ ਸੱਦੀ ਵਿਧਾਇਕ ਦਲ ਦੀ ਮੀਟਿੰਗ, ਅਗਲੇ ਮੁੱਖ ਮੰਤਰੀ ਦੇ ਨਾਮ ’ਤੇ ਲੱਗ ਸਕਦੀ ਹੈ ਮੋਹਰ ਪੰਜਾਬ 'ਚ ਅਵਾਰਾ ਕੁੱਤਿਆਂ ਵਲੋਂ ਘਰ ਬਾਹਰ ਖੇਡ ਰਹੀ 2 ਸਾਲਾ ਬੱਚੀ ‘ਤੇ ਹਮਲਾ ਪੰਜਾਬ ’ਚ ਵਾਪਰਿਆ ਵੱਡਾ ਹਾਦਸਾ, ਸੜਕ ’ਤੇ ਕੰਮ ਕਰਦੇ ਮਜ਼ਦੂਰਾਂ ਉਤੇ ਚੜ੍ਹਿਆ ਟਰੱਕ, 4 ਦੀ ਮੌਤ ਪੰਜਾਬ ਸਰਕਾਰ ਵੱਲੋਂ ਸਕੱਤਰੇਤ ਪੱਧਰ 'ਤੇ ਓ.ਐਸ.ਡੀ ਦੀ ਅਸਾਮੀ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ: ਡਾ.ਬਲਜੀਤ ਕੌਰ ਰਵਨੀਤ ਬਿੱਟੂ ਵੱਲੋਂ ਰਾਹੁਲ ਗਾਂਧੀ 'ਤੇ ਦਿੱਤੇ ਬਿਆਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ, ਚੱਲਿਆ ਮਿਹਣਿਆਂ ਦਾ ਦੌਰ MP ਅੰਮ੍ਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰਾਊਕੇ ਨੇ NSA ਨੂੰ ਹਾਈਕੋਰਟ ‘ਚ ਦਿੱਤੀ ਚੁਣੌਤੀ ਅਕਾਲੀ ਆਗੂ ਐਡਵੋਕੇਟ ਮਹਿੰਦਰ ਸਿੰਘ ਰੋਮਾਣਾ ਨਹੀਂ ਰਹੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਦਸ ਕਿੱਲੋ ਹੈਰੋਇਨ ਸਮੇਤ ਚਾਰ ਨਸ਼ਾ ਤਸਕਰ ਗ੍ਰਿਫਤਾਰ

ਲੇਖ

More News

ਦੋ ਔਰਤਾਂ ਨੂੰ ਜਿੰਦਾ ਦਫਨ ਕਰਨ ਦੀ ਕੋਸ਼ਿਸ਼ ਸ਼ਰਮਨਾਕ ਕਾਰਾ

Updated on Tuesday, August 20, 2024 18:01 PM IST

ਡਾ ਅਜੀਤਪਾਲ ਸਿੰਘ ਐਮ ਡੀ

ਮੱਧ ਪ੍ਰਦੇਸ਼ ਵਿੱਚ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੇ ਇੱਕ ਵਾਕਿਆ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ l ਪਿਛਲੇ ਦਿਨੀ ਜਮੀਨ ਵਿਵਾਦ ਦੇ ਚਲਦਿਆਂ ਦਬੰਗਾਂ ਨੇ ਦੋ ਔਰਤਾਂ ਨੂੰ ਜਿੰਦਾ ਦਫਨ ਕਰਨ ਦੀ ਕੋਸ਼ਿਸ਼ ਕੀਤੀ l ਇਹ ਘਟਨਾ ਸੂਬੇ ਦੇ ਬਘੇਲਖੰਡ ਵਿੱਚ ਰੀਵਾ ਜ਼ਿਲ੍ਹੇ ਦੇ ਥਾਣਾ ਮਨਗੰਵਾ ਵਿੱਚ ਆਉਣ ਵਾਲੇ ਹਨੌਤਾ ਕੋਠਾਰ ਪਿੰਡ ਦੀ ਹੈ l
29 ਜੁਲਾਈ ਨੂੰ ਜਮੀਨ ਦੇ ਇੱਕ ਟੁਕੜੇ ਨੂੰ ਲੈ ਕੇ ਦਬੰਗਾਂ ਨੇ ਦੋ ਔਰਤਾਂ ਤੇ ਟਰੱਕ ਭਰ ਕੇ ਲਾਲ ਬਜਰੀ ਸੁੱਟ ਦਿੱਤੀ l ਇਸ ਵਿੱਚ ਦੋਨੋਂ ਔਰਤਾਂ ਗਰਦਨ ਤੱਕ ਧਸ ਗਈਆਂ l ਹਿੰਮਤ ਕਰਕੇ ਕੁਝ ਲੋਕ ਅੱਗੇ ਆਏ ਅਤੇ ਬੜੀ ਮੁਸ਼ਕਿਲ ਨਾਲ ਉਥੇ ਦੱਬੀਆਂ ਜਾ ਰਹੀਆਂ ਦੋਨੋ ਔਰਤਾਂ ਨੂੰ ਬਚਾਇਆ l ਹੁਣ ਉਹ ਹਸਪਤਾਲ ਵਿੱਚ ਦਾਖਲ ਹਨ l ਕਿਹਾ ਜਾ ਰਿਹਾ ਹੈ ਕਿ ਦੋਨੋਂ ਪੱਖਾਂ ਵਿੱਚ ਜਮੀਨ ਨੂੰ ਲੈ ਕੇ ਵਿਵਾਦ ਸੀ l ਦੋਨੋਂ ਹੀ ਪੱਖ ਇੱਕ ਹੀ ਪਰਿਵਾਰ ਦੇ ਹਨ l ਵਿਵਾਦ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਸੀ l ਝਗੜਾ ਇੱਕ ਸੜਕ ਬਣਾਉਣ ਨੂੰ ਲੈ ਕੇ ਸੀ l ਭਾਰੂ ਪੱਖ ਜਮੀਨ ਦੇ ਕਿਸੇ ਵਿੱਚ ਸੜਕ ਬਣਾਉਣਾ ਚਾਹੁੰਦਾ ਸੀ ਪਰ ਪੀੜਤ ਪੱਖ ਦਾ ਕਹਿਣਾ ਹੈ ਕਿ ਜਿਸ ਹਿੱਸੇ ਦੀ ਸੜਕ ਬਣਾਈ ਜਾ ਰਹੀ ਸੀ ਉਹ ਉਸ ਦਾ ਹੈ l ਇਹ ਵਿਵਾਦ ਕੋਰਟ ਵਿੱਚ ਵੀ ਚੱਲ ਰਿਹਾ ਹੈ ਪੀੜਤ ਮਹਿਲਾਵਾਂ ਦਾ ਕਹਿਣਾ ਹੈ ਕਿ ਕੋਰਟ ਵਿੱਚ ਜੋ ਵੀ ਫੈਸਲਾ ਆਵੇ ਕੰਮ ਉਸ ਅਨੁਸਾਰ ਹੀ ਕੀਤਾ ਜਾਵੇ ਪਰ 20 ਜੁਲਾਈ ਨੂੰ ਭਾਰੂ ਪੱਖ ਫੈਸਲਾ ਆਏ ਬਿਨਾਂ ਹੀ ਜਿੱਦ ਕਰਕੇ ਅੜ ਗਿਆ ਤੇ ਸੜਕ ਬਣਾਉਣ ਲਈ ਮਲਾਲ ਬਜਰੀ ਦਾ ਭਰਿਆ ਡੰਪਰ ਲਿਆ ਕੇ ਮੌਕੇ ਤੇ ਪਹੁੰਚੇ ਗਿਆ l ਪੀੜਤ ਪੱਖ ਤੋਂ ਦੋ ਔਰਤਾਂ ਜੋ ਰਿਸ਼ਤੇ ਵਿੱਚ ਦੇਵਰਾਣੀ-ਜੇਠਾਣੀ ਸਨ ਲਾਲ ਬਜਰੀ ਦੇ ਭਰੇ ਡੰਪਰ ਪਿੱਛੇ ਪਹੁੰਚ ਗਈਆਂ l ਬਹਿਸ ਚੱਲ ਰਹੀ ਸੀ ਕੇ ਡੰਪਰ ਦੇ ਡਰਾਈਵਰ ਨੇ ਪਿਛਲੇ ਹਿੱਸੇ ਦਾ ਡਾਲਾ ਖੋਲ ਦਿੱਤਾ ਤੇ ਡੰਪਰ ਵਿੱਚ ਭਰੀ ਲਾਲ ਬਜਰੀ ਦੋਨੋਂ ਔਰਤਾਂ ਤੇ ਡਿਗਣ ਲੱਗੀ l ਦੋਨੋਂ ਗਰਦਨ ਤੱਕ ਉਸ ਵਿੱਚ ਧਸ ਗਈਆਂ ਅਤੇ ਬਾਹਰ ਨਿਕਲਣ ਲਈ ਚੀਖ ਪੁਕਾਰ ਕਰਨ ਲੱਗੀਆਂ l ਚੀਕ ਪੁਕਾਰ ਸੁਣ ਕੇ ਆਸ ਪਾਸ ਦੇ ਲੋਕ ਭੱਜੇ ਆਏ ਤੇ ਫਹੁੜੇ ਨਾਲ ਉਹ ਲਾਲ ਬਜਰੀ ਹਟਾ ਕੇ ਦੋਨਾਂ ਨੂੰ ਬਾਹਰ ਕੱਢਿਆ l ਇਸ ਤੋਂ ਬਾਅਦ ਉਹਨਾਂ ਔਰਤਾਂ ਨੂੰ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ l ਲਾਲ ਬਜਰੀ ਹੇਠ ਦੱਬੀਆਂ ਹੋਈਆਂ ਦੋਨਾਂ ਔਰਤਾਂ ਦੀ ਵੀਡੀਓ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ ਵਿੱਚ ਵਾਇਰਲ ਹੋ ਗਈ l ਵਿਰੋਧੀ ਧਿਰ ਕਾਂਗਰਸ ਨੇ ਇਸ ਮਾਮਲੇ ਤੇ ਭਾਜਪਾ ਸਰਕਾਰ ਨੂੰ ਘੇਰਿਆ ਤੇ ਪ੍ਰਦੇਸ਼ ਚ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਸਵਾਲ ਉਠਾਇਆ l ਘਟਨਾ ਦੇ ਵਿਰੋਧ ਵਿੱਚ ਸੋਮਵਾਰ ਨੂੰ ਰਕਾਂਗਰਸ ਨੇ ਖੂਬ ਪ੍ਰਦਰਸ਼ਨ ਕੀਤਾ ਸੀ l ਸੈਂਕੜੇ ਕਰਮਚਾਰੀਆਂ/ ਕਾਂਗਰਸੀਆਂ ਨੇ ਕਲੈਕਟਰ ਦਾ ਘਰਾਓ ਕੀਤਾ ਅਤੇ ਮੁੱਖ ਮੰਤਰੀ ਮੋਹਨ ਯਾਦਵ ਦਾ ਪੁਤਲਾ ਫੂਕਿਆ l ਪੁਲਿਸ ਨੇ ਉਹਨਾਂ ਨੂੰ ਰੋਕਣ ਲਈ ਵਾਟਰ ਕੈਨਨ ਤੇ ਅਥਰੂ ਗੈਸ ਦੀ ਵਰਤੋਂ ਕੀਤੀ l ਸੂਬੇ ਵਿੱਚ ਕਈ ਹੋਰ ਸ਼ਹਿਰਾਂ ਵਿੱਚ ਵੀ ਘਟਨਾ ਨੂੰ ਲੈ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਹੋਏ ਗੁਨਾ ਜਿਲੇ ਵਿੱਚ ਮਹਿਲਾ ਕਾਂਗਰਸ ਦੇ ਮੁਜਾਹਰਾਜ਼ਰੀਆਂ ਖਿਲਾਫ ਥਾਣੇ ਵਿੱਚ ਐਫਆਈ ਦਰਜ ਕੀਤੀ l 18 ਕਾਂਗਰਸੀਆਂ ਤੇ ਮਾਮਲਾ ਦਰਜ ਕੀਤਾ ਗਿਆ l ਉਹਨਾਂ ਪਰ ਬਿਨਾਂ ਇਜਾਜਤ ਪ੍ਰਦਰਸ਼ਨ ਕਰਨ ਅਤੇ ਪੁਤਲਾ ਫੂਕਣ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਲਿਖਿਆ ਹੈ ਕਿ ਥਾਣਾ ਮਨ ਗਵਾ ਤਹਿਤ ਹਨੋਤਾ ਕੋਠਾਰ ਪਿੰਡ ਵਿੱਚ ਜਮੀਨ ਸਬੰਧੀ ਪਰਿਵਾਰਕ ਝਗੜੇ ਵਿੱਚ ਦੋ ਔਰਤਾਂ ਤੇ ਡੰਪਰ ਨਾਲ ਲਾਲ ਬੱਜਰੀ ਕੁੱਟਣ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਅਰੋਪੀ ਨੂੰ ਗਿਰਫਤਾਰ ਕਰ ਲਿਆ ਅਤੇ ਦੋ ਹੋਰਾਂ ਦੀ ਤਲਾਸ਼ ਜਾਰੀ ਹੈ l ਉਹਨਾਂ ਕਿਹਾ ਮੱਧ ਪ੍ਰਦੇਸ਼ ਦੇ ਨਾਗਰਿਕਾਂ ਖਾਸ ਕਰਕੇ ਔਰਤਾਂ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਤਰਜੀਹ ਹੈ l ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ l ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ l ਕੌਮੀ ਮਹਿਲਾ ਕਮਿਸ਼ਨ ਨੇ ਦੋ ਔਰਤਾਂ ਨੂੰ ਜਿੰਦਾ ਦੁਫਣਾਉਣ ਦੀ ਕੋਸ਼ਿਸ਼ ਦੀਆਂ ਮੀਡੀਆ ਰਿਪੋਰਟਾਂ ਦਾ ਨੋਟਿਸ ਲਿਆ ਹੈ l ਕਮਿਸ਼ਨ ਦੀ ਮੁੱਖੀ ਨੇ ਇਸ ਮਾਮਲੇ ਵਿੱਚ ਰਿਪੋਰਟ ਭੇਜਣ ਦੇ ਲਈ ਰਾਜ ਦੇ ਡੀਜੀਪੀ ਨੂੰ ਪੱਤਰ ਲਿਖਿਆ ਹੈ l ਸੂਬੇ ਵਿੱਚ ਪਹਿਲਾਂ ਹੀ ਦਬੰਗਾਂ ਦੇ ਅੱਤਿਆਚਾਰ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ। ਸੀਘੀ ਜਿਲੇ ਦੇ ਪੇਸ਼ਾਬ ਕਾਂਡ ਦਾ ਭਲਾ ਕੌਣ ਭੁੱਲਿਆ ਹੈ? ਰੀਵਾ ਨਾਲ ਲਗਦੇ ਸੀਘੀ ਵਿੱਚ ਜੁਲਾਈ 2023 ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਭਾਜਪਾ ਦੇ ਜੁੜਿਆ ਇੱਕ ਨੇਤਾ ਇੱਕ ਆਦੀਵਾਸੀ ਸ਼ਖਸ਼ ਤੇ ਪਿਸ਼ਾਬ ਕਰਦਾ ਨਜ਼ਰ ਆ ਰਿਹਾ ਸੀ l ਉਸ ਮਾਮਲੇ ਕਾਰਣ ਸੂਬੇ ਦੀ ਰਾਜਨੀਤੀ ਵਿੱਚ ਭੁਚਾਲ ਆ ਗਿਆ ਸੀ l ਇਸ ਘਟਨਾ ਵਿੱਚ ਪ੍ਰਦੇਸ਼ ਦੀ ਭਾਜਪਾ ਸਰਕਾਰ ਵੀ ਬੈਕਪੁੱਟ ਤੇ ਚਲੀ ਗਈ ਸੀ l ਇਸ ਕਾਂਡ ਦੇ ਖੁਲਾਸੇ ਦੇ ਪਿੱਛੋਂ ਪ੍ਰਦੇਸ਼ ਤੇ ਉਸ ਵੇਲੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੀੜਿਤ ਨੂੰ ਸੀਐਮ ਹਾਊਸ ਬੁਲਾ ਕੇ ਖੁਦ ਉਹਨਾਂ ਦੇ ਪੈਰ ਧੋਤੇ ਸਨ l ਇਸ ਤੋਂ ਪਿੱਛੋਂ ਦੋਸ਼ੀ ਪ੍ਰਵੇਸ਼ ਸ਼ੁਕਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ l ਪ੍ਰਵੇਸ਼ ਸ਼ੁਕਲਾ ਸੀਧੀ ਦੇ ਸਥਾਨਕ ਭਾਜਪਾ ਵਿਧਾਇਕ ਦਾ ਕਰੀਬੀ ਸੀ l ਭੋਪਾਲ ਤੇ ਸੁਖੀ ਸੁਵੇਨੀਆ ਇਲਾਕੇ ਵਿੱਚ ਸਤੰਬਰ 2023 ਚ ਇੱਕ ਦਲਿਤ ਕੋਟਵਾਰ ਨੂੰ ਪਿੰਡ ਦੇ ਦਵੰਗਾਂ ਨੇ ਬੁਰੀ ਤਰ੍ਹਾਂ ਨਾਲ ਕੁੱਟਿਆ ਮਾਰਿਆ ਸੀ ਤੇ ਬੇਹੋਸ਼ ਹੋਣ ਤੇ ਉਸ ਦੇ ਮੂੰਹ ਚ ਪਿਸ਼ਾਬ ਕਰ ਦਿੱਤਾ ਗਿਆ l ਸੂਬੇ ਦੇ ਗੁਨਾ ਰੀਵਾ ਸਤਨਾ ਡਿੰਡੋਰੀ ਧਾਰ ਜ਼ਿਲ੍ਹਿਆਂ ਵਿੱਚ ਵੀ ਇਸੇ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਸਨ l
* ਡੀਐਮਸੀ ਬਠਿੰਡਾ
*

ਵੀਡੀਓ

ਹੋਰ
Have something to say? Post your comment
X