ਚੰਡੀਗੜ੍ਹ, 23 ਅਗਸਤ, ਦੇਸ਼ ਕਲਿਕ ਬਿਊਰੋ :
ਹਰਿਆਣਾ ਵਿੱਚ ਅਗਸਤ ਮਹੀਨੇ ਵਿੱਚ ਮਾਨਸੂਨ ਲਗਾਤਾਰ ਸਰਗਰਮ ਹੈ। ਹਰ ਰੋਜ਼ ਕਿਸੇ ਨਾ ਕਿਸੇ ਜ਼ਿਲ੍ਹੇ ਵਿੱਚ ਮੀਂਹ ਪੈ ਰਿਹਾ ਹੈ। ਅੱਜ ਸਵੇਰ ਤੋਂ ਹੀ ਕੈਥਲ, ਕਰਨਾਲ, ਪਾਣੀਪਤ, ਜੀਂਦ ਅਤੇ ਕੁਰੂਕਸ਼ੇਤਰ ਵਿੱਚ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ।
ਨੈਸ਼ਨਲ ਹਾਈਵੇਅ 44 ਜੀ.ਟੀ ਰੋਡ 'ਤੇ ਇੱਕ ਫੁੱਟ ਤੱਕ ਪਾਣੀ ਭਰ ਗਿਆ ਹੈ। ਪਾਣੀਪਤ 'ਚ ਖੜ੍ਹੀਆਂ ਕਾਰਾਂ 'ਤੇ ਕੰਧ ਡਿੱਗ ਗਈ। ਇਸ ਵਿੱਚ ਕਈ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਇਹ ਵੀ ਪੜ੍ਹੋ: ਤ੍ਰਿਪੁਰਾ ‘ਚ ਭਾਰੀ ਮੀਂਹ ਕਾਰਨ 12 ਲੋਕਾਂ ਦੀ ਮੌਤ
ਹਰਿਆਣਾ 'ਚ ਅਗਸਤ ਮਹੀਨੇ 'ਚ 33 ਫੀਸਦੀ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ ਹੁਣ ਥੋੜ੍ਹਾ ਕਮਜ਼ੋਰ ਹੋ ਗਿਆ ਹੈ ਪਰ ਇਸ ਦੇ ਬਾਵਜੂਦ ਬਾਰਸ਼ ਜਾਰੀ ਰਹੇਗੀ।ਹਰਿਆਣਾ ਦੇ ਪੱਛਮੀ, ਦੱਖਣੀ ਅਤੇ ਕੇਂਦਰੀ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ।