Hindi English Tuesday, 17 September 2024 🕑
BREAKING
ਪੁਲਿਸ ਵੱਲੋਂ ਮਾਲਵਿੰਦਰ ਸਿੰਘ ਮਾਲੀ ਪਟਿਆਲਾ ਤੋਂ ਗ੍ਰਿਫਤਾਰ ਸਿੱਖਿਆ ਵਿਭਾਗ ਨੇ ਮਾਸਟਰ ਕਾਡਰ ਨੂੰ ਤਰੱਕੀ ਦੇ ਬਣਾਇਆ ਲੈਕਚਰਾਰ ਆਮ ਆਦਮੀ ਪਾਰਟੀ ਨੇ ਸੱਦੀ ਵਿਧਾਇਕ ਦਲ ਦੀ ਮੀਟਿੰਗ, ਅਗਲੇ ਮੁੱਖ ਮੰਤਰੀ ਦੇ ਨਾਮ ’ਤੇ ਲੱਗ ਸਕਦੀ ਹੈ ਮੋਹਰ ਪੰਜਾਬ 'ਚ ਅਵਾਰਾ ਕੁੱਤਿਆਂ ਵਲੋਂ ਘਰ ਬਾਹਰ ਖੇਡ ਰਹੀ 2 ਸਾਲਾ ਬੱਚੀ ‘ਤੇ ਹਮਲਾ ਪੰਜਾਬ ’ਚ ਵਾਪਰਿਆ ਵੱਡਾ ਹਾਦਸਾ, ਸੜਕ ’ਤੇ ਕੰਮ ਕਰਦੇ ਮਜ਼ਦੂਰਾਂ ਉਤੇ ਚੜ੍ਹਿਆ ਟਰੱਕ, 4 ਦੀ ਮੌਤ ਪੰਜਾਬ ਸਰਕਾਰ ਵੱਲੋਂ ਸਕੱਤਰੇਤ ਪੱਧਰ 'ਤੇ ਓ.ਐਸ.ਡੀ ਦੀ ਅਸਾਮੀ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ: ਡਾ.ਬਲਜੀਤ ਕੌਰ ਰਵਨੀਤ ਬਿੱਟੂ ਵੱਲੋਂ ਰਾਹੁਲ ਗਾਂਧੀ 'ਤੇ ਦਿੱਤੇ ਬਿਆਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ, ਚੱਲਿਆ ਮਿਹਣਿਆਂ ਦਾ ਦੌਰ MP ਅੰਮ੍ਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰਾਊਕੇ ਨੇ NSA ਨੂੰ ਹਾਈਕੋਰਟ ‘ਚ ਦਿੱਤੀ ਚੁਣੌਤੀ ਅਕਾਲੀ ਆਗੂ ਐਡਵੋਕੇਟ ਮਹਿੰਦਰ ਸਿੰਘ ਰੋਮਾਣਾ ਨਹੀਂ ਰਹੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਦਸ ਕਿੱਲੋ ਹੈਰੋਇਨ ਸਮੇਤ ਚਾਰ ਨਸ਼ਾ ਤਸਕਰ ਗ੍ਰਿਫਤਾਰ

ਸੱਭਿਆਚਾਰ/ਖੇਡਾਂ

More News

ਖੇਡਾਂ ਵਤਨ ਪੰਜਾਬ ਦੀਆਂ-2024: ਰਾਜ ਪੱਧਰੀ ਓਪਨਿੰਗ ਮਿਤੀ 29-08-2024 ਨੂੰ ਸੰਗਰੂਰ ਵਿਖੇ

Updated on Saturday, August 24, 2024 12:16 PM IST

ਫਰੀਦਕੋਟ 24 ਅਗਸਤ, ਦੇਸ਼ ਕਲਿੱਕ ਬਿਓਰੋ

ਪੰਜਾਬ ਸਰਕਾਰ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2024 ਤਹਿਤ ਬਲਾਕ ਪੱਧਰੀ ਖੇਡਾਂ ਜ਼ਿਲ੍ਹਾ ਫਰੀਦਕੋਟ ਦੇ ਵੱਖ-ਵੱਖ ਬਲਾਕਾਂ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਮਿਤੀ 31-08-2024 ਤੋਂ ਸ਼ੁਰੂ ਹੋ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਸ੍ਰੀ ਬਲਜਿੰਦਰ ਸਿੰਘ ਜ਼ਿਲ੍ਹਾ ਖੇਡ ਅਫਸਰ ਫਰੀਦਕੋਟ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਅਧੀਨ ਹੋ ਰਹੀਆਂ ਬਲਾਕ ਜ਼ਿਲ੍ਹਾ ਅਤੇ ਰਾਜ ਪੱਧਰ ਖੇਡਾਂ ਦੀ ਓਪਨਿੰਗ ਮਿਤੀ 29-08-2024 ਨੂੰ ਸੰਗਰੂਰ ਵਿਖੇ ਹੋ ਰਹੀ ਹੈ ਅਤੇ ਇਸਤੋਂ ਪਹਿਲਾਂ ਜ਼ਿਲ੍ਹਾਵਾਰ ਟਾਰਚ ਰਿਲੇਅ ਪ੍ਰੋਗਰਾਮ ਵਿਭਾਗ ਵੱਲੋਂ ਉਲੀਕਿਆ ਗਿਆ ਹੈ। ਮਿਤੀ 27-08-2024 ਨੂੰ ਇਹ ਓਲੰਪਿਕ ਟਾਰਚ ਜ਼ਿਲ੍ਹਾ ਬਰਨਾਲਾ ਵੱਲੋਂ ਫ਼ਰੀਦਕੋਟ ਵਿਖੇ ਪਹੁੰਚਾਈ ਜਾਵੇਗੀ ਅਤੇ ਫ਼ਰੀਦਕੋਟ ਵੱਲੋਂ ਅੱਗੇ ਫਾਜ਼ਿਲਕਾ ਜਿਲ੍ਹੇ ਦੇ ਸਪੁਰਦ ਕੀਤੀ ਜਾਵੇਗੀ ਉਨ੍ਹਾ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਵਿੱਚ ਫੁੱਟਬਾਲ, ਐਥਲੈਟਿਕਸ, ਵਾਲੀਬਾਲ (ਸ਼ੂਟਿੰਗ), ਵਾਲੀਬਾਲ (ਸਮੈਸ਼ਿੰਗ), ਕਬੱਡੀ (ਨੈਸ਼ਨਲ), ਕਬੱਡੀ (ਸਰਕਲ), ਅਤੇ ਖੋਹ-ਖੋਹ ਗੇਮਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਬਲਾਕ ਫਰੀਦਕੋਟ, ਬਲਾਕ ਕੋਟਕਪੂਰਾ ਅਤੇ ਬਲਾਕ ਜੈਤੋ ਦੀਆਂ ਖੇਡਾਂ ਮਿਤੀ 31-08-2024 ਤੋਂ 02-09-2024 ਤੱਕ ਕਰਵਾਈਆਂ ਜਾਣਗੀਆਂ। ਜਿਸ ਵਿੱਚ ਬਲਾਕ ਫਰੀਦਕੋਟ ਦੀਆਂ ਖੇਡਾਂ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਬਲਾਕ ਕੋਟਕਪੁਰਾ ਦੀਆਂ ਖੇਡਾਂ ਪਿੰਡ ਹਰੀ ਨੌ ਵਿਖੇ ਅਤੇ ਬਲਾਕ ਜੈਤੋ ਦੀਆਂ ਖੇਡਾਂ ਮਿਤੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜੈਤੋ ਵਿਖੇ ਕਰਵਾਈਆਂ ਜਾਣਗੀਆਂ।

ਇਨ੍ਹਾਂ ਖੇਡਾਂ ਵਿੱਚ ਵੱਖ-ਵੱਖ ਗੇਮਾਂ ਦੇ ਵੱਖ-ਵੱਖ ਏਜ ਗਰੁੱਪ ਰੱਖੇ ਗਏ ਹਨ ਜਿਨ੍ਹਾ ਵਿੱਚ ਅੰਡਰ 14, 17, 21, 21 ਤੋਂ 30 ਸਾਲ, 31 ਤੋਂ 40 ਸਾਲ, 41 ਤੋਂ 50 ਸਾਲ, 51 ਤੋਂ 60 ਸਾਲ, 61-70 ਅਤੇ 70 ਤੋਂ ਉੱਪਰ ਸਾਲ ਤੋਂ ਉੱਪਰ ਦੇ ਖਿਡਾਰੀਆਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਲਈ ਰਜਿਸਟ੍ਰੇਸ਼ਨ ਕਰਨ ਲਈ eservices.punjab.gov.in  ਲਾਗਿਨ ਕੀਤਾ ਜਾ ਸਕਦਾ ਹੈ। ਟੀਮ ਗੇਮਾਂ ਲਈ ਰਜਿਸਟ੍ਰੇਸ਼ਨ ਕਰਨ ਸਮੇਂ ਪੂਰੀ ਟੀਮ ਦੀ ਰਜਿਸਟ੍ਰੇਸ਼ਨ ਕੇਵਲ ਇੱਕੋ ਹੀ ਆਈਡੀ ਵਿਚੋਂ ਹੋਣੀ ਚਾਹੀਦੀ ਹੈ, ਅਧੂਰੀ ਟੀਮ ਦੀ ਐਂਟਰੀ ਸਵੀਕਾਰ ਨਹੀਂ ਕੀਤੀ ਜਾਵੇਗੀ।

ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਦਾ ਜਨਮ ਅੰਡਰ 14 ਲਈ 01-01-2011 ਤੋਂ ਬਾਅਦ, ਅੰਡਰ 17 ਲਈ 01-01-2008 ਤੋਂ ਬਾਅਦ, ਅੰਡਰ 21 ਲਈ 01-01-2004 ਤੋਂ ਬਾਅਦ, 21 ਤੋਂ 30 ਸਾਲ ਲਈ 01-01-1994  ਤੋਂ  31-12-2003 ਤੱਕ, 31 ਤੋਂ 40 ਸਾਲ ਲਈ ਮਿਤੀ 01-01-1984 ਤੋਂ 31-12-1993 ਤੱਕ 41 ਤੋਂ 50 ਸਾਲ ਲਈ ਮਿਤੀ 01-01-1974 ਤੋਂ 31-12-1983 ਤੱਕ, 51 ਤੋੰ 60 ਸਾਲ ਲਈ ਮਿਤੀ 01-01-1964 ਤੋ 31-12-1973 ਤੱਕ 61-70 ਸਾਲ ਲਈ 01-01-1954 ਤੋਂ 31-12-1963 ਤੱਕ ਅਤੇ 70 ਤੋਂ ਉੱਪਰ ਦੇ ਉਮਰ ਵਰਗ ਲਈ 31-12-1953 ਜਾਂ ਉਸਤੋਂ ਪਹਿਲਾਂ ਦਾ ਹੋਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲਾ ਖਿਡਾਰੀ ਪੰਜਾਬ ਦਾ ਵਸਨੀਕ ਜਾਂ ਪੰਜਾਬ ਦੇ ਕਿਸੇ ਵਿਦਿਅਕ ਅਦਾਰੇ ਵਿੱਚ ਪੜ੍ਹਦਾ ਹੋਣਾ ਚਾਹੀਦਾ ਹੈ ਜਿਸਦੇ ਸਬੰਧ ਵਿੱਚ ਖਿਡਾਰੀ ਕੋਲ ਰਿਹਾਇਸ਼ੀ ਸਰਟੀਫਿਕੇਟ ਜਾਂ ਸਕੂਲ ਦਾ ਆਈਡੀ ਕਾਰਡ ਹੋਣਾ ਚਾਹੀਦਾ ਹੈ। ਇੱਕ ਖਿਡਾਰੀ ਆਪਣੀ ਉਮਰ ਮੁਤਾਬਿਕ ਇੱਕ ਹੀ ਉਮਰ ਵਰਗ ਵਿੱਚ ਭਾਗ ਲੈ ਸਕਦਾ ਹੈ ਅਤੇ ਉਹ ਵਿਅਕਤੀਗਤ ਖੇਡ ਦੇ ਵੱਧ ਤੋਂ ਵੱਧ 2 ਈਵੈਂਟਾਂ ਵਿੱਚ ਭਾਗ ਲੈ ਸਕਦਾ ਹੈ। ਇਨ੍ਹਾਂ ਖੇਡਾਂ ਵਿੱਚ ਸਾਰੇ ਸਕੂਲ, ਪਿੰਡ, ਰਜਿਸਟਰਡ ਯੂਥ ਕਲੱਬ ਅਤੇ ਰਜਿਸਟਰਡ ਅਕੈਡਮੀਆਂ ਹਿੱਸਾ ਲੈ ਸਕਦੇ ਹਨ। ਖਿਡਾਰੀਆਂ, ਟੀਮਾਂ ਨੂੰ ਆਉਣ-ਜਾਣ ਲਈ ਕੋਈ ਸਫਰੀ ਭੱਤਾ ਮਿਲਣਯੋਗ ਨਹੀਂ ਹੈ।

ਵੀਡੀਓ

ਹੋਰ
Have something to say? Post your comment
ਓਲੰਪੀਅਨ ਮਨੂ ਭਾਕਰ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ

: ਓਲੰਪੀਅਨ ਮਨੂ ਭਾਕਰ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ

ਮੋਰਿੰਡਾ ਦੀ ਕੁਲਬੀਰ ਕੌਰ ਭਟੋਆ ਨੇ ਜਿੱਤਿਆ ਬੈਸਟ ਲਿਫਟਰ ਆਫ ਇੰਡੀਆ ਦਾ ਐਵਾਰਡ

: ਮੋਰਿੰਡਾ ਦੀ ਕੁਲਬੀਰ ਕੌਰ ਭਟੋਆ ਨੇ ਜਿੱਤਿਆ ਬੈਸਟ ਲਿਫਟਰ ਆਫ ਇੰਡੀਆ ਦਾ ਐਵਾਰਡ

ਪੈਰਿਸ ਪੈਰਾਲੰਪਿਕ : ਪੁਰਸ਼ਾਂ ਦੇ ਕਲੱਬ ਥਰੋਅ ‘ਚ ਧਰਮਬੀਰ ਤੇ ਤੀਰਅੰਦਾਜ਼ੀ ‘ਚ ਹਰਵਿੰਦਰ ਸਿੰਘ ਨੇ ਜਿੱਤੇ ਸੋਨ ਤਮਗੇ ਜਿੱਤੇ

: ਪੈਰਿਸ ਪੈਰਾਲੰਪਿਕ : ਪੁਰਸ਼ਾਂ ਦੇ ਕਲੱਬ ਥਰੋਅ ‘ਚ ਧਰਮਬੀਰ ਤੇ ਤੀਰਅੰਦਾਜ਼ੀ ‘ਚ ਹਰਵਿੰਦਰ ਸਿੰਘ ਨੇ ਜਿੱਤੇ ਸੋਨ ਤਮਗੇ ਜਿੱਤੇ

ਪਟਿਆਲਾ ਜ਼ਿਲ੍ਹੇ ਦੇ ਚਾਰ ਬਲਾਕਾਂ ਦੀਆਂ ਬਲਾਕ ਪੱਧਰੀ ਖੇਡਾਂ ਦੇ ਹੋਏ ਫਾਈਨਲ ਮੁਕਾਬਲੇ

: ਪਟਿਆਲਾ ਜ਼ਿਲ੍ਹੇ ਦੇ ਚਾਰ ਬਲਾਕਾਂ ਦੀਆਂ ਬਲਾਕ ਪੱਧਰੀ ਖੇਡਾਂ ਦੇ ਹੋਏ ਫਾਈਨਲ ਮੁਕਾਬਲੇ

*ਖੇਡਾਂ ਵਤਨ ਪੰਜਾਬ ਦੀਆਂ* ਬਲਾਕ ਪੱਧਰੀ ਖੇਡਾਂ ਦੇ ਦੂਜੇ ਦਿਨ ਵੱਖ-ਵੱਖ ਖੇਡਾਂ ’ਚ ਹੋਏ ਖਿਡਾਰੀਆਂ ਦੇ ਮੁਕਾਬਲੇ

: *ਖੇਡਾਂ ਵਤਨ ਪੰਜਾਬ ਦੀਆਂ* ਬਲਾਕ ਪੱਧਰੀ ਖੇਡਾਂ ਦੇ ਦੂਜੇ ਦਿਨ ਵੱਖ-ਵੱਖ ਖੇਡਾਂ ’ਚ ਹੋਏ ਖਿਡਾਰੀਆਂ ਦੇ ਮੁਕਾਬਲੇ

ਖੇਡਾਂ ਵਤਨ ਪੰਜਾਬ ਦੀਆਂ-2024 ਅਧੀਨ ਬਲਾਕ ਪੱਧਰੀ ਖੇਡਾਂ ਅੱਜ ਤੋਂ ਸ਼ੁਰੂ

: ਖੇਡਾਂ ਵਤਨ ਪੰਜਾਬ ਦੀਆਂ-2024 ਅਧੀਨ ਬਲਾਕ ਪੱਧਰੀ ਖੇਡਾਂ ਅੱਜ ਤੋਂ ਸ਼ੁਰੂ

ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ

: ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ

’ਖੇਡਾਂ ਵਤਨ ਪੰਜਾਬ ਦੀਆਂ-2024’ ਸੀਜ਼ਨ-3 ਦੀ ਆਨ ਲਾਈਨ ਰਜਿਸਟਰੇਸ਼ਨ ਸ਼ੁਰੂ- ਜ਼ਿਲ੍ਹਾ ਖੇਡ ਅਫ਼ਸਰ

: ’ਖੇਡਾਂ ਵਤਨ ਪੰਜਾਬ ਦੀਆਂ-2024’ ਸੀਜ਼ਨ-3 ਦੀ ਆਨ ਲਾਈਨ ਰਜਿਸਟਰੇਸ਼ਨ ਸ਼ੁਰੂ- ਜ਼ਿਲ੍ਹਾ ਖੇਡ ਅਫ਼ਸਰ

ਆਦਰਸ਼ ਕੌਰ ਬਣੀ ਤੀਆਂ ਦੀ ਰਾਣੀ ਅਤੇ ਸਤਿੰਦਰ ਕੌਰ ਬਣੀ ਸੁਨੱਖੀ ਪੰਜਾਬਣ

: ਆਦਰਸ਼ ਕੌਰ ਬਣੀ ਤੀਆਂ ਦੀ ਰਾਣੀ ਅਤੇ ਸਤਿੰਦਰ ਕੌਰ ਬਣੀ ਸੁਨੱਖੀ ਪੰਜਾਬਣ

ਦੇਸ਼ ਪੱਧਰੀ ਸੱਭਿਆਚਾਰਕ ਮਹਾਂਉਤਸਵ 'ਚ ਸ਼ਮੂਲੀਅਤ ਲਈ ਸੀਬਾ ਦੀ ਟੀਮ ਰਵਾਨਾ

: ਦੇਸ਼ ਪੱਧਰੀ ਸੱਭਿਆਚਾਰਕ ਮਹਾਂਉਤਸਵ 'ਚ ਸ਼ਮੂਲੀਅਤ ਲਈ ਸੀਬਾ ਦੀ ਟੀਮ ਰਵਾਨਾ

X