Hindi English Tuesday, 17 September 2024 🕑
BREAKING
ਪੁਲਿਸ ਵੱਲੋਂ ਮਾਲਵਿੰਦਰ ਸਿੰਘ ਮਾਲੀ ਪਟਿਆਲਾ ਤੋਂ ਗ੍ਰਿਫਤਾਰ ਸਿੱਖਿਆ ਵਿਭਾਗ ਨੇ ਮਾਸਟਰ ਕਾਡਰ ਨੂੰ ਤਰੱਕੀ ਦੇ ਬਣਾਇਆ ਲੈਕਚਰਾਰ ਆਮ ਆਦਮੀ ਪਾਰਟੀ ਨੇ ਸੱਦੀ ਵਿਧਾਇਕ ਦਲ ਦੀ ਮੀਟਿੰਗ, ਅਗਲੇ ਮੁੱਖ ਮੰਤਰੀ ਦੇ ਨਾਮ ’ਤੇ ਲੱਗ ਸਕਦੀ ਹੈ ਮੋਹਰ ਪੰਜਾਬ 'ਚ ਅਵਾਰਾ ਕੁੱਤਿਆਂ ਵਲੋਂ ਘਰ ਬਾਹਰ ਖੇਡ ਰਹੀ 2 ਸਾਲਾ ਬੱਚੀ ‘ਤੇ ਹਮਲਾ ਪੰਜਾਬ ’ਚ ਵਾਪਰਿਆ ਵੱਡਾ ਹਾਦਸਾ, ਸੜਕ ’ਤੇ ਕੰਮ ਕਰਦੇ ਮਜ਼ਦੂਰਾਂ ਉਤੇ ਚੜ੍ਹਿਆ ਟਰੱਕ, 4 ਦੀ ਮੌਤ ਪੰਜਾਬ ਸਰਕਾਰ ਵੱਲੋਂ ਸਕੱਤਰੇਤ ਪੱਧਰ 'ਤੇ ਓ.ਐਸ.ਡੀ ਦੀ ਅਸਾਮੀ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ: ਡਾ.ਬਲਜੀਤ ਕੌਰ ਰਵਨੀਤ ਬਿੱਟੂ ਵੱਲੋਂ ਰਾਹੁਲ ਗਾਂਧੀ 'ਤੇ ਦਿੱਤੇ ਬਿਆਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ, ਚੱਲਿਆ ਮਿਹਣਿਆਂ ਦਾ ਦੌਰ MP ਅੰਮ੍ਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰਾਊਕੇ ਨੇ NSA ਨੂੰ ਹਾਈਕੋਰਟ ‘ਚ ਦਿੱਤੀ ਚੁਣੌਤੀ ਅਕਾਲੀ ਆਗੂ ਐਡਵੋਕੇਟ ਮਹਿੰਦਰ ਸਿੰਘ ਰੋਮਾਣਾ ਨਹੀਂ ਰਹੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਦਸ ਕਿੱਲੋ ਹੈਰੋਇਨ ਸਮੇਤ ਚਾਰ ਨਸ਼ਾ ਤਸਕਰ ਗ੍ਰਿਫਤਾਰ

ਸਿਹਤ/ਪਰਿਵਾਰ

More News

ਮੋਰਿੰਡੇ ‘ਚ ਨਹੀਂ ਘੱਟ ਰਹੇ ਡਾਇਰੀਆ ਦੇ ਮਰੀਜ਼, ਪੰਜ ਹੋਰ ਨਵੇਂ ਮਰੀਜ਼ ਹਸਪਤਾਲ ਦਾਖਲ

Updated on Sunday, August 25, 2024 16:31 PM IST

 
ਮੋਰਿੰਡਾ 25 ਅਗਸਤ ( ਭਟੋਆ )
 
 
ਮੋਰਿੰਡਾ ਦੇ ਜੋਗੀਆਂ ਵਾਲੇ ਮੁਹੱਲੇ ਵਿੱਚ ਫੈਲੇ ਡਾਇਰੀਆ ਕਾਰਨ ਦਸਤਾਂ ਤੇ ਉਲਟੀਆਂ ਨਾਲ ਪੀੜਤ  ਮਰੀਜ਼ਾਂ ਵਿੱਚ ਕੋਈ ਕਮੀ ਨਹੀਂ ਆ ਰਹੀ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਾਅਵਿਆਂ ਦੇ ਉਲਟ ਮਰੀਜਾਂ ਦਾ ਅੰਕੜਾ ਘਟਣ ਦਾ ਨਾਮ ਨਹੀ ਲੈ ਰਿਹਾ ।ਅੱਜ ਜੇਕਰ ਸਰਕਾਰੀ ਸਿਵਲ ਹਸਪਤਾਲ ਮੋਰਿੰਡਾ ਵਿੱਚੋਂ ਡਾਕਟਰਾਂ ਵੱਲੋਂ ਪਹਿਲਾਂ ਤੋਂ ਦਾਖਲ ਦੋ ਮਰੀਜ਼ਾਂ ਨੂੰ ਛੁੱਟੀ ਕੀਤੀ ਗਈ ਹੈ ਤਾਂ ਇਸੇ ਵਾਰਡ ਦੇ 5 ਹੋਰ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਅਤੇ ਅੱਧੀ ਦਰਜਨ ਦੇ ਕਰੀਬ ਹੋਰ ਮਰੀਜਾਂ ਨੂੰ ਦਵਾਈ ਦੇ ਕੇ ਘਰ ਭੇਜ ਦਿੱਤਾ ਗਿਆ।
ਇਸ ਸਬੰਧੀ ਡਿਊਟੀ ਤੇ ਤਾਇਨਾਤ ਡਾਕਟਰ ਹਮਜੋਲ ਸਿੰਘ ਚੱਕਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਹਸਪਤਾਲ ਵਿੱਚੋ ਪਹਿਲਾਂ ਤੋਂ ਦਾਖਲ ਦੋ ਭੈਣ ਭਰਾ ਗਗਨਦੀਪ ਕੌਰ ਅਤੇ ਕੁਲਵਿੰਦਰ ਸਿੰਘ ਦੀ ਸਿਹਤ ਵਿਚ ਸੁਧਾਰ ਹੋਣ ਉਪਰੰਤ ਛੁੱਟੀ ਕਰਕੇ ਘਰ ਭੇਜ ਦਿੱਤਾ ਗਿਆ ਉਥੇ ਹੀ ਇਸੇ ਮਹੱਲੇ ਵਿੱਚੋਂ ਪੰਜ ਹੋਰ ਮਰੀਜ਼ ਜਿਹਨਾਂ ਵਿੱਚ ਰੱਬੀ 35 ਤੇਜ ਕੌਰ 79 ਸਪਿੰਦਰ ਕੌਰ 37 ਅਮਰਜੀਤ ਕੌਰ 70 ਅਤੇ ਜਸਵੰਤ ਕੌਰ 40 ਆਦੀ ਸ਼ਾਮਿਲ ਹਨ ਦੀ ਸਥਿਤੀ ਨਾਜ਼ੁਕ ਹੋਣ ਕਾਰਨ ਇਹਨਾਂ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ ਡਾਕਟਰ ਚਕਲ ਨੇ ਦੱਸਿਆ ਕਿ ਇਸੇ ਵਾਰਡ ਵਿੱਚੋਂ ਉਲਟੀਆਂ ਤੇ ਦਸਤਾਂ ਦੀ ਬਿਮਾਰੀ ਤੋਂ ਪੀੜਤ ਰਾਜਵੰਤ ਕੌਰ ਰਣਜੀਤ ਸਿੰਘ ਅਮਰ ਪੁੱਤਰ ਰੱਬੀ ਪ੍ਰਿੰਸ ਅਤੇ ਦੀਵਾਨ ਆਦਿ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਕੀਤੀਆਂ ਬਿਨਾਂ ਹੀ ਲੁੜੀੰਦੀਆਂ ਦਵਾਈਆਂ ਦੇ ਕੇ ਘਰ ਭੇਜ ਦਿੱਤਾ ਗਿਆ ਹੈ ਡਾਕਟਰ ਚਕਲ ਨੇ ਦੱਸਿਆ ਕਿ ਭਾਵੇਂ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੀ ਸਥਿਤੀ ਸਥਿਰ ਹੈ ਅਤੇ ਉਹਨਾਂ ਦੀ ਹਾਲਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਪ੍ਰੰਤੂ ਫਿਰ ਵੀ ਸ਼ਹਿਰ ਦੇ ਇੱਕੋ ਮਹੱਲੇ ਵਿੱਚੋਂ ਰੋਜਾਨਾ ਅੱਧੀ ਦਰਜਨ ਤੋਂ ਵੱਧ ਮਰੀਜ਼ਾਂ ਦਾ ਸਾਹਮਣੇ ਆਉਣਾ ਚਿੰਤਾਜਨਕ ਹੈ ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਡਾਇਰੀਆ ਦੀ ਬਿਮਾਰੀ ਤੇ ਕਾਬੂ ਪਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆਂ ਟੀਮਾਂ ਵੱਲੋਂ ਪ੍ਰਭਾਵਿਤ ਵਾਰਡ ਵਿੱਚ ਇਸ ਬਿਮਾਰੀ ਦੇ ਸ਼ੱਕੀ ਮਰੀਜ਼ਾਂ ਨੂੰ ਓਆਰਐਸ ਘੋਲ ਅਤੇ ਲੋੜੀਂਦੀਆਂ ਦਵਾਈਆਂ ਵੰਡੀਆਂ ਜਾ ਰਹੀਆਂ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੀਣ ਵਾਲਾ ਪਾਣੀ ਉਬਾਲ ਕੇ ਪੀਣ ਅਤੇ ਆਪਣੇ ਘਰਾਂ ਵਿੱਚ ਤੇ ਆਲੇ ਦੁਆਲੇ ਪੂਰੀ ਤਰਾਂ ਸਾਫ ਸਫਾਈ ਰੱਖਣ।
ਇਸੇ ਦੌਰਾਨ ਇਸ ਮੁਹੱਲੇ ਵਿੱਚ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਦੇ ਕਰਮਚਾਰੀ ਟੈਂਕਰਾਂ ਰਾਹੀਂ ਸੀਵਰੇਜ ਦੇ ਟੈਂਕ ਸਾਬਕਾ ਵਿੱਚ ਜੁਟੇ ਹੋਏ ਸਨ ਇਸ ਮੌਕੇ ਤੇ ਹਾਜ਼ਰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ  ਦੇ ਕੈਸ਼ੀਅਰ ਸਾਬਕਾ ਸੂਬੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਇਹ ਮੁਹੱਲਾ  ਤਿੰਨ ਵਾਰਡਾਂ ਵਿੱਚ ਵੰਡਿਆ ਹੋਇਆ ਹੈ ਪ੍ਰੰਤੂ  ਤਿੰਨੋ ਕੌਂਸਲਰਾਂ ਨੇ ਮਹਲਾ ਵਾਸੀਆਂ ਦੀ ਕਦੇ ਕੋਈ ਸਾਰ ਨਹੀਂ ਲਈ ਉਹਨਾਂ ਦੱਸਿਆ ਕਿ ਮਹੱਲੇ ਦੇ ਬਸਨੀਕਾਂ ਵੱਲੋਂ ਗੁਰਦੁਆਰਾ ਸਾਹਿਬ ਸਾਹਿਬ ਦੇ ਆਲੇ ਦੁਆਲੇ ਅਤੇ ਵਾਰਡ ਦੀਆਂ ਦੀਆਂ ਗਲੀਆਂ ਵਿੱਚ ਜਮਾਂ ਹੁੰਦੇ ਬਰਸਾਤੀ ਅਤੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਕਈ ਵਾਰੀ ਨਗਰ ਕੌਂਸਲ ਦੇ ਅਧਿਕਾਰੀਆਂ ਉੱਤੇ ਕੌਂਸਲਰ ਨੂੰ ਜਵਾਨੀ ਅਤੇ ਲਿਖਤੀ ਰੂਪ ਵਿੱਚ ਬੇਨਤੀ ਕੀਤੀ ਗਈ ਪ੍ਰੰਤੂ ਕੌਂਸਲ ਦੇ ਅਧਿਕਾਰੀਆਂ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਇਸ ਮੁਹੱਲੇ ਵਿੱਚ ਰੈਗੂਲਰ ਤੌਰ ਤੇ ਕੋਈ ਸਫਾਈ ਸੇਵਕ ਸਫਾਈ ਕਰਨ ਲਈ ਆਉਂਦਾ ਜਿਸ ਕਾਰਨ ਡਾਇਰੀਆ ਵਰਗੀ ਭਿਆਨਕ ਬਿਮਾਰੀ ਇਸ ਮਹੱਲੇ ਵਿੱਚ ਫੈਲ ਗਈ ਜਿਸ ਦਾ ਖਮਿਆਜਾ ਮਹਲਾ ਨਿਵਾਸੀ ਭੁਗਤ ਰਹੇ ਹਨ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ   ਕਰਨ ਸਿੰਘ ਡੀਟੀਓ, ਸੀਨੀਅਰ ਅਕਾਲੀ ਆਗੂ ਹਰਮੋਹਨ ਸਿੰਘ ਸੰਧੂ, ਜਨਰਲ ਕੌਂਸਲ ਦੇ ਮੈਂਬਰ ਜੁਗਰਾਜ ਸਿੰਘ ਮਾਨਖੇੜੀ, ਪੀਏਸੀ ਦੇ ਮੈਂਬਰ ਜਗਪਾਲ ਸਿੰਘ ਜੌਲੀ ਯੂਥ ਆਗੂ ਪਰਮਿੰਦਰ ਸਿੰਘ ਬਿੱਟੂ ਕੰਗ, ਸੁਖਦੀਪ ਸਿੰਘ ਭੰਗੂ,ਲੱਖੀ  ਸ਼ਾਹ ,  ਮੋਨੂ ਖਾਂ ਮਜੀਦ ਖਾਂ ਅਤੇ ਭਾਜਪਾ ਆਗੂ ਜਤਿੰਦਰ ਗੁੰਬਰ , ਹਰਸ਼ ਕੋਹਲੀ ਤੇ ਸੰਜੀਵ ਸੂਦ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸ਼ਹਿਰ ਵਿੱਚ ਕਈ ਦਿਨਾਂ ਤੋਂ ਫੈਲੀ ਇਸ ਬਿਮਾਰੀ ਤੇ ਕਾਬੂ ਪਾਉਣ ਤੋਂ ਅਸਮਰਥ ਰਹਿਣ ਤੇ ਸਵਾਲ ਚੁੱਕੇ ਹਨ। ਇਹਨਾਂ ਆਗੂਆਂ ਨੇ ਕਿਹਾ ਕਿ ਵਾਰਡ ਵਿੱਚ ਜਿੱਥੇ ਸਫਾਈ ਨਾਮ ਦੀ ਕੋਈ ਚੀਜ਼ ਨਹੀਂ ਹੈ , ਉੱਥੇ ਹੀ ਸੀਵਰੇਜ ਤੇ ਜਲ ਸਪਲਾਈ ਵਿਭਾਗ ਵੱਲੋਂ ਗੰਦੇ ਪਾਣੀ ਦੇ ਛੱਪੜ ਨੇੜੇ ਲਗਾਈ ਗਈ ਮੋਟਰ ਰਾਂਹੀ ਇਸ ਵਾਰਡ ਦੇ ਵਸਨੀਕਾਂ ਨੂੰ ਸਪਲਾਈ ਕੀਤੇ ਜਾਂਦੇ ਪੀਣ ਵਾਲੇ ਗੰਦੇ ਪਾਣੀ ਨੂੰ ਵੀ ਇਸ ਬਿਮਾਰੀ ਫੈਲਾਉਣ ਲਈ ਜਿੰਮੇਵਾਰ ਦੱਸਿਆ ਹੈ। 
 

ਵੀਡੀਓ

ਹੋਰ
Have something to say? Post your comment
ਸਰਕੋਇਡਸਿਸ ਦਾ ਨਿਦਾਨ ਕਿਵੇਂ ਕੀਤਾ ਜਾਂਦਾ ਹੈ?

: ਸਰਕੋਇਡਸਿਸ ਦਾ ਨਿਦਾਨ ਕਿਵੇਂ ਕੀਤਾ ਜਾਂਦਾ ਹੈ?

ਸਰਕਾਰੀ ਸਿਵਲ ਹਸਪਤਾਲ ਮੋਰਿੰਡਾ ਦੇ ਡਾਕਟਰਾਂ ਵੱਲੋਂ ਅੱਜ ਮੁੜ ਕੀਤੀ 3 ਘੰਟਿਆਂ ਲਈ ਹੜਤਾਲ

: ਸਰਕਾਰੀ ਸਿਵਲ ਹਸਪਤਾਲ ਮੋਰਿੰਡਾ ਦੇ ਡਾਕਟਰਾਂ ਵੱਲੋਂ ਅੱਜ ਮੁੜ ਕੀਤੀ 3 ਘੰਟਿਆਂ ਲਈ ਹੜਤਾਲ

ਦੇਸ਼ ‘ਚ MPox ਦਾ ਪਹਿਲਾ ਮਰੀਜ਼ ਮਿਲਿਆ, ਸਿਹਤ ਮੰਤਰਾਲੇ ਵੱਲੋਂ ਐਡਵਾਈਜ਼ਰੀ ਜਾਰੀ

: ਦੇਸ਼ ‘ਚ MPox ਦਾ ਪਹਿਲਾ ਮਰੀਜ਼ ਮਿਲਿਆ, ਸਿਹਤ ਮੰਤਰਾਲੇ ਵੱਲੋਂ ਐਡਵਾਈਜ਼ਰੀ ਜਾਰੀ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਮ ਆਦਮੀ ਕਲੀਨਿਕ ਦਾ ਕੀਤਾ ਅਚਨਚੇਤ ਨਿਰੀਖਣ

: ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਮ ਆਦਮੀ ਕਲੀਨਿਕ ਦਾ ਕੀਤਾ ਅਚਨਚੇਤ ਨਿਰੀਖਣ

ਗਰਭਵਤੀ ਔਰਤਾਂ ਲਈ ਜਣੇਪੇ ਤੋਂ ਪਹਿਲਾਂ ਚਾਰ ਜਾਂਚਾਂ ਕਰਵਾਉਣਾ ਬੇਹੱਦ ਜ਼ਰੂਰੀ : ਡਾ. ਰੇਨੂੰ ਸਿੰਘ

: ਗਰਭਵਤੀ ਔਰਤਾਂ ਲਈ ਜਣੇਪੇ ਤੋਂ ਪਹਿਲਾਂ ਚਾਰ ਜਾਂਚਾਂ ਕਰਵਾਉਣਾ ਬੇਹੱਦ ਜ਼ਰੂਰੀ : ਡਾ. ਰੇਨੂੰ ਸਿੰਘ

ਡੇਂਗੂ ਤੇ ਵਾਰ ਮੁਹਿੰਮ ਅਧੀਨ ਸਿਹਤ ਵਿਭਾਗ ਦੀ ਟੀਮ ਵੱਲੋਂ ਮੱਛਰ ਦੇ ਲਾਰਵੇ ਦੀ ਕੀਤੀ ਚੈਕਿੰਗ

: ਡੇਂਗੂ ਤੇ ਵਾਰ ਮੁਹਿੰਮ ਅਧੀਨ ਸਿਹਤ ਵਿਭਾਗ ਦੀ ਟੀਮ ਵੱਲੋਂ ਮੱਛਰ ਦੇ ਲਾਰਵੇ ਦੀ ਕੀਤੀ ਚੈਕਿੰਗ

ਡਿਪਟੀ ਕਮਿਸ਼ਨਰ ਨੇ ਪੁਰਾਣੇ ਹਸਪਤਾਲ ਵਿੱਚ ਚੱਲ ਰਹੇ ਆਮ ਆਦਮੀ ਕਲੀਨਿਕ ਦਾ ਕੀਤਾ ਅਚਨਚੇਤ ਦੌਰਾ

: ਡਿਪਟੀ ਕਮਿਸ਼ਨਰ ਨੇ ਪੁਰਾਣੇ ਹਸਪਤਾਲ ਵਿੱਚ ਚੱਲ ਰਹੇ ਆਮ ਆਦਮੀ ਕਲੀਨਿਕ ਦਾ ਕੀਤਾ ਅਚਨਚੇਤ ਦੌਰਾ

ਬਲੈਡਰ ਕੈਂਸਰ ਕੀ ਹੈ?

: ਬਲੈਡਰ ਕੈਂਸਰ ਕੀ ਹੈ?

ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿੱਚ ਪੋਸ਼ਣ ਅਭਿਆਨ ਤਹਿਤ ਸੰਤੁਲਿਤ ਖੁਰਾਕ ਸਬੰਧੀ ਕੀਤਾ ਜਾਗਰੂਕ

: ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿੱਚ ਪੋਸ਼ਣ ਅਭਿਆਨ ਤਹਿਤ ਸੰਤੁਲਿਤ ਖੁਰਾਕ ਸਬੰਧੀ ਕੀਤਾ ਜਾਗਰੂਕ

ਪੀ.ਐਚ.ਸੀ. ਬੂਥਗੜ੍ਹ ਦੇ ਪਿੰਡਾਂ ਵਿਚ ਡੇਂਗੂ ਵਿਰੁਧ ਜਾਂਚ ਤੇ ਜਾਗਰੂਕਤਾ ਮੁਹਿੰਮ ਜਾਰੀ

: ਪੀ.ਐਚ.ਸੀ. ਬੂਥਗੜ੍ਹ ਦੇ ਪਿੰਡਾਂ ਵਿਚ ਡੇਂਗੂ ਵਿਰੁਧ ਜਾਂਚ ਤੇ ਜਾਗਰੂਕਤਾ ਮੁਹਿੰਮ ਜਾਰੀ

X