ਰਾਏਪੁਰ, 5 ਸਤੰਬਰ, ਦੇਸ਼ ਕਲਿਕ ਬਿਊਰੋ :
ਛੱਤੀਸਗੜ੍ਹ-ਤੇਲੰਗਾਨਾ ਸਰਹੱਦ 'ਤੇ ਸੁਰੱਖਿਆ ਬਲਾਂ ਵੱਲੋਂ ਛੇ ਨਕਸਲੀ ਮਾਰੇ ਗਏ ਹਨ। ਇਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਜਵਾਨਾਂ ਨੇ ਹਥਿਆਰ ਅਤੇ ਲਾਸ਼ਾਂ ਬਰਾਮਦ ਕਰ ਲਈਆਂ ਹਨ। ਦੋ ਜਵਾਨਾਂ ਨੂੰ ਵੀ ਗੋਲੀ ਲੱਗੀ ਹੈ। ਇਲਾਕੇ 'ਚ ਸਰਚ ਆਪਰੇਸ਼ਨ ਜਾਰੀ ਹੈ।
ਤੇਲੰਗਾਨਾ ਦੀ ਗ੍ਰੇਹਾਊਂਡ ਪੁਲਸ ਨੂੰ ਕੋਟਾਗੁਡੇਮ ਜ਼ਿਲੇ ਦੇ ਗੁੰਡਾਲਾ-ਕਰਕਾਗੁਡੇਮ ਇਲਾਕੇ 'ਚ ਵੱਡੀ ਗਿਣਤੀ 'ਚ ਨਕਸਲਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਇਸ ਆਧਾਰ 'ਤੇ ਇਕ ਦਿਨ ਪਹਿਲਾਂ ਹੀ ਤਲਾਸ਼ੀ ਮੁਹਿੰਮ ਲਈ ਫੋਰਸ ਭੇਜੀ ਗਈ ਸੀ।
ਦੋ ਦਿਨਾਂ ਵਿੱਚ ਇਹ ਦੂਜਾ ਵੱਡਾ ਹਮਲਾ ਹੈ। ਪਹਿਲਾਂ 3 ਸਤੰਬਰ ਨੂੰ ਦਾਂਤੇਵਾੜਾ-ਬੀਜਾਪੁਰ ਸਰਹੱਦ 'ਤੇ 9 ਨਕਸਲੀ ਮਾਰੇ ਗਏ ਸਨ, ਹੁਣ ਤੇਲੰਗਾਨਾ ਸਰਹੱਦ 'ਤੇ 6 ਮਾਰੇ ਗਏ ਹਨ।