ਯੁੱਧ ਨਸ਼ਿਆਂ ਵਿਰੁੱਧ : ਜਲੰਧਰ ਦਿਹਾਤੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਪੰਚਾਇਤੀ ਗਲੀ ’ਚ ਕਬਜ਼ਾ ਕਰਨ ਵਾਲੀ ਨਸ਼ਾ ਤਸਕਰ ਖਿਲਾਫ਼ ਵੱਡੀ ਕਾਰਵਾਈ

ਚੰਡੀਗੜ੍ਹ / ਜਲੰਧਰ  30 ਮਾਰਚ : ਦੇਸ਼ ਕਲਿੱਕ ਬਿਓਰੋ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ਵੱਲੋਂ ਕੀਤੇ ਗੈਰ-ਕਾਨੂੰਨੀ ਕਬਜ਼ਿਆਂ ਨੂੰ ਹਟਾਉਣ ਲਈਐਸ.ਐਸ.ਪੀ. ਜਲੰਧਰ (ਦਿਹਾਤੀ) ਗੁਰਮੀਤ ਸਿੰਘ ਦੀ ਅਗਵਾਈ ਵਿੱਚ ਜਲੰਧਰ ਦਿਹਾਤੀ ਪੁਲਿਸ ਵਲੋਂ ਅੱਜ ਸਥਾਨਕ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਥਾਣਾ ਨੂਰਮਹਿਲ ਅਧੀਨ ਪੈਂਦੇ ਪਿੰਡ ਪਾਸਲਾ […]

Continue Reading

ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਆਲਮੀ ਮਾਹਿਰਾਂ ਵੱਲੋਂ ਵਿਚਾਰ-ਵਟਾਂਦਰਾ: ਪੰਜਾਬ ਅਤੇ ਕੈਲੀਫੋਰਨੀਆ ਮਿਲ ਕੇ ਹੱਲ ਕੱਢਣ ਲਈ ਯਤਨਸ਼ੀਲ

ਚੰਡੀਗੜ੍ਹ, 30 ਮਾਰਚ: ਦੇਸ਼ ਕਲਿੱਕ ਬਿਓਰੋ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਦੀ ਗੰਭੀਰ ਚੁਣੌਤੀ ਦੇ ਹੱਲ ਲਈ ਮਹੱਤਵਪੂਰਨ ਪਹਿਲਕਦਮੀ ਤਹਿਤ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਫਰੈਜ਼ਨੋ ਦੀ ਇੱਕ ਟੀਮ ਨੇ ਇਸ ਸਮੱਸਿਆ ਵਾਸਤੇ ਕੋਈ ਟਿਕਾਊ ਹੱਲ ਕੱਢਣ ਲਈ ਪੰਜਾਬ ਦੇ ਖੇਤੀਬਾੜੀ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਡਾ. ਸ਼ੈਰਨ ਐਲਿਜ਼ਾਬੈਥ ਬੇਨਸ ਅਤੇ ਡਾ. ਗੁਰਰੀਤ ਸਿੰਘ ਬਰਾੜ ਦੀ ਅਗਵਾਈ […]

Continue Reading

‘ਯੁੱਧ ਨਸ਼ਿਆਂ ਵਿਰੁੱਧ’ 30ਵੇਂ ਦਿਨ ਵੀ ਜਾਰੀ: ਪੰਜਾਬ ਪੁਲਿਸ ਵੱਲੋਂ 72 ਨਸ਼ਾ ਤਸਕਰ ਕਾਬੂ; 8.8 ਕਿਲੋਗ੍ਰਾਮ ਹੈਰੋਇਨ, 99 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ

ਚੰਡੀਗੜ੍ਹ, 30 ਮਾਰਚ: ਦੇਸ਼ ਕਲਿੱਕ ਬਿਓਰੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੇ “ਯੁੱਧ ਨਸ਼ਿਆਂ ਵਿਰੁੱਧ” ਨੂੰ 30ਵੇਂ ਦਿਨ ਵੀ ਜਾਰੀ ਰੱਖਦਿਆਂ, ਪੰਜਾਬ ਪੁਲਿਸ ਨੇ ਅੱਜ 72 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 8.8 ਕਿਲੋ ਹੈਰੋਇਨ, 500 ਕਿਲੋ ਗਾਂਜਾ ਅਤੇ 99410 […]

Continue Reading

ਪੰਜਾਬ ‘ਚ ਮੱਛੀ ਪਾਲਣ ਅਧੀਨ 43 ਹਜ਼ਾਰ ਏਕੜ ਤੋਂ ਵੱਧ ਰਕਬਾ, ਸਾਲਾਨਾ 1.81 ਲੱਖ ਟਨ ਮੱਛੀਆਂ ਦਾ ਹੋ ਰਿਹੈ ਉਤਪਾਦਨ: ਗੁਰਮੀਤ ਸਿੰਘ ਖੁੱਡੀਆਂ

ਚੰਡੀਗੜ੍ਹ, 30 ਮਾਰਚ: ਦੇਸ਼ ਕਲਿੱਕ ਬਿਓਰੋ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿਮੱਛੀ ਪਾਲਣ ਖੇਤਰ ‘ਚ ਮਹੱਤਵਪੂਰਨ ਪ੍ਰਗਤੀ ਕਰਦਿਆਂ ਸੂਬਾ ਕੁਦਰਤੀ ਪਾਣੀਆਂ, ਨਿੱਜੀ ਤਲਾਬਾਂ ਅਤੇ ਪੰਚਾਇਤੀ ਛੱਪੜਾਂ ਤੋਂ ਸਾਲਾਨਾ ਕੁੱਲ 1,81,188 ਟਨ ਮੱਛੀ ਪੈਦਾ ਕਰ ਰਿਹਾ ਹੈ। ਇਸ ਵੇਲੇ ਸੂਬੇ ਵਿੱਚ 43,973 ਏਕੜ ਰਕਬਾ ਮੱਛੀ […]

Continue Reading

ਟੀ.ਬੀ. ਦੇ ਖਾਤਮੇ ਦੀ ਦੇਸ਼ ਪੱਧਰੀ ਮੁਹਿੰਮ ਵਿੱਚ ਪੰਜਾਬ ਨੇ ਦੂਜਾ ਸਥਾਨ ਹਾਸਲ ਕੀਤਾ

ਚੰਡੀਗੜ੍ਹ, 30 ਮਾਰਚ: ਦੇਸ਼ ਕਲਿੱਕ ਬਿਓਰੋ ਪੰਜਾਬ ਨੇ ਵਿਸ਼ਵ ਟੀ.ਬੀ. ਦਿਵਸ ‘ਤੇ ਭਾਰਤ ਸਰਕਾਰ ਦੁਆਰਾ ਟੀ.ਬੀ. ਦੇ ਖਾਤਮੇ ਲਈ ਸ਼ੁਰੂ ਕੀਤੀ ਗਈ 100 ਦਿਨਾ ਮੁਹਿੰਮ “ਟੀ.ਬੀ. ਮੁਕਤ ਭਾਰਤ ਅਭਿਆਨ” ਵਿੱਚ ਦੇਸ਼ ਭਰ ‘ਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਟਿਊਬਰਕਲੋਸਿਸ ਵਿਰੁੱਧ ਆਪਣੀ ਲੜਾਈ ਵਿੱਚ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ। ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਕਰਵਾਏ […]

Continue Reading

ਯੁੱਧ ਨਸ਼ਿਆ ਵਿਰੁੱਧ: ਮੁੱਖ ਮੰਤਰੀ ਵੱਲੋਂ ਪੰਜਾਬੀਆਂ ਨੂੰ ਨਸ਼ਿਆਂ ਵਿਰੁੱਧ ਜੰਗ ਦਾ ਅਟੁੱਟ ਹਿੱਸਾ ਬਣਨ ਦੀ ਅਪੀਲ

ਨਸ਼ਾ ਤਸਕਰਾਂ ਨਾਲ ਸਬੰਧਤ ਸੂਚਨਾ ਸਾਂਝੀ ਕਰਨ ਲਈ ਵਟਸਐਪ ਹੈਲਪਲਾਈਨ ਨੰਬਰ 9779100200 ਜਾਰੀ ਕੀਤਾ ਚੰਡੀਗੜ੍ਹ, 30 ਮਾਰਚ: ਦੇਸ਼ ਕਲਿੱਕ ਬਿਓਰੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੇਠ ਨਸ਼ਿਆਂ ਦੀ ਅਲਾਮਤ ਖਿਲਾਫ ਵਿੱਢੀ ਜੰਗ ਨੂੰ ਲੋਕ ਲਹਿਰ ਵਿੱਚ ਬਦਲਣ ਲਈ ਸਮੂਹ ਪੰਜਾਬੀਆਂ ਨੂੰ ਵਧ-ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ […]

Continue Reading

ਪੰਜਾਬ ਸਰਕਾਰ ਕਣਕ ਖਰੀਦਣ ਲਈ ਪੂਰੀ ਤਰ੍ਹਾਂ ਤਿਆਰ, ਕਿਸਾਨਾਂ ਨੂੰ ਮੰਡੀਆਂ ‘ਚ ਮਾਨ ਸਰਕਾਰ ਦੇਵੇਗੀ ਹਰ ਇਕ ਸਹੂਲਤ

ਚੰਡੀਗੜ੍ਹ, 30 ਮਾਰਚ: ਦੇਸ਼ ਕਲਿੱਕ ਬਿਓਰੋ ਪੰਜਾਬ ਵਿੱਚ 1 ਅਪ੍ਰੈਲ ਤੋਂ ਹੋਣ ਵਾਲੀ ਕਣਕ ਦੀ ਖਰੀਦ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਪੰਜਾਬ ਸਰਕਾਰ ਦੇ ਖੁਰਾਕ ਵਿਤਰਨ ਤੇ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਨੇ ਦੱਸਿਆ ਕਿ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਹੁਣ ਸਿਰਫ਼ ਕਿਸਾਨਾਂ ਦੇ ਆਉਣ ਦੀ ਉਡੀਕ ਹੈ। ਕਟਾਰੂਚੱਕ ਨੇ […]

Continue Reading

ਅਪ੍ਰੈਲ ਮਹੀਨੇ ‘ਚ 10 ਦਿਨ ਬੰਦ ਰਹਿਣਗੇ ਵਿੱਦਿਅਕ ਅਦਾਰੇ ਤੇ ਸਰਕਾਰੀ ਦਫ਼ਤਰ

ਚੰਡੀਗੜ੍ਹ, 30 ਮਾਰਚ, ਦੇਸ਼ ਕਲਿਕ ਬਿਊਰੋ :Holidays News :ਅਪ੍ਰੈਲ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਅਤੇ ਛੁੱਟੀਆਂ ਦੀ ਭਰਮਾਰ ਲੈ ਕੇ ਆ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਅਪ੍ਰੈਲ 2025 ਵਿੱਚ ਕਈ ਮਹੱਤਵਪੂਰਨ ਛੁੱਟੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਮਹੀਨੇ ਰਾਮ ਨੌਮੀ (6 ਅਪ੍ਰੈਲ, ਐਤਵਾਰ), ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਪ੍ਰਕਾਸ਼ ਪੁਰਬ (8 ਅਪ੍ਰੈਲ, […]

Continue Reading

ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਨੇ Live ਹੋ ਕੇ ਨਿਗਲੀ ਸਲਫਾਸ, ਮੌਤ

ਹਲਵਾਰਾ, 30 ਮਾਰਚ, ਦੇਸ਼ ਕਲਿਕ ਬਿਊਰੋ :ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਅਤੇ ਬਾਊਂਸਰ ਪਵਨਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੁੰਦੇ ਹੋਏ ਸਲਫਾਸ ਨਿਗਲ ਲਈ, ਜਿਸ ਤੋਂ ਬਾਅਦ ਐਤਵਾਰ ਤੜਕੇ 2 ਵਜੇ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਹਸਪਤਾਲ ‘ਚ ਉਸ ਦੀ ਮੌਤ ਹੋ ਗਈ। ਇਸ ਦਰਦਨਾਕ ਘਟਨਾ ਨਾਲ ਉਸ ਦੇ ਚਹੇਤਿਆਂ ਅਤੇ ਪਿੰਡ ਵਾਸੀਆਂ […]

Continue Reading

ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਜਾ ਰਹੇ ਚਾਰ ਦੋਸਤਾਂ ਦੀ ਕਾਰ ਨਾਲ ਵਾਪਰਿਆ ਹਾਦਸਾ, ਦੋ ਦੀ ਮੌਤ 2 ਗੰਭੀਰ

ਜਲੰਧਰ, 30 ਮਾਰਚ, ਦੇਸ਼ ਕਲਿਕ ਬਿਊਰੋ :Accident News: ਜਲੰਧਰ ‘ਚ ਅੱਜ ਐਤਵਾਰ ਸਵੇਰੇ ਸੜਕ ਹਾਦਸੇ ( road accident )’ਚ ਦੋ ਦੋਸਤਾਂ ਦੀ ਮੌਤ ਹੋ ਗਈ। ਦੋ ਹੋਰ ਦੋਸਤ ਗੰਭੀਰ ਜ਼ਖਮੀ ਹਨ। ਇਹ ਹਾਦਸਾ ਜਲੰਧਰ ਦੇ ਕਿਸ਼ਨਗੜ੍ਹ ਪਠਾਨਕੋਟ ਰੋਡ ‘ਤੇ ਵਾਪਰਿਆ। ਨੌਜਵਾਨਾਂ ਦੀ ਕਾਰ ਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਕਾਰ […]

Continue Reading