Hindi English Sunday, 08 September 2024 🕑
BREAKING
ਪੰਜਾਬ ‘ਚ ਬੱਸ ਸਫ਼ਰ ਹੋਇਆ ਮਹਿੰਗਾ, ਸਰਕਾਰ ਨੇ ਬੱਸ ਕਿਰਾਏ ਵਧਾਏ ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 08-09-2024 ਇਮਾਰਤ ਡਿੱਗਣ ਕਾਰਨ 5 ਦੀ ਮੌਤ, 23 ਜ਼ਖਮੀ ਫਿਰੋਜ਼ਪੁਰ ਤੀਹਰਾ ਕਤਲ ਕਾਂਡ : ਪੁਲਿਸ ਨੇ ਛੇ ਸ਼ੂਟਰਾਂ ਨੂੰ ਕੀਤਾ ਗ੍ਰਿਫਤਾਰ ਰੇਲਵੇ ਫਾਟਕ ਟੁੱਟ ਕੇ ਡਿੱਗਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਜ਼ਖਮੀ, ਵੱਡਾ ਹਾਦਸਾ ਟਲਿਆ ਮੁੱਖ ਸਕੱਤਰ ਵੱਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਪੜ੍ਹਾਈ ਵੱਲ ਮਜ਼ਬੂਤੀ ਨਾਲ ਧਿਆਨ ਦੇਣ 'ਤੇ ਜ਼ੋਰ ਚਲਦੇ ਪ੍ਰੋਗਰਾਮ ’ਚ ਪੰਜਾਬੀ ਗਾਇਕ ਦੇ ਮਾਰੀ ਜੁੱਤੀ ਭਲਕੇ ਮੀਟ ਅਤੇ ਆਂਡੇ ਦੀਆਂ ਦੁਕਾਨਾਂ ਤੇ ਰੇਹੜੀਆਂ ਬੰਦ ਰੱਖਣ ਦੇ ਹੁਕਮ ਜਾਰੀ ਸੁਨੀਤਾ ਵਿਲੀਅਮਜ਼ ਤੇ ਸਾਥੀ ਤੋਂ ਬਿਨਾ ਪੁਲਾੜ ਯਾਨ 3 ਮਹੀਨਿਆਂ ਬਾਅਦ ਧਰਤੀ 'ਤੇ ਸੁਰੱਖਿਅਤ ਉਤਰਿਆ

ਸੰਸਾਰ

More News

42 ਔਰਤਾਂ ਦਾ ਬੇਰਹਿਮੀ ਨਾਲ ਕਤਲ ਕਰਕੇ ਲਾਸ਼ਾਂ ਥਾਣੇ ਨੇੜੇ ਸੁਟੀਆਂ

Updated on Sunday, July 21, 2024 11:22 AM IST

 

ਨੈਰੋਬੀ, 21 ਜੁਲਾਈ, ਦੇਸ਼ ਕਲਿੱਕ ਬਿਓਰੋ :

ਕੇਨੀਆ ਦੀ ਇਕ ਦਰਦਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਵਿਅਕਤੀ ਨੇ ਇਕ-ਇਕ ਕਰਕੇ 42 ਔਰਤਾਂ ਦਾ ਕਤਲ ਕਰਕੇ ਲਾਸ਼ਾਂ ਥਾਣੇ ਦੇ ਨੇੜੇ ਸੁੱਟ ਦਿੱਤੀਆਂ ਹਨ। ਕੇਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਇਕ ਸਨਕੀ ਸੀਰੀਅਲ ਕਿਲਰ ਵੱਲੋਂ ਜੋ ਕਬੂਲ ਕੀਤਾ ਗਿਆ ਹੈ ਉਹ ਬਹੁਤ ਡਰਾਉਣ ਵਾਲਾ ਹੈ। ਪੁਲਿਸ ਮੁਤਾਬਕ ਕਾਲਿਨਸ ਜੁਮੈਸੀ ਖਾਲੁਸ਼ਾ ਨੂੰ ਲੋਕ ‘ਪਿਸ਼ਾਚ’ ਕਹਿੰਦੇ ਹਨ। ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ 33 ਸਾਲਾ ਆਰੋਪੀ ਨੇ ਹੁਣ ਤੱਕ ਘੱਟ ਤੋਂ ਘੱਟ 42 ਔਰਤਾਂ ਦਾ ਕਤਲ ਕੀਤਾ ਹੈ, ਜਿਨ੍ਹਾਂ ਵਿੱਚ ਉਸਦੀ ਪਤਨੀ ਵੀ ਸ਼ਾਮਲ ਹੈ। ਉਹ ਕਤਲ ਕਰਨ ਤੋਂ ਬਾਅਦ ਔਰਤ ਦੀ ਲਾਸ਼ ਦੀ ਦੁਰਦਸ਼ਾ ਕਰ ਦਿੰਦਾ ਸੀ ਅਤੇ ਫਿਰ ਉਸ ਨੂੰ ਬੋਰੀ ਵਿੱਚ ਪੈਕ ਦਿੰਦਾ ਸੀ। ਆਰੋਪੀ ਨੈਰੋਬੀ ਵਿੱਚ ਇਕ ਪੁਲਿਸ ਥਾਣੇ ਨੇੜੇ ਸਲਮ ਵਿੱਚ ਜਾ ਕੇ ਇਨ੍ਹਾਂ ਲਾਸ਼ਾਂ ਨੂੰ ਸੁੱਟ ਦਿੰਦਾ ਸੀ। ਤਲਾਸ਼ੀ ਦੌਰਾਨ ਉਸਦੇ ਘਰੋਂ ਬਾਂਕਾ, ਰਬੜ ਦੇ ਦਸਤਾਨੇ, ਸੇਲੋਟੇਪ ਅਤੇ ਲਾਈਲੌਨ ਦੇ ਬੋਰੇ ਮਿਲੇ ਹਨ।

ਨੈਰੋਬੀ ਦੇ ਇਕ ਸਲਮ ਵਿੱਚ ਜਦੋਂ 9 ਕੰਕਾਲ ਮਿਲੇ ਤਾਂ ਮਾਮਲੇ ਦੀ ਜਾਂਚ ਸ਼ੁਰੂ ਹੋਈ। ਇੱਥੇ ਸਥਾਨਕ ਲੋਕ ਕੂੜਾ ਸੁੱਟਦੇ ਸਨ। ਉਸ ਵਿੱਚ ਖਾਲੁਸ਼ਾ ਲਾਸ਼ਾਂ ਨੂੰ ਸੁੱਟ ਜਾਂਦਾ ਸੀ। ਇਸ ਤੋਂ ਬਾਅਦ ਖਾਲੁਸ਼ਾ ਨੇ ਸਵੀਕਾਰ ਕੀਤਾ ਕਿ ਉਹ ਔਰਤਾਂ ਨੂੰ ਲਾਲਚ ਦਿੰਦਾ ਹੈ ਅਤੇ ਫਿਰ ਕਤਲ ਕਰਕੇ ਲਾਸ਼ਾਂ ਸੁੱਟ ਦਿੰਦਾ ਹੈ।

ਖਬਰਾਂ ਮੁਤਾਬਕ ਅਦਾਲਤ ਵਿੱਚ ਦੱਸਿਆ ਗਿਆ ਕਿ ਖਾਲੁਸ਼ਾ ਨੇ ਆਪਣੀ ਜ਼ੁਰਮ ਕਬੂਲ ਕੀਤੇ ਹਨ। ਉਸਨੇ 2022 ਤੋਂ ਹੁਣ ਤੱਕ 42 ਔਰਤਾਂ ਦਾ ਕਤਲ ਕੀਤਾ ਜਿਸ ਵਿੱਚ ਉਸਦੀ ਪਤਨੀ ਵੀ ਸ਼ਾਮਲ ਹੈ। ਖਾਲੁਸ਼ਾ ਦੇ ਘਰੋਂ ਪੁਲਿਸ ਨੂੰ ਕਈ ਮੋਬਾਇਲ ਫੋਨ, ਆਈ ਕਾਰਡ, ਨਾਈਲੌਨ ਦੇ ਬੋਰੇ ਮਿਲੇ। ਖਾਲੁਸ਼ਾ ਦੀ ਸ਼ਿਕਾਰ ਹੋਈਆਂ ਔਰਤਾਂ ਵਿਚੋਂ 26 ਸਾਲ ਦੀ ਜੋਸੇਫੀਨ ਓਵਿਨੀ ਵੀ ਸੀ। ਇਕ ਦਿਨ ਉਨ੍ਹਾਂ ਨੂੰ ਫੋਨ ਆਇਆ ਅਤੇ ਇਸ ਤੋਂ ਬਾਅਦ ਉਹ ਗੁੰਮ ਹੋ ਗਈ ਸੀ। ਉਸਦੀ ਭੈਣ ਪੇਰਿਸ ਕੇਆ ਨੇ  ਉਸ ਨੂੰ ਲਭਣਾ ਸ਼ੁਰੂ ਕੀਤਾ ਅਤੇ ਫਿਰ ਪਤਾ ਚਲਿਆ ਕਿ ਕੂੜੇ ਦੇ ਢੇਰ ਉਤੇ ਉਸਦੀ ਲਾਸ਼ ਪਈ ਹੈ।

ਜਾਂਚ ਵਿੱਚ ਪਤਾ ਚਲਿਆ ਕਿ ਜ਼ਿਆਦਾਤਰ ਲਾਸ਼ਾਂ ਦੇ ਧੜ ਮੌਜੂਦ ਸਨ , ਪ੍ਰੰਤੂ ਸਿਰ ਗਾਇਬ ਸਨ। ਕੇਵਲ ਇਕ ਪੂਰੀ ਲਾਸ਼ ਮਿਲੀ ਸੀ। ਕਿਸੇ ਵੀ ਲਾਸ਼ ਉਤੇ ਗੋਲੀਆਂ ਦੇ ਨਿਸ਼ਾਨ ਨਹੀਂ ਸਨ। ਇਕ ਦਾ ਗਲਾ ਦਬਾਕੇ ਕਤਲ ਕੀਤਾ ਗਿਆ। ਜਦੋਂ ਕੇਨੀਆ ਦੀ ਪੁਲਿਸ ਦੀ ਵੀ ਆਲੋਚਨਾ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਐਨੇ ਦਿਨਾਂ ਵਿਚ ਪੁਲਿਸ ਇਕ ਵੀ ਗੁੰਮ ਔਰਤ ਦੀ ਭਾਲ ਨਹੀਂ ਕਰ ਸਕੀ ਅਤੇ ਨਾ ਹੀ ਉਸ ਸੀਰੀਅਲ ਕਿਲਰ ਬਾਰੇ ਪਤਾ ਲਗਾ ਸਕੀ।

ਕੇਨੀਆ ਵਿੱਚ ਅੱਜ-ਕੱਲ੍ਹ ਲਿੰਗ ਆਧਾਰਿਕ ਹਿੰਸਾ ਅਤੇ ਰਾਜਨੀਤਿਕ ਉਥਲ ਪੁਥਲ ਚਲ ਰਹੀ ਹੈ। ਇਸ ਦੌਰਾਨ ਵਿਰੋਧੀ ਪਾਰਟੀਆਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਪ੍ਰਮੁੱਖ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਇਸ ਮਾਮਲੇ ਨੂੰ ਹਵਾ ਦੇ ਰਹੀ ਹੈ।

ਵੀਡੀਓ

ਹੋਰ
Have something to say? Post your comment
ਸੁਨੀਤਾ ਵਿਲੀਅਮਜ਼ ਤੇ ਸਾਥੀ ਤੋਂ ਬਿਨਾ ਪੁਲਾੜ ਯਾਨ 3 ਮਹੀਨਿਆਂ ਬਾਅਦ ਧਰਤੀ 'ਤੇ ਸੁਰੱਖਿਅਤ ਉਤਰਿਆ

: ਸੁਨੀਤਾ ਵਿਲੀਅਮਜ਼ ਤੇ ਸਾਥੀ ਤੋਂ ਬਿਨਾ ਪੁਲਾੜ ਯਾਨ 3 ਮਹੀਨਿਆਂ ਬਾਅਦ ਧਰਤੀ 'ਤੇ ਸੁਰੱਖਿਅਤ ਉਤਰਿਆ

ਕੈਨੇਡਾ ‘ਚ ਖਾਲਿਸਤਾਨੀਆਂ ਨੇ ਛੱਡਿਆ ਟਰੂਡੋ ਦਾ ਸਾਥ, ਸਰਕਾਰ ਡਿੱਗਣ ਦੇ ਆਸਾਰ

: ਕੈਨੇਡਾ ‘ਚ ਖਾਲਿਸਤਾਨੀਆਂ ਨੇ ਛੱਡਿਆ ਟਰੂਡੋ ਦਾ ਸਾਥ, ਸਰਕਾਰ ਡਿੱਗਣ ਦੇ ਆਸਾਰ

ਅਮਰੀਕਾ ਦੇ ਇੱਕ ਸਕੂਲ ‘ਚ ਚੱਲੀਆਂ ਗੋਲ਼ੀਆਂ, 2 ਅਧਿਆਪਕਾਂ ਤੇ 2 ਵਿਦਿਆਰਥੀਆਂ ਦੀ ਮੌਤ

: ਅਮਰੀਕਾ ਦੇ ਇੱਕ ਸਕੂਲ ‘ਚ ਚੱਲੀਆਂ ਗੋਲ਼ੀਆਂ, 2 ਅਧਿਆਪਕਾਂ ਤੇ 2 ਵਿਦਿਆਰਥੀਆਂ ਦੀ ਮੌਤ

ਅਮਰੀਕਾ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦਾ ਲਗਜ਼ਰੀ ਜੈੱਟ ਜ਼ਬਤ

: ਅਮਰੀਕਾ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦਾ ਲਗਜ਼ਰੀ ਜੈੱਟ ਜ਼ਬਤ

ਅਮਰੀਕਾ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦਾ ਲਗਜ਼ਰੀ ਜੈੱਟ ਜ਼ਬਤ

: ਅਮਰੀਕਾ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦਾ ਲਗਜ਼ਰੀ ਜੈੱਟ ਜ਼ਬਤ

ਕੈਨੇਡਾ ਸਰਕਾਰ ਵੱਲੋਂ ਵੱਡਾ ਝਟਕਾ : ਨਹੀਂ ਮਿਲੇਗਾ ਵਰਕ ਪਰਮਿਟ

: ਕੈਨੇਡਾ ਸਰਕਾਰ ਵੱਲੋਂ ਵੱਡਾ ਝਟਕਾ : ਨਹੀਂ ਮਿਲੇਗਾ ਵਰਕ ਪਰਮਿਟ

Telegram ਦਾ CEO ਪਾਵੇਲ ਦੁਰੋਵ ਗ੍ਰਿਫਤਾਰ

: Telegram ਦਾ CEO ਪਾਵੇਲ ਦੁਰੋਵ ਗ੍ਰਿਫਤਾਰ

ਜਰਮਨੀ ‘ਚ ਜਸ਼ਨ ਮਨਾ ਰਹੇ ਲੋਕਾਂ ‘ਤੇ ਚਾਕੂ ਨਾਲ ਹਮਲਾ, 3 ਵਿਅਕਤੀਆਂ ਦੀ ਮੌਤ 9 ਜ਼ਖਮੀ

: ਜਰਮਨੀ ‘ਚ ਜਸ਼ਨ ਮਨਾ ਰਹੇ ਲੋਕਾਂ ‘ਤੇ ਚਾਕੂ ਨਾਲ ਹਮਲਾ, 3 ਵਿਅਕਤੀਆਂ ਦੀ ਮੌਤ 9 ਜ਼ਖਮੀ

ਸ਼ਰਧਾਲੂਆਂ ਦੀ ਭਰੀ ਬੱਸ ਖੱਡ ’ਚ ਡਿੱਗੀ, 35 ਲੋਕਾਂ ਦੀ ਮੌਤ

: ਸ਼ਰਧਾਲੂਆਂ ਦੀ ਭਰੀ ਬੱਸ ਖੱਡ ’ਚ ਡਿੱਗੀ, 35 ਲੋਕਾਂ ਦੀ ਮੌਤ

ਛੇ ਬੱਚੀਆਂ ਨਾਲ ਬਲਾਤਕਾਰ ਕਰਨ ਵਾਲੇ ਅਧਿਆਪਕ ਨੂੰ 28 ਸਾਲ ਦੀ ਸਜ਼ਾ ਸੁਣਾਈ

: ਛੇ ਬੱਚੀਆਂ ਨਾਲ ਬਲਾਤਕਾਰ ਕਰਨ ਵਾਲੇ ਅਧਿਆਪਕ ਨੂੰ 28 ਸਾਲ ਦੀ ਸਜ਼ਾ ਸੁਣਾਈ

X