Hindi English Sunday, 08 September 2024 🕑

ਪੰਜਾਬ

More News

ਕਾਰਜਕਾਰੀ ਇੰਜੀਨੀਅਰ ਸੀਵਰੇਜ ਬੋਰਡ ਬਠਿੰਡਾਂ ਵਿਰੁੱਧ ਫੀਲਡ ਮੁਲਾਜ਼ਮਾਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ

Updated on Saturday, July 27, 2024 18:01 PM IST

ਵੱਖ-ਵੱਖ ਬਰਾਂਚਾਂ ਵੱਲੋਂ ਪੰਜਾਬ ਸਰਕਾਰ ਤੇ ਇੰਜੀਨੀਅਰ ਦੇ ਫੂਕੇ ਜਾਣਗੇ ਪੁਤਲੇ 

ਮੋਰਿੰਡਾ, 27 ਜੁਲਾਈ (ਭਟੋਆ) :
 
ਪੀ ਡਬਲਯੂ ਡੀ, ਜਲ ਸਪਲਾਈ ਅਤੇ ਸੈਨੀਟੇਸ਼ਨ, ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ( ਰਜਿ) ਨੰਬਰ 36 ਦੇ ਜੋਨ ਪ੍ਰਧਾਨ ਮਲਾਗਰ ਸਿੰਘ ਖਮਾਣੋ ਦੀ ਪ੍ਰਧਾਨਗੀ ਹੇਠ ਵੱਖ ਵੱਖ ਬਰਾਂਚਾਂ ਦੇ ਆਗੂਆਂ ਦੀ ਸਾਾਂਝੀ ਮੀਟਿੰਗ ਹੋਈ। 
 ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਬਰਾਂਚ ਰੋਪੜ ਤੇ ਮੋਹਾਲੀ ਦੇ ਪ੍ਰਧਾਨ ਬ੍ਰਹਮਪਾਲ ਸਹੋਤਾ ਨੇ ਦੱਸਿਆ ਕਿ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਬਰਾਂਚ ਗਿੱਦੜਬਾਹਾ ਵੱਲੋਂ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਬਠਿੰਡਾ ਨੰਬਰ ਦੋ ਦੇ ਕਾਰਜਕਾਰੀ ਇੰਜੀਨੀਅਰ ਵਿਰੁੱਧ ਫੀਲਡ ਮੁਲਾਜ਼ਮਾਂ ਤੇ ਆਟਸੋਰਸਿੰਗ ਮੁਲਾਜ਼ਮਾਂ ਦੀਆਂ ਛੇ ਮਹੀਨੇ ਦੀਆਂ ਬਕਾਇਆ ਤਨਖਾਹਾਂ ਜਾਰੀ ਕਰਨ ,ਈਪੀਐਫ ਦੇ ਘੱਪਲਿਆਂ ਦੀ ਜਾਂਚ ਕਰਨ, ਤਰਸ ਦੇ ਅਧਾਰ ਤੇ ਨੌਕਰੀਆਂ ਦੇਣ ਅਤੇ ਭਰਿਸ਼ਟਾਚਾਰ ਵਿਰੁੱਧ ਆਦਿ ਮੰਗਾਂ ਸਬੰਧੀ ਪਿਛਲੇ ਛੇ ਦਿਨਾਂ ਤੋਂ ਲਗਾਤਾਰ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਸੰਬੰਧਿਤ ਇੰਜੀਨੀਅਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਨ ਦੀ ਬਜਾਏ ਸਗੋਂ ਟਾਲ ਮਟੋਲ ਦੀ ਨੀਤੀ ਅਪਣਾ ਰਿਹਾ ਹੈ ਇਨ੍ਹਾਂ ਦੋਸ਼ ਲਾਇਆ ਕਿ ਸਬੰਧਤ ਇੰਜੀਨੀਅਰ ਦੀ ਪੁਸਤ ਪਨਾਹੀ ਜਿੱਥੇ ਚੰਡੀਗੜ੍ਹ ਬੈਠੇ ਵੱਡੇ ਅਧਿਕਾਰੀ ਕਰ ਰਹੇ ਹਨ ਉੱਥੇ ਸੰਬੰਧਿਤ ਵਿਭਾਗ ਦੇ ਕੈਬਨਿਟ ਮੰਤਰੀ ਵੀ ਲੁਕਵੇਂ  ਨਾਲ ਸੰਬੰਧਿਤ ਭਰਿਸ਼ਟ ਅਧਿਕਾਰੀਆਂ ਨੂੰ ਥਾਪੜਾ ਦੇ ਰਹੇ ਹਨ।
ਮੀਟਿੰਗ ਦੌਰਾਨ  ਜਿੱਥੇ ਮੁਲਾਜ਼ਮਾਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ ਉੱਥੇ ਸੂਬਾ ਕਮੇਟੀ ਦੇ ਸੱਦੇ ਤੇ ਵੱਖ-ਵੱਖ ਡਵੀਜ਼ਨਾਂ, ਸਬ ਡਵੀਜ਼ਨਾਂ, ਜਿਵੇਂ ਮੋਰਿੰਡਾ ਕਜੌਲੀ, ਰੋਪੜ, ਮੋਹਾਲੀ ਫਤਿਹਗੜ੍ਹ ਸਾਹਿਬ ਵਿੱਖੇ ਕਾਰਜਕਾਰੀ ਇੰਜੀਨੀਅਰ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ ।
ਮੀਟਿੰਗ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਉਪ ਮੰਡਲ ਇੰਜੀਨੀਅਰ ਨੰਬਰ ਦੋ ਰੋਪੜ ਵੱਲੋਂ ਦਰਜਾ ਚਾਰ ਮੁਲਾਜ਼ਮਾਂ ਦੀਆਂ ਨਜਾਇਜ਼ ਹਿਟਲਰ ਸ਼ਾਹੀ ਢੰਗ ਨਾਲ ਕੀਤੀਆਂ ਬਦਲੀਆਂ ਤੇ ਗੁਲਾਮਾਂ ਵਰਗਾ ਵਿਹਾਰ ਕਰਨ ਅਤੇ ਜਾਅਲੀ ਕੁਟੇਸ਼ਨਾਂ ਪਾ ਕੇ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਾਉਣ ਦਾ ਦੋਸ਼ ਲਾਇਆ ।ਉੱਥੇ ਨਾਲ ਹੀ ਡਵੀਜ਼ਨ ਨੰਬਰ ਇੱਕ ਤੇ ਦੋ ਮੋਹਾਲੀ ਅਧੀਨ ਲੰਮੇ ਸਮੇਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਸੈਂਕੜੇ ਆਊਟਸੋਰਸਿੰਗ ਮੁਲਾਜ਼ਮਾਂ ਦੀਆਂ ਤਿੰਨ ਮਹੀਨੇ ਤੋਂ ਤਨਖਾਹਾਂ ਜਾਰੀ ਨਾ ਕਰਕੇ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਭੁੱਖਮਰੀ ਵੱਲ ਧੱਕਿਆ ਜਾ ਰਿਹਾ ਹੈ ।ਇਹਨਾਂ ਚੇਤਾਵਨੀ    ਦਿੱਤੀ  ਕਿ ਜੇਕਰ ਆਟਸੋਰਸਿੰਗ ਮੁਲਾਜ਼ਮਾਂ ਦੀਆਂ ਤਨਖਾਹਾਂ ਇੱਕ ਹਫਤੇ ਵਿੱਚ ਜਾਰੀ ਨਾ ਕੀਤੀਆਂ । ਤਾਂ ਜਥੇਬੰਦੀ ਹੋਰਨਾਂ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਲਈ ਮਜਬੂਰ ਹੋਵੇਗੀ ।ਮੀਟਿੰਗ ਵਿੱਚ ਅਮਰੀਕ ਸਿੰਘ ਖਿਦਰਾਵਾਦ ਜਰਨਲ ਸਕੱਤਰ ਮੋਹਾਲੀ ਤੇ ਰੋਪੜ ,ਸਰੂਪ ਸਿੰਘ ਮਾਜਰੀ ਸੂਬਾਈ ਆਗੂ, ਤਰਲੋਚਨ ਸਿੰਘ ਪ੍ਰਧਾਨ ਦੀਦਾਰ ਸਿੰਘ ਢਿੱਲੋਂ ਜਨਰਲ ਸਕੱਤਰ ਬਰਾਂਚ ਫਤਿਹਗੜ੍ਹ ਸਾਹਿਬ, ਵਿਜੇ ਕੁਮਾਰ ਆਊਟਸੋਰਸਿੰਗ ਆਗੂ ਬਰਾਂਚ ਕਜੌਲੀ , ਹਰਮੀਤ ਸਿੰਘ ਡੇਕਵਾਲਾ ,ਸੁਖ ਰਾਮ ਕਾਲੇਵਾਲ ਆਦੀ ਹਾਜਰ ਸਨ ।

ਵੀਡੀਓ

ਹੋਰ
Have something to say? Post your comment
ਪੰਜਾਬ ਦੇ ਪ੍ਰਸਿੱਧ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟ ਦੇ ਮਾਲਕ ਗ੍ਰਿਫਤਾਰ

: ਪੰਜਾਬ ਦੇ ਪ੍ਰਸਿੱਧ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟ ਦੇ ਮਾਲਕ ਗ੍ਰਿਫਤਾਰ

ਪੰਜਾਬ ‘ਚ ਚਿਪਚਿਪਾਹਟ ਵਾਲੀ ਗਰਮੀ ਤੋਂ ਮਿਲੇਗੀ ਰਾਹਤ

: ਪੰਜਾਬ ‘ਚ ਚਿਪਚਿਪਾਹਟ ਵਾਲੀ ਗਰਮੀ ਤੋਂ ਮਿਲੇਗੀ ਰਾਹਤ

ਪੰਜਾਬ ‘ਚ ਬੱਸ ਸਫ਼ਰ ਹੋਇਆ ਮਹਿੰਗਾ, ਸਰਕਾਰ ਨੇ ਬੱਸ ਕਿਰਾਏ ਵਧਾਏ

: ਪੰਜਾਬ ‘ਚ ਬੱਸ ਸਫ਼ਰ ਹੋਇਆ ਮਹਿੰਗਾ, ਸਰਕਾਰ ਨੇ ਬੱਸ ਕਿਰਾਏ ਵਧਾਏ

ਅੱਜ ਦਾ ਇਤਿਹਾਸ

: ਅੱਜ ਦਾ ਇਤਿਹਾਸ

ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 08-09-2024

: ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 08-09-2024

ਇਮਾਰਤ ਡਿੱਗਣ ਕਾਰਨ 5 ਦੀ ਮੌਤ, 23 ਜ਼ਖਮੀ

: ਇਮਾਰਤ ਡਿੱਗਣ ਕਾਰਨ 5 ਦੀ ਮੌਤ, 23 ਜ਼ਖਮੀ

ਪੇਡਾ ਨੇ 20 ਹਜ਼ਾਰ ਖੇਤੀ ਸੋਲਰ ਪੰਪਾਂ ਲਈ ਅਰਜ਼ੀਆਂ ਮੰਗੀਆਂ

: ਪੇਡਾ ਨੇ 20 ਹਜ਼ਾਰ ਖੇਤੀ ਸੋਲਰ ਪੰਪਾਂ ਲਈ ਅਰਜ਼ੀਆਂ ਮੰਗੀਆਂ

ਫਿਰੋਜ਼ਪੁਰ ਤੀਹਰਾ ਕਤਲ ਕਾਂਡ : ਪੁਲਿਸ ਨੇ ਛੇ ਸ਼ੂਟਰਾਂ ਨੂੰ ਕੀਤਾ ਗ੍ਰਿਫਤਾਰ

: ਫਿਰੋਜ਼ਪੁਰ ਤੀਹਰਾ ਕਤਲ ਕਾਂਡ : ਪੁਲਿਸ ਨੇ ਛੇ ਸ਼ੂਟਰਾਂ ਨੂੰ ਕੀਤਾ ਗ੍ਰਿਫਤਾਰ

ਹਰਿਆਣਾ ਦੇ ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ ਵਿਧਾਨ ਸਭਾ ਚੋਣਾਂ 'ਚ ਕਾਰਪੋਰੇਟ ਪੱਖੀ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦਾ ਸੱਦਾ

: ਹਰਿਆਣਾ ਦੇ ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ ਵਿਧਾਨ ਸਭਾ ਚੋਣਾਂ 'ਚ ਕਾਰਪੋਰੇਟ ਪੱਖੀ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦਾ ਸੱਦਾ

ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਵੱਡੇ ਨਿਵੇਸ਼ ਨੂੰ ਹੁਲਾਰਾ, ਕੈਨੇਡਾ ਦੇ ਨੈਬੁਲਾ ਗਰੁੱਪ ਨੇ ਪੰਜਾਬ ਵਿੱਚ ਨਿਵੇਸ਼ ਕਰਨ ਲਈ ਡੂੰਘੀ ਦਿਲਚਸਪੀ ਦਿਖਾਈ

: ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਵੱਡੇ ਨਿਵੇਸ਼ ਨੂੰ ਹੁਲਾਰਾ, ਕੈਨੇਡਾ ਦੇ ਨੈਬੁਲਾ ਗਰੁੱਪ ਨੇ ਪੰਜਾਬ ਵਿੱਚ ਨਿਵੇਸ਼ ਕਰਨ ਲਈ ਡੂੰਘੀ ਦਿਲਚਸਪੀ ਦਿਖਾਈ

X