Hindi English Thursday, 19 September 2024 🕑
BREAKING
ਪੰਜਾਬ ‘ਚ ਸਵੇਰੇ-ਸਵੇਰੇ ਹੋਈ ਬੁੰਦਾ-ਬਾਂਦੀ ਕਾਰਨ ਮਿਲੀ ਗਰਮੀ ਤੋਂ ਰਾਹਤ, ਚਾਰ ਜ਼ਿਲ੍ਹਿਆਂ ‘ਚ ਮੀਂਹ ਪੈਣ ਦੇ ਆਸਾਰ ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 19-09-2024 ਵਿਜੀਲੈਂਸ ਵੱਲੋਂ 49800 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਹੌਲਦਾਰ ਕਾਬੂ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ: ਪੰਜਾਬ ਦੇ ਸਿਹਤ ਮੰਤਰੀ ਵੱਲੋਂ ਸਟੇਟ ਹੈਲਥ ਏਜੰਸੀ ਨੂੰ ਸੂਚੀਬੱਧ ਹਸਪਤਾਲਾਂ ਨੂੰ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਦੇ ਨਿਰਦੇਸ਼ ਮੋਹਾਲੀ : ਫ਼ੈਕਟਰੀਆਂ ‘ਚ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 6 ਗ੍ਰਿਫਤਾਰ ਭਗਵਾਨ ਦੇ ਘਰ ਹਫਤੇ ’ਚ ਦੂਜੀ ਵਾਰ ਚੋਰੀ ਮਿਡ ਡੇ ਮੀਲ ਅਧੀਨ ਕੰਮ ਕਰਦੇ ਕੁੱਕ ਕਮ ਹੈਲਪਰਾਂ ਨੂੰ ਹਟਾਉਣ ਸਬੰਧੀ ਵਿਭਾਗ ਨੇ ਜਾਰੀ ਕੀਤਾ ਅਹਿਮ ਪੱਤਰ Haryana Elections: ਕਾਂਗਰਸ ਪਾਰਟੀ ਨੇ ਚੋਣ ਮੈਨੀਫੈਸਟੋ ਕੀਤਾ ਜਾਰੀ ਕੇਂਦਰੀ ਕੈਬਨਿਟ ਵੱਲੋਂ ‘ਵਨ ਨੇਸ਼ਨ, ਵਨ ਇਲੈਕਸ਼ਨ‘ ਪ੍ਰਸਤਾਵ ਨੂੰ ਮਨਜੂਰੀ

ਪੰਜਾਬ

More News

ਪਿੰਡ ਦੁਮਣਾ ਤੋਂ ਨੌਜਵਾਨ ਦੀ ਪੱਖੇ ਨਾਲ ਲਟਕਦੀ ਹੋਈ ਲਾਸ਼ ਬਰਾਮਦ ਕੀਤੀ

Updated on Saturday, August 10, 2024 15:18 PM IST

 
ਲਾਸ਼ ਦੀ ਹਾਲਤ ਬਹੁਤ ਹੀ ਤਰਸਯੋਗ ਤੇ ਲਾਸ਼ ਵਿੱਚ ਕੀੜੇ ਚੱਲ ਰਹੇ ਸਨ, ਦੂਰ ਦਰ ਤੱਕ ਫੈਲੀ ਹੋਈ ਸੀ ਬਦਬੂ
 
 
ਮੋਰਿੰਡਾ 10 ਅਗਸਤ (ਭਟੋਆ)
 
 
ਮੋਰਿੰਡਾ ਪੁਲਿਸ ਨੇ ਪਿੰਡ ਦੁੱਮਣਾ ਤੋ ਇੱਕ ਨੌਜਵਾਨ ਦੀ ਪੱਖੇ ਨਾਲ ਲਟਕਦੀ ਹੋਈ ਲਾਸ਼ ਬਰਾਮਦ ਕੀਤੀ ਹੈ। ਇਹ ਲਾਸ਼ ਕਾਫੀ ਜ਼ਿਆਦਾ ਤੱਕ ਗਲ ਸੜ ਚੁੱਕੀ ਸੀ ਅਤੇ ਇਸ ਵਿਚ ਕੀੜੇ ਚੱਲ ਰਹੇ ਸਨ। ਆਸ ਪਾਸ ਦੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਿਰਤਕ ਦੇ ਘਰ ਵਿੱਚੋਂ ਭੈੜੀ ਬਦਬੂ ਆਉਣ ਕਾਰਨ ਇਸ ਸਬੰਧੀ ਪਿੰਡ ਵਾਸੀਆਂ ਵੱਲੋਂ ਮੋਰਿੰਡਾ ਸਦਰ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ ਤੇ ਡੀਐਸਪੀ ਮੋਰਿੰਡਾ ਸ੍ਰੀ ਗੁਰਦੀਪ ਸਿੰਘ ਸੰਧੂ ਇੰਸਪੈਕਟਰ ਗੁਰਪ੍ਰੀਤ ਸਿੰਘ ਐਸ ਐਚ ਓ ਮੋਰਿੰਡਾ ਸਦਰ ਅਤੇ ਸ੍ਰੀ ਸੰਜੀਵ ਕੁਮਾਰ ਇੰਚਾਰਜ ਪੁਲਿਸ ਚੌਂਕੀ ਲੁਠੇੜੀ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀਆਂ ਨਾਲ ਘਟਨਾ ਸਥਾਨ ਤੇ ਪਹੁੰਚੇ , ਜਿਨਾਂ ਵੱਲੋਂ ਬੜੀ ਮੁਸ਼ੱਕਤ ਨਾਲ ਪੱਖੇ ਨਾਲ ਲਟਕ ਰਹੀ ਮ੍ਰਿਤਕ ਦੇਹ ਨੂੰ ਥੱਲੇ  ਉਤਾਰ ਕੇ ਪੋਸਟਮਾਰਟਮ ਲਈ ਸਰਕਾਰੀ ਸਿਵਲ ਹਸਪਤਾਲ ਰੋਪੜ ਵਿਖੇ ਭੇਜਿਆ ਗਿਆ।  ਪੁਲਿਸ ਅਧਿਕਾਰੀਆਂ ਵੱਲੋਂ ਫਰਾਂਸਸਿਕ ਲੈਬੋਰਟਰੀ ਦੇ ਅਧਿਕਾਰੀਆਂ ਨੂੰ ਵੀ ਮੌਕੇ ਤੇ ਸੱਦਿਆ ਗਿਆ ਜਿਹਨਾਂ ਵੱਲੋਂ ਮ੍ਰਿਤਕ ਦੇਹ ਦੇ ਸੈਂਪਲ ਆਦਿ ਇਕੱਤਰ ਕੀਤੇ ਗਏ।
 
ਮੌਕੇ ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਜਸਪ੍ਰੀਤਸਿੰਘ ( 25 ) ਪੁੱਤਰ ਅਵਤਾਰ ਸਿੰਘ, ਜੋ ਕਿ ਅਣਵਿਆਹਾ ਸੀ ਅਤੇ ਦੋ ਭੈਣਾਂ ਦਾ  ਇਕਲੌਤਾ ਭਰਾ ਸੀ, ਜਿਹੜਾ ਕਿ ਫਾਹਾ ਲੈਣ ਸਮੇ ਘਰ ਵਿੱਚ ਇਕੱਲਾ ਸੀ। ਉਸ ਦੀਆਂ ਦੋਨੋ ਭੈਣਾਂ ਕੁਰਾਲੀ ਨੇੜੇ ਪਿੰਡ ਕਾਲੇਵਾਲ ਵਿਖੇ ਇੱਕ ਹੀ ਘਰ ਵਿੱਚ  ਦੋਨੋ ਭਰਾਵਾਂ ਰਜਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਵਿਆਹੀਆਂ ਹੋਈਆਂ ਸਨ ਅਤੇ  ਉਸਦੇ ਮਾਂ ਬਾਪ 5  ਅਗਸਤ ਦੇ ਉਸ ਦੀ ਵੱਡੀ  ਭੈਣ ਕੋਲ ਲੜਕਾ ਹੋਣ ਕਾਰਨ ਕੁਰਾਲੀ ਨੇੜਲੇ ਪਿੰਡ ਕਾਲੇਵਾਲ ਵਿਖੇ ਗਏ ਹੋਏ ਸਨ,ਜਦਕਿ ਮ੍ਰਿਤਕ ਨੇ 6 ਅਗਸਤ ਨੂੰ ਵੀ ਆਪਣੇ ਛੋਟੇ ਭਣੋਈਏ ਲਵਪ੍ਰੀਤ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਹੈ।  ਇਸ ਘਟਨਾ ਦਾ ਪਤਾ ਲੱਗਣ ਉਪਰੰਤ ਘਰ ਵਾਪਸ ਪਰਤੇ ਉਸ ਦੇ ਮਾਂ ਬਾਪ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਇਸ ਮੌਕੇ ਤੇ ਹਾਜ਼ਰ ਜਸਪ੍ਰੀਤ ਸਿੰਘ ਦੇ ਮਾਮਾ ਤਰਲੋਚਨ ਸਿੰਘ ਬਾਸੀ ਪਿੰਡ ਦੁੱਲਵਾਂ ਨੇ ਸ਼ੱਕ ਪ੍ਰਗਟ ਕੀਤਾ ਕਿ ਜਸਪ੍ਰੀਤ ਸਿੰਘ ਦੀ ਲਾਸ਼ ਨੂੰ ਕਿਸੇ ਵੱਲੋਂ ਕਥਿਤ ਤੌਰ ਤੇ ਕਤਲ ਕਰਨ ਉਪਰੰਤ ਪੱਖੇ ਤੇ ਟੰਗਿਆ ਗਿਆ ਹੈ ਤਾਂ ਜੋ ਇਸ ਨੂੰ ਖੁਦਕਸ਼ੀ ਦਰਸਾਇਆ ਜਾ ਸਕੇ ਉਹਨਾਂ ਪੁਲਿਸ ਤੋਂ ਇਸ ਮਾਮਲੇ ਦੀ ਬਰੀਕੀ ਨਾਲ ਪੜਤਾਲ ਕਰਨ ਦੀ ਮੰਗ ਕੀਤੀ ਹੈ। ਜਦਕਿ ਉਸਦੇ ਦੂਜੇ ਮਾਮਾ ਲਖਬੀਰ ਸਿੰਘ ਨੇ ਕਿਹਾ ਕਿ ਜਸਪ੍ਰੀਤ ਸਿੰਘ ਨਸ਼ਾ ਕਰਨ ਦਾ ਆਦੀ ਸੀ ਅਤੇ ਨਸ਼ੇ ਦੀ ਹਾਲਤ ਵਿੱਚ ਹੀ ਉਸ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਹੈ ਲਖਬੀਰ ਸਿੰਘ ਨੇ ਪੁਲਿਸ ਤੋਂ ਮੰਗ ਕੀਤੀ ਕਿ ਜਸਪ੍ਰੀਤ ਸਿੰਘ ਦਾ ਮੋਬਾਈਲ ਫੋਨ ਚੈੱਕ ਕੀਤਾ ਜਾਵੇ ਕਿ ਬੀਤੇ ਅੱਠ ਦਿਨਾਂ ਦੌਰਾਨ ਕਿਹੜੇ ਕਿਹੜੇ ਵਿਅਕਤੀ ਉਸ ਨਾਲ ਫੋਨ ਉੱਤੇ ਸੰਪਰਕ ਵਿੱਚ ਸਨ ਉਹਨਾਂ ਕਿਹਾ ਕਿ ਨਸ਼ੇ ਕਾਰਨ ਉਹਨਾਂ ਦੀ ਭੈਣ ਦਾ ਘਰ ਖਾਲੀ ਹੋ ਗਿਆ ਹੈ ਅਤੇ ਉਹ ਚਾਹੁੰਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਹੋਰ ਭੈਣ ਦਾ ਘਰ ਖਾਲੀ ਨਾ ਹੋਵੇ ਇਸ ਲਈ ਪਿੰਡ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। 
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦੁੱਮਣਾ ਤੋਂ ਫੋਨ ਰਾਹੀਂ  ਕਿ ਇੱਕ ਘਰ ਵਿੱਚ ਮ੍ਰਿਤਕ ਦੇਹ ਲਟਕਣ ਸਬੰਧੀ ਸੂਚਨਾ ਮਿਲੀ ਸੀ । ਮੌਕੇ ਤੇ ਪਹੁੰਚ ਕੇ ਦੇਖਿਆ ਗਿਆ ਤਾਂ ਪਹਿਲੀ ਨਜ਼ਰੇ ਖੁਦਕਸ਼ੀ ਦਾ ਮਾਮਲਾ ਲੱਗਿਆ, ਅਤੇ ਇਹ ਲਾਸ਼ ਕਈ ਦਿਨਾਂ ਦੀ ਲਟਕਦੀ ਲੱਗ ਰਹੀ  ਸੀ, ਜਿਸ ਹਾਲਤ ਬਹੁਤ ਹੀ ਤਰਸਯੋਗ ਸੀ ਅਤੇ ਇਸ ਵਿੱਚ ਕੀੜੇ ਆਦਿ ਚੱਲ ਰਹੇ ਸਨ  ।ਜਿਸ ਉਪਰੰਤ ਮ੍ਰਿਤਕ ਜਸਪ੍ਰੀਤ ਸਿੰਘ ਦੇ ਮਾਪਿਆਂ ਦੇ ਘਰ ਆਉਣ ਉਪਰੰਤ ਪੂਰੀ ਵੀਡੀਓਗ੍ਰਾਫੀ ਕਰਨ ਉਪਰੰਤ ਮ੍ਰਿਤਕ ਦੇਹ ਨੂੰ ਥੱਲੇ ਉਤਾਰ ਕੇ ਕਬਜ਼ੇ ਵਿੱਚ ਲਿਆ ਗਿਆ ਅਤੇ ਸਰਕਾਰੀ ਸਿਵਲ ਹਸਪਤਾਲ ਰੋਪੜ ਵਿਖੇ ਭੇਜਿਆ ਗਿਆ ਜਿੱਥੇ ਡਾਕਟਰਾਂ ਦੇ ਬੋਰਡ ਵੱਲੋਂ ਇਸ ਦਾ ਪੋਸਟਮਾਰਟਮ  ਕੀਤਾ ਜਾਵੇਗਾ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਉਹਨਾਂ ਦੱਸਿਆ ਕਿ ਮ੍ਰਿਤਕ ਦਾ ਮੋਬਾਇਲ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਜਿਸ ਨੂੰ ਲਬੋਟਰੀ ਵਿੱਚ ਭੇਜ ਕੇ ਬਕਾਇਦਾ ਚੈੱਕ ਕਰਵਾਇਆ ਜਾਵੇਗਾ ਅਤੇ ਜੋ ਵੀ ਤੱਥ ਸਾਹਮਣੇ ਆਏ ਉਹਨਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਮਿਰਤਕ ਦੇ ਮਾਮਾ ਤਰਲੋਚਨ ਸਿੰਘ ਵੱਲੋਂ ਜਸਪ੍ਰੀਤ ਸਿੰਘ ਦੇ ਕਤਲ ਹੋਣ ਬਾਰੇ ਸ਼ੱਕ ਪ੍ਰਗਟ ਕਰਨ ਤੇ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਧੇ ਤੌਰ ਤੇ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਫਰਾਂਸਿਕ ਟੀਮ ਨੇ ਵੀ ਸੈਂਪਲ ਆਦਿ ਇਕੱਤਰ ਕੀਤੇ ਹਨ ਜਿਨਾਂ ਦੀ ਰਿਪੋਰਟ ਆਉਣ ਉਪਰੰਤ  ਪੁਲਿਸ ਵੱਲੋਂ ਹਰ ਤੱਥ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਪੋਸਟਮਾਰਟਮ ਦੀ ਰਿਪੋਰਟ ਤੇ ਫਰਾਂਸਿਕ ਲਬੋਟਰੀ ਦੀ ਰਿਪੋਰਟ ਵਿੱਚੋਂ ਨਵੇਂ ਸਾਹਮਣੇ ਆਉਣ ਵਾਲੇ ਤੱਥਾਂ ਦੇ ਅਧਾਰ ਤੇ ਲੋੜੀਦੀ ਕਾਰਵਾਈ ਕੀਤੀ ਜਾਵੇਗੀ।
 

ਵੀਡੀਓ

ਹੋਰ
Have something to say? Post your comment
ਪੰਜਾਬ ‘ਚ ਸਵੇਰੇ-ਸਵੇਰੇ ਹੋਈ ਬੁੰਦਾ-ਬਾਂਦੀ ਕਾਰਨ ਮਿਲੀ ਗਰਮੀ ਤੋਂ ਰਾਹਤ, ਚਾਰ ਜ਼ਿਲ੍ਹਿਆਂ ‘ਚ ਮੀਂਹ ਪੈਣ ਦੇ ਆਸਾਰ

: ਪੰਜਾਬ ‘ਚ ਸਵੇਰੇ-ਸਵੇਰੇ ਹੋਈ ਬੁੰਦਾ-ਬਾਂਦੀ ਕਾਰਨ ਮਿਲੀ ਗਰਮੀ ਤੋਂ ਰਾਹਤ, ਚਾਰ ਜ਼ਿਲ੍ਹਿਆਂ ‘ਚ ਮੀਂਹ ਪੈਣ ਦੇ ਆਸਾਰ

ਅੱਜ ਦਾ ਇਤਿਹਾਸ

: ਅੱਜ ਦਾ ਇਤਿਹਾਸ

ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 19-09-2024

: ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 19-09-2024

ਹਥਿਆਰਬੰਦ ਲੁਟੇਰੇ HDFC ਬੈਂਕ ‘ਚੋਂ 25 ਲੱਖ ਲੁੱਟ ਕੇ ਫਰਾਰ

: ਹਥਿਆਰਬੰਦ ਲੁਟੇਰੇ HDFC ਬੈਂਕ ‘ਚੋਂ 25 ਲੱਖ ਲੁੱਟ ਕੇ ਫਰਾਰ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਨੂੰ ਪੰਜਾਬ ਵਿੱਚ ਝੋਨੇ ਦੇ ਭੰਡਾਰਨ ਸਬੰਧੀ ਚਿੰਤਾਵਾਂ ਦੇ ਹੱਲ ਦੀ ਅਪੀਲ

: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਨੂੰ ਪੰਜਾਬ ਵਿੱਚ ਝੋਨੇ ਦੇ ਭੰਡਾਰਨ ਸਬੰਧੀ ਚਿੰਤਾਵਾਂ ਦੇ ਹੱਲ ਦੀ ਅਪੀਲ

ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀਆਂ ਭਲਾਈ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਿਲਾ ਪੱਧਰੀ ਕੈਂਪ ਲਗਾਏ ਜਾਣਗੇ: ਡਾ. ਬਲਜੀਤ ਕੌਰ

: ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀਆਂ ਭਲਾਈ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਿਲਾ ਪੱਧਰੀ ਕੈਂਪ ਲਗਾਏ ਜਾਣਗੇ: ਡਾ. ਬਲਜੀਤ ਕੌਰ

ਵਿਜੀਲੈਂਸ ਵੱਲੋਂ 49800 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਹੌਲਦਾਰ  ਕਾਬੂ

: ਵਿਜੀਲੈਂਸ ਵੱਲੋਂ 49800 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਹੌਲਦਾਰ ਕਾਬੂ

ਕੰਪਿਊਟਰ ਅਧਿਆਪਕਾਂ ਵੱਲੋਂ ਵਿੱਤ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਵੱਲ ਰੋਸ ਮਾਰਚ, ਧੂਰੀ ਰੋਡ ਤੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ

: ਕੰਪਿਊਟਰ ਅਧਿਆਪਕਾਂ ਵੱਲੋਂ ਵਿੱਤ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਵੱਲ ਰੋਸ ਮਾਰਚ, ਧੂਰੀ ਰੋਡ ਤੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ

ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ: ਪੰਜਾਬ ਦੇ ਸਿਹਤ ਮੰਤਰੀ ਵੱਲੋਂ ਸਟੇਟ ਹੈਲਥ ਏਜੰਸੀ ਨੂੰ ਸੂਚੀਬੱਧ ਹਸਪਤਾਲਾਂ ਨੂੰ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਦੇ ਨਿਰਦੇਸ਼

: ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ: ਪੰਜਾਬ ਦੇ ਸਿਹਤ ਮੰਤਰੀ ਵੱਲੋਂ ਸਟੇਟ ਹੈਲਥ ਏਜੰਸੀ ਨੂੰ ਸੂਚੀਬੱਧ ਹਸਪਤਾਲਾਂ ਨੂੰ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਦੇ ਨਿਰਦੇਸ਼

ਸਿੱਖਿਆ ਵਿਭਾਗ ਅਧਿਆਪਕਾਂ ਨੂੰ ਤਰੱਕੀਆਂ ਛੱਡਣ ਲਈ ਕਰ ਰਿਹਾ ਮਜ਼ਬੂਰ : ਡੀ ਟੀ ਐੱਫ

: ਸਿੱਖਿਆ ਵਿਭਾਗ ਅਧਿਆਪਕਾਂ ਨੂੰ ਤਰੱਕੀਆਂ ਛੱਡਣ ਲਈ ਕਰ ਰਿਹਾ ਮਜ਼ਬੂਰ : ਡੀ ਟੀ ਐੱਫ

X