Hindi English Friday, 20 September 2024 🕑
BREAKING
50,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਟਾਊਨ ਪਲਾਨਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਫੀਸ ਭਰਨ ਦਾ ਸ਼ਡਿਊਲ ਜਾਰੀ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਅਨਾਜ ਘੁਟਾਲੇ ਦੇ ਦੋਸ਼ੀ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਦਾ ਸਾਥੀ ਅਨੁਰਾਗ ਬੱਤਰਾ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਵਿਜੀਲੈਂਸ ਬਿਊਰੋ ਵੱਲੋਂ 5000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ ਮੋਹਾਲੀ : ਲੁਟੇਰਿਆਂ ਵਲੋਂ ਇਮੀਗ੍ਰੇਸ਼ਨ ਤੇ ਆਈਲੈਟਸ ਕੋਚਿੰਗ ਸੈਂਟਰ 'ਤੇ ਗੋਲੀਬਾਰੀ ਪੰਜਾਬ ਪੁਲਿਸ ਪੰਜਾਬ ਵਿੱਚ ਔਰਤਾਂ ਲਈ ਇੱਕ ਸੁਰੱਖਿਅਤ, ਵਧੇਰੇ ਸਮਰੱਥ ਭਵਿੱਖ ਸਿਰਜਣ ਲਈ ਵਚਨਬੱਧ ਪੰਜਾਬ ਰੋਡਵੇਜ਼ ਦੀ ਬੱਸ ਅਤੇ ਸੀਮਿੰਟ ਮਿਕਸਰ ਟਰੱਕ ਵਿਚਾਲੇ ਹੋਈ ਟੱਕਰ, 16 ਯਾਤਰੀ ਜ਼ਖਮੀ ਹੁਣ ਪੰਜਾਬ ਵਿੱਚ ਬਣਨਗੇ ਲਗਜ਼ਰੀ ਕਾਰ ਕੰਪਨੀ BMW ਦੇ ਪਾਰਟਸ ਪੰਜਾਬ ‘ਚ ਕਈ ਥਾਣਿਆਂ ਦੇ SHO ਬਦਲੇ

ਰਾਸ਼ਟਰੀ

More News

ਮਹਾਰਾਸ਼ਟਰ ‘ਚ ਬੱਚੀਆਂ ਦੇ ਜਿਨਸੀ ਸ਼ੋਸ਼ਣ ਖਿਲਾਫ ਭੀੜ ਵੱਲੋਂ ਸਕੂਲ ‘ਚ ਭੰਨ-ਤੋੜ,ਟ੍ਰੇਨਾਂ ਰੋਕੀਆਂ

Updated on Wednesday, August 21, 2024 07:01 AM IST

ਉਪ ਮੁੱਖ ਮੰਤਰੀ ਵੱਲੋਂ SIT ਦੇ ਗਠਨ ਦਾ ਐਲਾਨ, ਮਹਿਲਾ ਥਾਣੇਦਾਰ ਸਮੇਤ ਤਿੰਨ ਪੁਲੀਸ ਮੁਲਾਜ਼ਮ ਮੁਅੱਤਲ

ਸਕੂਲ ਮੈਨੇਜਮੈਂਟ ਵੱਲੋਂ ਪ੍ਰਿੰਸੀਪਲ, ਕਲਾਸ ਟੀਚਰ ਤੇ ਮਹਿਲਾ ਅਟੈਂਡੈਂਟ ਮੁਅੱਤਲ

ਬਦਲਾਪੁਰ ‘ਚ ਇੰਟਰਨੈੱਟ ਸੇਵਾਵਾਂ ਬੰਦ

ਮੁੰਬਈ, 21 ਅਗਸਤ, ਦੇਸ਼ ਕਲਿਕ ਬਿਊਰੋ :
ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੇ ਬਦਲਾਪੁਰ 'ਚ ਇਕ ਨਿੱਜੀ ਸਕੂਲ 'ਚ 3 ਅਤੇ 4 ਸਾਲ ਦੀਆਂ ਦੋ ਕੇਜੀ ਦੀਆਂ ਲੜਕੀਆਂ ਦੇ ਜਿਨਸੀ ਸ਼ੋਸ਼ਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਹਜ਼ਾਰਾਂ ਦੀ ਭੀੜ ਲੋਕਲ ਟਰੇਨ ਦੇ ਰੇਲਵੇ ਟ੍ਰੈਕ 'ਤੇ ਉਤਰ ਗਈ।
ਮੰਗਲਵਾਰ, 20 ਅਗਸਤ ਨੂੰ, ਭੀੜ ਨੇ ਪਹਿਲਾਂ ਸਕੂਲ ਦੀ ਭੰਨ-ਤੋੜ ਕੀਤੀ ਅਤੇ ਫਿਰ ਬਦਲਾਪੁਰ ਸਟੇਸ਼ਨ 'ਤੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਪ੍ਰਦਰਸ਼ਨ ਕੀਤਾ। 10 ਘੰਟੇ ਤੋਂ ਵੱਧ ਸਮੇਂ ਤੱਕ ਲੋਕਲ ਟਰੇਨਾਂ ਦੀ ਆਵਾਜਾਈ ਠੱਪ ਰਹੀ। ਸ਼ਾਮ ਨੂੰ ਪੁਲੀਸ ਨੇ ਲਾਠੀਚਾਰਜ ਕਰਕੇ ਰੇਲਵੇ ਟਰੈਕ ਖਾਲੀ ਕਰਵਾ ਦਿੱਤਾ।

ਇਹ ਵੀ ਪੜ੍ਹੋ: ਦੋ ਔਰਤਾਂ ਨੂੰ ਜਿੰਦਾ ਦਫਨ ਕਰਨ ਦੀ ਕੋਸ਼ਿਸ਼ ਸ਼ਰਮਨਾਕ ਕਾਰਾ


ਕੈਬਨਿਟ ਮੰਤਰੀ ਗਿਰੀਸ਼ ਮਹਾਜਨ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਬਦਲਾਪੁਰ ਸਟੇਸ਼ਨ ਪੁੱਜੇ, ਪਰ ਵਾਪਸ ਪਰਤਣਾ ਪਿਆ। ਇਸ ਤੋਂ ਬਾਅਦ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਐਸਆਈਟੀ ਦੇ ਗਠਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਸਰਕਾਰ ਨੇ ਫਾਸਟ ਟਰੈਕ ਅਦਾਲਤ ਵਿੱਚ ਕੇਸ ਚਲਾਉਣ ਦੀ ਗੱਲ ਕਹੀ।
ਇਸ ਦੌਰਾਨ ਰਾਜ ਸਰਕਾਰ ਨੇ 12 ਘੰਟੇ ਤੱਕ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕਰਨ ਤੋਂ ਬਚਣ ਵਾਲੇ ਬਦਲਾਪੁਰ ਥਾਣੇ ਦੀ ਮਹਿਲਾ ਥਾਣੇਦਾਰ ਸਮੇਤ ਤਿੰਨ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ। ਸਕੂਲ ਮੈਨੇਜਮੈਂਟ ਨੇ ਪ੍ਰਿੰਸੀਪਲ, ਇੱਕ ਕਲਾਸ ਟੀਚਰ ਅਤੇ ਇੱਕ ਮਹਿਲਾ ਅਟੈਂਡੈਂਟ ਨੂੰ ਮੁਅੱਤਲ ਕਰ ਦਿੱਤਾ ਹੈ।
ਬਦਲਾਪੁਰ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਬਦਲਾਪੁਰ ਸਟੇਸ਼ਨ ਤੋਂ ਰਾਤ 8 ਵਜੇ ਲੋਕਲ ਟਰੇਨਾਂ ਦੀ ਆਵਾਜਾਈ ਸ਼ੁਰੂ ਹੋਈ।

ਵੀਡੀਓ

ਹੋਰ
Have something to say? Post your comment
ਆਤਿਸ਼ੀ ਕੈਬਨਿਟ ’ਚ ਸ਼ਾਮਲ ਮੰਤਰੀਆਂ ਦੇ ਨਾਵਾਂ ਦਾ ਐਲਾਨ

: ਆਤਿਸ਼ੀ ਕੈਬਨਿਟ ’ਚ ਸ਼ਾਮਲ ਮੰਤਰੀਆਂ ਦੇ ਨਾਵਾਂ ਦਾ ਐਲਾਨ

ਬਦਮਾਸ਼ਾਂ ਨੇ ਦਲਿਤਾਂ ਦੇ 80 ਘਰਾਂ ਨੂੰ ਅੱਗ ਲਗਾਈ, ਗੋਲੀਆਂ ਚਲਾਈਆਂ, 5 ਥਾਣਿਆਂ ਦੀ ਪੁਲੀਸ ਤਾਇਨਾਤ

: ਬਦਮਾਸ਼ਾਂ ਨੇ ਦਲਿਤਾਂ ਦੇ 80 ਘਰਾਂ ਨੂੰ ਅੱਗ ਲਗਾਈ, ਗੋਲੀਆਂ ਚਲਾਈਆਂ, 5 ਥਾਣਿਆਂ ਦੀ ਪੁਲੀਸ ਤਾਇਨਾਤ

ਭਗਵਾਨ ਦੇ ਘਰ ਹਫਤੇ ’ਚ ਦੂਜੀ ਵਾਰ ਚੋਰੀ

: ਭਗਵਾਨ ਦੇ ਘਰ ਹਫਤੇ ’ਚ ਦੂਜੀ ਵਾਰ ਚੋਰੀ

ਕੇਂਦਰੀ ਕੈਬਨਿਟ ਵੱਲੋਂ ‘ਵਨ ਨੇਸ਼ਨ, ਵਨ ਇਲੈਕਸ਼ਨ‘ ਪ੍ਰਸਤਾਵ ਨੂੰ ਮਨਜੂਰੀ

: ਕੇਂਦਰੀ ਕੈਬਨਿਟ ਵੱਲੋਂ ‘ਵਨ ਨੇਸ਼ਨ, ਵਨ ਇਲੈਕਸ਼ਨ‘ ਪ੍ਰਸਤਾਵ ਨੂੰ ਮਨਜੂਰੀ

ਜੰਮੂ-ਕਸ਼ਮੀਰ ਵਿਖੇ ਪਹਿਲੇ ਪੜਾਅ ਦੌਰਾਨ 24 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਅੱਜ

: ਜੰਮੂ-ਕਸ਼ਮੀਰ ਵਿਖੇ ਪਹਿਲੇ ਪੜਾਅ ਦੌਰਾਨ 24 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਅੱਜ

ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ

: ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ

ਨਿਊਯਾਰਕ ਦੇ ਸਵਾਮੀਨਾਰਾਇਣ ਮੰਦਰ ‘ਚ ਭੰਨਤੋੜ, PM ਮੋਦੀ ਵਿਰੋਧੀ ਨਾਅਰੇ ਲਿਖੇ

: ਨਿਊਯਾਰਕ ਦੇ ਸਵਾਮੀਨਾਰਾਇਣ ਮੰਦਰ ‘ਚ ਭੰਨਤੋੜ, PM ਮੋਦੀ ਵਿਰੋਧੀ ਨਾਅਰੇ ਲਿਖੇ

 ਭੋਪਾਲ ਵਿਖੇ 30 ਸਤੰਬਰ ਨੂੰ ਸੋਇਆਬੀਨ ਕਿਸਾਨਾਂ ਦੇ ਵਿਸ਼ਾਲ ਕਿਸਾਨ ਸੱਤਿਆਗ੍ਰਹਿ ਨੂੰ ਐੱਸਕੇਐੱਮ ਵੱਲੋਂ ਸਮਰਥਨ

: ਭੋਪਾਲ ਵਿਖੇ 30 ਸਤੰਬਰ ਨੂੰ ਸੋਇਆਬੀਨ ਕਿਸਾਨਾਂ ਦੇ ਵਿਸ਼ਾਲ ਕਿਸਾਨ ਸੱਤਿਆਗ੍ਰਹਿ ਨੂੰ ਐੱਸਕੇਐੱਮ ਵੱਲੋਂ ਸਮਰਥਨ

ਆਮ ਆਦਮੀ ਪਾਰਟੀ ਨੇ ਸੱਦੀ ਵਿਧਾਇਕ ਦਲ ਦੀ ਮੀਟਿੰਗ, ਅਗਲੇ ਮੁੱਖ ਮੰਤਰੀ ਦੇ ਨਾਮ ’ਤੇ ਲੱਗ ਸਕਦੀ ਹੈ ਮੋਹਰ

: ਆਮ ਆਦਮੀ ਪਾਰਟੀ ਨੇ ਸੱਦੀ ਵਿਧਾਇਕ ਦਲ ਦੀ ਮੀਟਿੰਗ, ਅਗਲੇ ਮੁੱਖ ਮੰਤਰੀ ਦੇ ਨਾਮ ’ਤੇ ਲੱਗ ਸਕਦੀ ਹੈ ਮੋਹਰ

ਜੀਪ ਅਤੇ ਟਰੱਕ ਦੀ ਟੱਕਰ, ਦੋ ਔਰਤਾਂ ਤੇ ਬੱਚੇ ਸਮੇਤ ਅੱਠ ਲੋਕਾਂ ਦੀ ਮੌਤ

: ਜੀਪ ਅਤੇ ਟਰੱਕ ਦੀ ਟੱਕਰ, ਦੋ ਔਰਤਾਂ ਤੇ ਬੱਚੇ ਸਮੇਤ ਅੱਠ ਲੋਕਾਂ ਦੀ ਮੌਤ

X