Hindi English Sunday, 08 September 2024 🕑
BREAKING
ਪੰਜਾਬ ‘ਚ ਬੱਸ ਸਫ਼ਰ ਹੋਇਆ ਮਹਿੰਗਾ, ਸਰਕਾਰ ਨੇ ਬੱਸ ਕਿਰਾਏ ਵਧਾਏ ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 08-09-2024 ਇਮਾਰਤ ਡਿੱਗਣ ਕਾਰਨ 5 ਦੀ ਮੌਤ, 23 ਜ਼ਖਮੀ ਫਿਰੋਜ਼ਪੁਰ ਤੀਹਰਾ ਕਤਲ ਕਾਂਡ : ਪੁਲਿਸ ਨੇ ਛੇ ਸ਼ੂਟਰਾਂ ਨੂੰ ਕੀਤਾ ਗ੍ਰਿਫਤਾਰ ਰੇਲਵੇ ਫਾਟਕ ਟੁੱਟ ਕੇ ਡਿੱਗਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਜ਼ਖਮੀ, ਵੱਡਾ ਹਾਦਸਾ ਟਲਿਆ ਮੁੱਖ ਸਕੱਤਰ ਵੱਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਪੜ੍ਹਾਈ ਵੱਲ ਮਜ਼ਬੂਤੀ ਨਾਲ ਧਿਆਨ ਦੇਣ 'ਤੇ ਜ਼ੋਰ ਚਲਦੇ ਪ੍ਰੋਗਰਾਮ ’ਚ ਪੰਜਾਬੀ ਗਾਇਕ ਦੇ ਮਾਰੀ ਜੁੱਤੀ ਭਲਕੇ ਮੀਟ ਅਤੇ ਆਂਡੇ ਦੀਆਂ ਦੁਕਾਨਾਂ ਤੇ ਰੇਹੜੀਆਂ ਬੰਦ ਰੱਖਣ ਦੇ ਹੁਕਮ ਜਾਰੀ ਸੁਨੀਤਾ ਵਿਲੀਅਮਜ਼ ਤੇ ਸਾਥੀ ਤੋਂ ਬਿਨਾ ਪੁਲਾੜ ਯਾਨ 3 ਮਹੀਨਿਆਂ ਬਾਅਦ ਧਰਤੀ 'ਤੇ ਸੁਰੱਖਿਅਤ ਉਤਰਿਆ

ਹਰਿਆਣਾ

More News

ਹਰਿਆਣਾ ਦੇ ਨੂਹ ਵਿਖੇ ਇੱਕ ਫਿਰਕੇ ਵੱਲੋਂ ਕੱਢੀ ਜਾ ਰਹੀ ਧਾਰਮਿਕ ਯਾਤਰਾ ਦੌਰਾਨ ਹੰਗਾਮਾ

Updated on Monday, July 31, 2023 17:56 PM IST

ਪੁਲਿਸ 'ਤੇ ਵੀ ਕੀਤਾ ਗਿਆ ਪਥਰਾਅ, ਦੋ ਵਿਅਕਤੀਆਂ ਦੀ ਮੌਤ ਕਈ ਜਖਮੀ, ਤਿੰਨ ਦਰਜਨ ਤੋਂ ਵੱਧ ਵਾਹਨਾਂ ਨੂੰ ਅੱਗ ਲਗਾਈ

ਜ਼ਿਲ੍ਹੇ ਦੀਆਂ ਹੱਦਾਂ ਸੀਲ,ਇੰਟਰਨੈੱਟ ਬੰਦ,ਧਾਰਾ 144 ਲਾਗੂ

ਚੰਡੀਗੜ੍ਹ,31 ਜੁਲਾਈ,ਦੇਸ਼ ਕਲਿਕ ਬਿਊਰੋ:
ਹਰਿਆਣਾ ਦੇ ਨੂਹ 'ਚ ਅੱਜ ਸੋਮਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਮਾਤਰਸ਼ਕਤੀ ਦੁਰਗਾ ਵਾਹਿਨੀ ਵੱਲੋਂ ਕੱਢੀ ਜਾ ਰਹੀ ਬ੍ਰਜਮੰਡਲ ਯਾਤਰਾ ਦੌਰਾਨ ਹੰਗਾਮਾ ਹੋਇਆ। ਦੋ ਗਰੁੱਪਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਤਿੰਨ ਦਰਜਨ ਤੋਂ ਵੱਧ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ। ਪੁਲਿਸ 'ਤੇ ਵੀ ਪਥਰਾਅ ਕੀਤਾ ਗਿਆ।ਇਸ ਦੌਰਾਨ ਕਈ ਲੋਕ ਅਤੇ ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਗੋਲੀ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਵੀ ਖ਼ਬਰ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਨੂਹ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਿਤੀ ਨਾਲ ਨਜਿੱਠਣ ਲਈ ਦੂਜੇ ਜ਼ਿਲ੍ਹਿਆਂ ਤੋਂ ਪੁਲੀਸ ਫੋਰਸ ਬੁਲਾ ਲਈ ਹੈ, ਨਾਲ ਹੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰਕੇ ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ ਹੈ। ਜ਼ਿਲ੍ਹੇ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ।ਸੂਤਰਾਂ ਅਨੁਸਾਰ ਬ੍ਰਜਮੰਡਲ ਯਾਤਰਾ ਨੂਹ ਦੇ ਨਲਹਾਦ ਸ਼ਿਵ ਮੰਦਰ ਤੋਂ ਸ਼ੁਰੂ ਹੋ ਕੇ ਫਿਰੋਜ਼ਪੁਰ-ਝਿਰਕਾ ਵੱਲ ਗਈ। ਜਿਉਂ ਹੀ ਇਹ ਯਾਤਰਾ ਤਿਰੰਗਾ ਪਾਰਕ ਨੇੜੇ ਪੁੱਜੀ ਤਾਂ ਉੱਥੇ ਪਹਿਲਾਂ ਹੀ ਇੱਕ ਸਮੂਹ ਦੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਜਿਵੇਂ ਹੀ ਆਹਮੋ-ਸਾਹਮਣੇ ਆਉਂਦਿਆਂ ਹੀ ਦੋਵਾਂ ਧਿਰਾਂ ਵਿੱਚ ਝਗੜਾ ਹੋ ਗਿਆ ਅਤੇ ਕੁਝ ਹੀ ਸਮੇਂ ਵਿੱਚ ਪੱਥਰਬਾਜ਼ੀ ਸ਼ੁਰੂ ਹੋ ਗਈ।ਇਹ ਵੀ ਪਤਾ ਲੱਗਾ ਹੈ ਕਿ ਬ੍ਰਜਮੰਡਲ ਯਾਤਰਾ ਦੌਰਾਨ ਜਿਵੇਂ ਹੀ ਹਿੰਸਾ ਭੜਕੀ, ਨੇੜਲੇ ਪੇਂਡੂ ਖੇਤਰਾਂ ਦੇ ਨੌਜਵਾਨਾਂ ਦੇ ਵੱਖ-ਵੱਖ ਸਮੂਹਾਂ ਨੇ ਨੂਹ ਸ਼ਹਿਰ ਵੱਲ ਮਾਰਚ ਕੀਤਾ। ਹਥਿਆਰਾਂ ਨਾਲ ਲੈਸ ਇਨ੍ਹਾਂ ਲੋਕਾਂ ਨੇ ਰਸਤੇ ਵਿਚ ਆਉਣ ਵਾਲੇ ਵਾਹਨਾਂ ਦੀ ਭੰਨਤੋੜ ਕੀਤੀ ਅਤੇ ਲੁੱਟਮਾਰ ਕੀਤੀ। ਬਦਮਾਸ਼ਾਂ ਨੇ ਕਈ ਥਾਵਾਂ 'ਤੇ ਪੁਲਿਸ ਟੀਮਾਂ 'ਤੇ ਹਮਲੇ ਵੀ ਕੀਤੇ।ਇਨ੍ਹਾਂ ਘਟਨਾਵਾਂ ਨਾਲ ਸਬੰਧਤ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ।ਸੀਐਮ ਮਨੋਹਰ ਲਾਲ ਦੇ ਓਐਸਡੀ ਜਵਾਹਰ ਯਾਦਵ ਨੇ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ। ਆਸ-ਪਾਸ ਦੇ ਜ਼ਿਲ੍ਹਿਆਂ ਦੀ ਪੁਲੀਸ ਨੂਹ ਪੁੱਜ ਗਈ ਹੈ। ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਘਰਾਂ ਤੋਂ ਬਾਹਰ ਨਾ ਨਿਕਲਣ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ।

ਵੀਡੀਓ

ਹੋਰ
Have something to say? Post your comment
ਹਰਿਆਣਾ ਵਿਧਾਨ ਸਭਾ ਚੋਣ ਲਈ ਭਾਜਪਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

: ਹਰਿਆਣਾ ਵਿਧਾਨ ਸਭਾ ਚੋਣ ਲਈ ਭਾਜਪਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਹਰਿਆਣਾ ‘ਚ ਭਾਰੀ ਮੀਂਹ ਦੌਰਾਨ ਕੰਧ ਡਿੱਗਣ ਕਾਰਨ ਕਾਰਾਂ ਦਬੀਆਂ, ਨੈਸ਼ਨਲ ਹਾਈਵੇਅ ‘ਤੇ ਪਾਣੀ ਭਰਿਆ

: ਹਰਿਆਣਾ ‘ਚ ਭਾਰੀ ਮੀਂਹ ਦੌਰਾਨ ਕੰਧ ਡਿੱਗਣ ਕਾਰਨ ਕਾਰਾਂ ਦਬੀਆਂ, ਨੈਸ਼ਨਲ ਹਾਈਵੇਅ ‘ਤੇ ਪਾਣੀ ਭਰਿਆ

 ਹਰਿਆਣਾ ਦੀ ਵਿਧਾਇਕਾ ਕਿਰਨ ਚੌਧਰੀ ਨੇ ਦਿੱਤਾ ਅਸਤੀਫਾ

: ਹਰਿਆਣਾ ਦੀ ਵਿਧਾਇਕਾ ਕਿਰਨ ਚੌਧਰੀ ਨੇ ਦਿੱਤਾ ਅਸਤੀਫਾ

ਸੂਬਾ ਸਰਕਾਰ ਨੇ ਵਿਨੇਸ਼ ਫੋਗਾਟ ਨੂੰ ਦਿੱਤੇ 4 ਕਰੋੜ ਰੁਪਏ

: ਸੂਬਾ ਸਰਕਾਰ ਨੇ ਵਿਨੇਸ਼ ਫੋਗਾਟ ਨੂੰ ਦਿੱਤੇ 4 ਕਰੋੜ ਰੁਪਏ

ਕਾਨਪੁਰ ‘ਚ ਰਾਤੀਂ ਵਾਪਰਿਆ ਰੇਲ ਹਾਦਸਾ

: ਕਾਨਪੁਰ ‘ਚ ਰਾਤੀਂ ਵਾਪਰਿਆ ਰੇਲ ਹਾਦਸਾ

ਬਦਮਾਸ਼ਾਂ ਵੱਲੋਂ ਗੋਲ਼ੀਆਂ ਮਾਰ ਕੇ ਨੌਜਵਾਨ ਦੀ ਹੱਤਿਆ, ਤਿੰਨ ਗੰਭੀਰ ਜ਼ਖਮੀ

: ਬਦਮਾਸ਼ਾਂ ਵੱਲੋਂ ਗੋਲ਼ੀਆਂ ਮਾਰ ਕੇ ਨੌਜਵਾਨ ਦੀ ਹੱਤਿਆ, ਤਿੰਨ ਗੰਭੀਰ ਜ਼ਖਮੀ

ਨਾਮਧਾਰੀਆਂ ਦੇ ਦੋ ਗੁੱਟਾਂ ‘ਚ ਹਿੰਸਕ ਝੜਪ, 8 ਲੋਕਾਂ ਨੂੰ ਗੋਲ਼ੀਆਂ ਲੱਗੀਆਂ

: ਨਾਮਧਾਰੀਆਂ ਦੇ ਦੋ ਗੁੱਟਾਂ ‘ਚ ਹਿੰਸਕ ਝੜਪ, 8 ਲੋਕਾਂ ਨੂੰ ਗੋਲ਼ੀਆਂ ਲੱਗੀਆਂ

ਫਾਇਰਬਾਲ ਬਣਾਉਣ ਵਾਲੀ ਫੈਕਟਰੀ ਵਿੱਚ ਧਮਾਕਾ, 4 ਲੋਕਾਂ ਦੀ ਮੌਤ 6 ਜ਼ਖ਼ਮੀ

: ਫਾਇਰਬਾਲ ਬਣਾਉਣ ਵਾਲੀ ਫੈਕਟਰੀ ਵਿੱਚ ਧਮਾਕਾ, 4 ਲੋਕਾਂ ਦੀ ਮੌਤ 6 ਜ਼ਖ਼ਮੀ

ਧੁੱਪ ਤੋਂ ਬਚਣ ਲਈ ਖੜੀਆਂ ਪੰਜਾਬ ਦੀਆਂ ਦੋ ਵਿਦਿਆਰਥਣਾਂ ਦੀ ਲੈਂਟਰ ਡਿੱਗਣ ਕਾਰਨ ਮੌਤ ਇੱਕ ਗੰਭੀਰ

: ਧੁੱਪ ਤੋਂ ਬਚਣ ਲਈ ਖੜੀਆਂ ਪੰਜਾਬ ਦੀਆਂ ਦੋ ਵਿਦਿਆਰਥਣਾਂ ਦੀ ਲੈਂਟਰ ਡਿੱਗਣ ਕਾਰਨ ਮੌਤ ਇੱਕ ਗੰਭੀਰ

12 ਬੱਚਿਆਂ ਦੇ ਮਾਂ-ਪਿਓ ਨੇ ਘਰੋਂ ਭੱਜਕੇ ਕਰਾਈ Love Marriage, ਪੰਜਾਬ-ਹਰਿਆਣਾ ਹਾਈਕੋਰਟ ਪਹੁੰਚਿਆ ਮਾਮਲਾ

: 12 ਬੱਚਿਆਂ ਦੇ ਮਾਂ-ਪਿਓ ਨੇ ਘਰੋਂ ਭੱਜਕੇ ਕਰਾਈ Love Marriage, ਪੰਜਾਬ-ਹਰਿਆਣਾ ਹਾਈਕੋਰਟ ਪਹੁੰਚਿਆ ਮਾਮਲਾ

X