Hindi English Thursday, 19 September 2024 🕑
BREAKING
ਵਿਜੀਲੈਂਸ ਵੱਲੋਂ 49800 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਹੌਲਦਾਰ ਕਾਬੂ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ: ਪੰਜਾਬ ਦੇ ਸਿਹਤ ਮੰਤਰੀ ਵੱਲੋਂ ਸਟੇਟ ਹੈਲਥ ਏਜੰਸੀ ਨੂੰ ਸੂਚੀਬੱਧ ਹਸਪਤਾਲਾਂ ਨੂੰ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਦੇ ਨਿਰਦੇਸ਼ ਮੋਹਾਲੀ : ਫ਼ੈਕਟਰੀਆਂ ‘ਚ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 6 ਗ੍ਰਿਫਤਾਰ ਭਗਵਾਨ ਦੇ ਘਰ ਹਫਤੇ ’ਚ ਦੂਜੀ ਵਾਰ ਚੋਰੀ ਮਿਡ ਡੇ ਮੀਲ ਅਧੀਨ ਕੰਮ ਕਰਦੇ ਕੁੱਕ ਕਮ ਹੈਲਪਰਾਂ ਨੂੰ ਹਟਾਉਣ ਸਬੰਧੀ ਵਿਭਾਗ ਨੇ ਜਾਰੀ ਕੀਤਾ ਅਹਿਮ ਪੱਤਰ Haryana Elections: ਕਾਂਗਰਸ ਪਾਰਟੀ ਨੇ ਚੋਣ ਮੈਨੀਫੈਸਟੋ ਕੀਤਾ ਜਾਰੀ ਕੇਂਦਰੀ ਕੈਬਨਿਟ ਵੱਲੋਂ ‘ਵਨ ਨੇਸ਼ਨ, ਵਨ ਇਲੈਕਸ਼ਨ‘ ਪ੍ਰਸਤਾਵ ਨੂੰ ਮਨਜੂਰੀ ਪੰਜਾਬ ’ਚ ਰਾਸ਼ਨ ਡਿੱਪੂਆਂ ਦੀਆਂ ਖਾਲੀ ਅਸਾਮੀਆਂ ਭਰਨ ਲਈ ਮੰਗੀਆਂ ਅਰਜ਼ੀਆਂ ਗੈਂਗਸਟਰ ਗੋਲਡੀ ਬਰਾੜ ਨੇ ਮੋਹਾਲੀ ਦੇ ਇਕ ਕਾਰੋਬਾਰੀ ਤੇ ਪ੍ਰਾਪਰਟੀ ਡੀਲਰ ਨੂੰ ਦਿੱਤੀ ਧਮਕੀ, ਕਰੋੜਾਂ ਦੀ ਫ਼ਿਰੌਤੀ ਮੰਗੀ ਗੈਂਗਸਟਰ ਗੋਲਡੀ ਬਰਾੜ ਨੇ ਮੋਹਾਲੀ ਦੇ ਇਕ ਕਾਰੋਬਾਰੀ ਤੇ ਪ੍ਰਾਪਰਟੀ ਡੀਲਰ ਨੂੰ ਦਿੱਤੀ ਧਮਕੀ, ਕਰੋੜਾਂ ਦੀ ਫ਼ਿਰੌਤੀ ਮੰਗੀ

ਰਾਸ਼ਟਰੀ

More News

42 ਕਰੋੜ ਦੀ ਲਾਗਤ ਨਾਲ ਬਣਿਆ ਪੁਲ 4 ਸਾਲਾਂ ’ਚ ਹੋਇਆ ਬੇਕਾਰ

Updated on Sunday, September 15, 2024 11:31 AM IST

ਹੁਣ ਫਿਰ 52 ਕਰੋੜ ਨਾਲ ਬਣੇਗਾ ਦੁਬਾਰਾ

ਨਵੀਂ ਦਿੱਲੀ, 15 ਸਤੰਬਰ, ਦੇਸ਼ ਕਲਿੱਕ ਬਿਓਰੋ :

42 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਪੁਲ ਕੁਝ ਹੀ ਸਾਲਾਂ ਵਿੱਚ ਬੇਕਾਰ ਹੋ ਗਿਆ। ਇਸ ਪੁਲ ਨੂੰ ਦੁਬਾਰਾ ਤੋਂ ਬਣਾਇਆ ਜਾਵੇਗਾ। ਗੁਜਰਾਤ ਦੇ ਅਹਿਮਦਾਬਾਦ ਵਿੱਚ ਬਣੇ ਹਾਟਕੇਸ਼ਵਰ ਪੁੱਲ ਨੂੰ ਤੋੜ ਕੇ ਦੁਬਾਰਾ ਬਣਾਇਆ ਜਾਵੇਗਾ। ਇਸ ਪੁੱਲ ਉਤੇ ਹੁਣ 52 ਕਰੋੜ ਰੁਪਏ ਖਰਚ ਹੋਣਗੇ। ਅਹਿਮਾਦਬਾਦ ਨਗਰ ਨਿਗਮ (ਏਐਮਸੀ) ਨੇ ਪੁਲ ਨਿਰਮਾਣ ਲਈ ਚੌਥਾਂ ਟੈਂਟਰ ਜਾਰੀ ਕਰ ਦਿੱਤਾ। ਪੁਲ ਨਿਰਮਾਣ ਦੀ ਇਹ ਰਕਮ ਉਸ ਕੰਪਨੀ ਤੋਂ ਵਸੂਲੀ ਜਾਵੇਗੀ ਜਿਸ ਨੇ 2017 ਵਿੱਚ ਇਸ ਨੂੰ ਬਣਾਇਆ ਸੀ। ਸੁਰੱਖਿਆ ਦੇ ਮੱਦੇਨਜ਼ਰ ਇਹ ਪੁਲ ਪਿਛਲੇ 2 ਸਾਲਾਂ ਤੋਂ ਬੰਦ ਪਿਆ ਹੈ।

ਇਹ ਵੀ ਪੜ੍ਹੋ : ਜ਼ਹਿਰੀਲਾ ਦੁੱਧ ਪੀਣ ਕਾਰਨ ਇਕ ਪਰਿਵਾਰ ਦੇ 13 ਮੈਂਬਰਾਂ ਦੀ ਮੌਤ

‘ਇੰਡੀਆ ਟੂਡੇ’ ਦੀ ਰਿਪੋਰਟ ਅਨੁਸਾਰ ਏਐਮਸੀ ਦੀ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਦੇਵਾਂਗ ਦਾਨੀ ਨੇ ਇਕ ਇੰਟਰਵਿਊ ਵਿੱਚ ਕਿਹਾ, ‘ਹਾਟਕੇਸ਼ਵਰ ਪੁਲ ਨੂੰ ਨੁਕਸਾਨ ਕਾਰਨ ਬੰਦ ਕਰ ਦਿੱਤਾ ਗਿਆ ਸੀ। ਏਐਮਸੀ ਨੇ ਇਸ ਨੂੰ ਤੋੜਨ ਅਤੇ ਦੁਬਾਰਾ ਨਿਰਮਾਣ ਲਈ ਤਿੰਨ ਟੈਂਡਰ ਕੱਢੇ ਸਨ, ਪ੍ਰੰਤੂ ਕਿਸੇ ਵੀ ਕੰਪਨੀ ਨੇ ਜਵਾਬ ਨਹੀਂ ਦਿੱਤਾ। ਚੌਥੇ ਯਤਨ ਵਿੱਚ, ਰਾਜਸਥਾਨ ਦੀ ਇਕ ਕੰਪਨੀ ਨੇ ਇਸ ਪ੍ਰੋਜੈਕਟ ਨੂੰ ਲੈਣ ਵਿੱਚ ਸਹਿਮਤੀ ਦਿੱਤੀ ਹੈ। ਏਐਮਸੀ ਦਾ ਟੀਚਾ 15 ਦਿਨਾਂ ਵਿੱਚ ਪ੍ਰਕਿਰਿਆ ਪੂਰੀ ਕਰਨ ਅਤੇ ਅਗਲੇ 18 ਮਹੀਨਿਆਂ ਵਿੱਚ ਪੁਲ ਤਿਆਰ ਕਰਨ ਦਾ ਹੈ।

ਦੂਜੇ ਪਾਸੇ ਏਐਮਸੀ ਵਿੱਚ ਵਿਰੋਧੀ ਧਿਰ ਦੇ ਆਗੂ ਸ਼ਾਹਜਾਦ ਖਾਨ ਪਠਾਨ ਨੇ ਹਾਟਕੇਸ਼ਵਰ ਪੁਲ ਨੂੰ ਇੰਜਨੀਅਰਿੰਗ ਫੇਲ੍ਹ ਅਤੇ ਭ੍ਰਿਸ਼ਟਾਚਾਰ ਦੀ ਪ੍ਰਮੁੱਖ ਉਦਾਹਰਣ ਦਿੱਤੀ। ਉਨ੍ਹਾਂ ਕਿਹਾ ਕਿ ਅਜੈ ਇਫਰਾ ਵੱਲੋਂ ਬਣਾਏ ਇਸ ਪੁਲ ਦਾ ਉਦਘਾਟਨ 2017 ਵਿੱਚ ਹੋਇਆ ਸੀ, ਪ੍ਰੰਤੂ ਮਾਰਚ 2021 ਵਿੱਚ ਟੋਏ ਹੋਣ ਕਾਰਨ ਅਸਥਾਈ ਰੂਪ ਵਿੱਚ ਬੰਦ ਕਰ ਦਿੱਤਾ ਗਿਆ ਸੀ।

ਪਠਾਨ ਨੇ ਕਿਹਾ ਕਿ ਅਗਸਤ 2022 ਵਿੱਚ ਬਣੀ ਸਥਿਰਤਾ ਰਿਪੋਰਟ ਵਿੱਚ ਅਸੁਰੱਖਿਅਤ ਪਾਏ ਜਾਣ ਤੋਂ ਬਾਅਦ ਪੁੱਲ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਪੁਨਰਨਿਰਮਾਣ ਸਮੇਤ ਪੁਲ ਦੀ ਕੁਲ ਲਾਗਤ ਕੇਵਲ ਪੰਜ ਸਾਲਾਂ ਵਿਚ 94 ਕਰੋੜ ਹੋਵੇਗੀ ਅਤੇ ਇਹ ਰਕਮ ਅਜੈ ਇਫਰਾ ਕੰਪਨੀ ਤੋਂ ਵਸੂਲੀ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਅਹਿਮਦਾਬਾਦ ਵਿੱਚ ਹੋਰ ਨਵੇਂ ਪੁੱਲਾਂ ਦਾ ਨਿਰਮਾਣ 100 ਕਰੋੜ ਤੋਂ ਜ਼ਿਆਦਾ ਦੀ ਲਾਗਤ ਆ ਰਹੀ ਹੈ, ਤਾਂ ਇਸ ਪੁੱਲ ਦੇ ਦੁਬਾਰਾ ਨਿਰਮਾਣ ਉਤੇ ਕੇਵਲ 52 ਕਰੋੜ ਰੁਪਏ ਦੀ ਲਾਗਤ ਹੀ ਕਿਉਂ ਆਵੇਗੀ। ਉਨ੍ਹਾਂ ਕਿਹਾ ਕਿ ਸਾਰੇ ਨਵੇਂ ਪੁਲਾਂ ਉਤੇ ਲਾਗਤ ਬਚਾਣ ਦਾ ਅਜਿਹਾ ਹੀ ਤਰੀਕਾ ਕਿਉਂ ਨਹੀਂ ਅਪਣਾਇਆ ਜਾ ਸਕਦਾ।

ਅਹਿਮਦਾਬਾਦ ਕਾਂਗਰਸ ਦੇ ਸ਼ਹਿਰ ਪ੍ਰਧਾਨ ਹਿੰਮਤ ਸਿੰਘ ਪਅੇਲ ਨੇ ਕਿਹਾ ਹਾਟਕੇਸ਼ਵਰ ਪੁਲ ਮਾਮਲੇ ਵਿੱਚ ਸ਼ਾਮਲ ਠੇਕੇਦਾਰ ਅਤੇ ਅਧਿਕਾਰੀਆਂ ਖਿਲਾਫ ਕੋਈ ਜਾਂਚ ਕੋਈ ਨਹੀਂ ਕੀਤੀ ਗਈ। ਉਨ੍ਹਾਂ ਭਾਜਪਾ ਉਤੇ ਕਾਰਵਾਈ ਤੋਂ ਬਚਣ ਅਤੇ ਈਡੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਦਾ ਚੁਣੀਦੀ ਤਰੀਕੇ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ।

ਵੀਡੀਓ

ਹੋਰ
Have something to say? Post your comment
ਭਗਵਾਨ ਦੇ ਘਰ ਹਫਤੇ ’ਚ ਦੂਜੀ ਵਾਰ ਚੋਰੀ

: ਭਗਵਾਨ ਦੇ ਘਰ ਹਫਤੇ ’ਚ ਦੂਜੀ ਵਾਰ ਚੋਰੀ

ਕੇਂਦਰੀ ਕੈਬਨਿਟ ਵੱਲੋਂ ‘ਵਨ ਨੇਸ਼ਨ, ਵਨ ਇਲੈਕਸ਼ਨ‘ ਪ੍ਰਸਤਾਵ ਨੂੰ ਮਨਜੂਰੀ

: ਕੇਂਦਰੀ ਕੈਬਨਿਟ ਵੱਲੋਂ ‘ਵਨ ਨੇਸ਼ਨ, ਵਨ ਇਲੈਕਸ਼ਨ‘ ਪ੍ਰਸਤਾਵ ਨੂੰ ਮਨਜੂਰੀ

ਜੰਮੂ-ਕਸ਼ਮੀਰ ਵਿਖੇ ਪਹਿਲੇ ਪੜਾਅ ਦੌਰਾਨ 24 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਅੱਜ

: ਜੰਮੂ-ਕਸ਼ਮੀਰ ਵਿਖੇ ਪਹਿਲੇ ਪੜਾਅ ਦੌਰਾਨ 24 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਅੱਜ

ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ

: ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ

ਨਿਊਯਾਰਕ ਦੇ ਸਵਾਮੀਨਾਰਾਇਣ ਮੰਦਰ ‘ਚ ਭੰਨਤੋੜ, PM ਮੋਦੀ ਵਿਰੋਧੀ ਨਾਅਰੇ ਲਿਖੇ

: ਨਿਊਯਾਰਕ ਦੇ ਸਵਾਮੀਨਾਰਾਇਣ ਮੰਦਰ ‘ਚ ਭੰਨਤੋੜ, PM ਮੋਦੀ ਵਿਰੋਧੀ ਨਾਅਰੇ ਲਿਖੇ

 ਭੋਪਾਲ ਵਿਖੇ 30 ਸਤੰਬਰ ਨੂੰ ਸੋਇਆਬੀਨ ਕਿਸਾਨਾਂ ਦੇ ਵਿਸ਼ਾਲ ਕਿਸਾਨ ਸੱਤਿਆਗ੍ਰਹਿ ਨੂੰ ਐੱਸਕੇਐੱਮ ਵੱਲੋਂ ਸਮਰਥਨ

: ਭੋਪਾਲ ਵਿਖੇ 30 ਸਤੰਬਰ ਨੂੰ ਸੋਇਆਬੀਨ ਕਿਸਾਨਾਂ ਦੇ ਵਿਸ਼ਾਲ ਕਿਸਾਨ ਸੱਤਿਆਗ੍ਰਹਿ ਨੂੰ ਐੱਸਕੇਐੱਮ ਵੱਲੋਂ ਸਮਰਥਨ

ਆਮ ਆਦਮੀ ਪਾਰਟੀ ਨੇ ਸੱਦੀ ਵਿਧਾਇਕ ਦਲ ਦੀ ਮੀਟਿੰਗ, ਅਗਲੇ ਮੁੱਖ ਮੰਤਰੀ ਦੇ ਨਾਮ ’ਤੇ ਲੱਗ ਸਕਦੀ ਹੈ ਮੋਹਰ

: ਆਮ ਆਦਮੀ ਪਾਰਟੀ ਨੇ ਸੱਦੀ ਵਿਧਾਇਕ ਦਲ ਦੀ ਮੀਟਿੰਗ, ਅਗਲੇ ਮੁੱਖ ਮੰਤਰੀ ਦੇ ਨਾਮ ’ਤੇ ਲੱਗ ਸਕਦੀ ਹੈ ਮੋਹਰ

ਜੀਪ ਅਤੇ ਟਰੱਕ ਦੀ ਟੱਕਰ, ਦੋ ਔਰਤਾਂ ਤੇ ਬੱਚੇ ਸਮੇਤ ਅੱਠ ਲੋਕਾਂ ਦੀ ਮੌਤ

: ਜੀਪ ਅਤੇ ਟਰੱਕ ਦੀ ਟੱਕਰ, ਦੋ ਔਰਤਾਂ ਤੇ ਬੱਚੇ ਸਮੇਤ ਅੱਠ ਲੋਕਾਂ ਦੀ ਮੌਤ

ਕੇਜਰੀਵਾਲ ਪਹਿਲਾਂ ਵਾਂਗ ਮੁ਼ੱਖ ਮੰਤਰੀ ਵਜੋਂ ਕੰਮ ਕਰਦੇ ਰਹਿਣਗੇ

: ਕੇਜਰੀਵਾਲ ਪਹਿਲਾਂ ਵਾਂਗ ਮੁ਼ੱਖ ਮੰਤਰੀ ਵਜੋਂ ਕੰਮ ਕਰਦੇ ਰਹਿਣਗੇ

ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ 'ਚ 6 ਦੀ ਮੌਤ, ਕਈ ਜ਼ਖਮੀ

: ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ 'ਚ 6 ਦੀ ਮੌਤ, ਕਈ ਜ਼ਖਮੀ

X