Hindi English Sunday, 08 September 2024 🕑

ਰਾਸ਼ਟਰੀ

More News

ਉੱਤਰਾਖੰਡ ਦੀ ਸਿਲਕਿਆਰਾ ਸੁਰੰਗ ‘ਚ ਫਸੇ 41 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ

Updated on Tuesday, November 28, 2023 20:50 PM IST

ਉਤਰਕਾਸ਼ੀ, 28 ਨਵੰਬਰ, ਦੇਸ਼ ਕਲਿਕ ਬਿਊਰੋ :

12 ਨਵੰਬਰ ਤੋਂ ਉੱਤਰਾਖੰਡ ਦੀ ਸਿਲਕਿਆਰਾ-ਦੰਦਲਗਾਓਂ ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ।ਮਜ਼ਦੂਰਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ ਹੈ। ਬਚਾਅ ਟੀਮ ਦੇ ਮੈਂਬਰ ਹਰਪਾਲ ਸਿੰਘ ਨੇ ਦੱਸਿਆ ਕਿ ਸ਼ਾਮ 7.05 ਵਜੇ ਪਹਿਲੀ ਬਰੇਕ ਥਰੂ ਮਿਲੀ।ਬਚਾਅ ਤੋਂ ਬਾਅਦ ਮਜ਼ਦੂਰਾਂ ਨੂੰ 30-35 ਕਿਲੋਮੀਟਰ ਦੂਰ ਚਿਨਿਆਲੀਸਾਡ ਲਿਜਾਇਆ ਜਾ ਰਿਹਾ ਹੈ। ਜਿੱਥੇ 41 ਬਿਸਤਰਿਆਂ ਦਾ ਵਿਸ਼ੇਸ਼ ਹਸਪਤਾਲ ਬਣਾਇਆ ਗਿਆ ਹੈ। ਸੁਰੰਗ ਤੋਂ ਚਿਨਿਆਲੀਸਾਡ ਤੱਕ ਦੀ ਸੜਕ ਨੂੰ ਗਰੀਨ ਕੋਰੀਡੋਰ ਘੋਸ਼ਿਤ ਕੀਤਾ ਗਿਆ ਹੈ, ਤਾਂ ਜੋ ਬਚਾਅ ਤੋਂ ਬਾਅਦ ਮਜ਼ਦੂਰਾਂ ਨੂੰ ਹਸਪਤਾਲ ਪਹੁੰਚਾਉਣ ਵਾਲੀ ਐਂਬੂਲੈਂਸ ਆਵਾਜਾਈ ਵਿੱਚ ਨਾ ਫਸੇ। ਇਹ ਕਰੀਬ 30 ਤੋਂ 35 ਕਿਲੋਮੀਟਰ ਦੀ ਦੂਰੀ ਹੈ।

ਵੀਡੀਓ

ਹੋਰ
Have something to say? Post your comment
X