Hindi English Sunday, 08 September 2024 🕑

ਰਾਸ਼ਟਰੀ

More News

ਨਕਸਲੀਆਂ ਵੱਲੋਂ ਲਗਾਏ ਗਏ IED ਦੀ ਲਪੇਟ ‘ਚ ਆਉਣ ਨਾਲ STF ਦੇ ਦੋ ਜਵਾਨ ਸ਼ਹੀਦ ਚਾਰ ਜ਼ਖਮੀ

Updated on Thursday, July 18, 2024 08:58 AM IST

ਰਾਏਪੁਰ, 18 ਜੁਲਾਈ, ਦੇਸ਼ ਕਲਿਕ ਬਿਊਰੋ :
ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਲਗਾਏ ਗਏ ਆਈਈਡੀ ਦੀ ਲਪੇਟ ਵਿੱਚ ਆਉਣ ਨਾਲ ਐਸਟੀਐਫ ਦੇ ਦੋ ਜਵਾਨ ਸ਼ਹੀਦ ਹੋ ਗਏ ਹਨ। 4 ਜਵਾਨ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਜਵਾਨ ਨਕਸਲ ਵਿਰੋਧੀ ਮੁਹਿੰਮ 'ਤੇ ਗਏ ਹੋਏ ਸਨ। ਵਾਪਸ ਆਉਂਦੇ ਸਮੇਂ ਬੀਜਾਪੁਰ ਦੇ ਤਰੇਮ ਨੇੜੇ ਆਈਈਡੀ ਦੀ ਲਪੇਟ ‘ਚ ਆ ਗਏ।
ਜਾਣਕਾਰੀ ਮੁਤਾਬਕ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਦਰਭਾ ਡਿਵੀਜ਼ਨ ਦੇ ਨਕਸਲੀ ਬੀਜਾਪੁਰ, ਸੁਕਮਾ ਅਤੇ ਦਾਂਤੇਵਾੜਾ ਜ਼ਿਲਿਆਂ ਦੀ ਸਰਹੱਦ 'ਤੇ ਵੱਡੀ ਗਿਣਤੀ 'ਚ ਮੌਜੂਦ ਹਨ। ਇਸ ਸੂਚਨਾ ਦੇ ਆਧਾਰ 'ਤੇ ਤਿੰਨਾਂ ਜ਼ਿਲ੍ਹਿਆਂ ਤੋਂ ਐਸਟੀਐਫ, ਡੀਆਰਜੀ, ਕੋਬਰਾ ਅਤੇ ਸੀਆਰਪੀਐਫ ਦੀ ਸਾਂਝੀ ਟੀਮ ਕਾਰਵਾਈ ਲਈ ਭੇਜੀ ਗਈ ਸੀ।
ਸ਼ਹੀਦ ਹੋਏ STF ਕਾਂਸਟੇਬਲ ਭਰਤ ਸਾਹੂ ਅਤੇ ਸਤਿਆਰ ਸਿੰਘ ਕਾਂਗੇ ਹਨ। ਜ਼ਖ਼ਮੀ ਜਵਾਨਾਂ ਵਿੱਚ ਪੁਰਸ਼ੋਤਮ ਨਾਗ, ਕੋਮਲ ਯਾਦਵ, ਸੀਯਾਰਾਮ ਸੋਰੀ ਅਤੇ ਸੰਜੇ ਕੁਮਾਰ ਸ਼ਾਮਲ ਹਨ। ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਜ਼ਿਲ੍ਹਾ ਹਸਪਤਾਲ ਤੋਂ ਰਾਏਪੁਰ ਲਿਆਂਦਾ ਜਾਵੇਗਾ।

ਵੀਡੀਓ

ਹੋਰ
Have something to say? Post your comment
X