Hindi English Sunday, 08 September 2024 🕑
BREAKING
ਪੰਜਾਬ ‘ਚ ਬੱਸ ਸਫ਼ਰ ਹੋਇਆ ਮਹਿੰਗਾ, ਸਰਕਾਰ ਨੇ ਬੱਸ ਕਿਰਾਏ ਵਧਾਏ ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 08-09-2024 ਇਮਾਰਤ ਡਿੱਗਣ ਕਾਰਨ 5 ਦੀ ਮੌਤ, 23 ਜ਼ਖਮੀ ਫਿਰੋਜ਼ਪੁਰ ਤੀਹਰਾ ਕਤਲ ਕਾਂਡ : ਪੁਲਿਸ ਨੇ ਛੇ ਸ਼ੂਟਰਾਂ ਨੂੰ ਕੀਤਾ ਗ੍ਰਿਫਤਾਰ ਰੇਲਵੇ ਫਾਟਕ ਟੁੱਟ ਕੇ ਡਿੱਗਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਜ਼ਖਮੀ, ਵੱਡਾ ਹਾਦਸਾ ਟਲਿਆ ਮੁੱਖ ਸਕੱਤਰ ਵੱਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਪੜ੍ਹਾਈ ਵੱਲ ਮਜ਼ਬੂਤੀ ਨਾਲ ਧਿਆਨ ਦੇਣ 'ਤੇ ਜ਼ੋਰ ਚਲਦੇ ਪ੍ਰੋਗਰਾਮ ’ਚ ਪੰਜਾਬੀ ਗਾਇਕ ਦੇ ਮਾਰੀ ਜੁੱਤੀ ਭਲਕੇ ਮੀਟ ਅਤੇ ਆਂਡੇ ਦੀਆਂ ਦੁਕਾਨਾਂ ਤੇ ਰੇਹੜੀਆਂ ਬੰਦ ਰੱਖਣ ਦੇ ਹੁਕਮ ਜਾਰੀ ਸੁਨੀਤਾ ਵਿਲੀਅਮਜ਼ ਤੇ ਸਾਥੀ ਤੋਂ ਬਿਨਾ ਪੁਲਾੜ ਯਾਨ 3 ਮਹੀਨਿਆਂ ਬਾਅਦ ਧਰਤੀ 'ਤੇ ਸੁਰੱਖਿਅਤ ਉਤਰਿਆ

ਰਾਸ਼ਟਰੀ

More News

ਹੁਣ ਸਰਕਾਰੀ ਕਰਮਚਾਰੀ ਵੀ ਲੈ ਸਕਣਗੇ RSS ਦੀਆਂ ਗਤੀਵਿਧੀਆਂ 'ਚ ਹਿੱਸਾ, ਕੇਂਦਰ ਸਰਕਾਰ ਨੇ ਰੋਕ ਹਟਾਈ

Updated on Monday, July 22, 2024 10:55 AM IST

ਨਵੀਂ ਦਿੱਲੀ, 22 ਜੁਲਾਈ, ਦੇਸ਼ ਕਲਿਕ ਬਿਊਰੋ :
ਕੇਂਦਰ ਸਰਕਾਰ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਦੀਆਂ ਗਤੀਵਿਧੀਆਂ 'ਚ ਹਿੱਸਾ ਲੈਣ ਵਾਲੇ ਸਰਕਾਰੀ ਕਰਮਚਾਰੀਆਂ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਇਹ ਪਾਬੰਦੀ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ 1966 ਵਿੱਚ ਲਗਾਈ ਸੀ। ਕੇਂਦਰ ਸਰਕਾਰ ਨੇ 58 ਸਾਲਾਂ ਬਾਅਦ ਇਸ ਨੂੰ ਰੱਦ ਕਰ ਦਿੱਤਾ।
ਐਤਵਾਰ (21 ਜੁਲਾਈ) ਦੇਰ ਰਾਤ, ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ ਕਿ ਪੀਐਮ ਮੋਦੀ ਅਤੇ ਆਰਐਸਐਸ ਦੇ ਸਬੰਧਾਂ ਵਿੱਚ ਖਟਾਸ ਆ ਗਈ ਹੈ। 58 ਸਾਲ ਦੀ ਪਾਬੰਦੀ ਹਟਾ ਲਈ ਗਈ ਹੈ। ਮੇਰਾ ਮੰਨਣਾ ਹੈ ਕਿ ਨੌਕਰਸ਼ਾਹੀ ਹੁਣ ਨਿੱਕਰ ਵਿੱਚ ਵੀ ਆ ਸਕਦੀ ਹੈ।
ਰਮੇਸ਼ ਨੇ 9 ਜੁਲਾਈ ਨੂੰ ਜਾਰੀ ਪ੍ਰਸੋਨਲ, ਪਬਲਿਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਦੇ ਦਫ਼ਤਰੀ ਮੈਮੋਰੰਡਮ ਨੂੰ ਸਾਂਝਾ ਕੀਤਾ ਹੈ। ਇਸ ਵਿੱਚ ਆਰਐਸਐਸ ਦੀਆਂ ਗਤੀਵਿਧੀਆਂ ਵਿੱਚ ਸਰਕਾਰੀ ਕਰਮਚਾਰੀਆਂ ਦੀ ਭਾਗੀਦਾਰੀ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਰਮੇਸ਼ ਨੇ 1966 ਦੇ ਆਰਡਰ ਦੀ ਫੋਟੋ ਵੀ ਸ਼ੇਅਰ ਕੀਤੀ ਹੈ।
ਰਮੇਸ਼ ਦੇ ਇਸ ਦਾਅਵੇ 'ਤੇ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕੇਂਦਰ ਸਰਕਾਰ ਦੇ ਹੁਕਮਾਂ ਦਾ ਸਕਰੀਨਸ਼ਾਟ ਸਾਂਝਾ ਕੀਤਾ ਹੈ। ਉਨ੍ਹਾਂ ਲਿਖਿਆ ਕਿ ਮੋਦੀ ਸਰਕਾਰ ਨੇ 58 ਸਾਲ ਪਹਿਲਾਂ ਜਾਰੀ ਇੱਕ ਗੈਰ-ਸੰਵਿਧਾਨਕ ਨਿਰਦੇਸ਼ ਵਾਪਸ ਲੈ ਲਿਆ ਹੈ।

ਵੀਡੀਓ

ਹੋਰ
Have something to say? Post your comment
X