Hindi English Saturday, 21 September 2024 🕑

ਪੰਜਾਬ

More News

ਵੀਜ਼ਾ ਨਾ ਮਿਲਣ ਤੋਂ ਨਾਰਾਜ਼ ਨੌਜਵਾਨਾਂ ਨੇ ਪੰਜਾਬ ਦੀ ਮਸ਼ਹੂਰ ਟਰੈਵਲ ਏਜੰਸੀ ‘ਚ ਕੀਤਾ ਹਮਲਾ

Updated on Saturday, September 21, 2024 09:49 AM IST

ਜਲੰਧਰ, 21 ਸਤੰਬਰ, ਦੇਸ਼ ਕਲਿਕ ਬਿਊਰੋ :
ਸ਼ੁੱਕਰਵਾਰ ਦੇਰ ਸ਼ਾਮ ਕੁਝ ਨੌਜਵਾਨਾਂ ਨੇ ਜਲੰਧਰ ਦੇ ਗੜ੍ਹਾ ਰੋਡ 'ਤੇ ਸਥਿਤ ਮਸ਼ਹੂਰ ਟਰੈਵਲ ਏਜੰਸੀ ਆਰੀਅਨਜ਼ ਅਕੈਡਮੀ 'ਚ ਦਾਖਲ ਹੋ ਕੇ ਹਮਲਾ ਕਰ ਦਿੱਤਾ। ਪੂਰੀ ਘਟਨਾ ਦਾ ਸੀਸੀਟੀਵੀ ਸਾਹਮਣੇ ਆਇਆ ਹੈ, ਜਿਸ ਵਿਚ ਮੁਲਜ਼ਮ ਪਹਿਲਾਂ ਏਜੰਸੀ ਦੇ ਮੁਲਾਜ਼ਮਾਂ 'ਤੇ ਕੁਰਸੀਆਂ ਨਾਲ ਹਮਲਾ ਕਰਦੇ ਹਨ ਅਤੇ ਫਿਰ ਥੱਪੜ ਮਾਰਦੇ ਹਨ।

 

ਇਹ ਵੀ ਪੜ੍ਹੋ : ਹੁਣ ਧਰਤੀ ਤੋਂ ਦਿਸਣਗੇ ਦੋ ਚੰਦ ਮਾਮੇ


ਇਸ ਮਾਮਲੇ ਦੀ ਸ਼ਿਕਾਇਤ ਪੁਲੀਸ ਕੰਟਰੋਲ ਰੂਮ ਵਿੱਚ ਦਿੱਤੀ ਗਈ। ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਘਟਨਾ ਵਾਲੀ ਥਾਂ 'ਤੇ ਜਾਂਚ ਲਈ ਪਹੁੰਚੀ। ਪੁਲੀਸ ਨੇ ਸੀਸੀਟੀਵੀ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ। ਥਾਣਾ 7 ਦੀ ਪੁਲਸ ਅੱਜ ਦੂਜੀ ਧਿਰ ਦੇ ਲੋਕਾਂ ਨੂੰ ਥਾਣੇ ਬੁਲਾਏਗੀ।
ਏਜੰਸੀ ਦੇ ਮਾਲਕ ਅਨਿਲ ਸ਼ਰਮਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਮਲਾਵਰਾਂ ਨੇ ਅਮਰੀਕਾ ਦਾ ਵੀਜ਼ਾ ਲੈਣ ਲਈ ਉਸ ਨਾਲ ਸੰਪਰਕ ਕੀਤਾ ਸੀ। ਪਰ ਉਹ ਆਪਣੀ ਇੰਟਰਵਿਊ ਕਲੀਅਰ ਨਹੀਂ ਕਰ ਸਕਿਆ ਜਿਸ ਕਰਕੇ ਉਸਦਾ ਵੀਜ਼ਾ ਨਹੀਂ ਆਇਆ।
ਇਸ ਤੋਂ ਗੁੱਸੇ 'ਚ ਆਏ ਨੌਜਵਾਨ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਦੀ ਭੰਨਤੋੜ ਕੀਤੀ ਅਤੇ ਸਟਾਫ ਦੇ ਕੁਰਸੀਆਂ ਮਾਰੀਆਂ।

ਵੀਡੀਓ

ਹੋਰ
Have something to say? Post your comment
X