Hindi English Saturday, 21 September 2024 🕑
BREAKING
ਲੈਬਨਾਨ ‘ਚ ਹੋਏ ਪੇਜਰ ਧਮਾਕਿਆਂ ਵਿੱਚ ਭਾਰਤੀ ਵਿਅਕਤੀ ਦਾ ਨਾਂ ਆਇਆ ਸਾਹਮਣੇ ਮਾਣਭੱਤਾ ਨਾ ਮਿਲਣ ਵਿਰੁੱਧ ਡਾਇਰੈਕਟਰ ਦਫ਼ਤਰ ਅੱਗੇ ਧਰਨਾ ਦੇਣ ਦਾ ਐਲਾਨ ਹਰਿਆਣਾ ‘ਚ ਭਾਜਪਾ ਉਮੀਦਵਾਰ ਦੇ ਡਰਾਈਵਰ ਕੋਲ਼ੋਂ 50 ਲੱਖ ਰੁਪਏ ਬਰਾਮਦ ਨਸ਼ਾ ਵੇਚਣ ਤੋਂ ਰੋਕਣ ਕਾਰਨ ਪਰਿਵਾਰ 'ਤੇ ਹਮਲਾ, ਔਰਤ ਸਮੇਤ ਤਿੰਨ ਜ਼ਖ਼ਮੀ ਪੰਜਾਬ ‘ਚ SBI ਦੀ ਇੱਕ ਬ੍ਰਾਂਚ 'ਚ ਬੈਂਕ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਗਾਹਕਾਂ ਨਾਲ ਕਰੋੜਾਂ ਦੀ ਧੋਖਾਧੜੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਤਨੀ ਦੀ ਮੌਤ ਵੀਜ਼ਾ ਨਾ ਮਿਲਣ ਤੋਂ ਨਾਰਾਜ਼ ਨੌਜਵਾਨਾਂ ਨੇ ਪੰਜਾਬ ਦੀ ਮਸ਼ਹੂਰ ਟਰੈਵਲ ਏਜੰਸੀ ‘ਚ ਕੀਤਾ ਹਮਲਾ ਹੁਣ ਧਰਤੀ ਤੋਂ ਦਿਸਣਗੇ ਦੋ ਚੰਦ ਮਾਮੇ ਪੰਜਾਬ ‘ਚ ਪਾਰਾ ਚੜ੍ਹਿਆ, ਮੌਸਮ ਵਿਭਾਗ ਨੇ ਦਿੱਤਾ ਨਵਾਂ ਅਪਡੇਟ ਆਤਿਸ਼ੀ ਮਾਰਲੇਨਾ ਅੱਜ ਚੁੱਕਣਗੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ

ਪੰਜਾਬ

More News

ਹਰਿਆਣਾ ‘ਚ ਭਾਜਪਾ ਉਮੀਦਵਾਰ ਦੇ ਡਰਾਈਵਰ ਕੋਲ਼ੋਂ 50 ਲੱਖ ਰੁਪਏ ਬਰਾਮਦ

Updated on Saturday, September 21, 2024 13:08 PM IST

ਚੰਡੀਗੜ੍ਹ, 21 ਸਤੰਬਰ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਸੋਨੀਪਤ 'ਚ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਕਾਰ 'ਚੋਂ 50 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਕਾਰ ਵਿੱਚ ਦੋ ਨੌਜਵਾਨ ਸਵਾਰ ਸਨ, ਜਿਨ੍ਹਾਂ ਵਿੱਚੋਂ ਇੱਕ ਹੈਪੀ, ਜੀਂਦ ਤੋਂ ਭਾਜਪਾ ਉਮੀਦਵਾਰ ਕ੍ਰਿਸ਼ਨ ਮਿੱਢਾ ਦਾ ਡਰਾਈਵਰ ਹੈ ਅਤੇ ਦੂਜਾ ਉਸ ਦਾ ਕਰੀਬੀ ਦੋਸਤ ਕਾਲੂ ਉਰਫ਼ ਸੁਰਿੰਦਰ ਆਹੂਜਾ ਹੈ। ਦੋਵੇਂ ਨੋਇਡਾ ਤੋਂ ਨਕਦੀ ਲਿਆ ਰਹੇ ਸਨ।
ਪੁਲਿਸ ਦੇ ਸਾਹਮਣੇ ਦਾਅਵਾ ਕੀਤਾ ਗਿਆ ਹੈ ਕਿ ਇਹ 50 ਲੱਖ ਰੁਪਏ ਪਲਾਟ ਦੀ ਰਜਿਸਟਰੀ ਲਈ ਹੈ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਬਿਨਾਂ ਸਬੂਤ ਦੇ 50 ਹਜ਼ਾਰ ਰੁਪਏ ਤੋਂ ਵੱਧ ਦੀ ਰਕਮ ਲੈ ਕੇ ਜਾਣ 'ਤੇ ਪਾਬੰਦੀ ਹੈ। ਪੁਲੀਸ ਨੇ ਕਾਰ ਵਿੱਚੋਂ ਵੱਡੀ ਗਿਣਤੀ ਨੋਟਾਂ ਦੇ ਬੰਡਲ ਬਰਾਮਦ ਕੀਤੇ ਹਨ ਅਤੇ ਹਰੇਕ ਬੰਡਲ ਵਿੱਚ 500 ਰੁਪਏ ਦੇ ਨੋਟ ਸਨ।

ਵੀਡੀਓ

ਹੋਰ
Have something to say? Post your comment
X