Hindi English Saturday, 21 September 2024 🕑
BREAKING
ਲੈਬਨਾਨ ‘ਚ ਹੋਏ ਪੇਜਰ ਧਮਾਕਿਆਂ ਵਿੱਚ ਭਾਰਤੀ ਵਿਅਕਤੀ ਦਾ ਨਾਂ ਆਇਆ ਸਾਹਮਣੇ ਮਾਣਭੱਤਾ ਨਾ ਮਿਲਣ ਵਿਰੁੱਧ ਡਾਇਰੈਕਟਰ ਦਫ਼ਤਰ ਅੱਗੇ ਧਰਨਾ ਦੇਣ ਦਾ ਐਲਾਨ ਹਰਿਆਣਾ ‘ਚ ਭਾਜਪਾ ਉਮੀਦਵਾਰ ਦੇ ਡਰਾਈਵਰ ਕੋਲ਼ੋਂ 50 ਲੱਖ ਰੁਪਏ ਬਰਾਮਦ ਨਸ਼ਾ ਵੇਚਣ ਤੋਂ ਰੋਕਣ ਕਾਰਨ ਪਰਿਵਾਰ 'ਤੇ ਹਮਲਾ, ਔਰਤ ਸਮੇਤ ਤਿੰਨ ਜ਼ਖ਼ਮੀ ਪੰਜਾਬ ‘ਚ SBI ਦੀ ਇੱਕ ਬ੍ਰਾਂਚ 'ਚ ਬੈਂਕ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਗਾਹਕਾਂ ਨਾਲ ਕਰੋੜਾਂ ਦੀ ਧੋਖਾਧੜੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਤਨੀ ਦੀ ਮੌਤ ਵੀਜ਼ਾ ਨਾ ਮਿਲਣ ਤੋਂ ਨਾਰਾਜ਼ ਨੌਜਵਾਨਾਂ ਨੇ ਪੰਜਾਬ ਦੀ ਮਸ਼ਹੂਰ ਟਰੈਵਲ ਏਜੰਸੀ ‘ਚ ਕੀਤਾ ਹਮਲਾ ਹੁਣ ਧਰਤੀ ਤੋਂ ਦਿਸਣਗੇ ਦੋ ਚੰਦ ਮਾਮੇ ਪੰਜਾਬ ‘ਚ ਪਾਰਾ ਚੜ੍ਹਿਆ, ਮੌਸਮ ਵਿਭਾਗ ਨੇ ਦਿੱਤਾ ਨਵਾਂ ਅਪਡੇਟ ਆਤਿਸ਼ੀ ਮਾਰਲੇਨਾ ਅੱਜ ਚੁੱਕਣਗੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ

ਪੰਜਾਬ

More News

ਪੰਜਾਬ ‘ਚ SBI ਦੀ ਇੱਕ ਬ੍ਰਾਂਚ 'ਚ ਬੈਂਕ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਗਾਹਕਾਂ ਨਾਲ ਕਰੋੜਾਂ ਦੀ ਧੋਖਾਧੜੀ

Updated on Saturday, September 21, 2024 11:59 AM IST

ਬਠਿੰਡਾ, 21 ਸਤੰਬਰ, ਦੇਸ਼ ਕਲਿਕ ਬਿਊਰੋ :
ਐੱਸ.ਬੀ.ਆਈ. ਬੈਂਕ ਦੀ ਸ਼ੇਖੂਪੁਰਾ ਬ੍ਰਾਂਚ 'ਚ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਗਾਹਕਾਂ ਨਾਲ ਧੋਖਾਧੜੀ ਸਾਹਮਣੇ ਆਈ ਹੈ।ਮਿਲੀ ਜਾਣਕਾਰੀ ਮੁਤਾਬਕ ਗਾਹਕਾਂ ਦੇ ਜਾਅਲੀ ਦਸਤਖਤ ਅਤੇ ਅੰਗੂਠੇ ਦੇ ਨਿਸ਼ਾਨ ਲਗਾ ਕੇ ਨਕਦੀ ਕਢਵਾਉਣ ਦੇ ਨਾਲ-ਨਾਲ ਗਾਹਕਾਂ ਦੇ ਲਾਕਰ ਵੀ ਚੋਰੀ ਕਰ ਲਏ ਗਏ।ਕੁਝ ਲੋਕਾਂ ਦੇ ਲਾਕਰਾਂ 'ਚੋਂ ਸੋਨੇ-ਚਾਂਦੀ ਦੇ ਗਹਿਣੇ ਗਾਇਬ ਹੋ ਗਏ ਅਤੇ ਏ.ਟੀ.ਐੱਮ ਦੀ ਮਦਦ ਨਾਲ ਨਕਦੀ ਵੀ ਕਢਵਾਈ ਗਈ।

 

ਇਹ ਵੀ ਪੜ੍ਹੋ : ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਤਨੀ ਦੀ ਮੌਤ


ਜਾਂਚ ਵਿੱਚ ਸਾਹਮਣੇ ਆਇਆ ਕਿ ਖਾਤਿਆਂ ਵਿੱਚੋਂ 39,41,400 ਰੁਪਏ ਗਾਇਬ ਸਨ। ਜਦਕਿ ਬੈਂਕ ਦੇ ਲਾਕਰ 'ਚੋਂ 342 ਗ੍ਰਾਮ ਸੋਨੇ ਸਮੇਤ ਏ.ਟੀ.ਐਮ. 'ਚੋਂ 15 ਲੱਖ 84 ਹਜ਼ਾਰ ਰੁਪਏ ਕਢਵਾ ਲਏ ਗਏ। 2 ਕਰੋੜ ਰੁਪਏ ਦੇ ਸੋਨੇ ਦੇ ਨਾਲ-ਨਾਲ ਕਰੀਬ 70 ਲੱਖ ਰੁਪਏ ਹੋਰ ਤਰੀਕਿਆਂ ਨਾਲ ਕਢਵਾ ਲਏ ਗਏ।
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬੈਂਕ ਦੇ ਹੈੱਡ ਕੈਸ਼ੀਅਰ ਖਿਲਾਫ ਮਾਮਲਾ ਦਰਜ ਕੀਤਾ ਗਿਆ, ਜਦਕਿ ਗਾਹਕਾਂ ਦੀ ਸ਼ਿਕਾਇਤ ਤੋਂ ਬਾਅਦ ਮੈਨੇਜਰ ਦੇ ਖਿਲਾਫ ਵੀ ਕਾਰਵਾਈ ਸੰਭਵ ਹੈ। ਪਿੰਡ ਸੰਦੋਹਾ ਦੇ ਵਸਨੀਕ ਪਿਆਰਾ ਸਿੰਘ ਅਤੇ ਤਾਰਾ ਸਿੰਘ ਨੇ ਇਸ ਦੀ ਸ਼ਿਕਾਇਤ ਐੱਸ.ਐੱਸ.ਪੀ. ਬਠਿੰਡਾ ਨੂੰ ਕੀਤੀ ਜਿਸ ’ਤੇ ਉਨ੍ਹਾਂ ਜਾਂਚ ਦੇ ਹੁਕਮ ਜਾਰੀ ਕੀਤੇ।

ਵੀਡੀਓ

ਹੋਰ
Readers' Comments
ਬਰਿੰਦਰ ਸਿੰਘ 9/21/2024 9:05:45 PM

ਇਹ ਕੋਈ ਨਵੀਂ ਗੱਲ ਨਹੀਂ ਹੈ ਜੀ ਅਸੀਂ ਤਾਂ ਪਹਿਲਾਂ ਵੀ ਇਸ ਤਰ੍ਹਾਂ ਦੇ ਕੰਮ ਦੇਖੇ ਹਨ ਜਿਨ੍ਹਾਂ ਵਿਚ ਤੁਹਾਡੇ ਬਾਰੇ ਜਾਣਕਾਰੀ ਧੋਖਾਧੜੀ ਕਰਨ ਵਾਲੇ ਕੋਲ਼ ਪਹੁੰਚ ਜਾਂਦੀ ਹੈ, ਹੋਰ ਸਿਵਲ ਸਕੋਰ ਤੇ ਲੋਣ ਲੈਣ ਵਾਲੇ ਕਿਵੇਂ ਕਰਦੇ ਹਨ,,ਜਿ ਜਿਹ ਵੀ ਪ੍ਰਾਈਵੇਟ ਅਦਾਰਿਆਂ ਵਿਚ ਤੁਹਾਡੇ ਤੋਂ ਮੋਬਾਈਲ ਨੂੰ ਮੰਗਿਆ ਜਾਂਦਾ ਹੈ ਉਹ ਇਹਨਾਂ ਨੰ ਨੂੰ ਅੱਗੇ ਦੱਸ ਕੇ ਪੈਸੇ ਲੈਂਦੇ ਹਨ

Have something to say? Post your comment
X