Hindi English Friday, 20 September 2024 🕑
BREAKING
50,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਟਾਊਨ ਪਲਾਨਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਫੀਸ ਭਰਨ ਦਾ ਸ਼ਡਿਊਲ ਜਾਰੀ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਅਨਾਜ ਘੁਟਾਲੇ ਦੇ ਦੋਸ਼ੀ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਦਾ ਸਾਥੀ ਅਨੁਰਾਗ ਬੱਤਰਾ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਵਿਜੀਲੈਂਸ ਬਿਊਰੋ ਵੱਲੋਂ 5000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ ਮੋਹਾਲੀ : ਲੁਟੇਰਿਆਂ ਵਲੋਂ ਇਮੀਗ੍ਰੇਸ਼ਨ ਤੇ ਆਈਲੈਟਸ ਕੋਚਿੰਗ ਸੈਂਟਰ 'ਤੇ ਗੋਲੀਬਾਰੀ ਪੰਜਾਬ ਪੁਲਿਸ ਪੰਜਾਬ ਵਿੱਚ ਔਰਤਾਂ ਲਈ ਇੱਕ ਸੁਰੱਖਿਅਤ, ਵਧੇਰੇ ਸਮਰੱਥ ਭਵਿੱਖ ਸਿਰਜਣ ਲਈ ਵਚਨਬੱਧ ਪੰਜਾਬ ਰੋਡਵੇਜ਼ ਦੀ ਬੱਸ ਅਤੇ ਸੀਮਿੰਟ ਮਿਕਸਰ ਟਰੱਕ ਵਿਚਾਲੇ ਹੋਈ ਟੱਕਰ, 16 ਯਾਤਰੀ ਜ਼ਖਮੀ ਹੁਣ ਪੰਜਾਬ ਵਿੱਚ ਬਣਨਗੇ ਲਗਜ਼ਰੀ ਕਾਰ ਕੰਪਨੀ BMW ਦੇ ਪਾਰਟਸ ਪੰਜਾਬ ‘ਚ ਕਈ ਥਾਣਿਆਂ ਦੇ SHO ਬਦਲੇ

ਸੋਸ਼ਲ ਮੀਡੀਆ

More News

ਖ਼ਤਰਨਾਕ ਤਿਉਹਾਰ : ਇਕ-ਦੂਜੇ ਉਤੇ ਸੁੱਟੇ ਜਾਂਦੇ ਨੇ ਅੱਗ ਦੇ ਗੋਲੇ

Updated on Wednesday, September 04, 2024 09:39 AM IST

ਚੰਡੀਗੜ੍ਹ, 4 ਸਤੰਬਰ, ਦੇਸ਼ ਕਲਿੱਕ ਬਿਓਰੋ :

ਦੁਨੀਆ ਭਰ ਵਿੱਚ ਵੱਖ ਵੱਖ ਦੇਸ਼ਾਂ, ਖੇਤਰਾਂ, ਖਿੱਤਿਆਂ ਵਿੱਚ ਵੱਖਰੇ ਵੱਖਰੇ ਤਿਉਂਹਾਰ, ਰੀਤੀ ਰਿਵਾਜ਼ ਹਨ। ਆਪਣੇ ਆਪਣੇ ਖੇਤਰ ਮੁਤਾਬਕ ਲੋਕ ਵੱਖਰੀ ਕਿਸਮ ਦਾ ਤਿਉਂਹਾਰ ਮਨਾਉਂਦੇ ਹਨ। ਅੱਜ ਇਕ ਅਜਿਹੇ ਤਿਉਂਹਾਰ ਦੀ ਗੱਲ ਕਰਾਂਗੇ ਜਿਸ ਨੂੰ ਖਤਰਨਾਕ ਤਰੀਕੇ ਨਾਲ ਮਨਾਉਂਦੇ ਹਨ। ਇਸ ਵਿਚ ਲੋਕ ਇਕ ਦੂਜੇ ਉਤੇ ਅੱਗ ਦੇ ਗੋਲੇ ਸੁੱਟਦੇ ਹਨ। ਇਹ ਤਿਉਂਹਾਰ ਐਲ ਸਲਵਾਡੋਰ ਦੇ ਨਜਾਪਾ ਸ਼ਹਿਰ ਵਿੱਚ ਮਨਾਇਆ ਜਾਂਦਾ ਹੈ। ਇਹ ਅਮਰੀਕਾ ਦਾ ਇਕ ਛੋਟਾ ਦੇਸ਼ ਹੈ। ਇਸ ਤਿਉਂਹਾਰ ਹਰ ਸਾਲ 31 ਅਗਸਤ ਨੂੰ ਮਨਾਇਆ ਜਾਂਦਾ ਹੈ। ਇਸ ਅੱਗ ਦੇ ਗੋਲੇ ਸੁੱਟਣ ਵਾਲੇ ਤਿਉਂਹਾਰ ਨੂੰ ‘ਫਾਇਰਬਾਲ ਫੈਸਟੀਵਲ’ (Fireball Festival) ਕਿਹਾ ਜਾਂਦਾ ਹੈ।

 

ਇਹ ਵੀ ਪੜ੍ਹੋ : ਅਧਿਆਪਕ ਨੇ ਕਿਹਾ ਤੁਸੀਂ ਪੜ੍ਹਾਈ ਲਈ ਸੀਰੀਅਸ ਨਹੀਂ, ਬੱਚੇ ਦਾ ਜਵਾਬ ਸੁਣ ਤੁਸੀਂ ਵੀ ਹੋ ਜਾਵੋਗੇ ਹੈਰਾਨ, ਜ਼ਰੂਰ ਦੇਖੋ ਵੀਡੀਓ

 

ਪਿਛਲੀ 31 ਅਗਸਤ ਨੂੰ ਮਨਾਏ ਗਏ ਤਿਉਂਹਾਰ ਦੀਆਂ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ ਨੂੰ ਦੇਖ ਲੋਕ ਹੈਰਾਨ ਹੋ ਰਹੇ ਹਨ। ਲੋਕ ਲੱਗੀ ਅੱਗ ਦੇ ਗੋਲੇ ਅਸਮਾਨ ਵਿਚ ਲਹਿਰਾਉਂਦੇ ਦਿਖਾਈ ਦੇ ਰਹੇ ਹਨ। ਲੋਕਾਂ ਨੇ ਚੇਹਰੇ ਉਤੇ ਮਾਸਕ ਲਗਾਏ ਹੋਏ ਹਨ ਅਤੇ ਖੋਪੜੀਆਂ ਵਰਗੇ ਰੰਗ ਕੀਤੇ ਹੋਏ ਹਨ। ਵੱਡੀ ਗਿਣਤੀ ਲੋਕ ਇਸ ਖਤਰਨਾਕ ਖੇਡ ਵਿੱਚ ਹਿੱਸਾ ਲੈ ਰਹੇ ਹਨ। ਪੈਟਰੋਲ ਨਾਲ ਗਿੱਲੇ ਕੀਤੇ ਹੋਏ ਕੱਪੜੇ ਦੇ ਗੋਲੇ ਜਦੋਂ ਹਨ੍ਹੇਰੀ ਰਾਤ ਨੂੰ ਰੋਸ਼ਨ ਕਰ ਰਹੇ ਸਨ, ਉਦੋਂ ਸੜਾਂ ਉਤੇਖੜ੍ਹੇ ਹਜ਼ਾਰਾਂ ਦਰਸ਼ਕ ਚੀਕਦੇ ਹੋਏ ਖੇਡ ਦਾ ਆਨੰਦ ਲੈ ਰਹੇ ਸਨ।

 

ਕਿਉਂ ਮਨਾਉਂਦੇ ਨੇ ਤਿਉਂਹਾਰ?

ਰਿਪੋਰਟਾਂ ਮੁਤਾਬਕ ਕਰੀਬ 100 ਸਾਲ ਪੁਰਾਣੀ ਇਹ ਪਰੰਪਰਾ ਚਲੀ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 1658 ਵਿੱਚ ਹੋਏ ਇਕ ਜਵਾਲਾਮੁਖੀ ਵਿਸਫੋਟ ਦੀ ਯਾਦ ਵਿੱਚ ਇਹ ਫੈਸਟੀਵਲ ਮਨਾਇਆ ਜਾਂਦਾ ਹੈ। ਉਸ ਸਮੇਂ ਨਜਾਪਾ ਦੇ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਇਆ ਪਿਆ ਸੀ। ਲੋਕ ਹੁਣ ਦੋ ਗਰੁੱਪਾਂ ਵਿਚ ਵੰਡ ਕੇ ਮਚਦੇ ਹੋਏ ਅੱਗ ਦੇ ਗੋਲੇ ਇਕ-ਦੂਜੇ ਉਤੇ ਸੁੱਟਦੇ ਹਨ।

ਵੀਡੀਓ

ਹੋਰ
Have something to say? Post your comment
X